ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਦੇ ਸਥਾਨ ਪ੍ਰਾਈਮ ਵੀਡੀਓ, ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਡਾਕਿਉਸਿਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ। ਪਰਦੇ ਦੇ ਪਿੱਛੇ ਦੀ ਗੱਲ ਕਰੀਏ ਤਾਂ, ਐਮਜ਼ੌਨ ਓਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ.ਪੀ. ਢਿੱਲੋਂ ਦੇ ਆਪ ਬਣਨ ਵਾਲੇ ਇੱਕ ਸੁਪਰਸਟਾਰ ਅਤੇ ਸੰਗੀਤ ਦੀ ਇੱਕ ਆਲਮੀ ਪਛਾਣ ਬਣਨ ਦੀ ਦਿਲਚਸਪ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ। ਇਹ ਸੀਰੀਜ਼ ਨਾ ਸਿਰਫ਼ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਰੁੱਝਾਏ ਰੱਖਣ ਦਾ, ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਨ ਵਾਅਦਾ ਵੀ ਕਰਦੀ ਹੈ।
ਵਾਈਲਡ ਸ਼ੀਪ ਕੌੰਟੈਂਟ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਪੈਸ਼ਨ ਪਿਕਚਰਜ਼ ਦੁਆਰਾ ਨਿਰਮਿਤ, ਜਿਸਦੇ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਹਨ। ਇਹ ਡਾਕਿਉਸਿਰੀਜ਼ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ 'ਤੇ 18 ਅਗਸਤ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਕੀਤਾ ਜਾਵੇਗਾ। ਏ.ਪੀ. ਢਿੱਲੋਂ: ਫ਼ਰਸਟ ਆਫ਼ ਏ ਕਾਈਂਡ ਪ੍ਰਾਈਮ ਮੈਂਬਰਸ਼ਿਪ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ। ਭਾਰਤ ਵਿੱਚ ਪ੍ਰਾਈਮ ਦੇ ਮੈਂਬਰ ਬੱਚਤ, ਸਹੂਲਤ ਅਤੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਇਹ ਸਭ ਕੁਝ ਸਿਰਫ਼ ₹1499/ ਸਾਲ ਦੀ ਇੱਕ ਮੈਂਬਰਸ਼ਿਪ ਵਿੱਚ।
ਇਹ ਪ੍ਰੀਵਿਉ ਸਾਨੂੰ ਉਸ ਸ਼ਖ਼ਸੀਅਤ, ਅੰਮ੍ਰਿਤਪਾਲ ਢਿੱਲੋਂ, ਜਾਂ ਏ.ਪੀ. ਢਿੱਲੋਂ ਜਾਂ ਏ.ਪੀ. ਜਿਵੇਂ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਦੀ ਕਹਾਣੀ ਦੀ ਇੱਕ ਝਲਕ ਦਿਖਾਉਂਦੀ ਹੈ, ਜਿਸਨੇ ਛੇ ਅੰਤਰਰਾਸ਼ਟਰੀ ਪੱਧਰ ਦੇ ਨੰਬਰ 1 ਹਿੱਟ ਗਾਣੇ ਦਿੱਤੇ ਹਨ ਅਤੇ ਦੁਨੀਆ ਭਰ ਵਿੱਚ ਇੱਕ ਬਿਲੀਅਨ ਤੋਂ ਵੱਧ ਵਾਰ ਸਟਰੀਮ ਕੀਤੇ ਜਾਣ ਵਾਲੇ ਗਾਣਿਆਂ ਦੇ ਨਾਲ ਸਾਡੀ ਪੀੜ੍ਹੀ ਦੇ ਸਭ ਤੋਂ ਉੱਤਮ ਕਲਾਕਾਰਾਂ ਵਿੱਚੋਂ ਇੱਕ ਹੈ।
“ਜਦੋਂ ਮੈਂ ਗੁਰਦਾਸਪੁਰ ਤੋਂ ਕੈਨੇਡਾ ਦਾ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸ ਤਰ੍ਹਾਂ ਆਪਣੀ ਕਹਾਣੀ ਸੁਣਾਵਾਂਗਾ। ਮੈਂ ਸੱਚਮੁੱਚ ਬਹੁਤ ਸ਼ੁਕਰਗੁਜ਼ਾਰ ਅਤੇ ਖੁਸ਼ ਹਾਂ ਕਿ ਅਸੀਂ ਜਿਸ ਕਿਸਮ ਦਾ ਸੰਗੀਤ ਤਿਆਰ ਕਰ ਰਹੇ ਹਾਂ ਜਿਸ ਲਈ ਸਾਂਨੂੰ ਇੰਨਾ ਪਿਆਰ ਅਤੇ ਸਨਮਾਣ ਪ੍ਰਾਪਤ ਹੋ ਰਿਹਾ ਹੈ,” ਆਲਮੀ ਪੱਧਰ ਦੀ ਸੰਗੀਤ ਦੀ ਹਸਤੀ ਏ.ਪੀ. ਢਿੱਲੋਂ ਨੇ ਕਿਹਾ। “ਮੇਰਾ ਸੁਪਨਾ ਹਮੇਸ਼ਾ ਤੋਂ ਅਜਿਹਾ ਸੰਗੀਤ ਬਣਾਉਣ ਦਾ ਰਿਹਾ ਹੈ ਜੋ ਪੀੜ੍ਹੀਆਂ ਤੱਕ ਜਿਉਂਦਾ ਰਹੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇ। ਇਹ ਪਹਿਲੀ ਵਾਰ ਹੈ ਜਦੋਂ ਮੈਂ ਦੁਨੀਆ ਦੇ ਦੇਖਣ ਲਈ ਜ਼ਾਹਰ ਕਰ ਰਿਹਾ ਹਾਂ ਅਤੇ ਆਪਣੇ ਵਿਚਾਰ ਸਾਂਝਾ ਕਰ ਰਿਹਾ ਹਾਂ।
ਪ੍ਰਾਈਮ ਵੀਡੀਓ, ਪੈਸ਼ਨ ਪਿਕਚਰਜ਼ ਅਤੇ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਦੀ ਟੀਮ ਦੀ ਇਸ ਲਈ ਇੱਕ ਖਾਸ਼ ਤਾਰੀਫ਼ ਕਰਦਾ ਹਾਂ, ਜਿਸ ਨੇ ਮੈਨੂੰ ਬਹੁਤ ਸਹਜਿ ਬਣਾਇਆ, ਅਤੇ ਜਿਸ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਇਹ 4 ਭਾਗਾਂ ਵਾਲੀ ਡਾਕਿਉਸਿਰੀਜ਼ ਮੇਰੇ ਪ੍ਰਸ਼ੰਸਕਾਂ ਲਈ ਇੱਕ ਖਾਸ ਨਜ਼ਰਾਨਾ ਹੈ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਸੱਚਮੁੱਚ ਆਸ ਕਰਦਾ ਹਾਂ ਕਿ ਉਤਸ਼ਾਹੀ ਕਲਾਕਾਰਾਂ ਨੂੰ ਸਾਡੇ ਤਜ਼ਰਬੇ ਤੋਂ ਸਿੱਖਣ ਲਈ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਪ੍ਰੇਰਿਤ ਕਰੇਗਾ।”
ਚਾਰ ਭਾਗਾਂ ਵਿੱਚ ਦਿਖਾਈ ਜਾਣ ਵਾਲੀ ਇਹ ਡਾਕਿਉਸਿਰੀਜ਼ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ ਤੋਂ ਬ੍ਰਿਟਿਸ਼ ਕੋਲੰਬੀਆ, ਕਨੇਡਾ ਦੇ ਪਹਾੜਾਂ ਤੱਕ, ਇੱਕ ਸੰਗੀਤ ਦੇ ਮਸ਼ਹੂਰ ਆਲਮੀ ਕਲਾਕਾਰ ਬਣਨ ਲਈ ਏ.ਪੀ. ਢਿੱਲੋਂ ਦੇ ਸ਼ਾਨਦਾਰ ਸਫ਼ਰ ਨੂੰ ਪੇਸ਼ ਕਰਦੀ ਹੈ, ਜਿਸ ਨਾਲ ਦਰਸ਼ਕਾਂ ਨੂੰ ਉਸ ਹਿੰਮਤ ਅਤੇ ਗਲੈਮਰ, ਮਿਹਨਤ ਅਤੇ ਜੋਸ਼ ਦੀ ਇੱਕ ਝਲਕ ਮਿਲਦੀ ਹੈ ਜਿਸ ਨੇ ਏ.ਪੀ. ਨੂੰ ਅੱਜ ਉਹ ਥਾਂ ਤੱਕ ਪਹੁੰਚਾਇਆ ਹੈ। ਸਿਰਫ਼ ਇੱਕ ਇਨਸਾਨ ਤੋਂ ਵੱਧ ਕੇ, ਜਿਸਨੂੰ ਪ੍ਰਸ਼ੰਸਕ ਸਾਹ ਰੋਕ ਕੇ ਉਡੀਕਦੇ ਹਨ, ਅਸੀਂ ਇੱਕ ਅਜਿਹੇ ਨੌਜਵਾਨ ਨੂੰ ਵੀ ਦੇਖਦੇ ਹਾਂ ਜਿਸਨੂੰ ਉਸਦੇ ਪਰਿਵਾਰ ਅਤੇ ਭਾਈਚਾਰੇ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਹੈ।