ਕੋਰੋਨਾ ਕਾਲ ਵਿਚ ਕਾਂਗਰਸ ਦੇ ਬੈਨਰ ਹੇਠ ਲੋਕਹਿੱਤ ਵਿਚ ਕੰਮ ਕਰਨ ਵਾਲੀਆਂ ਦਰਜਨਾਂ ਮਹਿਲਾਵਾਂ ਨੇ ਅੱਜ ਸੂਬਾ ਮੀਤ ਪ੍ਰਧਾਨ ਰਮਾ ਦੇਵੀ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਭਾਜਪਾ ਪ੍ਰਧਾਨ ਅਰੁਣ ਸੂਦ, ਦਫ਼ਤਰ ਸਕੱਤਰ ਦੀਪਕ ਮਲਹੋਤਰਾ, ਬੁਲਾਰੇ ਕੈਲਾਸ਼ ਜੈਨ ਨੇ ਕਾਂਗਰਸ ਦੀਆਂ ਮਹਿਲਾ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਕੌਂਸਲਰ ਦਲੀਪ ਸ਼ਰਮਾ ਦੇ ਯਤਨਾ ਨਾਲ ਕਾਂਗਰਸ ਦੀ ਬਲਾਕ ਪ੍ਰਧਾਨ ਰੇਖਾ ਦੇਵੀ, ਨਿਸ਼ਾ, ਮਹਿਕ, ਬਲਾਕ ਮੀਤ ਪ੍ਰਧਾਨ ਪੂਰਮਸੀਹ, ਪਿੰਕੀ, ਡਿੰਪਲ ਸਮੇਤ ਕਈ ਮਹਿਲਾਵਾਂ ਨੇ ਭਾਂਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਰਮਾ ਦੇਵੀ ਵਲੋਂ ਕੋਰੋਨਾ ਕਾਲ ਵਿਚ ਕੀਤੇ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਭਾਜਪਾ ਵਿਚ ਸਾਰੀਆਂ ਮਹਿਲਾਵਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਰਮਾ ਦੇਵੀ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀਆਂ ਮਹਿਲਾ ਸਾਥੀ ਹੁਣ ਪੂਰਣ ਰੂੁਪ ਵਿਚ ਭਾਜਪਾ ਦਾ ਸਮਰਥਨ ਕਰਦੇ ਹੋਏ ਆਉਣ ਵਾਲੇ ਦਿਨਾਂ ਵਿਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।