Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਪੰਜਾਬ 'ਚ ਸਿੱਖਿਆ ਸੁਧਾਰਾਂ ਲਈ ਅਰਵਿੰਦ ਕੇਜਰੀਵਾਲ ਨੇ ਅਧਿਆਪਕਾਂ ਨੂੰ ਦਿੱਤੀਆਂ 8 ਗਰੰਟੀਆਂ

ਦੁਰਗਤੀ ਦਾ ਸਿਖ਼ਰ: ਜਿਨਾਂ ਨੂੰ ਜਮਾਤਾਂ ਵਿੱਚ ਪੜਾਉਣਾ ਚਾਹੀਦਾ, ਉਹ ਅਧਿਆਪਕ ਟੈਂਕੀਆਂ 'ਤੇ ਚੜਨ ਲਈ ਮਜਬੂਰ: ਅਰਵਿੰਦ ਕੇਜਰੀਵਾਲ

Arvind Kejriwal, AAP, Aam Aadmi Party, Jarnail Singh, Bhagwant Mann, Aam Aadmi Party Punjab, AAP Punjab, Amritsar, Raghav Chadha

Web Admin

Web Admin

5 Dariya News

ਅੰਮ੍ਰਿਤਸਰ , 23 Nov 2021

Last updated on: Nov 23, 2021, 00:00 IST

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੀ ਤਰਸਯੋਗ ਹਾਲਤ ਨੂੰ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਪੰਜਾਬ ਅੰਦਰ ਵਿਆਪਕ ਸਿੱਖਿਆ ਸੁਧਾਰਾਂ ਲਈ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਹਨ ਅਤੇ ਵਾਅਦਾ ਕੀਤਾ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਹਨਾਂ 8 ਗਰੰਟੀਆਂ ਨੂੰ ਪਹਿਲ ਦੇ ਆਧਾਰ 'ਤੇ ਅਮਲ ਵਿਚ ਲਿਆਂਦਾ ਜਾਵੇਗਾ। ਦਿੱਲੀ ਵਾਂਗ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਦਾ ਮੁਕੰਮਲ ਕਾਇਆ ਕਲਪ ਕਰਨ ਲਈ ਕੇਜਰੀਵਾਲ ਨੇ ਸਮੂਹ ਅਧਿਆਪਕਾਂ ਨੂੰ 'ਆਪ' ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਅੱਠ ਗਰੰਟੀਆਂ ਵਿਚ ਪੰਜਾਬ 'ਚ ਸਿੱਖਿਆ ਦੇ ਖੇਤਰ ਵਿਚ ਦਿੱਲੀ ਵਰਗਾ ਮਾਹੌਲ ਸਿਰਜਣਾ, ਆਊਟਸੋਰਸਿੰਗ ਅਤੇ ਠੇਕਾ ਭਰਤੀ ਟੀਚਰਾਂ ਨੂੰ ਪੱਕਾ ਕਰਨਾ, ਪਾਰਦਰਸ਼ੀ ਬਦਲੀ ਨੀਤੀ ਲਾਗੂ ਕਰਨਾ, ਅਧਿਆਪਕਾਂ ਤੋਂ ਨਾੱਨ ਟੀਚਿੰਗ ਕੰਮ ਲੈਣਾ ਬੰਦ ਕਰਨਾ, ਖ਼ਾਲੀ ਅਸਾਮੀਆਂ 'ਤੇ ਪੱਕੀ ਭਰਤੀ ਕਰਨਾ, ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਣਾ,  ਨਵੀਂ ਤਰੱਕੀਆਂ ਲਈ ਨਵੀਂ ਪਾਰਦਰਸ਼ੀ ਨੀਤੀ ਲੈ ਕੇ ਆਉਣਾ ਅਤੇ ਅਧਿਆਪਕਾਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਕੈਸ਼ਲੈਸ ਮੈਡੀਕਲ ਸਹੂਲਤ ਦੇਣਾ ਸ਼ਾਮਲ ਹੈ।ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪਾਰਟੀ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ 'ਗੁਰੂ ਕੀ ਨਗਰੀ' ਦੇ ਮੀਡੀਆ ਨਾਲ ਰੂਬਰੂ ਸਨ। ਇਸ ਮੌਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੀ ਮੰਗ 'ਤੇ ਮੌਜੂਦ ਹਨ।ਕੇਜਰੀਵਾਲ ਨੇ ਸਮਾਜ ਦੇ ਵਿਕਾਸ ਤੇ ਉਥਾਨ ਲਈ ਸਿੱਖਿਆ ਅਤੇ ਅਧਿਆਪਕ ਦੇ ਮਹੱਤਵ ਨੂੰ ਅਹਿਮ ਮੰਨਦਿਆਂ ਪੰਜਾਬ ਵਿੱਚ 'ਸਿੱਖਿਆ ਲਈ ਚੰਗਾ ਮਾਹੌਲ' ਸਿਰਜਣ ਦੀ ਪਹਿਲੀ ਗਰੰਟੀ ਦਿੱਤੀ। ਉਨਾਂ ਕਿਹਾ ਕਿ ਜਿਵੇਂ ਦਿੱਲੀ ਵਿੱਚ ਸਿੱਖਿਆ ਦਾ ਚੰਗਾ ਮਾਹੌਲ ਬਣਾਇਆ ਗਿਆ ਹੈ, ਉਸੇ ਤਰਾਂ ਦਾ ਮਾਹੌਲ ਪੰਜਾਬ ਵਿੱਚ ਬਣਾਇਆ ਜਾਵੇਗਾ, ਜਿਸ ਤਹਿਤ ਉੱਚ ਪੱਧਰੀ ਸਿੱਖਿਆ ਢਾਂਚਾ ਉਸਾਰਿਆ ਜਾਵੇਗਾ।

ਕੇਜਰੀਵਾਲ ਨੇ ਦੂਜੀ ਗਰੰਟੀ ਰਾਹੀਂ ਹਰ ਤਰਾਂ ਦੇ ਕੱਚੇ, ਆਊਟਸੋਰਸਿੰਗ ਅਤੇ ਠੇਕਾ ਆਧਾਰਿਤ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਅਧਿਆਪਕ 18-18 ਸਾਲਾਂ ਤੋਂ ਕੇਵਲ 10 ਹਜ਼ਾਰ ਰੁਪਏ ਪ੍ਰਤੀ ਮਹੀਨਾ 'ਤੇ ਕੰਮ ਕਰ ਰਹੇ ਹਨ, ਜੋ ਇੱਕ ਅਧਿਆਪਕ ਵਰਗ ਨਾਲ ਵੱਡਾ ਮਜ਼ਾਕ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਟੈਂਕੀਆਂ 'ਤੇ ਚੜੇ ਅਧਿਆਪਕਾਂ ਦੀਆਂ ਦੋ ਮੰਗਾਂ, ਖ਼ਾਲੀ ਅਸਾਮੀਆਂ ਭਰਨ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀਆਂ ਤੁਰੰਤ ਮੰਨੀਆਂ ਜਾਣ। ਜੇ ਚੰਨੀ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਪਣੇ ਅਗਲੇ ਪੰਜਾਬ ਦੌਰੇ ਦੌਰਾਨ ਉਹ (ਕੇਜਰੀਵਾਲ) ਖ਼ੁਦ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਣਗੇ ਅਤੇ 'ਆਪ' ਦੀ ਸਰਕਾਰ ਬਣਨ 'ਤੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨਗੇ।ਪੰਜਾਬ ਦੇ ਅਧਿਆਪਕਾਂ ਨੂੰ ਬਦਲੀ ਦੇ ਸੰਤਾਪ ਤੋਂ ਮੁਕਤ ਕਰਨ ਲਈ ਕੇਜਰੀਵਾਲ ਨੇ 'ਅਧਿਆਪਕ ਬਦਲੀ' ਨੀਤੀ ਨੂੰ ਹੀ ਬਦਲਣ ਦੀ ਤੀਜੀ ਗਰੰਟੀ ਅਧਿਆਪਕਾਂ ਨੂੰ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਇਕੱਲੇ ਅਧਿਆਪਕ ਨੂੰ 200 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਦੋ-ਦੋ ਸਕੂਲਾਂ ਵਿੱਚ ਪੜਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦੋਸ਼ ਪੂਰਨ ਬਦਲੀ ਨੀਤੀ ਹੀ ਬਦਲ ਦਿੱਤੀ ਜਾਵੇਗੀ । ਪੂਰੀ ਪਾਰਦਰਸ਼ਤਾ ਨਾਲ ਅਧਿਆਪਕਾਂ ਦੀ ਆਪਣੀ ਪਸੰਦ 'ਤੇ ਆਧਾਰਿਤ ਅਤੇ ਘਰ ਨੇੜੇ ਪੋਸਟਿੰਗ ਵਾਲੀ ਨੀਤੀ ਲਾਗੂ ਕੀਤੀ ਜਾਵੇਗੀ।ਚੌਥੀ ਗਰੰਟੀ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਧਿਆਪਕਾਂ ਤੋਂ ਗੈਰ- ਅਧਿਆਪਨ ਕੰਮ ਨਹੀਂ ਕਰਵਾਏ ਜਾਣਗੇ। ਉਨਾਂ ਕਿਹਾ ਕਿ ਜਿਵੇਂ ਦਿੱਲੀ 'ਚ ਅਧਿਆਪਕਾਂ ਤੋਂ ਬੀ.ਐਲ.ਓ, ਜਨਗਣਨਾ ਅਤੇ ਕਲਰਕਾਂ ਜਿਹੇ ਕੰਮ ਨਹੀਂ ਕਰਵਾਏ ਜਾਂਦੇ, ਉਸੇ ਤਰਾਂ ਪੰਜਾਬ ਵਿੱਚ ਅਜਿਹੇ ਕੰਮਾਂ ਸਮੇਤ ਹੋਰ ਗੈਰ-ਅਧਿਆਪਨ ਕੰਮ ਨਹੀਂ ਕਰਵਾਏ ਜਾਣਗੇ।

ਪੰਜਵੀਂ ਗਰੰਟੀ ਰਾਹੀਂ ਉਨਾਂ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰਨ ਦਾ ਐਲਾਨ ਕੀਤਾ।ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਸਿੱਖਿਆ ਸੁਧਾਰ ਇਕੱਲੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੇ ਨਹੀਂ ਕੀਤੇ, ਇਹ ਸੁਧਾਰ  ਅਧਿਆਪਕਾਂ ਨਾਲ ਮਿਲ ਕੇ ਹੋਏ ਹਨ। ਦਿੱਲੀ ਸਰਕਾਰ ਨੇ ਅਧਿਆਪਕਾਂ ਨੂੰ  ਅੱਛਾ ਮਾਹੌਲ ਦਿੱਤਾ ਹੈ ਅਤੇ ਵਿਸ਼ਵ ਪੱਧਰੀ ਟਰੇਨਿੰਗ ਮੁਹੱਈਆ ਕੀਤੀ ਹੈ। ਛੇਵੀਂ ਗਰੰਟੀ ਇਸ ਗੱਲ ਦੀ ਹੈ ਜਿਵੇਂ ਦਿੱਲੀ ਦੇ ਅਧਿਆਪਕ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜੇ ਜਾਂਦੇ ਹਨ। ਉਸੇ ਤਰਾਂ ਪੰਜਾਬ ਦੇ ਅਧਿਆਪਕ ਵੀ ਭੇਜੇ ਜਾਣਗੇ। ਉਨਾਂ ਕਿਹਾ ਕਿ ਦਿੱਲੀ ਦੇ ਅਧਿਆਪਕਾਂ ਨੂੰ ਫਿਨਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਜਿਹੇ ਮੁਲਕਾਂ ਸਮੇਤ ਦੇਸ਼ ਦੇ ਮੈਨੇਜਮੈਂਟ ਇੰਸਟੀਚਿਊਟ (ਪ੍ਰਬੰਧਨ ਸੰਸਥਾਵਾਂ) ਵਿੱਚ ਆਧੁਨਿਕ ਅਧਿਆਪਣ ਵਿਧੀਆਂ ਦੀ ਸਿਖਲਾਈ ਦਿਵਾਈ ਗਈ ਹੈ ਅਤੇ ਇਸੇ ਤਰਾਂ ਦੀ ਸਿਖਲਾਈ ਪੰਜਾਬ ਦੇ ਅਧਿਆਪਕਾਂ ਨੂੰ ਦਿਵਾਈ ਜਾਵੇਗੀ।ਇਸ ਦੇ ਨਾਲ ਹੀ ਕੇਜਰੀਵਾਲ ਨੇ ਅਧਿਆਪਕਾਂ ਨੂੰ ਸਮੇਂ ਸਿਰ ਤਰੱਕੀ (ਪ੍ਰਮੋਸ਼ਨ) ਦੇਣ ਦੀ ਸੱਤਵੀਂ ਗਰੰਟੀ ਦਿੱਤੀ। ਜਦੋਂ ਕਿ ਅੱਠਵੀਂ ਗਰੰਟੀ ਰਾਹੀਂ ਹਰੇਕ ਅਧਿਆਪਕ ਅਤੇ ਉਸ ਦੇ ਪਰਿਵਾਰ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਦੇਣ ਦਾ ਐਲਾਨ ਕੀਤਾ।'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ 'ਚ ਸਿੱਖਿਆ ਲਈ ਚੰਗਾ ਮਾਹੌਲ ਸਿਰਜਣ, ਵਿਵਸਥਾ ਬਦਲਣ  ਅਤੇ ਨਵਾਂ ਪੰਜਾਬ ਬਣਾਉਣ ਲਈ ਅਧਿਆਪਕਾਂ ਨੂੰ ਪਾਰਟੀ ਨਾਲ ਜੁੜਨ ਅਪੀਲ ਕੀਤੀ।ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ ਰਹੇ 24 ਲੱਖ ਤੋਂ ਵੱਧ ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਹੈ, ਕਿਉਂਕਿ ਪੰਜਾਬ 'ਚ ਪੜਾਈ ਦੇ ਨਾਂ  ਦੀ ਕੋਈ ਚੀਜ਼ ਹੀ ਨਹੀਂ ਹੈ। ਸਰਕਾਰੀ ਸਕੂਲਾਂ ਦੇ ਗੇਟਾਂ ਉੱਪਰ ਕਲੀ-ਪੋਚਾ ਕਰਕੇ ਉਨਾਂ ਨੂੰ ਸਮਾਰਟ ਸਕੂਲ ਦੱਸਿਆ ਜਾ ਰਿਹਾ ਹੈ, ਜੋ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ।ਇਸ ਤੋਂ ਪਹਿਲਾ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਸਕੂਲ  ਸਿੱਖਿਆ ਹੁੰਦੀ ਹੈ, ਪਰ ਪੰਜਾਬ ਵਿੱਚ ਸੱਤਾਧਾਰੀਆਂ ਨੇ ਸਕੂਲ ਸਿੱਖਿਆ ਦਾ ਬੇੜਾ ਹੀ ਗ਼ਰਕ ਕਰ ਦਿੱਤਾ। ਮਾਨ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਨੇ ਵਿਸ਼ਵ ਪੱਧਰ 'ਤੇ ਨਾਮਣਾ ਖੱਟਿਆ ਹੈ, ਜਦੋਂ ਕਿ ਪੰਜਾਬ ਦੇ ਸਕੂਲਾਂ ਨੂੰ ਜਿੰਦੇ ਲਾਏ ਜਾ ਰਹੇ ਹਨ।

 

Tags: Arvind Kejriwal , AAP , Aam Aadmi Party , Jarnail Singh , Bhagwant Mann , Aam Aadmi Party Punjab , AAP Punjab , Amritsar , Raghav Chadha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD