Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ ਸਾਡੇ ਆਲੇ ਦਾ ਨਵਾਂ ਪੋਸਟਰ ਕੀਤਾ ਗਿਆ ਲਾਂਚ

Saga Studios, Saga Music, Sadde Aale, Jatinder Mauhar, Deep Sidhu, Gugu Gill, Mahabir Bhullar, Sukhdeep Sukh, Amrit Aulakh, Pollywood, Entertainment, Actress, Cinema, Punjabi Films, Movie

Web Admin

Web Admin

5 Dariya News

ਚੰਡੀਗੜ੍ਹ , 08 Apr 2022

Last updated on: Apr 08, 2022, 00:00 IST

ਅੱਜ ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ ਸਾਡੇ ਆਲੇ ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਸ ਪੋਸਟਰ ਨੀ ਲਾਂਚ ਹੋਣ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ| ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਤੇ ਫਿਲਮ ਦੀ ਸੰਜੀਦਗੀ ਨੂੰ ਦਰਸਾ ਰਿਹਾ ਹੈ|ਪਿਛਲੇ ਪੋਸਟਰ ਵਿੱਚ ਦੋਸਤੀ ਭਾਈਚਾਰੇ ਅਤੇ ਖੇਡਾਂ ਉੱਪਰ ਅਧਾਰਿਤ ਪਰਤੀਤ ਹੋਣ ਵਾਲੀ ਇਹ ਫਿਲਮ, ਅੱਜ ਰਿਲੀਜ਼ ਹੋਣ ਦੇ ਨਾਲ ਹੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ| ਪੋਸਟਰ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਮੌਜੂਦ ਦੀਪ ਸਿੱਧੂ ਅਤੇ ਸੁਖਦੀਪ ਸੁੱਖ ਦੀ ਫਟੀ ਹੋਈ ਤਸਵੀਰ ਅਤੇ ਬੰਦੂਕ ਦੀ ਮੌਜੂਦਗੀ ਇਸ ਫਿਲਮ ਦੇ ਸੰਜੀਦਾ ਹਿੱਸੇ ਵੱਲ ਇਸ਼ਾਰਾ ਕਰਦੀ ਹੈ| ਇਸ ਦੇ ਨਵੇਂ ਪੋਸਟਰ ਨੇ ਸਭ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਫਿਲਮ ਕਿਸ ਤੱਥ ਉੱਤੇ ਅਧਾਰਿਤ ਹੈ| ਕੀ ਇਹ ਭਰਾ ਹਨ? ਕੀ ਇਹ ਦੋਸਤ ਹਨ? ਮਾਸੂਮ ਅਥਲੀਟ ਹਨ ਜੋ ਅਪਰਾਧਕ ਗਤੀਵਿਧੀ ਵਿੱਚ ਫਸ ਜਾਂਦੇ ਹਨ? ਯਾ ਫੇਰ ਇਹ ਇੱਕ ਐਸੀ ਖੇਡ ਤੇ ਅਧਾਰਿਤ ਫ਼ਿਲਮ ਹੈ ਜਿਸ ਦਾ ਅੰਤ ਬਹੁਤ ਭਿਆਨਕ ਹੈ?ਸਵਰਗਵਾਸੀ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਹੋਏ ਚਿਹਰੇ ਇਸ ਫਿਲਮ ਦੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ, ਉਮੀਦ ਕੀਤੀ ਜਾ ਸਕਦੀ ਹੈ ਕਾਸਟ ਨੇ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈ| 

ਫਿਲਮ ਦੀ ਸ਼ੂਟਿੰਗ 2019 ਵਿਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ-19 ਵਰਗੀਆਂ ਸਮੱਸਿਆਵਾਂ ਦੇ ਚੱਲਦੇ ਫਿਲਮ ਦੀ ਤਰੀਕ ਅੱਗੇ ਵਧਦੀ ਗਈ| ਫਿਲਮ ਦਾ ਟਰੇਲਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਏਗਾ|ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਯੂਨੀਸਿਸ ਇਂਫ਼ੋਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਦੁਆਰਾ ਡਿਜੀਟਲ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਹੈ| ਸਾਗਾ ਸਟੂਡਿਓ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ| ਕਾਮੇਡੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਸੰਜੀਦਾ ਫਿਲਮਾਂ ਦਰਸ਼ਕਾਂ ਵਿੱਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਹਨ| ਸਾਗਾ ਮਿਊਜ਼ਿਕ ਨੇ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ|ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ 'ਸਾਡੇ ਆਲ਼ੇ'। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ| ਆਉਣ ਵਾਲੇ ਦਿਨਾਂ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ|

 

Tags: Saga Studios , Saga Music , Sadde Aale , Jatinder Mauhar , Deep Sidhu , Gugu Gill , Mahabir Bhullar , Sukhdeep Sukh , Amrit Aulakh , Pollywood , Entertainment , Actress , Cinema , Punjabi Films , Movie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD