“ਮੇਰੇ ਪਿਤਾ ਨੂੰ ਹਿੰਦੀ ਸਿਨੇਮੇ ਤੋਂ ਪਹਿਲਾਂ ਪੰਜਾਬੀ ਸਿਨੇਮੇ ਨੇ ਪਹਿਚਾਣ ਦਿੱਤੀ ਸੀ। ਪਿਤਾ ਵਾਂਗ ਹੀ ਮੇਰਾ ਵੀ ਪੰਜਾਬੀ ਸਿਨੇਮਾ ਨਾਲ ਦਿਲੋਂ ਪਿਆਰ" /> ਮਿਊਜ਼ਿਕਲ ਪ੍ਰੇਮ ਕਹਾਣੀ ਹੋਵੇਗੀ “ਵੈਸਟਨ ਗਵੱਈਆ”
Saturday, 13 June 2026

 

 

ਖ਼ਾਸ ਖਬਰਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ

 

ਮਿਊਜ਼ਿਕਲ ਪ੍ਰੇਮ ਕਹਾਣੀ ਹੋਵੇਗੀ “ਵੈਸਟਨ ਗਵੱਈਆ”

ਆਰਿਆ ਬੱਬਰ ਤੇ ਮਨਰੀਤ ਸਰਾਂ ਹਨ ਮੁੱਖ ਭੂਮਿਕਾ ‘ਚ

Pollywood, Entertainment, Actress, Cinema, Punjabi Films, Movie, Weston, Arya Babbar, Manarīta Sarāṁ

Web Admin

Web Admin

5 Dariya News

ਚੰਡੀਗੜ੍ਹ , 11 May 2022

Last updated on: May 11, 2022, 00:00 IST

“ਮੇਰੇ ਪਿਤਾ ਨੂੰ ਹਿੰਦੀ ਸਿਨੇਮੇ ਤੋਂ ਪਹਿਲਾਂ ਪੰਜਾਬੀ ਸਿਨੇਮੇ ਨੇ ਪਹਿਚਾਣ ਦਿੱਤੀ ਸੀ। ਪਿਤਾ ਵਾਂਗ ਹੀ ਮੇਰਾ ਵੀ ਪੰਜਾਬੀ ਸਿਨੇਮਾ ਨਾਲ ਦਿਲੋਂ ਪਿਆਰ ਹੈ।  ਮੇਰੀ ਪਹਿਚਾਣ ਵੀ ਪੰਜਾਬੀ ਸਿਨੇਮਾ ਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਨਾਮਵਰ ਅਦਾਕਾਰ ਆਰਿਆ ਬੱਬਰ ਨੇ ਕੀਤਾ। ਆਰਿਆ ਬੱਬਰ ਨਾਮੀਂ ਅਦਾਕਾਰ ਰਾਜ ਬੱਬਰ ਦਾ ਸੁਪੁੱਤਰ ਹੈ। ਉਹ ਅੱਜ ਇੱਥੇ ਆਪਣੀ ਨਵੀਂ ਪੰਜਾਬੀ ਫ਼ਿਲਮ “ਵੈਸਟਨ ਗਵੱਈਆ” ਦੀ ਅਨਾਊਂਸਮੈਂਟ ਤੇ ਪੋਸਟਰ ਰਿਲੀਜ ਕਰਨ ਪੁਹੰਚੇ ਸਨ। ਇਸ ਮੌਕੇ ਆਰਿਆ ਬੱਬਰ ਦੇ ਨਾਲ ਫ਼ਿਲਮ ਦੀ ਨਾਇਕਾ ਮਨਰੀਤ ਸਰਾਂ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹਨੀ ਅਲਬੇਲਾ, ਦੀਦਾਰ ਸੰਧੂ, ਬਾਲ ਕਲਾਕਾਰ ਮਨਰਾਜ ਸਿੰਘ ਸਿੱਧੂ, ਫ਼ਿਲਮ ਦੇ ਨਿਰਦੇਸ਼ਕ ਪਰਮਜੀਤ ਸਿੰਘ, ਲੇਖਕ ਰਿਸ਼ੀ ਮੱਲੀ, ਨਿਰਮਾਤਾ ਗੁਰਦਿਆਲ ਸਿੰਘ ਸਿੱਧੂ, ਦਿਲਜੀਤ ਸਿੰਘ, ਸਹਿ-ਨਿਰਮਾਤਾ ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਹਾਜ਼ਰ ਸਨ।
ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਫ਼ਿਲਮ ਇਕ ਮਿਊਜ਼ਿਕਲ ਡਰਾਮਾ ਫ਼ਿਲਮ ਹੈ, ਜੋ ਆਮ ਪੰਜਾਬੀ ਫਿਲਮਾਂ ਨਾਲ਼ੋਂ ਬਿਲਕੁਲ ਵੱਖਰੇ ਕਿਸਮ ਦੀ ਹੋਵੇਗੀ। ਇਸ ਦੀ ਸ਼ੂਟਿੰਗ ਯੂ ਕੇ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਕੀਤੀ ਜਾਵੇਗੀ।  ਨਿਰਮਾਤਾ ਗੁਰਦਿਆਲ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਬੈਨਰ “ਐਲਪਾਇਨ ਮੋਸ਼ਨ ਪਿਕਚਰਸ” ਦੀ ਇਹ ਤੀਜੀ ਫ਼ਿਲਮ ਹੈ ਉਹ ਇਸ ਤੋਂ ਪਹਿਲਾਂ ਅੰਗਰੇਜ਼ ਪੁੱਤ ਅਤੇ ਟੀਚਰ ਜੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਇਹ ਫ਼ਿਲਮ ਉਹਨਾਂ ਵੱਲੋਂ ਨਿਰਮਾਤਾ ਦਲਜੀਤ ਸਿੰਘ, ਦੀਪਕਜੋਤ ਸਿੰਘ, ਸਤਵੰਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਨਾਲ ਮਿਲਕੇ ਬਣਾਈ ਜਾ ਰਹੀ ਹੈ। ਉਹਨਾਂ ਦੀ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਆਰਿਆ ਬੱਬਰ ਨੇ ਆਪਣੀ ਇਸ ਫ਼ਿਲਮ ਬਾਰੇ ਗੱਲ-ਬਾਤ ਕਰਦਿਆਂ ਦੱਸਿਆ ਕਿ ਉਹ ਇਸ ਫ਼ਿਲਮ ਵਿੱਚ ਇਕ ਐਸੇ ਸਿਰਫਿਰੇ ਗਾਇਕ ਦਾ ਕਿਰਦਾਰ ਨਿਭਾ ਰਿਹਾ ਹੈ ਜਿਸ ਨੂੰ ਭਾਵੇਂ ਗਾਇਕੀ ਦੀ ਕੋਈ ਸਮਝ ਨਹੀਂ ਹੈ ਪਰ ਉਸਨੂੰ ਲੱਗਦਾ ਹੈ ਕਿ ਉਹ ਵੱਡਾ ਗਾਇਕ ਹੈ।

 ਉਸਦੇ ਨਾਲ ਰਹਿਣ ਵਾਲੇ ਉਸਦੇ ਦੋਸਤ ਵੀ ਉਸਨੂੰ ਸਦਾ ਇਸੇ ਵਹਿਮ ਵਿੱਚ ਹੀ ਰੱਖਦੇ ਹਨ। ਇਸ ਵਿੱਚ ਉਸਦੇ ਦੋਸਤ ਦੀ ਭੂਮਿਕਾ ਕਸ਼ਮੀਰ ਸਿੰਘ ਸੰਘਾ ਨਜ਼ਰ ਆਵੇਗਾ। ਉਹ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਨਾਇਕਾ ਮਨਰੀਤ ਸਰਾਂ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਸਨੂੰ ਇਸ ਸ਼ਾਨਦਾਰ ਫ਼ਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ । ਇਸ ਮੌਕੇ ਹਾਜ਼ਰ ਬਾਕੀ ਕਲਾਕਾਰਾਂ ਨੇ ਵੀ ਫ਼ਿਲਮ ਦੇ ਸਬਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੰਜਾਬੀ ਸਿਨਮਾ ਵਿੱਚ ਇਸ ਤਰ੍ਹਾਂ ਦੀਆਂ ਲੀਕ ਤੋਂ ਹਟਵੀਆਂ ਫਿਲਮਾਂ ਦੇਖਣ ਨੂੰ ਮਿਲਣਗੀਆਂ। ਅਦਾਕਾਰ ਮਲਕੀਤ ਰੌਣੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇਸ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰ ਚੁੱਕੇ ਹਨ। ਉਹ ਜਾਣਦੇ ਹਨ ਕਿ ਇਹ ਪ੍ਰੋਡਕਸ਼ਨ ਹਾਊਸ ਪੰਜਾਬੀ ਦਰਸ਼ਕਾਂ ਸੀ ਝੋਲੀ ਅਜਿਹੀਆਂ ਮਨੋਰੰਜਨ ਭਰਪੂਰ ਫਿਲਮਾਂ ਹੀ ਪਾਵੇਗਾ।

 

Tags: Pollywood , Entertainment , Actress , Cinema , Punjabi Films , Movie , Weston , Arya Babbar , Manarīta Sarāṁ

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD