Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਜਿਲ੍ਹਾ ਪਠਾਨਕੋਟ ਨੂੰ ਮਿਲਿਆ ਕਨਜਿਊਮਰ ਕੋਰਟ ਦਾ ਤੋਹਫਾ : ਲਾਲ ਚੰਦ ਕਟਾਰੂਚੱਕ

ਪੰਜਾਬ ਸਰਕਾਰ ਜਨਤਾ ਨਾਲ ਕੀਤਾ ਹਰੇਕ ਵਾਅਦਾ ਕਰ ਰਹੀ ਹੈ ਪੂਰਾ – ਲਾਲ ਚੰਦ ਕਟਾਰੂਚੱਕ

Lal Chand, Lal Chand Kataruchak, AAP, Aam Aadmi Party, Aam Aadmi Party Punjab, AAP Punjab, Government of Punjab, Punjab Government

Web Admin

Web Admin

5 Dariya News

ਪਠਾਨਕੋਟ , 22 Jul 2022

Last updated on: Jul 22, 2022, 00:00 IST

ਜਿਲ੍ਹਾ ਪਠਾਨਕੋਟ ਦੀ ਲੰਮੇ ਸਮੇਂ ਤੋਂ ਇੱਕ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਹੋਣਾ ਚਾਹੀਦਾ ਹੈ ਕਿਉਕਿ ਆਮ ਕਰਕੇ ਲੋਕਾਂ ਨੂੰ ਕਨਜਿਉਮਰ ਕੋਰਟ ਦੇ ਲਈ ਜਿਲ੍ਹਾ ਗੁਰਦਾਸਪੁਰ ਜਾਣਾ ਪੈਂਦਾ ਸੀ ਅਤੇ ਅੱਜ ਇਹ ਹੋਰ ਵੀ ਵੱਡੀ ਖੁਸੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਤਿੰਨ ਜਿਲਿ੍ਹਆਂ ਨੂੰ ਕਨਜਿਊਮਰ ਕੋਰਟ ਦਾ ਤੋਹਫਾ ਮਿਲਿਆ ਹੈ ਜਿਸ ਵਿੱਚ ਜਿਲ੍ਹਾ ਫਾਜਿਲਕਾ, ਜਿਲ੍ਹਾ ਮਲੇਰਕੋਟਲਾ ਅਤੇ ਜਿਲ੍ਹਾ ਪਠਾਨਕੋਟ ਸਾਮਲ ਹੈ , ਜਿਲ੍ਹਾ ਪਠਾਨਕੋਟ ਨੂੰ ਅੱਜ ਕਨਜਿਊਮਰ ਕੋਰਟ ਦਾ ਤੋਹਫਾ ਦਿੱਤਾ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਲਈ ਕਨਜਿਊਮਰ ਕੋਰਟ ਮਨਜੂਰੀ ਦੇ ਦਿੱਤੀ ਗਈ ਹੈ। 

ਇਹ ਪ੍ਰਗਟਾਵਾ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਬਾਰ ਐਸੋਸੀਏਸਨ ਪਠਾਨਕੋਟ ਵੱਲੋਂ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਇੱਕ ਸਮਾਰੋਹ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਪ੍ਰਧਾਨ ਬਾਰ ਐਸੋਸੀਏਸਨ ਪਠਾਨਕੋਟ, ਐਡਵੋਕੇਟ ਸੁਲੱਖਣ ਸਿੰਘ ਉਪ ਪ੍ਰਧਾਨ, ਐਡਵੋਕੇਟ ਅਕਸਿਤ ਮੋਦਗਿੱਲ ਸਕੱਤਰ, ਐਡਵੋਕੇਟ ਸਿਮਰਨਜੀਤ ਕੌਰ ਖਜਾਨਚੀ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਸਤੀਸ ਸੈਣੀ, ਐਡਵੋਕੇਟ ਰਜਿੰਦਰ ਸਰਮਾ, ਐਡਵੋਕੇਟ ਗੋਰਵ ਠਾਕੁਰ, ਐਡਵੋਕੇਟ ਵਿਨੋਦ ਸਰਮਾ, ਐਡਵੋਕੇਟ ਏ.ਸੀ. ਸੁਕਲਾ, ਐਡਵੋਕੇਟ ਐਮ.ਐਸ. ਠਾਕਰ, ਐਡਵੋਕੇਟ ਮਾਸਟਰ ਮੋਹਣ ਲਾਲ, ਐਡਵੋਕੇਟ ਜੋਤੀ ਪਾਲ, ਐਡਵੋਕੇਟ ਭਾਰਤ ਭੂਸਣ, ਐਡਵੋਕੇਟ ਰਾਮੇਸ ਕੁਮਾਰ, ਐਡਵੋਕੇਟ ਆਰ.ਐਸ. ਬਾਜਵਾ, ਐਡਵੋਕੇਟ ਸੰਜੀਵ ਮਹਾਜਨ ਅਤੇ ਹੋਰ ਬਾਰ ਮੈਂਬਰ ਹਾਜਰ ਸਨ।

ਸਮਾਰੋਹ ਦੋਰਾਨ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸੱਤਾ ਵਿੱਚ ਆਉਂਣ ਤੋਂ ਪਹਿਲਾ ਉਹ ਐਡਵੋਕੇਟਸ ਨੂੰ ਮਿਲੇ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵੱਲੋਂ ਇੱਹ ਗੱਲ ਸਰਕਾਰ ਅੱਗੇ ਰੱਖੀ , ਇਸ ਦੇ ਨਾਲ ਹੀ ਬਾਰ ਐਸੋਸੀਏਸਨ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਹੋਣੀ ਚਾਹੀਦੀ ਹੈ ਅਤੇ ਅੱਜ ਬਹੁਤ ਹੀ ਖੁਸੀ ਦਾ ਮੋਕਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਕਨਜਿਊਮਰ ਕੋਰਟ ਦੀ ਮਨਜੂਰੀ ਦੇ ਕੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। 

ਹੁਣ ਉਪਭੋਗਤਾਵਾਂ ਨੂੰ ਅਪਣੇ ਕਾਰਜਾਂ ਲਈ ਜਿਲ੍ਹਾ ਗੁਰਦਾਸਪੁਰ ਦੇ ਚੱਕਰ ਨਹੀਂ ਲਗਾਉਂਣੇ ਪੈਣਗੇ ਅਤੇ ਕਨਜਿਊਮਰ ਕੋਰਟ ਸਬੰਧੀ ਸਾਰੇ ਕੇਸਾਂ ਦਾ ਨਿਪਟਾਰਾ ਹੁਣ ਜਿਲ੍ਹਾ ਪਠਾਨਕੋਟ ਵਿੱਚ ਹੀ ਹੋਇਆ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਬਾਰ ਐਸੋਸੀਏਸਨ ਵੱਲੋਂ ਹੁਣ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਗਿਆ ਹੈ ਕਿ ਕੋਰਟ ਕੰਪਲੈਕਸ ਅੰਦਰ ਵਕੀਲਾਂ ਦੇ ਚੈਂਬਰ ਅਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ, ਉਨ੍ਹਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਰੱਖਾਂਗੇ ਜਾਵੇਗਾ ਅਤੇ ਜਲਦੀ ਹੀ ਬਣਦੀ ਕਾਰਵਾਈ ਤੇ ਵਿਚਾਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾਂ ਵਿੱਚ ਆਉਂਦਿਆ ਸੀ ਸਭ ਤੋਂ ਪਹਿਲਾ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਦਿਆਂ 26554 ਨੋਕਰੀਆਂ ਨੂੰ ਮਨਜੂਰੀ ਦੇ ਕੇ ਅਪਣਾ ਵਾਅਦਾ ਪੂਰਾ ਕੀਤਾ।

ਇਸ ਤੋਂ ਇਲਾਵਾ ਚਾਹੇ ਲੋਕਾਂ ਨੂੰ ਬਿਜਲੀ ਦੇ ਫ੍ਰੀ ਯੂਨਿਟ ਦੇਣ ਦੀ ਗੱਲ ਹੋਵੇ ਉਹ ਵੀ ਪੂਰੀ ਕੀਤੀ , ਬਹੁਤ ਹੀ ਜਲਦੀ ਲੱਖਾਂ ਲੋਕਾਂ ਦੇ ਬਿਜਲੀ ਬਿੱਲ ਜੀਰੋ ਆਉਂਣਗੇ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਵੱਡੀ ਰਾਹਤ ਲੋਕਾਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਵੀ ਕੀੜੀ ਪੱਤਨ ਅਤੇ ਮਕੋੜਾ ਪੱਤਨ ਤੇ ਜੋ ਨਵੇਂ ਪੁਲ ਬਣਾਉਣ ਜਾ ਰਹੇ ਹਨ, ਇਹ ਵੀ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਇੱਕ ਬਹੁਤ ਹੀ ਵੱਡੀ ਰਾਹਤ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨ੍ਹਾਂ ਵਿੱਚ ਪਿੰਡ ਕੋਠੀ ਪੰਡਿਤਾਂ ਨਜਦੀਕ ਜੋ ਵਣ ਵਿਭਾਗ ਦੀ ਜਮੀਨ ਹੈ ਉਸ ਤੇ ਵੀ ਲੋਕਾਂ ਦੇ ਲਈ ਇੱਕ ਬਹੁਤ ਹੀ ਵਧੀਆ ਪਾਰਕ ਦਾ ਨਿਰਮਾਣ ਕੀਤਾ ਜਾਣਾ ਹੈ ਜੋ ਜਿਲ੍ਹਾ ਪਠਾਨਕੋਟ ਲਈ ਇੱਕ ਬਹੁਤ ਮਾਣ ਦੀ ਗੱਲ ਹੈ। 

ਉਨ੍ਹਾਂ ਕਿਹਾ ਕਿ ਫੰਗੋਤਾ ਖੇਤਰ ਨੂੰ ਟੂ-ਰਿਸਟ ਹੱਬ ਲਈ ਵਿਕਸਿਤ ਕੀਤਾ ਜਾ ਰਿਹਾ ਹੈ ਜੋ ਪੂਰੀ ਦੁਨਿਆ ਅੰਦਰ ਜਿਲ੍ਹਾ ਪਠਾਨਕੋਟ ਨੂੰ ਇੱਕ ਵੱਖਰੀ ਪਹਿਚਾਣ ਦੇਵੇਗਾ ਅਤੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਹੋਰ ਵੀ ਰੁਜਗਾਰ ਦੇ ਮੋਕੇ ਪੈਦਾ ਹੋਣਗੇ।ਉਨ੍ਹਾਂ ਕਿਹਾ ਕਿ ਉਨ੍ਹਾ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜਿਲ੍ਹਾ ਪਠਾਨਕੋਟ ਅੰਦਰ ਲੀਚੀ ਜੋਨ ਬਣਾਇਆ ਗਿਆ ਹੈ, ਕਿਉਕਿ ਪੂਰੇ ਪੰਜਾਬ ਅੰਦਰ ਜਿਨ੍ਹੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਸ ਵਿੱਚ 68 ਪ੍ਰਤੀਸਤ ਲੀਚੀ ਜਿਲ੍ਹਾ ਪਠਾਨਕੋਟ ਅੰਦਰ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਖੁਸੀ ਦੀ ਗੱਲ ਹੈ ਕਿ ਪੰਜਾਬ ਅੰਦਰ ਦੋ ਫੂਡ ਪ੍ਰੋਸੈਸਿੰਗ ਪਲਾਂਟ ਲਗਾਏ ਜਾਣੇ ਹਨ ਜਿਨ੍ਹਾਂ ਵਿੱਚ ਇੱਕ ਫੂਡ ਪ੍ਰੋਸੈਸਿੰਗ ਪਲਾਂਟ ਜਿਲ੍ਹਾ ਹੁਸਿਆਰਪੁਰ ਵਿੱਚ ਅਤੇ ਦੂਸਰਾ ਜਿਲ੍ਹਾ ਪਠਾਨਕੋਟ ਅੰਦਰ ਲਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਨੂੰ ਲੀਚੀ ਦੀ ਪੈਦਾਵਾਰ ਵਿੱਚ ਆਉਂਣ ਵਾਲੇ ਸਮੇਂ ਦੋਰਾਨ ਜਿਲ੍ਹਾ ਪਠਾਨਕੋਟ ਇੱਕ ਵੱਖਰੀ ਪਹਿਚਾਣ ਬਣਾਏਗਾ।

ਉਨ੍ਹਾਂ ਕਿਹਾ ਕਿ ਭਾਵੇ ਕਿ ਉਨ੍ਹਾਂ ਨੂੰ ਰੁਝੇਵਿਆ ਕਾਰਨ ਜਿਆਦਾਤਰ ਚੰਗੀਗੜ੍ਹ ਰਹਿੰਣਾ ਪੈਂਦਾ ਹੈ ਪਰ ਫਿਰ ਵੀ ਉਨ੍ਹਾਂ ਦੀ ਕੋਸਿਸ ਰਹਿੰਦੀ ਹੈ ਕਿ ਸਨੀਵਾਰ ਅਤੇ ਐਤਵਾਰ ਦਾ ਦਿਨ ਉਹ ਅਪਣੇ ਜਿਲ੍ਹਾ ਪਠਾਨਕੋਟ ਵਿੱਚ ਰਹਿਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਵਿੱਚ ਲਿਆਉਂਦਾ ਸੀ ਉਸ ਅਧੀਨ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਘਰ ਘਰ ਰਾਸਨ ਪਹੁੰਚਾਉਂਣ ਦਾ ਜੋ ਵਾਅਦਾ ਕੀਤਾ ਸੀ ਇਸ ਦੀ ਸੁਰੂਆਤ ਕੀਤੀ ਜਾਣੀ ਹੈ, ਇਸ ਦੇ ਨਾਲ ਹੀ ਅਜਾਦੀ ਦੇ 75ਵੇਂ ਦਿਹਾੜੇ ਤੇ ਪੰਜਾਬ ਦੇ ਹਰੇਕ ਵਿਧਾਨ ਸਭਾ ਖੇਤਰਾਂ ਅੰਦਰ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸੁਰੂਆਤ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਖੇਤਰ ਵਿੱਚ ਦੋ ਦੋ ਆਂਗਣਬਾੜੀ ਸੈਂਟਰਾਂ ਨੂੰ ਅਪਡੇਟ ਕੀਤੇ ਜਾਣ ਦੀਆਂ ਵੀ ਤਿਆਰੀਆਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਅਪਣੀ ਰਾਏ ਉਨ੍ਹਾਂ ਨੁੂੰ ਜਰੂਰ ਦੇਣ ਤਾਂ ਜੋ ਇੱਕ ਵਧੀਆ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ।

 

Tags: Lal Chand , Lal Chand Kataruchak , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD