Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਬੈਡਮਿੰਟਨ ਲਵਰਜ਼ ਵਲੋਂ ਆਯੋਜਿਤ ਤੀਜਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ ਸ਼ੋਕਤ ਨਾਲ ਸਮਾਪਤ

ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਮੁੱਖ ਮਹਿਮਾਨ ਵਜੋਂ ਕੀਤੀ ਗਈ ਸ਼ਿਰਕਤ

Rajneesh Kumar Dahiya, Rajneesh Dahiya, Firozpur,AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਫ਼ਿਰੋਜ਼ਪੁਰ , 28 Nov 2022

Last updated on: Nov 28, 2022, 00:00 IST

ਬੈਡਮਿੰਟਨ ਲਵਰਜ਼ ਵਲੋਂ ਤੀਜਾ 4 ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸਥਾਨਕ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ, ਪਿੰਡ ਆਲੇਵਾਲਾ ਵਿਖੇ  ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸ.ਜਸਵੰਤ ਸਿੰਘ ਅਤੇ  ਸ.ਬਲਜੀਤ ਸਿੰਘ ਮੁੱਤੀ ਵਲੋਂ ਕੀਤਾ। ਇਸ ਦੌਰਾਨ ਰਜਨੀਸ਼ ਦਹੀਯਾ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਮੈਚਾਂ ਦਾ ਆਨੰਦ ਲਿਆ ਗਿਆ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।

ਇਸ ਮੌਕੇ ਵਿਧਾਇਕ ਰਜਨੀਸ਼ ਦਹੀਯਾ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ  ਕਿਉਂਕਿ ਖੇਡਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ । ਉਹਨਾਂ ਵਲੋਂ ਨੋਜਵਾਨਾ ਨੂੰ  ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ।

ਇਸ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਜਸਵੰਤ ਸਿੰਘ ਖਾਲਸਾ ਅਤੇ ਬਲਜੀਤ ਸਿੰਘ ਮੁੱਤੀ ਨੇ ਕਿਹਾ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ 6 ਪੰਜਾਬ ਟਾਈਗਰਜ਼, ਦਲੇਰ ਵੂਲਵਜ਼, ਸਮੈਸ਼ਰਜ਼ ਬਾਜ਼, ਸਿੰਘ ਸਰਦਾਰਜ਼, ਫ਼ਿਰੋਜ਼ਪੁਰ ਬੁੱਲਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 66 ਖਿਡਾਰੀਆਂ ਨੇ ਹਿੱਸਾ ਲਿਆ।  

ਇਸ ਵਿੱਚ ਪਹਿਲਾਂ 33 ਟੀਮਾਂ ਦੇ ਦੋ ਗਰੁੱਪ ਬਣਾ ਕੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 18 ਡਬਲਜ਼ ਅਤੇ 12 ਸਿੰਗਲਜ਼ ਮੈਚ ਖੇਡੇ ਗਏ। ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਅੰਕਾਂ ਦੇ ਆਧਾਰ ਤੇ ਹਰੇਕ ਗਰੁੱਪ ਵਿੱਚੋਂ 22 ਟੀਮਾਂ ਸੈਮੀਫਾਈਨਲਜ਼ ਵਿੱਚ ਪਹੁੰਚੀਆਂ। ਸੈਮੀਫਾਈਨਲਜ਼ ਵਿੱਚ ਦਲੇਰ ਵੂਲਵਜ਼, ਸਮੈਸ਼ਰਜ਼ ਬਾਜ਼, ਫ਼ਿਰੋਜ਼ਪੁਰ ਬੁੱਲਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਇੱਕ ਦੂਜੇ ਦਾ ਮੁਕਾਬਲਾ ਕੀਤਾ।

ਇਨ੍ਹਾਂ ਰੌਚਕ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੈਚ ਟੀਮ ਬੈਡਮਿੰਟਨ ਕਿੰਗਜ਼ ਅਤੇ ਫ਼ਿਰੋਜ਼ਪੁਰ ਬੁੱਲਜ਼ ਵਿੱਚ ਖੇਡਿਆ ਗਿਆ ਅਤੇ ਇਸ ਵਿੱਚ ਕਪਤਾਨ ਸਰਬਜੀਤ ਸਿੰਘ ਭਾਵੜਾ ਦੀ ਟੀਮ ਬੈਡਮਿੰਟਨ ਕਿੰਗਜ਼ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਤੂ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਮੁੱਤੀ ਫ਼ਿਰੋਜ਼ਪੁਰ ਬੁਲਜ਼ ਉੱਪ ਜੇਤੂ ਰਹੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੈਮਸੰਗ ਮੋਬਾਇਲਜ਼, ਟੀ.ਆਰ.ਐਂਟਰਪ੍ਰਾਇਸਿਜ਼ ਫ਼ਿਰੋਜ਼ਪੁਰ ਵੱਲੋਂ ਸੈਮੀਫਾਈਨਲ ਦੇ ਸਾਰੇ ਖਿਡਾਰੀਆਂ ਨੂੰ ਗਿਫ਼ਟ ਹੈਂਪਰਜ਼ ਦਿੱਤੇ ਗਏ ਅਤੇ ਦੀਪ ਆਯੁਰਵੇਦ ਕਲੀਨਿਕ, ਫ਼ਿਰੋਜ਼ਪੁਰ ਸ਼ਹਿਰ ਦੇ ਡਾ. ਜਸਮੀਤ ਸਿੰਘ, ਡਾ ਲਵਦੀਪ ਸਿੰਘ, ਬਿਮਲਪ੍ਰੀਤ ਸਿੰਘ, ਕਨਿਸ਼ਕ ਤਿਵਾੜੀ, ਨਦਰਬੀਰ ਸਿੰਘ ਵੱਲੋਂ ਫਾਈਨਲ ਦੇ ਖਿਡਾਰੀਆਂ ਨੂੰ ਗਿਫ਼ਟ ਹੈਂਪਰਜ਼ ਦਿੱਤੇ ਗਏ। 

ਇਸ ਟੂਰਨਾਮੈਂਟ ਵਿੱਚ ਦਲੇਰ ਵੂਲਵਜ਼ਯ ਮਨਦੀਪ ਸਿੰਘ,  ਸਰਵਜੋਤ ਸਿੰਘ, ਸਰਬਜੀਤ ਸਿੰਘ ਸਾਬਾ, ਸੁਰਿੰਦਰ ਗਿੱਲ, ਕਰਿਸ਼ਨਾ ਬਾਂਸਲ ਅਤੇ ਪਿਊਸ਼ ਜੈਨ, ਪੰਜਾਬ ਟਾਈਗਰਜ਼ਯ ਰਣਜੀਤ ਸਿੰਘ ਸਿੱਧੂ, ਪੈਰੀ ਅਗਰਵਾਲ, ਤਲਵਿੰਦਰ ਸਿੰਘ, ਗੁਰਜੀਤ ਸੋਢੀ, ਵਿਨੋਦ ਗੁਪਤਾ ਅਤੇ ਕਪਿਲ ਛਣਵਾਲ, ਸਮੈਸ਼ਰਜ਼ ਬਾਜ਼ਯ ਜਸਪ੍ਰੀਤ ਪੁਰੀ, ਸ਼ਮਸ਼ੇਰ ਸਿੰਘ, ਸੰਦੀਪ ਚੌਧਰੀ, ਯਾਦਵਿੰਦਰ ਸ਼ਰਮਾ, ਸੁਭਾਸ਼ ਕੁਮਾਰ ਅਤੇ ਕਰਨਬੀਰ ਸਿੰਘ ਸੋਢੀ, ਬੈਡਮਿੰਟਨ ਕਿੰਗਜ਼ਯ ਸਰਬਜੀਤ ਸਿੰਘ ਭਾਵੜਾ, ਨਵਪ੍ਰੀਤ ਸਿੰਘ ਨੋਬਲ, ਜਸਵੰਤ ਸੈਣੀ, ਸੁਨੀਲ ਕੰਬੋਜ, ਦੀਪਕ ਜੈਨ ਅਤੇ ਰਾਘਵ ਦੇਵਗਨ, ਸਿੰਘ ਸਰਦਾਰਜ਼ਯ ਰਣਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਬਰਾੜ, ਮਹਿੰਦਰ ਸਿੰਘ ਸ਼ੈਲੀ, ਮਨੋਜ ਕੁਮਾਰ, ਜਗਜੀਤ ਸਿੰਘ ਖਾਲਸਾ ਅਤੇ ਚਰਨਜੀਤ ਸਿੰਘ ਚਹਿਲ, ਫ਼ਿਰੋਜ਼ਪੁਰ ਬੁੱਲਜ਼ਯ ਹਰਮਨਪ੍ਰੀਤ ਸਿੰਘ ਮੁੱਤੀ, ਤਾਰਕ ਨਾਰੰਗ, ਜਸਪ੍ਰੀਤ ਸਿੰਘ ਸੈਣੀ, ਸ਼ੈਰੀ ਅਗਰਵਾਲ, ਅਤਰ ਸਿੰਘ ਗਿੱਲ ਅਤੇ ਗੌਰਵ ਗੋਇਲ ਵੱਲੋਂ ਭਾਗ ਲਿਆ ਗਿਆ।  ਇਸ ਟੂਰਨਾਮੈਂਟ ਵਿੱਚ ਕਲੋਨੀ ਨਿਵਾਸੀਆਂ ਜਸਵੰਤ ਸਿੰਘ, ਬਲਜੀਤ ਸਿੰਘ ਅਤੇ ਸਮੂਹ ਪਰਿਵਾਰਾਂ, ਹਰੀਸ਼ ਬਾਂਸਲ,  ਸਰਬਜੀਤ ਸਿੰਘ ਸਾਬਾ, ਕਿਸ਼ੋਰ ਕੁਮਾਰ, ਰਾਹੁਲ ਚੋਪੜਾ ਵਲੋਂ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਬਣਾ ਕੇ ਵਰਤਾਇਆ ਗਿਆ।  ਇਸ ਮੌਕੇ ਵਰਿੰਦਰਪਾਲ ਸਿੰਘ ਖਾਲਸਾ, ਸਰਬਜੀਤ ਸਿੰਘ ਜੋਸਨ (ਬਬਲੂ) ਜੀ ਨੇ ਮੀਡੀਆ, ਗੁਰਮੀਤ ਸਿੰਘ ਭਾਊ, ਜੀ ਉਚੇਚੇ ਤੌਰ ਪੁੱਜੇ, ਸਟੇਜ ਸਕੱਤਰ ਦੀ ਭੂਮਿਕਾ ਅਦਾਕਾਰ ਹਰਿੰਦਰ ਸਿੰਘ ਭੁੱਲਰ ਨੇ ਬਾਖੂਬੀ ਨਿਭਾਈ।  ਇਸ ਮੌਕੇ ਵਿਸ਼ੇਸ਼ ਤੌਰ ਤੇ ਵਿਕਾਸ ਕਾਲੜਾ ਸਟੈਨੋ ਟੂ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਬਲਕਾਰ ਸਿੰਘ  ਨੇ ਸਮਾਰੋਹ ਦੀ ਸ਼ਾਨ ਵਧਾਈ।

 

Tags: Rajneesh Kumar Dahiya , Rajneesh Dahiya , Firozpur , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD