Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਪੰਜਾਬ ਸਰਕਾਰ ਦੁਆਰਾ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸੁਰੂ ਕੀਤਾ

Navjot Kaur Sidhu, Congress, Punjab Congress, Amritsar

Web Admin

Web Admin

5 Dariya News

ਅੰਮ੍ਰਿਤਸਰ , 14 Nov 2021

Last updated on: Nov 14, 2021, 00:00 IST

ਪੰਜਾਬ ਸਰਕਾਰ ਦੁਆਰਾ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ ਸੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅੱਜ ਮਿਤੀ 14-11-2021 ਨੂੰ ਅੰਮ੍ਰਿਤਸਰ ਸ਼ਹਿਰ ਵਿੱਚ" No Challan Day"   ਵਜੋਂ ਮਨਾਇਆ ਗਿਆ ਹੈ। ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਏਰੀਆ ਭਾਈ ਘਨੱਈਆਂ ਜੀ ਮਾਰਕਿਟ ਨੇੜੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਾਲ ਗੇਟ, ਪੁਤਲੀਘਰ ਚੌਕ ਅਤੇ ਨਾਵਲਟੀ ਚੌਕ ਵਿੱਖੇ ਆਮ ਪਬਲਿਕ ਨੂੰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਡਰਾਈਵਿੰਗ ਕਰਦੇ ਸਮੇ ਸੀਟ ਬੈਲਟ ਲਗਾਉਂਣ, ਓਵਰ ਸਪੀਡ ਗੱਡੀ ਨਾ ਚਲਾਉਂਣ, ਟੂ-ਵਹੀਲਰ ਚਲਾਉਂਣ ਸਮੇਂ ਹੈਲਮੈਂਟ ਨੂੰ ਪਹਿਨਣ ਅਤੇ ਚੋਕਾਂ/ਚੋਰਾਹਿਆ ਪਰ ਰੈਡ ਲਾਈਟ ਜੰਪ ਨਾ ਕਰਨ, ਜੈਬਰਾ ਲਾਈਨ ਦੇ ਪਿੱਛੇ ਵਹੀਕਲ ਖੜੇ ਕਰਨ, ਸ਼ਰਾਬ ਪੀ ਕੇ ਗੱਡੀ ਨਾ ਚਲਾਉਂਣ, ਟੂ-ਵਹੀਕਲਾਂ ਪਰ ਟ੍ਰੀਪਲਿੰਗ ਨਾ ਕਰਨ ਅਤੇ ਬਿਨਾਂ ਵਜ੍ਹਾਂ ਹਾਰਨ ਦੀ ਵਰਤੋਂ ਨਾ ਕਰਨ ਬਾਰੇ, ਜਾਗਰੂਕ ਕੀਤਾ ਗਿਆ।ਹਾਲ ਗੇਟ ਵਿੱਖੇ ਸ੍ਰੀ ਸੁਨੀਲ ਦੱਤੀ, ਐਮ.ਐਲ.ਏ ਉੱਤਰੀ,ਅੰਮ੍ਰਿਤਸਰ ਅਤੇ ਸ੍ਰੀ ਰਛਪਾਲ ਸਿੰਘ ਪੀ.ਪੀ.ਐਸ,ਡੀ.ਸੀ.ਪੀ, ਡਿਟੈਕਟਿਵ,ਅੰਮ੍ਰਿਤਸਰ ਵੱਲੋਂ ਵਹੀਕਲ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਟਰੈਫਿਕ ਨਿਯਮਾਂ ਨੂੰ ਦਰਸਾਉਂਦ Pamph&ets ਦਿੱਤੇ ਗਏ।

ਭਾਈ ਘਨੱਈਆਂ ਜੀ ਮਾਰਕਿਟ ਨੇੜੇ ਬੱਸ ਸਟੈਂਡ ਵਿੱਖੇ ਡਾ. ਨਵਜੋਤ ਕੌਰ ਸਿੱਧੂ, ਸਾਬਕਾ ਐਮ.ਐਲ.ਏ, ਪੂਰਬੀ, ਅੰਮ੍ਰਿਤਸਰ, ਸ੍ਰੀ ਗੋਰਵ ਤੂਰਾ, ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ ਸਥਾਨਿਕ, ਅੰਮ੍ਰਿਤਸਰ ਅਤੇ ਨੌਜ਼ਵਾਨਾਂ/ਵਲੰਟੀਅਰਜ਼ ਅਤੇ ਪਬਲਿਕ ਵੱਲੋਂ ਟਰੈਫਿਕ ਦੀ ਨਿਯਮਾਂ ਦੀ ਪਾਲਣਾਂ ਕਰਨ ਸਬੰਧੀ ਸਹੁੰ ਚੁੱਕੀ ਗਈ। ਇਸ ਤੋਂ ਇਲਾਵਾ ਜਿਹੜੇ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸਨ, ਉਹਨਾਂ ਨੂੰ ਗੁਲਾਬ ਦਾ ਫੁਲ ਦੇ ਕੇ ਧੰਨਵਾਦ ਕੀਤਾ ਅਤੇ ਜਿਹੜੇ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਨਹੀ ਕਰ ਰਹੇ ਸਨ ਤਾਂ ਉਹਨਾਂ ਨੂੰ ਵੀ ਗੁਲਾਬ ਦੇ ਫੁੱਲ ਦੇ ਕੇ ਨਿਯਮਾਂ ਦੀ ਪਾਲਣ ਕਰਨ ਲਈ ਜਾਗਰੂਕ ਕੀਤਾ ਗਿਆ।ਨਾਵਲਟੀ ਚੌਕ ਵਿੱਖੇ ਸ੍ਰੀ ਅਕਸ਼ੈ ਸ਼ਰਮਾਂ ਪ੍ਰਧਾਨ ਐਨ.ਐਸ.ਯੂ.ਆਈ, ਪੰਜਾਬ, ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਅਤੇ ਨੌਜ਼ਵਾਨਾਂ/ਵਲੰਟੀਅਰਜ਼ ਵੱਲੋਂ ਜਿੰਨਾਂ ਵਾਹਨ ਚਾਲਕਾਂ ਨੇ ਹੈਲਮੈਂਟ ਨਹੀ ਪਾਏ ਸਨ, ਉਹਨਾਂ ਨੂੰ ਫ੍ਰੀ ਹੈਲਮੈਂਟ ਦਿੱਤੇ ਅਤੇ ਰੈਡ ਲਾਈਟ ਹੋਣ ਤੇ ਵਾਹਨਾਂ ਨੂੰ ਜੈਬਰਾ ਲਾਈਨ ਤੋਂ ਪਿੱਛੇ ਖੜ੍ਹੇ ਕਰਨ ਬਾਰੇ ਜਾਗਰੂਕ ਕੀਤਾ ਗਿਆ।ਇਸੇ ਤਰ੍ਹਾਂ ਪੁਤਲੀਘਰ ਚੋਕ ਵਿੱਖੇ ਸ੍ਰੀਮਤੀ ਮਮਤਾ ਦੱਤਾ ਜੀ ਅਤੇ ਰੇਲਵੇ ਸਟੇਸ਼ਨ ਵਿੱਖੇ ਵਾਹਨ ਚਾਲਕਾਂ ਨੂੰ ਟਰੈਫਿਕ ਦੇ ਜੋਨ ਇਚਾਂਰਜ਼ਾਂ, ਟਰੈਫਿਕ ਐਜੂਕੇਸ਼ਨ ਸੈਲ੍ਹ ਵੱਲੋਂ ਟਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਟਰੈਫਿਕ ਸੇਫਟੀ ਨੂੰ ਦਰਸਾਉਂਦੇ ਬੈਚ, ਵਠਬੀ;ਕਵਤ  ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਜਾਰੀ ਸੜਕ ਸੁਰੱਖਿਆਂ ਨਿਯਮਾਂਵਲੀ ਕਿਤਾਬਾ ਵੀ ਵੰਡੀਆਂ ਗਈਆਂ।ਇਸ ਮੁਹਿੰਮ ਦਾ ਆਮ ਪਬਲਿਕ ਵੱਲੋਂ ਬੜਾ ਵਧੀਆ ਹੁੰਗਾਰਾ ਮਿਲਿਆ ਅਤੇ ਉਹਨਾਂ ਨੇ ਪ੍ਰਣ ਕੀਤਾ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਹਮੇਸ਼ਾਂ ਕਰਨਗੇ ਅਤੇ ਸੜਕ ਤੇ ਹਾਦਸਾ ਗ੍ਰਸਤ ਵਿਅਕਤੀਆਂ ਦੀ ਮੱਦਦ ਕਰਨਗੇ ਅਤੇ ਟਰੈਫ਼ਿਕ ਪੁਲਿਸ ਦਾ ਹਮੇਸ਼ਾ ਸਾਥ ਦੇਣਗੇ।

 

Tags: Navjot Kaur Sidhu , Congress , Punjab Congress , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD