Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਸਮਰਪਣ ਸਕੂਲ ਦੇ ਸਪੈਸ਼ਲ ਬੱਚਿਆਂ ਨੂੰ ਪੰਜਾਬ ਸਟੇਟ ਸਪੈਸ਼ਲ ਓਲੰਪਿਕ `ਚ ਓਵਰ ਆਲ ਟਰਾਫ਼ੀ ਜਿੱਤਣ ‘ਤੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸਨਮਾਨਿਤ

DC Tarntaran, Monish Kumar, Tarntaran, Deputy Commissioner Tarntaran

Web Admin

Web Admin

5 Dariya News

ਤਰਨ ਤਾਰਨ , 25 Nov 2022

Last updated on: Nov 25, 2022, 00:00 IST

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਵੱਲੋਂ ਅੱਜ ਸਮਰਪਣ ਸਪੈਸ਼ਲ ਸਕੂਲ ਤਰਨ ਤਾਰਨ ਵਿਖੇ ਪਹੁੰਚ ਕੇ ਪਿਛਲੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਿਚ ਸੰਪੰਨ ਹੋਈਆਂ 23ਵੀਆਂ ਰਾਜ ਪੱਧਰੀ ਸਪੈਸ਼ਲ ਓਲੰਪਿਕ ਖੇਡਾਂ ਵਿਚ ਤਰਨ ਤਾਰਨ ਦੇ ਦਿਵਿਆਂਗ ਬੱਚਿਆਂ ਲਈ ਕੰਮ ਕਰ ਰਹੀ ਸਮਰਪਣ ਸੰਸਥਾ ਵਲੋਂ ਚਲਾਏ ਜਾ ਰਹੇ ਸਕੂਲ ਦੇ ਓਵਰਆਲ ਟਰਾਫੀ ਜਿੱਤਣ ‘ਤੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ. ਅਮਨਦੀਪ ਸਿੰਘ ਉੱਪ-ਅਰਥ ਤੇ ਅੰਕੜਾ ਸਲਾਹਕਾਰ, ਸਮਰਪਣ ਸੁਸਾਇਟੀ ਦੇ ਪ੍ਰਧਾਨ ਸੁਖਜੀਤਪਾਲ ਸਿੰਘ, ਸਕੂਲ ਦੇ ਡਾਇਰੈਕਟਰ ਅਮਨਪ੍ਰੀਤ ਕੌਰ ਅਤੇ ਸੰਸਥਾ ਦੇ ਅਧਿਆਪਕ ਮੈਡਮ ਪਦਮਿਨੀ ਸ਼੍ਰੀਵਾਸਤਵ, ਕਿਰਨਦੀਪ ਕੌਰ ਤੇ ਖੁਸ਼ਦੀਪ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।ਜਿਕਰਯੋਗ ਹੈ ਕਿ ਇਹਨਾਂ ਖੇਡਾਂ ਵਿਚ ਪੰਜਾਬ ਦੇ ਵੱਖ-ਵੱਖ ਦੇ ਸਪੈਸ਼ਲ ਸਕੂਲ ਦੇ ਡਿਸਟਿ੍ਕਟ ਸਪੈਸ਼ਲ ਓਲੰਪਿਕ ਦੇ ਅਥਲੀਟਾਂ ਨੇ ਭਾਗ ਲਿਆ ।

ਸਮਰਪਣ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਇਹਨਾਂ ਸਖ਼ਤ ਮੁਕਾਬਲਿਆਂ ਵਿਚ ਗੋਲਡ ਮੈਡਲ ਸਿਲਵਰ ਮੈਡਲ ਤੇ ਕਾਂਸੀ ਦੇ ਮੈਡਲ ਹਾਸਲ ਕੀਤੇ ਅਤੇ ਖਿਡਾਰੀਆਂ ਨੇ ੳਵਰ ਆਲ ਟਰਾਫੀ `ਤੇ ਕਬਜ਼ਾ ਕੀਤਾ ।ਇਹਨਾਂ ਖੇਡ ਮੁਕਾਬਲਿਆ ਵਿੱਚ ਸਮਰਪਣ ਸਪੈਸ਼ਲ ਸਕੂਲ ਦੇ ਖਿਡਾਰੀਆਂ ਸੁਪ੍ਰੀਤ, ਫ਼ਤਹਿ ਸਿੰਘ, ਰੋਬਨਦੀਪ ਸਿੰਘ, ਸਾਹਿਲ ਅਰੋੜਾ, ਸਮਾਇਲਪ੍ਰੀਤ ਸਿੰਘ, ਵਿਪਨਪ੍ਰੀਤ ਸਿੰਘ, ਕਰਨਦੀਪ ਸਿੰਘ, ਹਰਪ੍ਰੀਤ ਸਿੰਘ , ਲਵਲੀਨ ਸਿੰਘ, ਮਨਿੰਦਰ ਸਿੰਘ ਤੇ ਸ਼ਿਵਤੇਗ ਸਿੰਘ ਨੇ ਭਾਗ ਲਿਆ।

ਇਸ ਮੌਕੇ ਸਮਰਪਣ ਸੁਸਾਇਟੀ ਦੇ ਪ੍ਰਧਾਨ ਸੁਖਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਖਿਡਾਰੀ ਤਰਨ ਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਰਾਜ ਪੱਧਰੀ ਸੱਭਿਆਚਾਰਕ ਮੁਕਾਬਲੇ ਉਮੰਗ ਵਿੱਚ ਵੀ ਸਮਰਪਣ ਸਪੈਸ਼ਲ ਸਕੂਲ ਟਰਾਫ਼ੀ ਹਾਸਲ ਕਰ ਚੁੱਕਾ ਹੈ ।

 

Tags: DC Tarntaran , Monish Kumar , Tarntaran , Deputy Commissioner Tarntaran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD