ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੌਮ ਵਾਸਤੇ ਮਹਾਨ ਦੇਣ ਹੈ, ਜਿਸ ਨੂੰ ਰਹਿੰਦੀ ਦੁਨੀਆਂ ਤਕ ਸਦਾ ਯਾਦ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਦੇ ਬਾਗਬਾਨੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਨੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ।
ਬਾਗਬਾਨੀ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੌਮ ਦੇ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਲੋਕਾਂ ਨੂੰ ਵਾਤਾਵਰਣ ਸੰਭਾਲ ਲਈ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਬਾਗਬਾਨੀ ਵਿਭਾਗ ਫੁੱਲਾਂ ਅਤੇ ਬਾਗਬਾਨੀ ਨਾਲ ਸਬੰਧਤ ਬੂਟੇ ਵੰਡ ਰਿਹਾ ਹੈ।
ਜਿਹੜੀ ਸੰਗਤ ਸ਼ਹੀਦੀ ਸਭਾ ਤੋਂ ਬੂਟੇ ਲਿਜਾ ਕੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬੂਟੇ ਲਗਾਏਗੀ ਉਹ ਵਾਤਾਵਰਣ ਬਚਾਉਣ ਦੇ ਰੂਪ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰੇਗੀ। ਸ. ਸਰਾਰੀ ਨੇ ਕਿਹਾ ਕਿ ਸਾਡੇ ਇਹਨਾਂ ਮਹਾਨ ਸ਼ਹੀਦਾਂ ਦੀ ਮਹਾਨ ਦੇਣ ਹੈ ਕਿਉਂ ਜੋ ਉਹਨਾਂ ਨੇ ਖੁਦ ਤਸੀਹੇ ਝਲ ਕੇ ਆਜ਼ਾਦੀ ਅਤੇ ਹੋਂਦ ਕਾਇਮ ਰੱਖਣ ਲਈ ਸ਼ਹਾਦਤ ਦਿੱਤੀ।
ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ, ਜਗਜੀਤ ਸਿੰਘ ਰਿਉਣਾ, ਗੱਜਣ ਸਿੰਘ ਜਲਵੇੜਾ,ਸਨੀ ਚੋਪੜਾ, ਅਮਰਿੰਦਰ ਮੰਡੋਫਲ,ਗੁਰਸਤਿੰਦਰ ਜੱਲਾ,ਰਮੇਸ਼ ਕੁਮਾਰ ਸੋਨੂੰ, ਦੀਪਕ ਬਾਤਿਸ਼, ਪ੍ਰਿਤਪਾਲ ਜੱਸੀ, ਮਾਨਵ ਟਿਵਾਣਾ, ਬਹਾਦਰ ਜਲਾਲ,ਬਲਜਿੰਦਰ ਕਾਕਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।