Saturday, 13 June 2026

 

 

ਖ਼ਾਸ ਖਬਰਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ

 

ਪੌਸ਼ਟਿਕ ਭੋਜਨ ਦੇ ਬਦਲ ਤੰਦਰੁਸਤੀ ਦੀ ਕੁੰਜੀ : ਮੁਹਮੰਦ ਤਾਇਅਬ

ਸਾਇੰਸ ਸਿਟੀ ਅਤੇ ਪੰਜਾਬ ਐਗਰੋ ਵਲੋ਼ ਭੋਜਨ ਤੇ ਪੌਸ਼ਟਿਕ ਅਹਾਰ ਦੇ ਸ਼ੋਅ ਦਾ ਆਯੋਜਨ

Punjab Admin, Kapurthala, Pushpa Gujral Science City, Punjab Agri Export Corporation Ltd., Food & Nutrition Show, Mohammad Tayyab, Dr.Neelima Jerath

Web Admin

Web Admin

5 Dariya News

ਕਪੂਰਥਲਾ , 14 Nov 2021

Last updated on: Nov 14, 2021, 00:00 IST

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਸਿਹਤਮੰਦ ਭੋਜਨ ਖਾਣ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ ਆਸ਼ੇ ਨਾਲ  ਪੰਜਾਬ ਐਗਰੋ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ  ਭੋਜਨ ਤੇ ਪੌਸ਼ਟਿਕ ਅਹਾਰ ਤੇ ਇਕ ਸ਼ੋਅ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ (ਖਰਚਾ)  ਸ੍ਰੀ ਮੁਹਮੰਦ ਤਾਇਅਬ ਆਈ.ਏ.ਐਸ ਮੁਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਤਾਇਅਬ ਨੇ ਕਿਹਾ ਕਿ  ਸਿਹਤਮੰਦ ਭੋਜਨ  ਖਾਣ ਦੇ ਲਾਭਾਂ ਅਤੇ ਇਹਨਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਖੱਖਤਕਾਰਾਂ ਨੂੰ ਦੱਸਣਾ ਸਮੇਂ ਦੀ ਅਹਿਮ ਲੋੜ ਹੈ।  ਅਜਿਹੇ ਯਤਨਾਂ ਦੇ ਨਤੀਜਿਆਂ  ਦੇ ਸਦਕਾ ਹੀ  ਜੈਵਿਕ ਸਰੋਤਾਂ ਦੀ ਸਰਵੋਤਮ ਵਰਤੋ ਦੇ ਨਾਲ-ਨਾਲ ਬਿਹਤਰ ਗੁਣਵੱਤਾ ਵਾਲੇ ਭੋਜਨ ਦੀ ਕਾਸ਼ਤ ਅਤੇ ਖਪਤ ਹੋਵੇਗੀ।ਉਨ੍ਹਾਂ ਦੱਸਿਆ ਕਿ ਜੈਵਿਕ ਉਤਪਾਦਕਾਂ ਦੇ ਖੇਤਰ ਵਿਚ ਭਾਰਤ ਇਕ ਮੋਹਰੀ ਦੇਸ਼ ਹੇ। ਜੈਵਿਕ ਖੇਤੀ ਨੂੰ ਸਮਰਪਿਤ ਜ਼ਮੀਨ ਵਾਲੇ ਦੇਸ਼ਾਂ ਵਿਚ ਭਾਰਤ ਦਾ 9ਵਾਂ ਨੰਬਰ ਹੈ।  ਇੱਥੇ ਜੈਵਿਕ ਭੋਜਨ ਦੀ ਮਾਰਕੀਟ ਜਿਹਨੀਂ ਦਿਨੋਂ- ਦਿਨ ਵੱਧ ਰਹੀ ਪਰ ਉਸ ਦੇ ਮੁਕਾਬਲੇ ਜੈਵਿਕ ਭੋਜਨ ਪ੍ਰਤੀ ਜਾਗੂਰਕਤਾ ਅਜੇ ਵੀ  ਬਹੁਤ ਘੱਟ ਹੈ।ਇਹਨਾਂ ਉਤਪਾਦਾਂ ਦੀ ਵਰਤੋਂ ਮਹਾਂਨਗਰਾਂ ਵਿਚ ਕੁਝ ਸੀਮਤ ਖੱਪਤਕਾਰਾਂ ਵਲੋਂ ਹੀ ਕੀਤੀ ਜਾਂਦੀ ਹੈ।ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਬ ਜਨਰਲ ਡਾ. ਨੀਲਿਮਾ ਜੈਰਥ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭੋਜਨ, ਸਿਹਤ ਅਤੇ ਸਹੀ ਪਾਲਣ -ਪੋਸ਼ਣ ਜ਼ਿੰਦਗੀ ਦੇ ਅਟੁੱਟ ਅੰਗ ਹਨ। ਸਾਡ ਦੇਸ਼ ਵਿਚ ਪਾਏ ਜਾਣ ਵਾਲੇ ਸਿਹਤਮੰਦ ਭੋਜਨ ਦੀ ਚੋਣ ਅਤੇ ਪੌਸ਼ਟਿਕ ਭੋਜਨ ਦੀ ਵਿਭਿੰਨਤਾਂ ਨੂੰ ਲਿਆਉਣ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਹਤਮੰਦ ਭੋਜਨ,ਅਨਾਜ ਅਤੇ ਫ਼ਸਲਾਂ ਪਿੱਛਲੇ ਵਿਗਿਆਨ ਤੋਂ ਜਾਣੂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਲੋਕਾਂ ਨੂੰ ਪਕਾਏ ਗਏ ਭੋਜਨ  ਵਿਚਲੇ ਖਣਿਜਾਂ ਅਤੇ ਵਿਟਾਮਿਨਾਂ ਤੋਂ ਵੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਕਈ ਵਾਰੀ ਗਲਤ ਤਰੀਕਿਆਂ ਨਾਲ ਭੋਜਨ ਪਕਾਉਣ ਤੇ ਖਾਦ ਪਦਾਰਥਾਂ ਵਿਚਲੇ ਬਹੁਤ ਸਾਰੇ  ਪੌਸ਼ਟਿਕ ਤੱਥ ਅਸੀਂ ਪਹਿਲਾਂ ਤੋਂ ਹੀ ਖਤਮ ਕਰ ਲੈਂਦੇ ਹਾਂ।

ਇਸ ਮੌਕੇ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮਟਿਡ ਦੇ ਜਨਰਲ ਮੈਨੇਜਰ ਅਤ ਪੰਜਾਬ ਐਗਰੋ ਜੂਸਿਸ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਰਣਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮਟਿਡ ਹੀ ਪੰਜਾਬ ਦੀ ਸਿਰਫ਼ ਇਕੋ-ਇਕ  ਨੋਡਲ ਏਜੰਸੀ ਹੈ, ਜਿਸ ਨੇ ਜੈਵਿਕ ਪ੍ਰਮਾਣੀਕਰਨ ਦੇ ਤਹਿਤ 1500 ਏਕੜ ਵਾਲੇ 5000 ਕਿਸਾਨਾਂ ਦੀ ਚੋਣ ਕੀਤੀ ਹੈ, ਜਿੱਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਾਪਦੰਡਾਂ ਦੀ ਪਲਾਣਾ ਕਰਦਿਆਂ ਜੈਵਿਕ ਉਤਪਾਦਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਮੌਕੇ ਪੰਜਾਬ ਐਗਰੋ ਦੀ ਜੈਵਿਕ ਸਲਾਹਕਾਰ ਡਾ. ਮੱਦੂ ਗਿੱਲ ਨੇ ਦੱਸਿਆ ਕਿ ਜੈਵਿਕ ਖੇਤੀ ਕਰਨ ਦੀ ਇੱਛਾ ਜਾਹਿਰ ਕਰਨ ਵਾਲੇ ਕਿਸਾਨਾਂ ਨੂੰ ਸੰਗਠਿਤ ਕਰਕੇ ਜੈਵਿਕ ਖੇਤੀ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਉਤਪਾਦਨ ਦਾ ਮੁੱਲ ਜ਼ੋੜਨ ਤੋਂ ਲੈਕੇ ਮੰਡੀ ਤੱਕ ਲਿਅਜਾਇਆ ਜਾਂਦਾ ਹੈ ਭਾਵ ਉਨ੍ਹਾਂ ਜੈਵਿਕ ਖਤੇੀ ਦੇ ਲਾਭਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕਿਸਾਨਾਂ ਨੂੰ  ਫ਼ੀਲਡ ਸਟਾਫ਼ ਦੀ ਸਿਖਲਾਈ ਪ੍ਰਾਪਤ ਟੀਮ ਵਲੋਂ ਕਿਸਾਨਾਂ ਨੂੰ ਜੈਵਿਕ ਅਭਿਆਸਾ ਲਈ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ।ਇਸ ਮੌਕੇ ਹਾਜ਼ਰੀਨ  ਦਾ ਧੰਨਵਾਦ   ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ ਰਾਜੇਸ਼ ਗਰੋਵਰ ਨੇ  ਕਿਹਾ ਕਿ   ਭੋਜਨ ਤੇ ਪੌਸ਼ਟਿਕ ਅਹਾਰ *ਤੇ ਇਕ ਸ਼ੋਅ ਦਾ ਅਯੋਜਨ ਉਦੇਸ਼ ਉਹਨਾਂ  ਸ਼ੈਫ਼ਾਂ ਲਈ ਇਕ ਪਲੇਟ ਫ਼ਾਰਮ  ਮੁਹੱਈਆ ਕਰਵਾਉਣਾ  ਜਿਹੜੇ ਭੋਜਨ ਮਾਹਿਰਾ ਦਾ ਤੌਰ ਤੇ ਆਪਣੀ ਪਛਾਣ ਬਣਾਉਣੀ ਚਾਹੁੰਦੇ ਹਨ।ਇਸ ਮੌਕੇ  ਨਵੀਨਤਮ ਅਤੇ ਪੌਸ਼ਟਿਕ ਫ਼ੂਡ  ਵੀ ਕਰਵਾਇਆ ਗਿਆ ।ਇਸ ਮਕੁਾਬਲੇ ਵਿਚ ਹੋਟਲ ਮੈਨੇਜਮੈਂਟ ਦੇ  ਵਿਦਿਆਰਥੀਆਂ ਅਤੇ ਘਰੇਲੂ ਗ੍ਰਹਿਣੀਆਂ ਨੇ ਹਿੱਸਾ ਲਿਆ। ਪ੍ਰਮੁੱਖ ਸ਼ੈਫ਼ ਵਿਸ਼ਵਦੀਪ ਬਾਲੀ ਅਤੇ ਸ਼ੈਫ਼ ਨੀਲੂ ਕੌੜਾ ਵਲੋਂ ਇਸ ਮੌਕੇ ਜੱਜਾਂ ਦੀ ਭੂਮਿਕਾ ਨਿਭਾਈ ਗਈ। ਜੇਤੂ ਨੂੰ ਨਕਦ ਇਨਾਮਾਂ ਇਨਾਮਾਂ ਨਾਲ ਨਿਵਾਜਿਆ ਗਿਆ।ਭੋਜਨ ਤੇ ਪੌਸ਼ਟਿਕ ਅਹਾਰ ਸ਼ੋਅ ਮੌਕੇ ਕਰਵਾਏ ਮੁਕਾਬਲੇ  ਦੀ ਪਹਿਲੀ ਕੈਟਾਗਿਰੀ ਜੋ ਕਿ ਵਿਦਿਆਰਥੀਆ ਦੀ ਸੀ ਵਿਚ ਪਹਿਲਾਂ ਇਨਾਮ ਸੀ.ਟੀ. ਇੰਸਟੀਚਿਊਟ ਜਲੰਧਰ ਦੇ ਭਾਵਿਕ ਅਗਰਵਾਲ, ਕੇ ਐਮ.ਵੀ ਕਾਲਜ ਜਲੰਧਰ ਦੀਆਂ ਅਰਸ਼ਦੀਪ ਅਤੇ ਅਕਸ਼ਿਤਾ ਨੇ ਦੂਜਾ ਅਤੇ ਆਈ.ਕੇ ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਅਕਾਂਕਸ਼ਾਂ ਅਤੇ ਅਰਸ਼ਦੀਪ ਨੇ ਤੀਸਰਾ ਇਨਾਮ ਜਿੱਤਿਆ। ਇਸ ਤਰ੍ਹੇ ਘਰ ਦੀਆਂ ਗ੍ਰਹਿਣੀਆਂ ਦੀ ਕੈਟਾਗਿਰੀ ਵਿਚ ਜਲੰਧਰ ਦੀਆਂ ਅਰੁਣਾ,ਵਰੁਣ ਅਤੇ ਸਾਵਿਤਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ। ਇਸ ਮੌਕੇ ਤੇ ਆਨ ਲਾਇਨ  ਵਿਗਿਆਨ ਤੇ ਕਲਾਂ ਦੇ ਕਰਵਾਏ ਗਏ ਮੁਕਾਬਲੇ ਦੀਆਂ ਜੇਤੂ  ਹਿੰਦੂ ਕੰਨਿਆਂ ਕਾਲਜ ਕਪੂਰਥਲਾ ਦੀ ਹਰਸਿਮਰਨ ਕੌਰ ਅਤੇ ਰਿਆਤ 

 

Tags: Punjab Admin , Kapurthala , Pushpa Gujral Science City , Punjab Agri Export Corporation Ltd. , Food & Nutrition Show , Mohammad Tayyab , Dr.Neelima Jerath

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD