Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਮਾਨਸਾ ਪੁਲਿਸ ਨੇ ਦੂਹਰੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾ ਕੇ 5 ਮੁਲਜਿਮ ਕੀਤੇ ਕਾਬੂ

ਜਾਇਦਾਦ ਦੇ ਲਾਲਚ ਵਿੱਚ ਸਕੇ ਪੁੱਤਰ ਨੇ ਸੁਪਾਰੀ ਦੇ ਕੇ ਆਪਣੀ ਮਾਂ ਅਤੇ ਭਰਾ ਨੂੰ ਕਤਲ ਕਰਾਇਆ

Crime News Punjab, Punjab Police, Police, Crime News, Mansa Police, Mansa

Web Admin

Web Admin

5 Dariya News

ਮਾਨਸਾ , 13 Jan 2022

Last updated on: Jan 13, 2022, 00:00 IST

ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਮਿਤੀ 06-01-2022 ਨੂੰ ਥਾਣਾ ਸਦਰ ਮਾਨਸਾ ਦੇ ਪਿੰਡ ਮੂਸਾ ਵਿਖੇ ਮਾਂ ਅਤੇ ਪੁੱਤ ਦੇ ਹੋੋਏ ਦੂਹਰੇ ਕਤਲ ਕੇਸ ਦੇ ਅਨਟਰੇਸ ਮੁਕੱਦਮਾ ਨੂੰ ਸੀਨੀਅਰ ਕਪਤਾਨ ਪੁਲਿਸ ਦੀ ਅਗਵਾਈ ਹੇਠ ਮਾਨਸਾ ਪੁਲਿਸ ਦੀ ਟੀਮ ਨੇ ਕਤਲ ਮਾਮਲਾ ਸੁਲਝਾ ਲਿਆ ਹੈ ਅਤੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਇਸ ਟੀਮ ਵਿੱਚ ਕਪਤਾਨ ਪੁਲਿਸ (ਡੀ.) ਮਾਨਸਾ, ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ, ਡੀ.ਐਸ.ਪੀ. ਮਾਨਸਾ, ਡੀ.ਐਸ.ਪੀ. (ਡੀ.) ਮਾਨਸਾ, ਮੁੱਖ ਅਫਸਰ ਥਾਣਾ ਸਦਰ ਮਾਨਸਾ, ਇੰਚਾਰਜ ਸੀ.ਆਈ.ਏ.-1 ਮਾਨਸਾ ਅਤੇ ਇੰਚਾਰਜ ਸਾਈਬਰ ਸੈਲ ਐਸ.ਆਈ. ਸਮਨਦੀਪ ਕੌਰ ਸਮੇਤ ਟੀਮ ਸ਼ਾਮਲ ਹਨ। ਦੋਸ਼ੀਆਂ ਦੀ ਗਿ੍ਰਫਤਾਰੀ ਵਿੱਚ ਸੀ.ਆਈ.ਏ.-1 ਮਾਨਸਾ ਦੇ ਇਚਾਰਜ ਐਸ.ਆਈ. ਪਿ੍ਰਤਪਾਲ ਸਿੰਘ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮੁਕੱਦਮਾਂ ਵਿੱਚ 5 ਮੁਲਜਿਮ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਗਿ੍ਰਫਤਾਰ ਕੀਤਾ ਗਿਆ ਹੈ, ਜਿਹਨਾਂ ਪਾਸੋਂ ਮੌਕਾ ਪਰ ਇੱਕ ਸਵਿਫਟ ਕਾਰ ਨੰ:ਪੀਬੀ.03ਬੀ.ਈ-5858 ਸਮੇਤ ਮਾਰੂ ਹਥਿਆਰ 1 ਗੰਡਾਸਾ ਅਤੇ 1 ਛੁਰੀ ਦੀ ਬਰਾਮਦਗੀ ਕੀਤੀ ਗਈ ਹੈ। ਇਹ ਦੂਹਰਾ ਕਤਲ ਜਾਇਦਾਦ ਦੇ ਲਾਲਚ ਵਿੱਚ ਸਪਾਰੀ ਦੇ ਕੇ ਕਰਾਉਣਾ ਪਾਇਆ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 06-01-2022 ਨੂੰ ਮੁਦਈ  ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ ਨੇ ਥਾਣਾ ਸਦਰ ਮਾਨਸਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਮੁਦੱਈ ਦੇ ਘਰਵਾਲੀ ਦੀ ਮਾਸੀ ਜਸਵਿੰਦਰ ਕੌੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਜਿਸਨੇ 3 ਲੜਕੇ ਜਗਸੀਰ ਸਿੰਘ ਉਰਫ ਬੂਟਾ, ਗੁਰਦਰਸ਼ਨ ਸਿੰਘ ਉਰਫ ਦਰਸ਼ੀ ਅਤੇ ਕੁਲਵਿੰਦਰ ਸਿੰਘ ਉਰਫ ਕਾਕਾ ਸਨ। ਜਸਵਿੰਦਰ ਕੌਰ ਦੇ ਘਰਵਾਲੇ ਜਰਨੈਲ ਸਿੰਘ ਅਤੇ ਇੱਕ ਲੜਕੇ ਗੁਰਦਰਸ਼ਨ ਸਿੰਘ ਉਰਫ ਦਰਸ਼ੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਕਾਕਾ ਕਰੀਬ 7/8 ਸਾਲ ਤੋ ਮਾਨਸਾ ਵਿਖੇ ਆਪਣਾ ਮਕਾਨ ਬਣਾ ਕੇ ਰਹਿ ਰਿਹਾ ਹੈ। ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ) ਜੋ ਵਿਆਹਿਆ ਨਹੀ ਸੀ ਆਪਣੀ ਮਾਤਾ ਜਸਵਿੰਦਰ ਕੌਰ ਸਮੇਤ ਦੋਨੋ ਮਾਂ/ਪੁੱਤ ਪਿੰਡ ਮੂਸਾ ਵਿਖੇ ਖੇਤਾਂ ਵਿੱਚ ਬਣੇ ਆਪਣੇ ਰਿਹਾਇਸ਼ੀ ਮਕਾਨ ਵਿੱਚ ਰਹਿੰਦੇ ਹਨ। ਜਿਹਨਾਂ ਦਾ ਘਰ ਦਾ ਗੇਟ ਬੰਦ ਹੋਣ, ਮੋਬਾਇਲ ਫੋਨ  ਕਾਲਾਂ ਨਾ ਚੁੱਕਣ, ਅਵਾਜਾਂ ਮਾਰਨ ਅਤੇ ਗੇਟ ਖੜਕਾਉਣ ਤੇ ਨਾ ਖੋਲਣ ਕਰਕੇ ਮਿਤੀ 06-01-2022 ਨੂੰ ਕੰਧ ਟੱਪ ਕੇ ਅੰਦਰ ਦੇਖਿਆ ਤਾਂ ਦੋਨੋ ਮਾਂ/ਪੁੱਤ ਜਸਵਿੰਦਰ ਕੌਰ ਅਤੇ ਜਗਸੀਰ ਸਿੰਘ ਘਰ ਦੇ ਵਰਾਂਡੇ ਵਿੱਚ ਆਪਣੇ ਮੰਜਿਆਂ ਤੇ ਖੂਨ ਨਾਲ ਲੱਥਪੱਥ ਮਰੇ ਪਏ ਸਨ, ਜਿਹਨਾਂ ਦਾ ਨਾਮਲੂਮ ਵਿਅਕਤੀਆਂ ਵੱਲੋਂ ਬਹੁਤ ਹੀ ਬੇ-ਰਹਿੰਮੀ ਨਾਲ ਵੱਢ-ਟੁੱਕ ਕਰਕੇ ਕਤਲ ਕੀਤਾ ਗਿਆ ਸੀ। ਮੁਦਈ ਦੇ ਬਿਆਨ ਪਰ ਇੰਸਪੈਕਟਰ ਬਲਵੰਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋਂ ਮੁਕੱਦਮਾਂ ਨੰ:3 ਮਿਤੀ 06-01-2022 ਅ/ਧ 302,34 ਹਿੰ:ਦੰ: ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ।ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋਏ ਦੂਹਰੇ ਅੰਨੇ ਕਤਲ ਕੇਸ ਨੂੰ ਟਰੇਸ ਕਰਨ ਲਈ ਵੱਖ ਵੱਖ ਐਂਗਲਾਂ ਤੋਂ ਕੰਮ ਕਰਦੇ ਹੋਏ ਵੱਖ ਟੀਮਾਂ ਬਣਾਈਆ ਗਈਆ। ਇਹਨਾਂ ਪੁਲਿਸ ਪਾਰਟੀਆਂ ਵੱਲੋਂ ਵੱਖ ਵੱਖ ਐਗਲਾਂ ਤੋਂ ਕੰਮ ਕਰਦੇ ਹੋੋਏ ਮੁਕੱਦਮਾ ਦੀ ਵਿਗਿਆਨਕ ਢੰਗ ਤਰੀਕਿਆ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਕੜੀ ਨਾਲ ਕੜੀ ਜੋੜਦੇ ਹੋਏ ਮੁਕੱਦਮਾ ਨੂੰ ਟਰੇਸ ਕੀਤਾ ਗਿਆ। 

ਮੁਕੱਦਮਾ ਵਿੱਚ 5 ਮੁਲਜਿਮਾਂ ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ, ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ, ਜਸਕਰਨ ਉਰਫ ਜੱਸੀ ਪੁੱਤਰ ਸੋਹਣ ਸਿੰਘ ਅਤੇ ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀਅਨ ਨੰਦਗੜ ਹਾਲ ਮਾਨਸਾ ਨੂੰ ਨਾਮਜਦ ਕਰਕੇ ਅੱਜ ਗਿ੍ਰਫਤਾਰ ਕੀਤਾ ਗਿਆ ਹੈ।ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਰਿਵਾਰ ਪਾਸ ਕੁੱਲ ਸਾਢੇ ਸੱਤ ਕਿੱਲੇ ਜ਼ਮੀਨ ਹੈ। ਮਾਨਸਾ ਵਿਖੇ ਰਹਿੰਦੇ ਕੁਲਵਿੰਦਰ ਸਿੰਘ ਉਰਫ ਕਾਕਾ ਜੋ ਟੈਕਸੀ ਚਲਾਉਦਾ ਹੈ, ਦਾ ਟੈਕਸੀ ਯੂਨੀਅਨ ਵਿੱਚ ਉਕਤ ਮੁਲਜਿਮਾਂ ਅਕਬਰ ਖਾਨ ਉਰਫ ਆਕੂ, ਜਗਸੀਰ ਸਿੰਘ ਜੱਗਾ, ਜਸਕਰਨ ਸਿੰਘ ਜੱਸੀ ਅਤੇ ਰਸਨਦੀਪ ਸਿੰਘ ਨਾਲ ਤਾਲਮੇਲ ਹੋਇਆ ਜੋ ਵੀ ਟੈਕਸੀ ਚਲਾਉਦੇ ਸਨ, ਜਿਹਨਾਂ ਦੀ ਆਰਥਿਕ ਹਾਲਤ ਤੰਗ ਹੋਣ ਕਰਕੇ ਮੁਦਈ ਨੂੰ ਪਤਾ ਲੱਗਣ ਤੇ ਮੁਦਈ ਨੇ ਜ਼ਮੀਨ/ਜਾਇਦਾਦ ਦੇ ਲਾਲਚ ਵਿੱਚ ਆਪਣੀ ਮਾਤਾ ਅਤੇ ਭਰਾ ਨੂੰ ਕਤਲ ਕਰਨ ਲਈ ਇਹਨਾਂ ਮੁਲਜਿਮਾਂ ਨਾਲ ਗੰਢਤੁੱਪ ਕਰਕੇ ਹਮ-ਮਸਵਰਾ ਹੋ ਕੇ ਉਹਨਾਂ ਨੂੰ ਆਪਣੀ ਕਾਰ, ਘਰ ਅਤੇ ਉਸਦੇ ਹਿੱਸੇ ਦੀ ਸਵਾ ਕਿੱਲਾ ਜਮੀਨ ਵੇਚ ਕੇ ਸਾਰੇ ਪੈਸੇ ਸੁਪਾਰੀ ਵਜੋ ਦੇਣ ਦੀ ਗੱਲ ਕੀਤੀ ਪਰ ਜੋ ਮੌਕਾ ਤੇ ਨਹੀ ਵਿਕ ਸਕੇ। ਫਿਰ ਮੁਦਈ ਨੇ ਕੰਮ ਹੋਣ ਤੋਂ ਬਾਅਦ ਉਹਨਾਂ ਨੂੰ 2 ਕਿਲੇ ਜਮੀਨ ਉਹਨਾਂ ਦੇ ਨਾਮ ਕਰਵਾਉਣ ਦਾ ਜੁਬਾਨੀ ਇਕਰਾਰ ਕੀਤਾ ਅਤੇ ਉਸ ਪਾਸ ਪਈ ਨਗਦੀ 20 ਹਜਾਰ ਰੁਪਏ ਉਹਨਾਂ ਨੂੰ ਦੇ ਦਿੱਤੀ। ਮੁਲਜਿਮਾਂ ਨੇ ਸਪਾਰੀ ਦੇ ਲਾਲਚ ਵਿੱਚ ਮਿਤੀ 4,5-1-2022 ਦੀ ਦਰਮਿਆਨੀ ਰਾਤ ਨੂੰ ਘਰ ਦੀ ਕੰਧ ਟੱਪ ਕੇ ਗੰਡਾਸੇ ਅਤੇ ਛੁਰੀਆ ਨਾਲ ਜਸਵਿੰਦਰ ਕੌਰ ਅਤੇ ਜਗਸੀਰ ਸਿੰਘ ਉਰਫ ਬੂਟਾ ਦਾ ਬੜੀ ਬੇਰਹਿੰਮੀ ਨਾਲ ਕਤਲ ਕਰਕੇ ਮੌਕਾ ਤੋ ਭੱਜ ਕੇ ਗਿ੍ਰਫਤਾਰੀ ਦੇ ਡਰੋ ਕਿਧਰੇ ਛੁਪ ਗਏ।ਪੰਜੇ ਮੁਲਜਿਮਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਪਾਸੋਂ ਪੁੱਛਗਿੱਛ ਕਰਕੇ ਮੌਕਾ ਪਰ ਵਰਤੀ ਕਾਰ ਅਤੇ ਬਾਕੀ ਰਹਿੰਦੇ ਆਲਾਜਰਬ ਹਥਿਆਰ ਬਰਾਮਦ ਕਰਵਾਏ ਜਾਣਗੇ ਅਤੇ ਇਹਨਾਂ ਵੱਲੋਂ ਪਹਿਲਾਂ ਕੀਤੀਆ ਅਜਿਹੀਆ ਹੋਰ ਵਾਰਦਾਤਾਂ ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ।

ਮੁਕੱਦਮਾਂ ਨੰਬਰ 3 ਮਿਤੀ 06-01-2022 ਅ/ਧ 302,34 ਹਿੰ:ਦੰ: ਥਾਣਾ ਸਦਰ ਮਾਨਸਾ

ਵਾਧਾ ਜੁਰਮ ਮਿਤੀ 12-01-2022 ਨੂੰ ਜੁਰਮ ਵਿੱਚ ਅ/ਧ 34 ਦਾ ਘਾਟਾ ਕਰਕੇ 148/149ਹਿੰ:ਦੰ: ਦਾ ਵਾਧਾ ਕੀਤਾ।

ਮੁਦਈ: ਬੂਟਾ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮੂਸਾ(ਥਾਣਾ ਸਦਰ ਮਾਨਸਾ)

ਮਰਨ ਵਾਲੇ: 1). ਜਸਵਿੰਦਰ ਕੌਰ (65 ਸਾਲ) ਪਤਨੀ ਜਰਨੈਲ ਸਿੰਘ ਵਾਸੀ ਮੂਸਾ, ਥਾਣਾ ਸਦਰ ਮਾਨਸਾ(ਮਾਤਾ)

2). ਜਗਸੀਰ ਸਿੰਘ ਉਰਫ ਬੂਟਾ (ਉਮਰ 40 ਸਾਲ)ਪੁੱਤਰ ਜਰਨੈਲ ਸਿੰਘ ਵਾਸੀ ਮੂਸਾ (ਪੁੱਤਰ)

ਬਰਖਿਲਾਫ ਨਾਮਲੂਮ

ਨਾਮਜਦ 1).ਕੁਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਜਰਨੈਲ ਸਿੰਘ ਵਾਸੀ ਮੂਸਾ ਹਾਲ ਮਾਨਸਾ

2).ਅਕਬਰ ਖਾਨ ਉਰਫ ਆਕੂ ਪੁੱਤਰ ਦਾਰਾ ਸਿੰਘ ਵਾਸੀ ਮਾਨਸਾ

3).ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹੀਰੇਵਾਲਾ ਥਾਣਾ ਸਦਰ ਮਾਨਸਾ(ਛੁਰੀ ਬਰਾਮਦ)

4).ਜਸਕਰਨ ਉਰਫ ਜੱਸੀ ਪੁੱਤਰ ਸੋਹਣ ਸਿੰਘ ਵਾਸੀ ਨੰਦਗੜ ਹਾਲ ਮਾਨਸਾ (ਗੰਡਾਸਾ ਬਰਾਮਦ)

5).ਰਸਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ ਬੂਟਾ ਵਾਸੀ ਨੰਦਗੜ ਹਾਲ ਮਾਨਸਾ

(ਸਾਰੇ ਗਿ੍ਰਫਤਾਰ ਮਿਤੀ 13-1-2022)

ਬਰਾਮਦਗੀ: -ਇੱਕ ਸਵਿਫਟ ਕਾਰ ਨੰ:ਪੀਬੀ.03ਬੀ.ਈ-5858

-1 ਗੰਡਾਸਾ

-1 ਛੁਰੀ

 

Tags: Crime News Punjab , Punjab Police , Police , Crime News , Mansa Police , Mansa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD