Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਬੀਕੇਯੂ ਏਕਤਾ (ਡਕੌਂਦਾ) ਵੱਲੋਂ ਬੁਢਲਾਡਾ, ਡੱਬਵਾਲੀ, ਠੀਕਰੀਵਾਲਾ, ਜਗਰਾਓਂ ਵੱਲੋਂ ਕਿਸਾਨ ਕਾਨਫਰੰਸਾਂ

ਇਤਿਹਾਸਕ ਪ੍ਰਸੰਗ ਵਿੱਚ ਔਰਤਾਂ ਨਵੇਂ ਸਮਾਜ ਦੀ ਸਿਰਜਣਾ ਦੇ ਸੰਕਲਪ ਨੂੰ ਸਮਝਣ: ਅੰਮ੍ਰਿਤ ਪਾਲ ਕੌਰ

Bharatiya Kisan Union Ekta Dakond, Jagraon, International Women’s Day

Web Admin

Web Admin

5 Dariya News

ਜਗਰਾਓਂ , 08 Mar 2024

Last updated on: Mar 08, 2024, 00:00 IST

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾ ਕਮੇਟੀ ਵੱਲੋਂ 8 ਮਾਰਚ 'ਕੌਮਾਂਤਰੀ ਔਰਤ ਦਿਵਸ' ਮਨਾਉਣ ਦੇ ਸੱਦੇ ਤੇ ਇਤਿਹਾਸਕ ਪਿੰਡ ਠੀਕਰੀਵਾਲਾ, ਡੱਬਵਾਲੀ , ਬੁਢਲਾਡਾ ਅਤੇ ਜਗਰਾਓਂ ਵਿਖੇ ਔਰਤ ਕਿਸਾਨ ਕਾਨਫਰੰਸਾਂ ਕੀਤੀਆਂ ਗਈਆਂ। ਕਾਨਫਰੰਸਾਂ ਦੀ ਸ਼ੁਰੂਆਤ ਬੇਵਕਤੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਨਾਲ ਹੋਈਆਂ। 

ਇਨ੍ਹਾਂ ਕਨਵੈਨਸ਼ਨਾਂ ਵਿੱਚ ਬੁਲਾਰਿਆਂ ਅੰਮ੍ਰਿਤ ਪਾਲ ਕੌਰ, ਮਨਪ੍ਰੀਤ ਕੌਰ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਰਾਜਵੀਰ ਕੌਰ ਨੇ ਇਤਿਹਾਸਕ ਤੌਰ 'ਤੇ ਔਰਤ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਕਿਹਾ ਕਿ ਅਖੌਤੀ ਅਜ਼ਾਦੀ ਦੇ 76 ਸਾਲ ਬੀਤ ਜਾਣ ਬਾਅਦ ਵੀ ਔਰਤਾਂ ਉੱਪਰ ਜ਼ਬਰ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਸਦੀਆਂ ਤੋਂ ਔਰਤਾਂ ਨੂੰ ਇਸ ਜਾਬਰ ਢਾਂਚੇ ਨੇ ਪਛੜਿਆਂ ਰੱਖਿਆ ਹੋਇਆ ਹੈ। ਔਰਤਾਂ ਨੂੰ ਹਾਲੇ ਵੀ ਦੂਜੇ ਦਰਜ਼ੇ ਦੀ ਨਾਗਰਿਕ ਵਜੋਂ ਹੀ ਵੇਖਿਆ ਜਾਂਦਾ ਹੈ। 

ਇਸ ਪ੍ਰਬੰਧ ਨੇ ਆਖਣ ਨੂੰ ਔਰਤਾਂ ਦੇ ਹੱਕ ਵਿੱਚ ਕਾਨੂੰਨ ਬਣਾਏ ਹੋਏ ਹਨ ਪਰ ਦੂਜੇ ਪਾਸੇ ਇਸੇ ਪ੍ਰਬੰਧ ਦੇ ਰਾਖੇ ਵਜੋਂ ਪਾਰਲੀਮੈਂਟ/ਵਿਧਾਨ ਸਭਾਵਾਂ ਵਿੱਚ 43%ਅਪਰਾਧਿਕ ਪਿਛੋਕੜ ਵਾਲੇ ਬਿਰਾਜਮਾਨ ਹਨ। ਯੋਗੀ ਦੀ ਅਗਵਾਈ ਵਾਲੇ ਵਾਲੇ ਯੂਪੀ ਵਿੱਚ ਇਹ ਗਿਣਤੀ 54% ਤੱਕ ਪਹੁੰਚ ਗਈ ਹੈ। ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਐਮਪੀ/ਐਮਐਲਏ ਖ਼ਿਲਾਫ਼ ਚਲਦੇ ਅਪਰਾਧਿਕ ਮਾਮਲਿਆਂ ਦਾ ਫ਼ੈਸਲਾ ਕਰਨ ਲਈ 2017 ਵਿੱਚ ਕਾਇਮ ਹੋਈਆਂ ਵਿਸ਼ੇਸ਼ ਅਦਾਲਤਾਂ ਵੀ 6% ਕੇਸਾਂ ਦਾ ਨਿਪਟਾਰਾ ਕਰ ਸਕੀਆਂ ਹਨ।

ਆਗੂਆਂ ਨੇ ਕਿਹਾ ਕਿ ਅੱਜ ਦੇ ਸਾਮਰਾਜਵਾਦ ਦੇ ਯੁੱਗ ਵਿੱਚ ਤਾਂ ਇਸ ਤੋਂ ਵੀ ਅੱਗੇ ਵੱਧਕੇ ਔਰਤਾਂ ਦੀ ਸਸਤੀ ਕਿਰਤ ਨੂੰ ਹੋਰ ਵਧੇਰੇ ਲੁੱਟਣ ਲਈ ਉਹਨਾਂ ਨੂੰ ਘਰਾਂ ਦੀਆਂ ਤੰਗ ਵਲਗਣਾਂ ਚੋਂ ਬਾਹਰ ਕੱਢਣ ਤੇ ਪੈਦਾਵਾਰ ਦੇ ਵੱਖੋ - ਵੱਖਰੇ ਖੇਤਰਾਂ ਵਿੱਚ ਲਾਉਣ ਅਤੇ ਸੰਸਾਰ ਮੰਡੀ ਦਾ ਅੰਗ ਬਣਾਉਣ ਲਈ ਇਸ ਲੁਟੇਰੇ ਪ੍ਰਬੰਧ ਦੇ ਹਾਕਮ ਅਤੇ ਅਖੌਤੀ ਨਾਰੀਵਾਦੀਏ ਔਰਤਾਂ ਦੀ ਆਜ਼ਾਦੀ ਦੇ ਢੋਲ ਵਜਾ ਰਹੇ ਹਨ। ਤੇ ਉਪਰੋਂ ਦੇਖਣ ਨੂੰ ਇਹ ਲੱਗ ਸਕਦਾ ਹੈ ਕਿ ਹੁਣ ਔਰਤਾਂ ਅਜ਼ਾਦ ਹੋ ਗਈਆਂ ਹਨ ਮਰਦਾ ਬਰਾਬਰ ਹਰ ਖੇਤਰ ਵਿੱਚ ਕੰਮ ਕਰਦੀਆਂ ਹਨ।

ਪਰ ਅਸਲ ਸੱਚਾਈ ਇਹ ਹੈ ਕਿ ਜਿੱਥੇ ਇਹ ਅਖੌਤੀ ਅਜ਼ਾਦੀ ਨਾਲ ਔਰਤਾਂ ਦੀ ਦੋਹਰੀ ਲੁੱਟ ਵਿੱਚ ਹੋਰ ਵਾਧਾ ਹੋਇਆ ਹੈ ਉੱਥੇ ਹੀ ਜ਼ਬਰ ਜੁਲਮ ਤੇ ਔਰਤਾਂ ਨਾਲ ਛੇੜ-ਛਾੜ ਤੇ ਵਹਿਸ਼ੀ ਬਲਾਤਕਾਰ ਤੇ ਉਹਨਾਂ ਨੂੰ ਕਤਲ ਕਰਨ ਦੀਆਂ ਘਟਨਾਵਾਂ ਦੇ ਵੱਧ ਰਹੇ ਵਰਤਾਰੇ ਨੇ ਔਰਤਾਂ ਦੀ ਤੁਰਨ ਫਿਰਨ ਦੀ ਆਜ਼ਾਦੀ ਨੂੰ ਬਹੁਤ ਵੱਡੇ ਖ਼ੌਫ਼ ਚ ਬਦਲ ਦਿੱਤਾ ਹੈ। ਇਹ ਕਹਿੰਦੇ ਹੋਏ ਬੁਲਾਰਿਆਂ ਨੇ ਸਦਾ ਦਿੱਤਾ ਕਿ ਔਰਤਾਂ ਦੀ ਪੂਰਨ ਮੁਕਤੀ ਸਿਰਫ਼ ਤੇ ਸਿਰਫ਼ ਨਵੇਂ ਸਮਾਜਿਕ ਪ੍ਰਬੰਧ ਵਿਚ ਹੀ ਹੋ ਸਕਦੀ ਹੈ ਜਿਹੜਾ ਵਿਗਿਆਨਕ ਵਿਚਾਰਾਂ ਰਾਹੀਂ ਸਿਰਜਿਆ ਗਿਆ ਹੋਵੇ।

ਅਜਿਹੇ ਮਹਾਨ ਮਕਸਦ ਦੇ ਨਿਸ਼ਾਨੇ ਨੂੰ ਕੇਂਦਰ ਚ ਰੱਖਦੇ ਹੋਏ ਇਨਕਲਾਬੀ ਜੱਦੋ ਜਹਿਦ ਦਾ ਅੰਗ ਬਣਕੇ, ਹਰ ਕਿਸਮ ਦੀ ਲੁੱਟ, ਜ਼ਬਰ ਤੇ ਦਾਬੇ ਵਿਰੁੱਧ ਟਾਕਰੇ ਦੀ ਲਹਿਰ ਦੀ ਹਮਾਇਤ ਕਰਦੇ ਹੋਏ, ਇਸ ਲੁਟੇਰੇ ਸਮਾਜਿਕ ਪ੍ਰਬੰਧ ਦੀਆਂ ਜੜ੍ਹਾਂ ਫਰੋਲ਼ਦੇ ਹੋਏ, ਆਮ ਚੇਤਨਾ ਤੋਂ ਵਿਗਿਆਨਕ ਚੇਤਨਾ ਹਾਸਲ ਕਰਦੇ ਹੋਏ ਔਰਤਾਂ ਨੂੰ ਵੀ ਲਾਮਬੰਦ ਕਰਨਾ ਤੇ ਹੋਣਾ ਸਮੇਂ ਦੀ ਅਣਸਰਦੀ ਲੋੜ ਹੈ। ਇਹ ਸਾਡਾ ਨੈਤਿਕ ਫਰਜ਼ ਵੀ ਬਣਦਾ ਹੈ ਕਿ ਅਸੀਂ ਔਰਤਾਂ ਸਮੇਤ ਕਿਰਤੀ ਲੋਕਾਂ ਤੱਕ ਇਸ ਵਿਗਿਆਨਕ ਸਚਾਈ ਨੂੰ ਲਿਜਾਂਦੇ ਹੋਏ ਇਸ ਲੁੱਟੇਰੇ ਤੇ ਜਾਬਰ ਪ੍ਰਬੰਧ ਵਿਰੁੱਧ ਜੱਦੋ ਜਹਿਦ ਨੂੰ ਹੋਰ ਵਿਕਸਿਤ ਕਰੀਏ ਤਾਂ ਜੋ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੀ ਕਿਰਤੀ ਜਮਾਤ ਦੀ ਇਨਕਲਾਬੀ ਜੱਦੋਜਹਿਦ ਦਾ ਲਾਜ਼ਮੀ ਤੇ ਵਿਸ਼ੇਸ਼ ਅੰਗ ਬਣਕੇ ਇਸਨੂੰ ਅੱਗੇ ਵਧਾਉਣ।ਕਿਉਂਕਿ ਅਜਿਹਾ ਕਰਦੇ ਹੋਏ ਹੀ ਅਸਲ ਅਰਥਾਂ ਵਿੱਚ ਔਰਤ ਮੁਕਤੀ ਦੀ ਜੱਦੋ ਜਹਿਦ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਤੇ ਇਸ ਜੱਦੋਜਹਿਦ ਦੇ ਅਗਵਾਨੂਆਂ ਨੂੰ ਹਰ ਪੱਧਰ ਉੱਤੇ ਔਰਤਾਂ ਨੂੰ ਬਰਾਬਰ ਮਾਨ ਸਨਮਾਨ ਦੇਣਾ ਅਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। 

ਇਸ ਗੱਲ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਇਕ ਮੁਹਿੰਮ ਵਜ਼ੋਂ ਅੱਗੇ ਵਧਾਉਣਾ ਚਾਹੀਦਾ ਹੈ ਕਿ ਅਸੀਂ ਇੱਕ ਅਜਿਹੇ ਸੰਸਾਰ ਲਈ ਲੜਦੇ ਹਾਂ ਜਿੱਥੇ ਔਰਤਾਂ, ਮਰਦ ਅਤੇ ਵੱਖੋ-ਵੱਖਰੇ ਲਿੰਗ ਵਾਲੇ ਲੋਕ ਬਰਾਬਰ ਹਨ। ਅਸੀਂ ਔਰਤਾਂ ਨੂੰ ਸਰੀਰਕ ਜਾਂ ਜ਼ੁਬਾਨੀ ਤੌਰ ਤੇ ਦੁਰਵਿਵਹਾਰ ਕਰਨਾ ਜਾਂ ਉਨ੍ਹਾਂ ਨਾਲ ਜਿਨਸੀ ਵਸਤੂਆਂ ਵਜੋਂ ਪੇਸ਼ ਆਉਣਾ ਬਰਦਾਸ਼ਤ ਨਹੀਂ ਕਰਦੇ, ਨਾ ਹੀ ਅਸੀਂ ਲੋਕਾਂ ਦੇ ਲਿੰਗ ਜਾਂ ਜਿਨਸੀ ਝੁਕਾਅ ਬਾਰੇ ਅਪਮਾਨ ਜਾਂ "ਮਜ਼ਾਕ" ਨੂੰ ਬਰਦਾਸ਼ਤ ਕਰਦੇ ਹਾਂ। 

ਇਸ ਸਮੇਂ ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ ਮੱਖਣ ਸਿੰਘ ਭੈਣੀਬਾਘਾ ਆਦਿ ਤੋਂ ਇਲਾਵਾ ਜ਼ਿਲ੍ਹਾ ਆਗੂ ਆਗੂ ਵੀ ਸ਼ਾਮਲ ਸਨ। ਬੁਢਲਾਡਾ ਅਤੇ ਡੱਬਵਾਲੀ ਵਿਖੇ ਜੋਸ਼ੀਲੇ ਮਾਰਚ ਕੱਢਦੇ ਗਏ। ਇਸ ਕਾਨਫਰੰਸ ਨੂੰ ਜਮਹੂਰੀ ਅਧਿਕਾਰ ਸਭਾ ਅਤੇ ਇਨਕਲਾਬੀ ਕੇਂਦਰ ਪੰਜਾਬ ਸਮੇਤ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਸਹਿਯੋਗ ਕੀਤਾ। ਸਟੇਜ ਸਕੱਤਰ ਦੇ ਫਰਜ਼ ਭੈਣ ਪਰਮਜੀਤ ਕੌਰ ਬਾਖ਼ੂਬੀ ਨਿਭਾਏ।

 

Tags: Bharatiya Kisan Union Ekta Dakond , Jagraon , International Women’s Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD