Saturday, 13 June 2026

 

 

ਖ਼ਾਸ ਖਬਰਾਂ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ

 

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਉੱਘੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣੇ ਗੀਤਾਂ ਨਾਲ ਸਮਾਗਮ ਨੂੰ ਲਾਏ ਚਾਰ ਚੰਨ

Government Polytechnic College Batala, Batala

Web Admin

Web Admin

5 Dariya News

ਬਟਾਲਾ , 11 Apr 2024

Last updated on: Apr 11, 2024, 00:00 IST

ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ, ਲਾਇਨ ਵੀ.ਐਮ ਗੋਇਲ, ਰਿਟਾ ਐਡੀਸ਼ਨਲ ਡਾਇਰੈਕਟਰ ਵਿਰਸਾ ਸਿੰਘ,ਰਿਟਾ. ਪ੍ਰਿੰਸੀਪਲ ਅਸ਼ੋਕ ਪੁਰੀ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ, ਜਸਵਿੰਦਰ ਕੌਰ ਸੰਧੂ, ਆਰ ਆਰ ਬਾਵਾ ਕਾਲਜ ਦੇ ਪ੍ਰਿੰ ਡਾ. ਏਕਤਾ ਖੋਸਲਾ, ਪ੍ਰਿੰ. ਤਜਿੰਦਰ ਕੌਰ, ਜਿਲਾ ਲੋਕ ਸੰਪਰਕ ਅਫਸਰ ਹਰਜਿੰਦਰ ਸਿੰਘ ਕਲਸੀ, ਹਰਿੰਦਰਜੀਤ ਸਿੰਘ ਮਰੋਕ ਪ੍ਰਿੰਸੀਪਲ ਸਰਕਾਰੀ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ,ਮੋਨਿਕਾ ਸੇਠੀ ਪ੍ਰਿੰਸੀਪਲ ਸਰਕਾਰੀ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ ਅੰਮ੍ਰਿਤਸਰ, ਗੁਰਲੀਨ ਕੌਰ, ਨਵਨੀਤ ਕੌਰ, ਸ਼ਹਿਬਾਜ ਸਿੰਘ, ਐਸ.ਪੀ ਸਿੰਘ, ਅਕਸ਼ੇ ਜਲੋਆ, ਜਸਪਾਲ ਪਠਾਣੀਆ, ਰਵੀ ਕੁਮਾਰ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਲਾਇਨ ਪਦਮ ਕੋਹਲੀ, ਲਾਇਨ ਨਰੇਸ਼ ਲੁਥਰਾ, ਲਾਇਨ ਜਸਵੰਤ ਪਠਾਣੀਆ ਪਹੁੰਚੇ। ਜਿਨਾਂ ਵੱਲੋਂ ਸਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। 

ਸਮਾਗਮ ਦੀ ਆਰੰਭਤਾ ਵਿਦਿਆਰਥੀਆਂ ਵੱਲੋਂ ਧਾਰਮਿਕ ਗੀਤ ਸ਼ੁਕਰ ਦਾਤਿਆਂ ਨਾਲ ਕੀਤੀ ਗਈ, ਇਸ ਉਪਰੰਤ ਵਿਦਿਆਰਥੀਆਂ ਵੱਲੋਂ ਸੋਲੋ ਡਾਂਸ, ਗਰੁੱਪ ਡਾਂਸ, ਗੀਤ, ਸਕਿੱਟਾਂ, ਕੋਰਿਓਗ੍ਰਾਫੀ, ਗਿੱਧਾ, ਭੰਗੜਾ ਆਦਿ ਦੀ ਬਾ-ਕਮਾਲ ਪੇਸ਼ਕਾਰੀ ਕੀਤੀ ਗਈ। ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਵੱਲੋਂ ਕਾਲਜ ਦੀ ਸਲਾਨਾ ਰਿਪੋਰਟ ਪੜਦਿਆਂ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ। ਇਸ ਸਲਾਨਾ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਲਾਕਾਰ ਅਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੰਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਮੇਲੇ ਵਿੱਚ ਜਿੱਥੇ ਵਿਸ਼ੇਸ਼ ਰੰਗਤ ਭਰੀ ਉੱਥੇ ਹਾਜ਼ਰੀਨ ਵਿਦਿਆਰਥੀਆਂ, ਸਟਾਫ ਮੈਂਬਰਾਂ ਅਤੇ ਖਾਸ ਕਰਕੇ ਮਹਿਲਾ ਸਟਾਫ ਮੈਂਬਰਾਂ ਨੂੰ ਵੀ ਸਟੇਜ ਤੇ ਭੰਗੜਾ ਪਾਉਣ ਲਈ ਮਜਬੂਰ ਕਰ ਦਿੱਤਾ।

ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜਿੰਮੇਵਾਰੀ ਅਤੀਸ਼ ਕੁਮਾਰ, ਜਸਪ੍ਰੀਤ ਕੌਰ ਅਤੇ ਤੇਜ ਪ੍ਰਤਾਪ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ। ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੇ ਨਾਲ ੳਪਰੋਤਕ ਮਹਿਮਾਨਾਂ ਅਤੇ ਕਾਲਜ ਦੇ ਵਿਭਾਗੀ ਮੁਖੀ ਰਾਜਦੀਪ ਸਿੰਘ ਬੱਲ,  ਇਲੈਕਟਰੀਕਲ ਵਿਭਾਗ ਵਿਜੇ ਮਨਿਹਾਸ, ਕਲਚਰ ਕਮੇਟੀ ਦੇ ਪ੍ਰਧਾਨ ਅਤੇ ਇੰਚਾਰਜ ਸਿਵਿਲ ਵਿਭਾਗ ਸ਼ਿਵਰਾਜਨਪੁਰੀ, ਐਸ ਆਰ ਸੀ ਪ੍ਰਧਾਨ ਅਤੇ ਇੰਚਾਰਜ ਮਕੈਨੀਕਲ ਵਿਭਾਗ ਹਰਜਿੰਦਰਪਾਲ ਸਿੰਘ, ਸੈਕਟਰੀ ਅਤੇ ਇੰਚਾਰਜ ਕੈਮੀਕਲ ਵਿਭਾਗ ਮੈਡਮ ਰੇਖਾ, ਇੰਚਾਰਜ ਅਪਲਾਈਡ ਸਾਇੰਸ ਵਿਭਾਗ ਸੁਨਿਮਰਜੀਤ ਕੌਰ, ਸੁਪਰਡੰਟ ਹਰਪਾਲ ਸਿੰਘ ਭਾਂਮੜੀ, ਇੰਚਾਰਜ ਵਰਕਸ਼ਾਪ ਵਿਭਾਗ ਮੁਖਤਾਰ ਸਿੰਘ, ਪਲੇਸਮੈਂਟ ਅਫਸਰ ਜਸਬੀਰ ਸਿੰਘ, ਸਪੋਰਟਸ ਅਫਸਰ ਜਗਦੀਪ ਸਿੰਘ, ਅਸਟੇਟ ਅਫਸਰ ਸਾਹਿਬ ਸਿੰਘ, ਐਫ.ਆਈ ਸੁਖਵਿੰਦਰ ਸਿੰਘ, ਐਨ.ਸੀ.ਸੀ ਅਫਸਰ ਨਵਜੋਤ ਸਲਾਰੀਆ, ਲੈਕਚਰਾਰ ਹੁਨਰਬੀਰ ਸਿੰਘ, ਰਜਿੰਦਰ ਕੁਮਾਰ  ਸ਼ਾਲਿਨੀ ਮਹਾਜਨ, ਰੰਜੂ ਓਹਰੀ, ਜਸਪ੍ਰੀਤ ਕੌਰ, ਰਜਨੀਤ ਮੱਲੀ, ਸਤਵਿੰਦਰ ਕੌਰ, ਹਰਜਿੰਦਰ ਕੌਰ, ਕਮਲਜੀਤ ਕੌਰ, ਕਿਰਨਜੀਤ ਕੌਰ, ਕੁਲਵਿੰਦਰ ਕੌਰ, ਸਚਿਨ ਅਠਵਾਲ, ਜਤਿੰਦਰ ਕੁਮਾਰ, ਸੁਰਜੀਤ ਰਾਮ, ਰਮਨਦੀਪ ਸਿੰਘ, ਰਾਮ ਸਿੰਘ, ਰਤਨ ਲਾਲ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨ ਅਤੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਮਾਨਸੀ ਮਹਾਜਨ, ਜਤਿੰਦਰ ਸਿੰਘ, ਅਤੁਲ, ਗੁਰਵਿੰਦਰ ਸਿੰਘ, ਪਰਮਜੀਤ ਕੌਰ ਆਦਿ ਵੀ ਹਾਜਰ ਸਨ।

 

Tags: Government Polytechnic College Batala , Batala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD