Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਪਹਿਲਾ ਸੈਰ-ਸਪਾਟਾ ਸੰਮੇਲਨ-ਸੈਰ-ਸਪਾਟੇ ਦੀਆਂ ਢੁਕਵੀਆਂ ਥਾਵਾਂ ਤੇ ਭੂਗੋਲਿਕ ਵੰਨ-ਸੁਵੰਨਤਾ ਸਦਕਾ ਪੰਜਾਬ ਵਿੱਚ ਵੈਲਨੈੱਸ ਟੂਰਿਜ਼ਮ ਦੀ ਅਥਾਹ ਸੰਭਾਵਨਾਵਾਂ

ਪੈਨਲ ਚਰਚਾ ਦੌਰਾਨ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਬਾਰੇ ਪੇਸ਼ ਕੀਤੇ ਬਹੁਮੁੱਲੇ ਵਿਚਾਰ

1st Tourism Summit & Travel Mart 2023: Accessible Locations, Diverse Topography Make Punjab Apt To Emerge As Wellness Tourism Spot

Web Admin

Web Admin

5 Dariya News

ਐਸ.ਏ.ਐਸ.ਨਗਰ , 11 Sep 2023

Last updated on: Sep 11, 2023, 00:00 IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵੈਲਨੈੱਸ ਟੂਰਿਜ਼ਮ ਡੈਸਟੀਨੇਸ਼ਨ ਵਜੋਂ ਉਭਾਰਨ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਸੂਬੇ ਵਿੱਚ ਅਰਧ-ਪਹਾੜੀ ਖੇਤਰ ਤੋਂ ਲੈ ਕੇ ਖੇਤੀਬਾੜੀ ਸੈਕਟਰ ਅਤੇ ਦਰਿਆਵਾਂ ਵਾਲੀ ਭੂਗੋਲਿਕ ਵੰਨ-ਸੁਵੰਨਤਾ ਅਤੇ ਸੈਰ-ਸਪਾਟੇ ਲਈ ਮੌਜੂਦ ਢੁਕਵੀਆਂ ਥਾਵਾਂ ਨਾਲ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਨੂੰ ਪ੍ਰਦਰਸ਼ਿਤ ਕੀਤਾ।

ਅੱਜ ਇੱਥੇ ਐਮਿਟੀ ਯੂਨੀਵਰਸਿਟੀ ਵਿਖੇ ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਇਨਵੈਸਟ ਪੰਜਾਬ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਗਏ ਪਹਿਲੇ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ 2023 ਦੇ ਉਦਘਾਟਨੀ ਸਮਾਰੋਹ ਦੌਰਾਨ, "ਸੋਲਫੁੱਲ ਪੰਜਾਬ: ਡਿਸਕਵਰਿੰਗ ਇਨਰ ਹਾਰਮਨੀ ਥਰੂ ਵੈਲਨੈਸ ਟੂਰਿਜ਼ਮ" ਵਿਸ਼ੇ 'ਤੇ ਪੈਨਲ ਚਰਚਾ ਕੀਤੀ ਗਈ ਅਤੇ ਮਾਹਿਰਾਂ ਨੇ ਵੈਲਨੈੱਸ ਟੂਰਿਜ਼ਮ ਦੇ ਖੇਤਰ ਵਿੱਚ ਸੂਬੇ ਦੇ ਇਨਵੈਸਟਮੈਂਟ ਈਕੋ ਸਿਸਟਮ ਨੂੰ ਬਿਹਤਰ ਬਣਾਉਣ ਲਈ ਠੋਸ ਯਤਨ ਕਰਨ ਵਾਸਤੇ ਪੰਜਾਬ ਦੀ ਸ਼ਲਾਘਾ ਕੀਤੀ। 

ਸੈਸ਼ਨ ਵਿੱਚ ਵਿੱਤ ਕਮਿਸ਼ਨਰ ਜੰਗਲਾਤ ਸ੍ਰੀ ਵਿਕਾਸ ਗਰਗ ਵੀ ਹਾਜ਼ਰ ਸਨ।ਕੇ.ਪੀ.ਐਮ.ਜੀ. ਦੇ ਐਸੋਸੀਏਟ ਡਾਇਰੈਕਟਰ ਕੁਲਦੀਪ ਸਿੰਘ, ਜੋ ਸੈਸ਼ਨ ਦਾ ਸੰਚਾਲਨ ਕਰ ਰਹੇ ਸਨ, ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਭਾਈਵਾਲਾਂ ਤੋਂ ਸੁਝਾਅ ਲੈਣ ਲਈ ਪਹਿਲਾਂ ਹੀ ਵੈਲਨੈਸ ਟੂਰਿਜ਼ਮ ਨੀਤੀ ਦਾ ਪਹਿਲਾ ਖਰੜਾ ਜਾਰੀ ਕਰ ਦਿੱਤਾ ਹੈ। 

ਇਸ ਖਰੜਾ ਨੀਤੀ ਦੇ ਤਹਿਤ, ਸੂਬੇ ਨੇ ਊਰਜਾ ਨੂੰ ਸੁਰਜੀਤ ਕਰਨ, ਤੰਦਰੁਸਤ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਵਾਸਤੇ ਉੱਚ ਪੱਧਰੀ ਵੈਲਨੈੱਸ ਰਿਜ਼ੋਰਟ/ਕੇਂਦਰ ਖੋਲ੍ਹਣ ਦਾ ਪ੍ਰਸਤਾਵ ਕੀਤਾ ਹੈ, ਜਿੱਥੇ ਆਯੁਰਵੇਦ, ਨੈਚਰੋਪੈਥੀ, ਸਪਾ, ਯੋਗ, ਮੈਡੀਟੇਸ਼ਨ, ਸਕਿਨ ਕੇਅਰ ਵਰਗੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਹੋਰ ਵਧੇਰੇ ਸਹਾਈ ਹੋਣਗੇ।

ਸਤਾਯੂ ਆਯੁਰਵੇਦ ਬੈਂਗਲੁਰੂ ਦੇ ਐਮ.ਡੀ. ਡਾ. ਮ੍ਰਿਤੁਨਜੇ ਸਵਾਮੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਵੈਲਨੈਸ ਸੈਰ-ਸਪਾਟੇ ਦੀ ਭਰਪੂਰ ਸੰਭਾਵਨਾ ਹੈ ਕਿਉਂਕਿ ਪੰਜਾਬ ਰਾਜ ਵੱਲੋਂ ਆਯੁਰਵੈਦ ਦੀਆਂ ਦਵਾਈਆਂ ਲਈ ਲਗਭਗ 40 ਫੀਸਦੀ  ਸਮੱਗਰੀ (ਕੱਚਾ ਮਾਲ) ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਸਾਲ 2022 ਵਿੱਚ ਵੈਲਨੈਸ ਸੈਰ-ਸਪਾਟਾ ਉਦਯੋਗ 800 ਬਿਲੀਅਨ ਡਾਲਰ ਤੱਕ ਪਹੁੰਚਿਆ ਸੀ ਅਤੇ 2030 ਤੱਕ ਇਸ ਵਿੱਚ 12 ਫੀਸਦ ਦੀ ਦਰ ਨਾਲ ਵਾਧਾ ਹੋਣ ਦੀ ਆਸ ਹੈ। 

ਉਹਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ, ਲੋਕ ਨਾ ਸਿਰਫ ਆਪਣੀ ਸਿਹਤ ਬਾਰੇ ਵਧੇਰੇ ਫ਼ਿਕਰਮੰਦ ਹੋਏ ਹਨ ਸਗੋਂ ਉਹ ਹੁਣ ਆਪਣੀ ਮਾਨਸਿਕ ਸਿਹਤ ਨੂੰ ਵੀ ਤਰਜੀਹ ਦੇਣ ਲੱਗੇ ਹਨ।ਬੈਂਗਲੁਰੂ ਸਥਿਤ ਪਨਾਚੇ ਵਰਲਡ ਦੇ ਬਾਨੀ-ਨਿਰਦੇਸ਼ਕ, ਲਵਲੀਨ ਮੁਲਤਾਨੀ ਅਰੁਣ ਨੇ ਕਿਹਾ ਕਿ ਅੱਜਕੱਲ੍ਹ, ਸਿਹਤਮੰਦ ਲੋਕ ਵੀ ਆਪਣੀ ਤੰਦਰੁਸਤੀ ਲਈ ਖਰਚ ਕਰਨ ਵਾਸਤੇ ਤਿਆਰ ਹਨ ਕਿਉਂਕਿ ਪਰਹੇਜ਼ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦਾ ਹੈ।

ਡਿਜੀਟਲ ਐਜੂਕੇਸ਼ਨ ਪਲੈਟਫਾਰਮ – ਕਿਊਰਡਮੀ ਦੇ ਸੰਸਥਾਪਕ ਹੇਮ ਖੋਸਲਾ ਨੇ ਕਿਹਾ ਕਿ ਉਹ ਪੰਜਾਬ ਨੂੰ ਰੋਗ ਮੁਕਤ ਬਣਾਉਣ ਲਈ ਕਪੂਰਥਲਾ ਜ਼ਿਲ੍ਹੇ ਵਿੱਚ 50 ਏਕੜ ’ਚ ਇੱਕ ਇੰਸਟੀਚਿਊਟ ਸਥਾਪਤ ਕਰਨ ਜਾ ਰਹੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟਰੇਨਰ ਵੀ ਤਿਆਰ ਕੀਤੇ ਜਾਣਗੇ।ਗਲੋਬਲ ਆਰਗੇਨਾਈਜੇਸ਼ਨ ਫਾਰ ਪੀਪਲ ਆਫ ਇੰਡੀਅਨ ਓਰੀਜਨ (ਜੀ.ਓ.ਪੀ.ਆਈ.ਓ.), ਫਰਾਂਸ ਦੇ ਪ੍ਰਧਾਨ ਰਾਜਾ ਰਾਮ ਮੁੰਨੂਸਵਾਮੀ ਨੇ ਕਿਹਾ ਕਿ ਉਹ ਸੈਰ-ਸਪਾਟਾ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਨਾਲ ਹੱਥ ਮਿਲਾਉਣਗੇ ਅਤੇ ਉਹ ਪੰਜਾਬ ਸੈਰ-ਸਪਾਟਾ ਵਿਭਾਗ ਨਾਲ ਇਕ ਐਮਓਯੂ (ਸਮਝੌਤਾ) ਸਮਝੌਤਾ ਸਹੀਬੱਧ ਕਰਨਗੇ। ਉਨ੍ਹਾਂ ਕਿਹਾ ਕਿ ਜੀ.ਓ.ਪੀ.ਆਈ.ਓ. ਇੰਟਰਨੈਸ਼ਨਲ ਪੰਜਾਬ ਦੇ ਸੈਰ ਸਪਾਟੇ ਅਤੇ ਇਸ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕੰਮ ਕਰੇਗਾ।

ਨੂਮੇਨਾ ਕੰਸਲਟਿੰਗ ਸਰਵਿਸਿਜ਼ ਦੇ ਸੰਸਥਾਪਕ ਰੋਹਿਤ ਹਾਂਸ ਨੇ ਕਿਹਾ ਕਿ ਅੱਜ ਦੇ ਯਾਤਰੂ ਜਾਂ ਸੈਲਾਨੀ ਘੁੰਮਣ ਲਈ ਸਿਰਫ਼ ਆਰਾਮਦਾਇਕ ਤੇ ਖੂਬਸੂਰਤ  ਥਾਵਾਂ ਹੀ ਨਹੀਂ ਤਲਾਸ਼ਦੇ ਸਗੋਂ  ਉਹ ਤਸੱਲੀ ਅਤੇ ਸ਼ਾਂਤੀ ਭਰਪੂਰ ਅਨੁਭਵਾਂ ਦੀ ਇੱਛਾ ਰੱਖਦੇ ਹਨ , ਜੋ ਉਹਨਾਂ ਨੂੰ ਸਥਾਨਕ ਸੱਭਿਆਚਾਰ , ਵਿਰਾਸਤ ਅਤੇ ਪਰੰਪਰਾਵਾਂ ਨਾਲ ਜੋੜਦੇ ਹੋਣ।

ਪੰਜਾਬ ਕੋਲ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੀ ਮਾਣਮੱਤੀ ਵਿਰਾਸਤ ਹੈ।

ਕੇਰਲ ਵਿੱਚ ਆਯੁਰਵੇਦ ਕੇਂਦਰ “ਪੇਰੁਮਬਾਇਲ ਆਯੁਰਵੇਦਮਨਾ” ਦੇ ਮੈਨੇਜਿੰਗ ਡਾਇਰੈਕਟਰ ਸਜੀਵ ਕੁਰੂਪ, ਅਤੇ ਸ਼੍ਰੀਮਤੀ ਵਿਨੀਤਾ ਰਸ਼ਿਨਕਰ ਜੋ  ਇੱਕ ਲੇਖਕ, ਸਿਹਤ ਅਤੇ ਤੰਦਰੁਸਤੀ ਮਾਹਰ, ਬੁਲਾਰੇ, ਅਧਿਆਤਮਿਕ ਸਲਾਹਕਾਰ ਅਤੇ ਸੈਰ-ਸਪਾਟਾ ਅਤੇ ਤੰਦਰੁਸਤੀ ਮਾਹਿਰ ਹਨ, ਨੇ ਵੀ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਅਣ-ਤਲਾਸ਼ੀਆਂ ਅਤੇ ਰਾਜ ਵਿੱਚ ਵੈਲਨੈਸ ਸੈਰ-ਸਪਾਟੇ ਦੀਆਂ ਨਵੀਨਤਮ ਸੰਭਾਵਨਾਵਾਂ ਮੌਜੂਦ ਹਨ ।

 

Tags: Punjab Tourism Summit , Punjab Tourism Summit 2023 , Tourism Summit , Tourism Summit and Travel Mart , S.A.S.Nagar , Mohali , S.A.S. Nagar Mohali , Sahibzada Ajit Singh Nagar , Tourism Summit and Travel Mart 2023 , Rangla Punjab , Amity University Mohali , Vikas Garg

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD