Monday, 08 June 2026

 

 

ਖ਼ਾਸ ਖਬਰਾਂ ਫ਼ਿਰੋਜ਼ਪੁਰ ਦੇ ਦੁਕਾਨਦਾਰ ਕਤਲ ਮਾਮਲੇ ਵਿੱਚ ਸ਼ਾਮਲ ਦੋ ਸ਼ੂਟਰ ਜੰਮੂ-ਕਸ਼ਮੀਰ ਤੋਂ ਕਾਬੂ; ਇੱਕ ਪਿਸਤੌਲ ਬਰਾਮਦ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਫ਼ੈਸਲਾਕੁੰਨ ਦੌਰ ਵਿੱਚ, ਪੰਜਾਬ ਬਣੇਗਾ ਨਸ਼ਾ ਮੁਕਤ ਸੂਬਾ : ਗੁਰਮੀਤ ਸਿੰਘ ਖੁੱਡੀਆਂ ਕੁਲਤਾਰ ਸਿੰਘ ਸੰਧਵਾਂ ਪਿੰਡ ਧੂੜਕੋਟ ਵਿਖੇ ਪੀਰ ਬੇਰੀ ਜੀ ਦੇ ਸਲਾਨਾ ਭੰਡਾਰੇ ਵਿਚ ਹੋਏ ਨਤਮਸਤਕ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ ਡਾ: ਮਨਸੁਖ ਮਾਂਡਵੀਆ ਅਤੇ ਰੇਖਾ ਗੁਪਤਾ ਨੇ MY Bharat ਸੰਮੇਲਨ ਵਿੱਚ 6,000 ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹਲਕਾ ਅਜਨਾਲਾ ਚ ਬਿਜਲੀ ਸੁਧਾਰਾਂ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ : ਕੁਲਦੀਪ ਸਿੰਘ ਧਾਲੀਵਾਲ ਸ਼ੀਤਲ ਜੁਨੇਜਾ ਨੇ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਪਾਰੀਆਂ ਨਾਲ ਸਬੰਧਤ ਅਹਿਮ ਮੁੱਦੇ ਉਠਾਏ ਗਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਪਿੰਡ ਅਤੇ ਹਰ ਵਾਰਡ ਤੱਕ ਪਹੁੰਚੇਗੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਝਾੜੂ ਖੋਲ੍ਹ ਕੇ ਕੀਤਾ ਪ੍ਰਦਰਸ਼ਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਢਹਿ ਚੁੱਕੇ ਢਾਂਚੇ ਦਾ ਕੀਤਾ ਪਰਦਾਫਾਸ਼ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਵੱਲੋਂ ਗਊ ਹਸਪਤਾਲ ਤੇ ਗਊਸ਼ਾਲਾ ਦਾ ਦੌਰਾ ਨਿਊ ਚੰਡੀਗੜ੍ਹ ਵਿੱਚ ਪੰਜਾਬ ਦਾ ਮਾਣ ਕ੍ਰਿਕਟਰਾਂ ਦਾ ਸਨਮਾਨ ਭਗਵੰਤ ਸਿੰਘ ਮਾਨ ਵੱਲੋਂ ਉਸਾਰੀ ਕਿਰਤੀਆਂ ਲਈ ਵੱਡੀ ਰਾਹਤ ਦਾ ਐਲਾਨ ਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਬਣੀ ਲੋਕ ਲਹਿਰ : ਡਾ. ਬਲਬੀਰ ਸਿੰਘ ਆਈਕੋਨ ਸਿਰੇਮਿਕਸ ਨੇ ਲਵਲੀ ਮਾਰਬਲਜ਼ ਐਂਡ ਸੈਨੀਟੇਸ਼ਨ ਦੇ ਸਹਿਯੋਗ ਨਾਲ, ਜਲੰਧਰ ਵਿੱਚ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਲਗਜ਼ਰੀ ਸਿਰੇਮਿਕ ਗੈਲਰੀ ਦਾ ਉਦਘਾਟਨ ਕੀਤਾ ਨਾਇਬ ਸਿੰਘ ਸੈਣੀ ਨੇ ਸਮਾਲਖਾ ਦੇ ਸੇਵਾ ਸਾਧਨਾ ਅਤੇ ਗ੍ਰਾਮ ਵਿਕਾਸ ਕੇਂਦਰ ਦੇ ਸਾਲਾਨਾ ਸਥਾਪਨਾ ਦਿਵਸ 'ਤੇ ਬਤੌਰ ਮੁੱਖ ਮਹਿਮਾਨ ਲਿਆ ਹਿੱਸਾ ਯੋਗ ਨੂੰ ਬਣਾਓ ਜੀਵਨ ਸ਼ੈਲੀ ਦਾ ਹਿੱਸਾ, ਸਿਹਤਮੰਦ ਨਾਗਰਿਕ ਨਾਲ ਹੀ ਬਣੇਗਾ ਸਿਹਤਮੰਦ ਭਾਰਤ : ਰਣਬੀਰ ਗੰਗਵਾ ਨਵਾਂਗਾਂਵ ਨਗਰ ਕੌਂਸਲ ਦੇ ਨਵ-ਚੁਣੇ ਭਾਜਪਾ ਕੌਂਸਲਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਨਾਲ ਕੀਤੀ ਮੁਲਾਕਾਤ ਵਿਜੈ ਇੰਦਰ ਸਿੰਗਲਾ ਦੇ ‘ਕਾਨੂੰਨੀ ਲੜਾਈ’ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਬੈਕਫੁੱਟ ’ਤੇ ਤਰੁਣ ਚੁੱਘ ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ

 

ਪਿੰਡ ਦਾ ਸਰਕਾਰੀ ਸਕੂਲ ਜਿੱਥੇ ਫਾਜ਼ਿਲਕਾ ਸ਼ਹਿਰ ਦੇ ਬੱਚੇ ਜਾਂਦੇ ਹਨ ਪੜ੍ਹਨ

ਦਾਖ਼ਲਿਆਂ ਪੱਖੋ ਪੰਜਾਬ ਪੱਧਰ ਤੇ ਪਹਿਲੇ ਨੰਬਰ ਤੇ ਆਇਆ ਸਰਕਾਰੀ ਮਾਡਲ ਸਮਾਰਟ ਸਕੂਲ ਕੌੜਿਆਂ ਵਾਲੀ

Education, Khas Khabar, Fazilka

Web Admin

Web Admin

5 Dariya News

ਫਾਜਿ਼ਲਕਾ , 08 May 2022

Last updated on: May 08, 2022, 00:00 IST

ਸਰਹੱਦੀ ਜ਼ਿਲ੍ਹਾ ਫਾਜਿ਼ਲਕਾ  ਦੇ ਪਿੰਡ ਕੌੜਿਆਂ ਵਾਲੀ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ  ਸਕੂਲ ਆਪਣੇ ਆਪ ਵਿੱਚ ਇਕ ਨਿਵੇਕਲਾ ਸਕੂਲ ਹੈ ਜਿਸ ਨੇ ਪਿੱਛਲੇ ਸਾਲ ਸਭ ਤੋਂ ਵੱਧ ਦਾਖਲੇ ਕਰਕੇ ਸੂਬੇ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਸਕੂਲ ਦੀਆ ਬਰੂਹਾਂ ਤੋਂ ਅੰਦਰ ਹੁੰਦਿਆਂ ਹੀ ਇਸ ਸਕੂਲ ਦਾ ਵਿਦਿਅਕ ਮਹੌਲ ਵਿਦਿਆਰਥੀਆਂ ਵਿਚ ਪੜਾਈ ਪ੍ਰਤੀ ਹੋਰ ਉਤਸਾਹ ਭਰ ਦਿੰਦਾ ਹੈ।ਫਾਜਿ਼ਲਕਾ ਸ਼ਹਿਰ ਤੋਂ ਕੁਝ ਕਿਲੋਮੀਟਰ ਤੇ ਸਥਿਤ ਪਿੰਡ ਕੌੜਿਆਂ ਵਾਲੀ ਦਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਨਾਮਣਾ ਖੱਟ ਰਿਹਾ ਹੈ। ਇਸ ਸਕੂਲ ਦੀ ਨਿਵੇਕਲੀ ਦਿੱਖ ਸਭ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਮੱਕੜ ਨੇ ਦੱਸਿਆ ਕਿ ਸਕੂਲ ਵਿੱਚ ਕੁਲ 960 ਵਿਦਿਆਰਥੀ ਪੜ੍ਹਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬਹੁਤ ਹੀ ਵਧੀਆ ਰੰਗਦਾਰ ਕਮਰੇ ਬਣਾਏ ਗਏ ਹਨ।

ਸਕੂਲ ਵਿਚ ਬੱਚਿਆਂ ਦੀ ਪੜਾਈ ਲਈ ਸਮਾਰਟ ਕਲਾਸ ਰੂਮ ਹਨ ਜਿੱਥੇ ਬੱਚਿਆਂ ਨੂੰ ਪ੍ਰਾਜੈਕਟਰ ਤੇ ਪੜ੍ਹਾਈ ਕਰਵਾਈ ਜਾ ਰਹੀ ਹੈ ਉੱਥੇ ਹੀ ਮਿਹਨਤੀ ਅਧਿਆਪਕਾਂ ਵੱਲੋਂ ਨਵੇਂ ਨਵੇਂ ਤਰੀਕਿਆਂ ਨਾਲ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਰੁਚੀ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਇਹ ਸਕੂਲ ਪੂਰੇ ਪੰਜਾਬ ਵਿੱਚੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਪਹਿਲੇ ਨੰਬਰ ਤੇ ਆਇਆ ਹੈ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਸਕੂਲ ਦੀ ਪ੍ਰਸੰਸਾ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਾਲ 2020 ਦੌਰਾਨ 260 ਬੱਚੇ ਹੀ ਪੜ੍ਹਾਈ ਕਰਦੇ ਸਨ ਜਦਕਿ ਹੁਣ ਮੌਜੂਦਾ ਸਾਲ 2022 ਵਿੱਚ ਇਹ ਗਿਣਤੀ ਵੱਧ ਕੇ 960 ਹੋ ਗਈ ਹੈ ਅਤੇ ਸਕੂਲ ਵਿੱਚ ਕੁੱਲ 27 ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਸਕੂਲ ਵਿਚ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਾਫ ਸੁੱਥਰਾ  ਭੋਜਣ ਮਿੱਡ ਡੇ ਮੀਲ ਤਹਿਤ ਖੁਆਇਆ ਜਾਂਦਾ ਹੈ ਅਤੇ ਪੀਣ ਵਾਲੇ ਸਾਫ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ।

ਉਨ੍ਹਾਂ ਦੱਸਿਆ ਕਿ ਇਹ ਸਕੂਲ ਅੰਗਰੇਜ਼ੀ ਮਾਧਿਅਮ ਵਿੱਚ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਿਲੀਆਂ ਗ੍ਰਾਂਟਾਂ ਤੋਂ ਇਲਾਵਾ ਆਪਣੇ ਨਿੱਜੀ ਖਰਚੇ ਵਿੱਚੋਂ ਉਨ੍ਹਾਂ ਨੇ ਹੁਣ ਤੱਕ 6.5 ਲੱਖ ਦੇ ਕਰੀਬ ਰੁਪਏ ਇਸ ਸਕੂਲ ਨੂੰ ਵਧੀਆ ਦਿੱਖ ਦੇਣ ਲਈ ਲਗਾਏ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਹਰੇਕ ਕਮਰਾ ਵਧੀਆਂ ਢੰਗ ਨਾਲ ਰੰਗਦਾਰ ਬਣਾਇਆ ਗਿਆ ਹੈ ਅਤੇ ਹਰ ਕਮਰੇ ਵਿੱਚ ਰੰਗ ਦੇ ਹਿਸਾਬ ਨਾਲ ਪਰਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਕੁੱਲ ਬੱਚਿਆਂ ਵਿਚੋਂ 58 ਫੀਸਦੀ ਸ਼ਹਿਰ ਦੇ ਬੱਚੇ ਇਸ ਸਕੂਲ ਵਿੱਚ ਪੜ੍ਹਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਖੁਦ ਆਪਣਾ ਬੇਟਾ ਵੀ ਇਸੇ ਸਕੂਲ ਵਿੱਚ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੀਆਂ ਕਲਾਸਾਂ ਅੱਠਵੀਂ ਅਤੇ ਦਸਵੀਂ ਦੇ ਬੱਚੇ ਗਰਾਊਂਡ ਫਲੋਰ ਵਾਲੀ ਬਿਲਡਿੰਗ ਅਤੇ ਛੇਵੀਂ, ਸੱਤਵੀ, ਨੌਵੀਂ ਜਮਾਤ ਦੇ ਬੱਚੇ ਪਹਿਲੀ ਮੰਜ਼ਿਲ ਦੇ ਪੜ੍ਹਾਈ ਕਰਦੇ ਹਨ। ਇਸ ਤੋਂ ਇਲਾਵਾ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਅਲੱਗ ਬਿਲਡਿੰਗ ਬਣਵਾਈ ਗਈ ਹੈ।

ਸਕੂਲ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਲਈ  ਲੈੱਬ  ਵੀ ਬਣਾਈਆਂ ਗਈਆਂ ਹਨ ਜਿਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮੱਛੀਆਂ, ਜੀਵ-ਜੰਤੂ ਅਤੇ ਮਨੁੱਖੀ ਢਾਂਚੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਹੀ ਸਕੂਲ ਵਿੱਚ ਲਾਇਬਰੇਰੀ ਬਣਾਈ ਗਈ ਹੈ ਜਿਸ ਵਿੱਚ ਬੱਚੇ ਆਪਣੀ ਰੁਚੀ ਅਨੁਸਾਰ ਕਿਤਾਬਾਂ ਪੜ੍ਹਦੇ ਹਨ। ਇਸ ਸਕੂਲ ਵਿੱਚ ਸੌਰ ਮੰਡਲ ਅਤੇ ਦੇਸ਼ ਦਾ ਗੌਰਵ ਮਿਜ਼ਾਇਲਾਂ ਸਬੰਧੀ ਵੀ ਜਾਣਕਾਰੀ ਮਾਡਲ ਨਾਲ ਦਿੱਤੀ ਗਈ ਹੈ। ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਵਧਾਉਣ ਲਈ ਅਤੇ ਸਕੂਲ ਦਾ ਮਾਹੌਲ ਚੰਗਾ ਬਣਾਉਣ ਸਾਰੇ ਸਕੂਲ ਨੂੰ ਰੰਗਦਾਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਬੱਚੇ ਪੂਰੇ ਅਨੁਸਾਸ਼ਨ ਨਾਲ ਰਹਿੰਦੇ ਹਨ ਅਤੇ ਰੋਜ਼ਾਨਾ ਆਪਣੀ ਸਕੂਲ ਦੀ ਵਰਦੀ ਵਿੱਚ ਹੀ ਸਕੂਲ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਦਾਖਲਿਆਂ ਦੇ ਵਾਧੇ ਲਈ ਪਿੰਡ ਵਿੱਚ ਜਾ ਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।ਸਕੂਲ ਦੇ ਵਿਦਿਆਰਥੀ ਸਾਹਿਲ ਨੇ ਦੱਸਿਆ ਕਿ ਉਹ ਪਹਿਲਾਂ ਫਾਜ਼ਿਲਕਾ ਸ਼ਹਿਰ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਕਰਦਾ ਸੀ ਪਰੰਤੂ ਇਸ ਸਕੂਲ ਦੀ ਦਿੱਖ, ਪੜ੍ਹਾਈ ਅਤੇ ਅਧਿਆਪਕਾਂ ਦਾ ਬੱਚਿਆਂ ਪ੍ਰਤੀ ਮੋਹ ਦੇਖ ਕੇ ਉਸ ਨੇ ਪ੍ਰਾਈਵੇਟ ਸਕੂਲ ਤੋਂ ਇਸ ਸਕੂਲ ਵਿੱਚ ਦਾਖਲਾ ਲਿਆ ਹੈ। ਉਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਮੱਕੜ ਬਹੁਤ ਹੀ ਨੇਕਦਿਲ ਇਨਸਾਨ ਹਨ। ਵਿਦਿਆਰਥੀ ਨੇ ਦੱਸਿਆ ਕਿ ਪ੍ਰਿੰਸੀਪਲ ਸਕੂਲ  ਦੇ ਸਾਰੇ ਵਿਦਿਆਰਥੀਆਂ ਨਾਲ ਰਲ-ਮਿਲ ਕੇ ਰਹਿੰਦੇ ਹਨ ਅਤੇ ਸਕੂਲ ਦੇ ਕਈ ਕੰਮਾਂ ਲਈ ਆਪਣੇ ਪਾਸੋਂ ਪੈਸੇ ਲਾ ਕੇ ਵਿਦਿਆਰਥੀਆਂ ਨੂੰ ਇਕ ਚੰਗਾ ਮਾਹੌਲ ਦੇ ਰਹੇ ਹਨ।

 

Tags: Education , Khas Khabar , Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD