Thursday, 16 May 2024

 

 

ਖ਼ਾਸ ਖਬਰਾਂ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ

 

ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ ਮੁਹਿੰਮ: ਡਾ: ਇੰਦਰਬੀਰ ਸਿੰਘ ਨਿੱਜਰ ਨੇ ਆਰ.ਆਰ.ਆਰ. ਕੇਂਦਰ ਦਾ ਕੀਤਾ ਉਦਘਾਟਨ

ਸ਼ਹਿਰ ਭਰ ਵਿੱਚ 19 ਆਰ.ਆਰ.ਆਰ. ਕੇਂਦਰ ਸਥਾਪਿਤ; ਦਾਨ ਕੀਤੀਆਂ ਵਸਤੂਆਂ ਰੀਸਾਈਕਲਿੰਗ ਜਾਂ ਲੋੜਵੰਦਾਂ ਦੀ ਮੁੜ ਵਰਤੋਂ ਲਈ ਕਰਵਾਈਆਂ ਜਾਣਗੀਆਂ ਉਪਲਬਧ

Dr. Inderbir Singh Nijjar, Inderbir Singh Nijjar, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Kulwant Singh Sidhu, Ludhiana, Dr. Shena Aggarwal, Suresh Goyal, Sharanpal Singh Makkar

Web Admin

Web Admin

5 Dariya News

ਲੁਧਿਆਣਾ , 20 May 2023

ਨਗਰ ਨਿਗਮ ਵੱਲੋਂ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ‘ ਮੁਹਿੰਮ ਤਹਿਤ ‘ਸਵੱਛਤਾ’ ਨੂੰ ਉਤਸ਼ਾਹਿਤ ਕਰਨ ਅਤੇ ਰਹਿੰਦ-ਖੂੰਹਦ ਦੀ ਮੁੜ ਵਰਤੋਂ/ਰੀਸਾਈਕਲ ਕਰਨ ਲਈ ਕੀਤੀ ਗਈ ਇੱਕ ਵਿਲੱਖਣ ਪਹਿਲਕਦਮੀ ਵਿੱਚ, ਸ਼ਹਿਰ ਭਰ ’ਚ 19  (ਰਿਡਿਊਸ, ਰੀਯੂਜ਼, ਰੀਸਾਈਕਲ) ਕੇਂਦਰ ਸਥਾਪਤ ਕੀਤੇ ਗਏ ਹਨ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸ਼ਨੀਵਾਰ ਨੂੰ ਕੇਂਦਰਾਂ ਵਿੱਚੋਂ ਜਨਤਾ ਨਗਰ ਦੇ ਜੈਮਲ ਸਿੰਘ ਰੋਡ ‘ਤੇ ਸਥਿਤ ਇੱਕ ਕੇਂਦਰ ਦਾ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਨਗਰ ਨਿਗਮ ਕਮਿਸ਼ਨਰ ਡਾ: ਸੇਨਾ ਅਗਰਵਾਲ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਰਨਪਾਲ ਸਿੰਘ ਮੱਕੜ, ਨਗਰ ਨਿਗਮ ਦੇ ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਆਦਿ ਵੀ ਸਥਾਨਕ ਸਰਕਾਰਾਂ ਮੰਤਰੀ ਦੇ ਨਾਲ ਸਨ।

ਅਧਿਕਾਰੀਆਂ ਨੇ ਦੱਸਿਆ ਕਿ ‘ਮੇਰੀ ਲਾਈਫ, ਮੇਰਾ ਸਵੱਛ ਸ਼ਹਿਰ’ ਮੁਹਿੰਮ ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ‘ਤੇ ਚੀਜ਼ਾਂ ਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਦਾ ਉਦੇਸ਼ ਨਾ ਸਿਰਫ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨਾ ਹੈ, ਸਗੋਂ ਨਾਗਰਿਕਾਂ ਦੁਆਰਾ ਵਰਤੀ ਗਈ ਸਮੱਗਰੀ/ਵਸਤੂਆਂ/ਉਤਪਾਦਾਂ ਨੂੰ  ਕੇਂਦਰਾਂ ‘ਤੇ ਜਮਾ ਕਰਨ ਦੇ ਰੁਝਾਨ ਨੂੰ ਵਿਕਸਤ ਕਰਨਾ ਵੀ ਹੈ।        

ਇਹ ਮੁਹਿੰਮ 5 ਜੂਨ (ਵਿਸ਼ਵ ਵਾਤਾਵਰਨ ਦਿਵਸ) ਤੱਕ ਜਾਰੀ ਰਹੇਗੀ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਰ.ਆਰ.ਆਰ. ਕੇਂਦਰਾਂ ਵਿੱਚ ਵਰਤੀਆਂ/ਪੁਰਾਣੀਆਂ ਵਸਤੂਆਂ/ਸਮੱਗਰੀ ਦਾਨ ਕਰਨ, ਤਾਂ ਜੋ ਉਹਨਾਂ ਨੂੰ ਮੁੜ ਵਰਤੋਂ ਲਿਆ ਕੇ ਅਤੇ ਰੀਸਾਈਕਲ ਕਰਕੇ  ਲੋੜਵੰਦ ਵਿਅਕਤੀਆਂ/ਐਨ.ਜੀ.ਓਜ ਨੂੰ ਦਾਨ ਕੀਤਾ ਜਾ ਸਕੇ।

ਇਹ ਕੇਂਦਰ 5 ਜੂਨ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਚਾਲੂ ਰਹਿਣਗੇ। ਨਿਵਾਸੀ ਵਰਤੇ/ਪੁਰਾਣੇ ਕੱਪੜੇ, ਕਿਤਾਬਾਂ, ਇਲੈਕਟ੍ਰਾਨਿਕ ਵਸਤੂਆਂ, ਖੇਡਾਂ ਦਾ ਸਾਮਾਨ ਆਦਿ ਦਾਨ ਕਰ ਸਕਦੇ ਹਨ।ਸ਼ਹਿਰ ਵਾਸੀਆਂ ਵਿੱਚ ਇਸ ਮੁਹਿੰਮ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਮੁਨਾਦੀ ਕਰਨ ਲਈ ਈ-ਰਿਕਸ਼ਾ ਵੀ  ਤਾਇਨਾਤ ਕੀਤੇ ਗਏ ਹਨ। ਲੋਕ ਆਪੋ-ਆਪਣੀਆਂ ਵਸਤਾਂ/ਸਮੱਗਰੀ ਨੂੰ ਈ-ਰਿਕਸ਼ਾ ਵਿੱਚ ਵੀ ਪਾ ਸਕਦੇ ਹਨ ਅਤੇ ਫਿਰ ਉਹਨਾਂ ਨੂੰ  ਕੇਂਦਰਾਂ ਵਿੱਚ ਲਿਜਾਇਆ ਜਾਵੇਗਾ।

ਇਲਾਕਾ ਨਿਵਾਸੀਆਂ ਨੂੰ ਸੋਸ਼ਲ ਮੀਡੀਆ ਨੈੱਟਵਰਕਾਂ ਰਾਹੀਂ ਨਗਰ ਨਿਗਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਤੇ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਬਾਕੀ ਬਚੇ 18 ਆਰ.ਆਰ.ਆਰ. ਕੇਂਦਰਾਂ ਦਾ ਵੀ ਸ਼ਨੀਵਾਰ ਨੂੰ ਵਿਧਾਇਕ ਮਦਨ ਲਾਲ ਬੱਗਾ, ਗੁਰਪ੍ਰੀਤ ਬੱਸੀ ਗੋਗੀ, ਹੋਰ ਜਨਤਕ ਨੁਮਾਇੰਦਿਆਂ ਜਾਂ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਦਘਾਟਨ ਕੀਤਾ ਗਿਆ।ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਨਿੱਜਰ ਨੇ ਪਹਿਲ ਕਰਨ ਲਈ ਨਿਗਮ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। 

ਡਾ: ਨਿੱਜਰ ਨੇ ਕਿਹਾ ਕਿ ਇਹ ਪਹਿਲਕਦਮੀ  ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਵੀ ਮਦਦ ਕਰੇਗੀ।ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਇੱਕ ਚੰਗਾ ਸੰਕੇਤ ਹੈ ਕਿ ਲੋਕਾਂ ਨੇ ਪਹਿਲਾਂ ਹੀ ਆਰ.ਆਰ.ਆਰ. ਕੇਂਦਰਾਂ ਵਿੱਚ ਵਸਤੂਆਂ ਦਾਨ ਕਰਨਾ ਸੁਰੂ ਕਰ ਦਿੱਤਾ ਹੈ ਅਤੇ ਸਾਨੂੰ ਆਉਣ ਵਾਲੇ ਦਿਨਾਂ ਵਿੱਚ ਭਰਵੇਂ ਹੁੰਗਾਰੇ ਦੀ ਆਸ ਹੈ।ਮੁਹਿੰਮ ਸਬੰਧੀ ਵਧੇਰੇ ਜਾਣਕਾਰੀ ਲਈ ਸ਼ਹਿਰ ਨਿਵਾਸੀ  ਨਗਰ ਨਿਗਮ ਦੀ ਵੈੱਬਸਾਈਟ - ..  ‘ਤੇ ਜਾ ਸਕਦੇ ਹਨ ਜਾਂ ਨਗਰ ਨਿਗਮ ਲੁਧਿਆਣਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਸਕਦੇ ਹਨ।  

ਕੇਂਦਰਾਂ ਦੀ ਸੂਚੀ

ਪੌਲੀਟੈਕਨਿਕ ਕਾਲਜ, ਹੈਬੋਵਾਲ (ਵਾਰਡ ਨੰਬਰ 78) ਦੇ ਨੇੜੇ ਰਿਸ਼ੀ ਨਗਰ ਵਿੱਚ ਮਟੀਰੀਅਲ ਰਿਕਵਰੀ ਫੈਸਿਲਟੀ (ਐਮਆਰਐਫ), ਐਮਆਰਐਫ ਜੋਤੀ ਕੇਂਦਰ, ਹੰਬੜਾਂ ਰੋਡ (ਹੈਬੋਵਾਲ) (ਵਾਰਡ ਨੰਬਰ 81); ਸਰਾਭਾ ਨਗਰ ਵਿੱਚ ਐਮ.ਆਰ.ਐਫ. ਨੇੜੇ  ਐਮ.ਸੀ ਜੋਨ ਡੀ ਦਫਤਰ (ਵਾਰਡ ਨੰਬਰ 75)  ; ਬੱਸ ਸਟੈਂਡ ਨੇੜੇ ਮਿੱਢਾ ਚੌਕ (ਵਾਰਡ ਨੰਬਰ 68); ਗਿੱਲ ਰੋਡ (ਵਾਰਡ ਨੰਬਰ 41) ‘ਤੇ ਨਿਗਮ ਦਫਤਰ; ਗਿੱਲ ਰੋਡ (ਜੈਮਲ ਸਿੰਘ ਰੋਡ - ਵਾਰਡ ਨੰਬਰ 41) ‘ਤੇ  ਜਨਤਾ ਨਗਰ ਪਾਰਕ; ਐਮ.ਆਰ.ਐਫ. ਚੀਮਾ ਚੌਕ (ਵਾਰਡ ਨੰਬਰ 20); ਐਮਆਰਐਫ ਬਿਹਾਰੀ ਕਾਲੋਨੀ (ਵਾਰਡ ਨੰਬਰ 20);  ਐਮਆਰਐਫ ਟਰਾਂਸਪੋਰਟ ਨਗਰ (ਵਾਰਡ ਨੰਬਰ 20); ਐਮਆਰਐਫ ਢੰਡਾਰੀ (ਵਾਰਡ ਨੰਬਰ 28); ਐਮਆਰਐਫ ਕੱਕਾ ਧੌਲਾ (ਵਾਰਡ ਨੰਬਰ 15); ਐਮਆਰਐਫ 100 ਫੁੱਟ ਰੋਡ (ਵਾਰਡ ਨੰਬਰ 22); ਐਮਆਰਐਫ ਮੈਟਰੋ ਟਾਇਰ ਰੋਡ (ਵਾਰਡ ਨੰਬਰ 24); ਐਮਆਰਐਫ ਨੇੜੇ ਸਿਵਲ ਹਸਪਤਾਲ (ਜੇਲ ਰੋਡ) ; ਐਮ.ਆਰ.ਐਫ.  ਖਵਾਜਾ ਕੋਠੀ (ਵਾਰਡ ਨੰਬਰ 64);  ਨਿਗਮ ਜੋਨ ਏ ਦਫਤਰ ਦੀ ਪਾਰਕਿੰਗ ਲਾਟ ਨੇੜੇ ਹੱਟ ਨੰਬਰ 1, ਮਾਤਾ ਰਾਣੀ ਚੌਕ (ਵਾਰਡ ਨੰਬਰ 64); ਐਸਡੀਪੀ ਮਹਿਲਾ ਕਾਲਜ (ਵਾਰਡ ਨੰਬਰ 59); ਐਮਸੀ ਸ਼ੈਡ ਨੇੜੇ ਚਾਂਦ ਸਿਨੇਮਾ ਅਤੇ ਆਮ ਆਦਮੀ ਕਲੀਨਿਕ (ਵਾਰਡ ਨੰਬਰ 85) ਅਤੇ ਸੀਨੀਅਰ ਸਿਟੀਜਨ ਪਾਰਕ, ਸਲੇਮ ਟਾਬਰੀ (ਵਾਰਡ ਨੰਬਰ 89) ।

 

Tags: Dr. Inderbir Singh Nijjar , Inderbir Singh Nijjar , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Kulwant Singh Sidhu , Ludhiana , Dr. Shena Aggarwal , Suresh Goyal , Sharanpal Singh Makkar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD