Saturday, 13 June 2026

 

 

ਖ਼ਾਸ ਖਬਰਾਂ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ

 

ਤੁਸੀਂ ਉਨ੍ਹਾਂ ਦੇ ਸੰਗੀਤ ਨੂੰ ਜਾਣਦੇ ਹੋ, ਹੁਣ ਉਸ ਸ਼ਖ਼ਸੀਅਤ ਨੂੰ ਜਾਣਨ ਦਾ ਸਮਾਂ ਆ ਗਿਆ ਹੈ ਪ੍ਰਾਈਮ ਵੀਡੀਓ ਨੇ ਆਪਣੀ ਦਿਲਚਸਪ ਨਵੀਂ ਡਾਕਿਉਸਿਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ

Music, Ap Dhillon, Ap Dhillon Documentary, Ap Dhillon Documentary Prime Video, Ap Dhillon Docuseries, Ap Dhillon Docuseries Amazon prime, Ap Dhillon Docuseries Prime Video, Ap Dhillon Docuseries Release Date, Ap Dhillon Docuseries Cast, Ap Dhillon Documentary Release Date, Ap Dhillon Docuseries Release Date Prime Video, AP Dhillon First Of A Kind, AP Dhillon First Of A Kind Series, AP Dhillon First Of A Kind Docuseries

Web Admin

Web Admin

5 Dariya News

08 Aug 2023

Last updated on: Aug 08, 2023, 00:00 IST

ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਦੇ ਸਥਾਨ ਪ੍ਰਾਈਮ ਵੀਡੀਓ, ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਡਾਕਿਉਸਿਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ। ਪਰਦੇ ਦੇ ਪਿੱਛੇ ਦੀ ਗੱਲ ਕਰੀਏ ਤਾਂ, ਐਮਜ਼ੌਨ ਓਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ.ਪੀ. ਢਿੱਲੋਂ ਦੇ ਆਪ ਬਣਨ ਵਾਲੇ ਇੱਕ ਸੁਪਰਸਟਾਰ ਅਤੇ ਸੰਗੀਤ ਦੀ ਇੱਕ ਆਲਮੀ ਪਛਾਣ ਬਣਨ ਦੀ ਦਿਲਚਸਪ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ। ਇਹ ਸੀਰੀਜ਼ ਨਾ ਸਿਰਫ਼ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਰੁੱਝਾਏ ਰੱਖਣ ਦਾ, ਸਗੋਂ ਇਹ ਨੌਜਵਾਨ ਪੀੜ੍ਹੀ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰਨ ਵਾਅਦਾ ਵੀ ਕਰਦੀ ਹੈ।

 ਵਾਈਲਡ ਸ਼ੀਪ ਕੌੰਟੈਂਟ ਅਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਪੈਸ਼ਨ ਪਿਕਚਰਜ਼ ਦੁਆਰਾ ਨਿਰਮਿਤ, ਜਿਸਦੇ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਹਨ। ਇਹ ਡਾਕਿਉਸਿਰੀਜ਼ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ 'ਤੇ 18 ਅਗਸਤ ਨੂੰ ਭਾਰਤ ਅਤੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਕੀਤਾ ਜਾਵੇਗਾ। ਏ.ਪੀ. ਢਿੱਲੋਂ: ਫ਼ਰਸਟ ਆਫ਼ ਏ ਕਾਈਂਡ  ਪ੍ਰਾਈਮ ਮੈਂਬਰਸ਼ਿਪ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸਭ ਤੋਂ ਨਵੀਂ ਪੇਸ਼ਕਸ਼ ਹੈ। ਭਾਰਤ ਵਿੱਚ ਪ੍ਰਾਈਮ ਦੇ ਮੈਂਬਰ ਬੱਚਤ, ਸਹੂਲਤ ਅਤੇ ਮਨੋਰੰਜਨ ਦਾ ਆਨੰਦ ਮਾਣਦੇ ਹਨ, ਇਹ ਸਭ ਕੁਝ ਸਿਰਫ਼ ₹1499/ ਸਾਲ ਦੀ ਇੱਕ ਮੈਂਬਰਸ਼ਿਪ ਵਿੱਚ। 

ਇਹ ਪ੍ਰੀਵਿਉ ਸਾਨੂੰ ਉਸ ਸ਼ਖ਼ਸੀਅਤ, ਅੰਮ੍ਰਿਤਪਾਲ ਢਿੱਲੋਂ, ਜਾਂ ਏ.ਪੀ. ਢਿੱਲੋਂ ਜਾਂ ਏ.ਪੀ. ਜਿਵੇਂ ਕਿ ਉਨ੍ਹਾਂ ਨੂੰ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਦੀ ਕਹਾਣੀ ਦੀ ਇੱਕ ਝਲਕ ਦਿਖਾਉਂਦੀ ਹੈ, ਜਿਸਨੇ ਛੇ ਅੰਤਰਰਾਸ਼ਟਰੀ ਪੱਧਰ ਦੇ ਨੰਬਰ 1 ਹਿੱਟ ਗਾਣੇ ਦਿੱਤੇ ਹਨ ਅਤੇ ਦੁਨੀਆ ਭਰ ਵਿੱਚ ਇੱਕ ਬਿਲੀਅਨ ਤੋਂ ਵੱਧ ਵਾਰ ਸਟਰੀਮ ਕੀਤੇ ਜਾਣ ਵਾਲੇ ਗਾਣਿਆਂ ਦੇ ਨਾਲ ਸਾਡੀ ਪੀੜ੍ਹੀ ਦੇ ਸਭ ਤੋਂ ਉੱਤਮ ਕਲਾਕਾਰਾਂ ਵਿੱਚੋਂ ਇੱਕ ਹੈ। 

“ਜਦੋਂ ਮੈਂ ਗੁਰਦਾਸਪੁਰ ਤੋਂ ਕੈਨੇਡਾ ਦਾ ਸਫ਼ਰ ਸ਼ੁਰੂ ਕੀਤਾ ਤਾਂ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸ ਤਰ੍ਹਾਂ ਆਪਣੀ ਕਹਾਣੀ ਸੁਣਾਵਾਂਗਾ। ਮੈਂ ਸੱਚਮੁੱਚ ਬਹੁਤ ਸ਼ੁਕਰਗੁਜ਼ਾਰ ਅਤੇ ਖੁਸ਼ ਹਾਂ ਕਿ ਅਸੀਂ ਜਿਸ ਕਿਸਮ ਦਾ ਸੰਗੀਤ ਤਿਆਰ ਕਰ ਰਹੇ ਹਾਂ ਜਿਸ ਲਈ ਸਾਂਨੂੰ ਇੰਨਾ ਪਿਆਰ ਅਤੇ ਸਨਮਾਣ ਪ੍ਰਾਪਤ ਹੋ ਰਿਹਾ ਹੈ,” ਆਲਮੀ ਪੱਧਰ ਦੀ ਸੰਗੀਤ ਦੀ ਹਸਤੀ ਏ.ਪੀ. ਢਿੱਲੋਂ ਨੇ ਕਿਹਾ। “ਮੇਰਾ ਸੁਪਨਾ ਹਮੇਸ਼ਾ ਤੋਂ ਅਜਿਹਾ ਸੰਗੀਤ ਬਣਾਉਣ ਦਾ ਰਿਹਾ ਹੈ ਜੋ ਪੀੜ੍ਹੀਆਂ ਤੱਕ ਜਿਉਂਦਾ ਰਹੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇ। ਇਹ ਪਹਿਲੀ ਵਾਰ ਹੈ ਜਦੋਂ ਮੈਂ ਦੁਨੀਆ ਦੇ ਦੇਖਣ ਲਈ ਜ਼ਾਹਰ ਕਰ ਰਿਹਾ ਹਾਂ ਅਤੇ ਆਪਣੇ ਵਿਚਾਰ ਸਾਂਝਾ ਕਰ ਰਿਹਾ ਹਾਂ। 

ਪ੍ਰਾਈਮ ਵੀਡੀਓ, ਪੈਸ਼ਨ ਪਿਕਚਰਜ਼ ਅਤੇ ਸੀਰੀਜ਼ ਦੇ ਨਿਰਦੇਸ਼ਕ ਜੈ ਅਹਿਮਦ ਦੀ ਟੀਮ ਦੀ ਇਸ ਲਈ ਇੱਕ ਖਾਸ਼ ਤਾਰੀਫ਼ ਕਰਦਾ ਹਾਂ, ਜਿਸ ਨੇ ਮੈਨੂੰ ਬਹੁਤ ਸਹਜਿ ਬਣਾਇਆ, ਅਤੇ ਜਿਸ ਨਾਲ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਇਹ 4 ਭਾਗਾਂ ਵਾਲੀ ਡਾਕਿਉਸਿਰੀਜ਼ ਮੇਰੇ ਪ੍ਰਸ਼ੰਸਕਾਂ ਲਈ ਇੱਕ ਖਾਸ ਨਜ਼ਰਾਨਾ ਹੈ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਸੱਚਮੁੱਚ ਆਸ ਕਰਦਾ ਹਾਂ ਕਿ ਉਤਸ਼ਾਹੀ ਕਲਾਕਾਰਾਂ ਨੂੰ ਸਾਡੇ ਤਜ਼ਰਬੇ ਤੋਂ ਸਿੱਖਣ ਲਈ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਹ ਪ੍ਰੇਰਿਤ ਕਰੇਗਾ।”  

ਚਾਰ ਭਾਗਾਂ ਵਿੱਚ ਦਿਖਾਈ ਜਾਣ ਵਾਲੀ ਇਹ ਡਾਕਿਉਸਿਰੀਜ਼ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਰਦਾਸਪੁਰ ਤੋਂ ਬ੍ਰਿਟਿਸ਼ ਕੋਲੰਬੀਆ, ਕਨੇਡਾ ਦੇ ਪਹਾੜਾਂ ਤੱਕ, ਇੱਕ ਸੰਗੀਤ ਦੇ ਮਸ਼ਹੂਰ ਆਲਮੀ ਕਲਾਕਾਰ ਬਣਨ ਲਈ ਏ.ਪੀ. ਢਿੱਲੋਂ ਦੇ ਸ਼ਾਨਦਾਰ ਸਫ਼ਰ ਨੂੰ ਪੇਸ਼ ਕਰਦੀ ਹੈ, ਜਿਸ ਨਾਲ ਦਰਸ਼ਕਾਂ ਨੂੰ ਉਸ ਹਿੰਮਤ ਅਤੇ ਗਲੈਮਰ, ਮਿਹਨਤ ਅਤੇ ਜੋਸ਼ ਦੀ ਇੱਕ ਝਲਕ ਮਿਲਦੀ ਹੈ ਜਿਸ ਨੇ ਏ.ਪੀ. ਨੂੰ ਅੱਜ ਉਹ ਥਾਂ ਤੱਕ ਪਹੁੰਚਾਇਆ ਹੈ। ਸਿਰਫ਼ ਇੱਕ ਇਨਸਾਨ ਤੋਂ ਵੱਧ ਕੇ, ਜਿਸਨੂੰ ਪ੍ਰਸ਼ੰਸਕ ਸਾਹ ਰੋਕ ਕੇ ਉਡੀਕਦੇ ਹਨ, ਅਸੀਂ ਇੱਕ ਅਜਿਹੇ ਨੌਜਵਾਨ ਨੂੰ ਵੀ ਦੇਖਦੇ ਹਾਂ ਜਿਸਨੂੰ ਉਸਦੇ ਪਰਿਵਾਰ ਅਤੇ ਭਾਈਚਾਰੇ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਹੈ।

 

Tags: Music , Ap Dhillon , Ap Dhillon Documentary , Ap Dhillon Documentary Prime Video , Ap Dhillon Docuseries , Ap Dhillon Docuseries Amazon prime , Ap Dhillon Docuseries Prime Video , Ap Dhillon Docuseries Release Date , Ap Dhillon Docuseries Cast , Ap Dhillon Documentary Release Date , Ap Dhillon Docuseries Release Date Prime Video , AP Dhillon First Of A Kind , AP Dhillon First Of A Kind Series , AP Dhillon First Of A Kind Docuseries

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD