Thursday, 16 May 2024

 

 

ਖ਼ਾਸ ਖਬਰਾਂ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ ਡੇਂਗੂ ਤੋਂ ਬਚਾਅ ਲਈ ਸਮਾਜ ਚ ਜਾਗਰੂਕਤਾ ਅਤੇ ਸਹਿਯੋਗ ਜਰੂਰੀ: ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਬਲਾਕ ਖੂਈਖੇੜਾ ਦੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਤੇ ਸਕੂਲੀ ਬੱਚਿਆਂ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਕੀਤਾ ਗਿਆ ਜਾਗਰੂਕ ਨਿਰਪੱਖ ਤੇ ਸਾਂਤਮਈ ਚੌਣਾਂ ਲਈ ਜਿ਼ਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਮਨਾਇਆ ਗਿਆ ਨੈਸ਼ਨਲ ਡੇਂਗੂ ਦਿਵਸ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਦੂਜੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਸਰੀ ਰੈਂਡੇਮਾਈਜ਼ੇਸ਼ਨ ਸਿਹਤ ਵਿਭਾਗ ਨੇ"ਨੈਸ਼ਨਲ ਡੇਂਗੂ ਡੇ" ਮਨਾਇਆ ਗੁਰਜੀਤ ਸਿੰਘ ਔਜਲਾ ਨੇ ਲਿਤ੍ਤਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਅਸ਼ੀਰਵਾਦ ਲੋਕ ਸਭਾ ਚੋਣਾਂ 2024: ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ ਚਰਨਜੀਤ ਚੰਨੀ 'ਤੇ ਆਮ ਆਦਮੀ ਪਾਰਟੀ ਦਾ ਜਵਾਬੀ ਹਮਲਾ, ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ- ਕਾਂਗਰਸ ਦੇ ਰਾਜ ਦੌਰਾਨ ਸ਼ਰਾਬ ਮਾਫ਼ੀਆ ਦਾ ਬੋਲਬਾਲਾ ਸੀ, ਅਸੀਂ ਮਾਲੀਆ ਵਧਾਇਆ

 

ਕਿਸਾਨ ਆਰਥਿਕ ਖੁਸ਼ਹਾਲੀ ਲਈ ਸਹਿਕਾਰਤਾ ਲਹਿਰ ਨਾਲ ਜੁੜਨ-ਡਾ ਸਿੱਧੂ

ਵੇਰਕਾ ਨੇ ਕੋਵਿਡ ਵਿੱਚ ਬਾਖੂਬੀ ਜਿੰਮੇਵਾਰੀ ਨਿਭਾਈ - ਸੰਧੂ

Navjot Kaur Sidhu, Congress, Punjab Congress, Amritsar

Web Admin

Web Admin

5 Dariya News

ਅੰਮ੍ਰਿਤਸਰ , 14 Nov 2021

68ਵਾਂ ਸਰਬ ਭਾਰਤੀ ਸਹਿਕਾਰਤਾ ਹਫਤਾ ਤਹਿਤ ਮਿਲਕ ਪਲਾਂਟ ਵੇਰਕਾ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਡਾ ਨਵਜੋਤ ਕੌਰ ਸਿੱਧੂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਆਰਥਿਕ ਮਜਬੂਤੀ ਲਈ ਸਹਿਕਾਰਤਾ ਲਹਿਰ ਨਾਲ ਜੁੜਨ। ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਕਾਮਯਾਬ ਹੋਣ ਅਤੇ ਖੇਤੀ ਖਰਚੇ ਘੱਟ ਕਰਨ ਲਈ ਆਪਸੀ ਸਾਥ ਦੀ ਵੱਡੀ ਲੋੜ ਹੈ ਅਤੇ ਸਹਿਕਾਕਤਾ ਇਹ ਪੂਰਾ ਕਰ ਸਕਦੀ ਹੈ।ਇਸ ਮੌਕੇ ਤੇ ਸ. ਗੁਰਦੇਵ ਸਿੰਘ ਜਨਰਲ ਮੈਨੇਜਰ ਮਿਲਕ ਪਲਾਂਟ ਵੇਰਕਾ ਵਲੋਂ ਆਏ ਹੋਏ ਹਾਜਿਰ ਹੋਏ ਮਹਿਮਾਨਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ, ਏ ਆਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ, ਬੋਰਡ ਆਫ ਡਾਇਰੈਕਟਰਜ਼,  ਵੱਖ ਵੱਖ ਸਹਿਕਾਰੀ ਅਦਾਰਿਆਂ ਦੇ ਜਿਲ੍ਹਾ ਮੁੱਖੀ, ਦੁੱਧ ਉਤਪਾਦਕਾਂ ਅਤੇ ਮੁੱਖ ਮਹਿਮਾਨ ਡਾ. ਨਵਜੋਤ ਕੋਰ ਸਿੱਧੂ ਦਾ ਉਚੇਚੇ ਤੌਰ ਤੇ ਪਹੁੰਚਣ ਤੇ ਜੀ ਆਇਆ ਕੀਤਾ ਗਿਆ। ਉਹਨਾਂ ਵਲੋ ਦਸਿਆ ਗਿਆ ਕਿ ਵੇਰਕਾ ਪੰਜਾਬ ਦੇ ਸਹਿਕਾਰੀ ਅਦਾਰਿਆ ਵਿੱਚੋ ਇੱਕ ਅਹਿਮ ਅਦਾਰਾ ਹੈੈ ਅਤੇ ਪੰਜਾਬ ਦੇ ਦੁੱਧ ਉਤਪਾਦਕਾਂ ਦੀ ਪ੍ਰਤੀਨਿੱਧਤਾ ਕਰਦਾ ਹੈ। ਇਸ ਅਦਾਰੇ ਦਾ ਮੁੱਖ ਮੰਤਵ ਲਾਭ ਕਮਾਉਣਾ ਨਹੀ ਸਗੋਂ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾ ਵੇਰਕਾ ਨੇ ਕੋਵਿਡ ਮਹਾਮਾਰੀ ਦੌਰਾਨ ਦੁੱਧ ਉਤਪਾਦਕਾਂ ਦੀ ਬਾਂਹ ਫੜੀ ਅਤੇ ਉਹਨਾ ਨੂੰ ਦੁੱਧ ਵਾਜਬ ਰੇਟ ਦੇਣ ਦੇ ਨਾਲ ਨਾਲ ਪਿਛਲੇ ਸਾਲ ਦੇ ਮੁਕਾਬਲੇ ਸਰਪਲਸ ਦੁੱਧ ਵੀ ਖਰੀਦ ਕੀਤਾ ਗਿਆ। ਉਹਨਾਂ ਵਲੋ ਦਸਿਆਂ ਗਿਆ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਵੀ ਵੇਰਕਾ ਵੱਲੋ ਮਾਨਯੋਗ ਸ. ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਸੀ ਐਮ ਅਤੇ ਮੈਨੇਜਿੰਗ ਡਾਇਰੈਕਟਰ ਸ. ਕਮਲਦੀਪ ਸਿੰਘ ਸੰਘਾ ਜੀ ਵਲੋਂ ਕੀਤੇ ਗਏ ਉਪਰਾਲਿਆਂ ਸੱਦਕਾ ਟੈਂਕਰ ਮੂਵਮੈਂਟ, ਪੈਕਿੰਗ ਮੈਟੀਰੀਅਲ, ਕੋਲੇ ਦੀ ਸਪਲਾਈ, ਪਲਾਂਟ ਦੀਆਂ ਗੱਡੀਆਂ ਦੀ ਆਵਾਜਾਈ ਨੂੰ ਸੁਨਿਸ਼ਚਿਤ ਕੀਤਾ ਗਿਆ ਅਤੇ ਪਲਾਂਟ ਪੱਧਰ ਤੇ ਵੀ  ਸਬੰਧਿਤ ਜਨਰਲ ਮੈਨੇਜਰਾਂ ਵੱਲੋ ਜਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਬਣਾ ਕੇ ਰਖਿਆ ਗਿਆ। ਇਸ ਤੋਂ ਇਲਾਵਾਂ ਅਧਿਕਾਰੀਆਂ/ ਕਰਚਾਰੀਆਂ ਨੂੰ ਵੀ ਮੂਵਮੈਂਟ ਪਾਸ ਮੁਹੱਈਆਂ ਕਰਵਾ ਕੇ ਦਿੱਤੇ ਗਏ, ਜਿਸ ਨਾਲ ਸਾਰੇ ਕਰਮਚਾਰੀ ਇਸ ਮਹਾਮਾਰੀ ਦੌਰਾਨ ਵੀ ਡਿਊਟੀ ਤੇਂ ਹਾਜਿਰ ਹੁੰਦੇ ਰਹੇ ਅਤੇ ਪਲਾਂਟ ਵੀ 24 ਘੰਟੇ ਕੰਮ ਕਰਦੇ ਰਹੇ, ਜਿਸ ਨਾਲ ਖਪਤਕਾਰਾ ਤੱਕ ਨਿਰਵਿੱਘਣ ਦੁੱਧ ਅਤੇ ਦੁੱਧ ਪਦਾਰਥ ਸਪਲਾਈ ਹੁੰਦੇ ਰਹੇ।

ਇਸ ਮੌਕੇ ਤੇ ਬੋਲਦਿਆ ਸ. ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਮਾਰਕੀਟਿੰਗ ਮਿਲਕਫੈਡ, ਪੰਜਾਬ ਨੇ ਦੱਸਿਆ ਕਿ ਕੋਵਿਡ-19 ਦੀ ਮਹਾਮਾਰੀ ਕਾਰਨ ਪੰਜਾਬ ਦੇ ਕਿਸਾਨਾ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਡੇਅਰੀ ਉਦਯੋਗ ਨੂੰ ਕਾਫੀ ਨੁਕਸਾਲ ਝੱਲਣਾ ਪਿਆ ਸੀ ਪਰ ਮਿਲਕਫੈਡ ਪੰਜਾਬ ਵੱਲੋ ਕੋਵਿਡ-19 ਮਹਾਮਾਰੀ ਦੋਰਾਨ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਪਿਛਲੇ ਸਾਲ ਦੇ ਮੁਕਾਬਲੇ ਮਿਲਕਫੈਡ ਵੱਲੋ ਲਗਭਗ 40% ਵੱਧ ਦੁੱਧ ਦੀ ਖਰੀਦ ਕਰਕੇ ਅਤੇ ਦੁੱਧ ਵਾਜਬ ਮੁੱਲ ਦੇ ਕਿ ਦੁੱਧ ਉਤਪਾਦਕਾਂ ਦੀ ਇਸ ਮੁਸ਼ਕਿਲ ਸਮੇਂ ਵਿੱਚ ਬਾਂਹ ਫੜੀ ਗਈ ਅਤੇ ਖਪਤਕਾਰਾਂ ਨੂੰ ਚੰਗੀ ਗੁਣਵੱਤਾ ਵਾਲੇ ਦੁੱਧ ਅਤੇ ਦੁੱਧ ਪਦਾਰਥ ਵੀ ਮੁਹੱਈਆ ਕਰਵਾ ਕੇ ਦਿੱਤੇ ਗਏ। ਕੋਵਿਡ- 19 ਦੇ ਮੱਦੇਨਜਰ ਚਲਦੇ ਕਰਫਿਓ ਦੌਰਾਨ ਮਾਰਕਿਟ ਬੰਦ ਰਹਿਣ ਕਾਰਨ ਦੁੱਧ ਉਤਪਾਦਾਂ ਦੀ ਮਾਰਕਿਟ ਵਿੱਚ ਡਿਮਾਂਡ ਘੱਟ ਗਈ ਜਿਸ ਕਾਰਨ ਘੱਟ ਖਪਤ ਹੋਣ ਕਾਰਨ ਮਿਲਕਫੈਡ ਵੱਲੋ ਇਸ ਵੱਧ ਦੁੱਧ ਨੂੰ ਸੰਭਾਲਣ ਲਈ 4 ਪ੍ਰਾਈਵੇਟ ਪਲਾਂਟ ਵੀ ਕਿਰਾਏ ਤੇ ਲਏ ਗਏ ਤਾਂ ਜੋ ਵਾਧੂ ਦੁੱਧ ਨੂੰ ਪਾਉਡਰ ਅਤੇ ਚਿੱਟੇ ਮੱਖਣ ਵਿੱਚ ਤਬਦੀਲ ਕਰਕੇ ਸੰਭਾਲਿਆਂ ਜਾ ਸਕੇ। ਮਾਰਕਿਟ ਵਿੱਚ ਲਗਾਤਾਰ ਗਿਰਾਵਟ ਰਹਿਣ ਅਤੇ ਦੁੱਧ ਉਤਪਾਦਾਂ ਵੇਰਕਾ ਵੱਨੋ ਲਾਹੇਵੰਦ ਭਾਅ ਰੱਖਣ ਕਾਰਨ ਮਿਲਕਫੈਡ ਨੂੰ ਵਿੱਤੀ ਬੋਝ ਵੀ ਝੱਲਣਾ ਪਿਆ। ਇਸ ਤੋਂ ਇਲਾਵਾਂ ਉਹਨਾਂ ਦਸਿਆਂ ਕਿ ਕਿਸਾਨਾਂ ਦਾ ਪੱਧਰ ਉੱਚਾ ਚੁੱਕਣ ਅਤੇ ਉਨ੍ਹਾਂ ਨੂੰ ਲਾਭ ਦੇਣ ਵਾਸਤੇ ਅਤੇ ਦੁੱਧ ਦੀ ਪੈਦਾਵਾਰ ਤੇ ਹੋਣ ਵਾਲੇ ਖਰਚਿਆਂ ਨੂੰ ਧਿਆਨ ਵਿਚ ਰੱਖਦੇ ਹੋੲ ਮਿਲਕਫੈਡ ਵਲੋਂ ਇਸ ਸਾਲ ਦੋਰਾਨ ਦੁੱਧ ਦੇ ਖਰੀਦ ਭਾਅ ਵਿਚ ਰਿਕਾਰਡ ਵਾਧਾ ਕੀਤਾ ਗਿਆ ਹੈ।ਇਹਨਾ ਤੋ ਇਲਾਵਾਂ ਪੰਜਾਬ ਕੋਆਪ੍ਰੇਟਿਵ ਬੈਂਕ ਅਤੇ ਪੰਜਾਬ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਜਿਲ੍ਹਾ ਮੁਖੀਆਂ ਵਲੋ ਬੈਕਾਂ ਵਲੋ ਦਿੱਤੀ ਜਾ ਰਹੀ ਸਕੀਮਾਂ ਅਤੇ ਸਹੂਲਤਾਵਾਂ ਬਾਰੇ ਵੀ ਕਿਸਾਨਾ ਅਤੇ ਦੁੱਧ ਉਤਪਾਦਕਾਂ ਨੂੰ ਜਾਣੂ ਕਰਵਾਇਆ ਗਿਆ।ਸ. ਗੁਰਦੇਵ ਸਿੰਘ, ਜਨਰਲ ਮੈਨੇਜਰ, ਵੇਰਕਾ ਅੰਮ੍ਰਿਤਸਰ ਡੇਅਰੀ ਨੇ ਸਮਾਗਮ ਵਿਚ ਸ਼ਾਮਿਲ ਹੋਏ ਮੁੱਖ ਮਹਿਮਾਨ ਡਾ ਨਵਜੋਤ ਕੋਰ ਸਿਧੂ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮਿਤਸਰ, ਸ. ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਮਾਰਕੀਟਿੰਗ ਮਿਲਕਫੈਡ, ਪੰਜਾਬ, ਏ ਆਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ, ਬੋਰਡ ਆਫ ਡਾਇਰੈਕਟਰਜ਼ ਮਿਲਕ ਯੂਨੀਅਨ ਅੰਮ੍ਰਿਤਸਰ, ਜਿਲ੍ਹਾ ਮੁੱਖੀ ਪੰਜਾਬ ਕੋਆਪ੍ਰੇਟਿਵ ਬੈਂਕ, ਜਿਲ੍ਹਾ ਮੁੱਖੀ ਪੰਜਾਬ ਖੇਤੀਬਾੜੀ ਡਿਵੈਲਪਮੈਂਟ ਬੈਂਕ ਤੋ ਇਲਾਵਾਂ ਵੱਖ-ਵੱਖ ਸਭਾਵਾਂ ਤੋ ਪ੍ਰਧਾਨ, ਕਮੇਟੀ ਮੈਂਬਰ ਅਤੇ ਦੁੱਧ ਉਤਪਾ  ਦਕ ਅਤੇ ਵੇਰਕਾ ਦੇ ਕਰਮਚਾਰੀ/ ਅਧਿਕਾਰੀ ਆਦਿ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵੇਰਕਾ ਅੰਮ੍ਰਿਤਸਰ ਡੇਅਰੀ ਹਮੇਸ਼ਾ ਹੀ ਦੁੱਧ ਉਤਪਾਦਕਾਂ ਦੀ ਬਿਹਤਰੀ ਲਈ ਹਰ ਤਰ੍ਹਾ ਦੇ ਉਪਰਾਲੇ ਕਰਦੀ ਰਹੇਗੀ ਅਤੇ ਸਹਿਕਾਰੀ ਖੇਤਰ ਵਿਚ ਡੇਅਰੀ ਦੇ ਕਿੱਤੇ ਨੁੰ ਹੋਰ ਲਾਹੇਵੰਦ ਬਣਾਉਣ ਲਈ ਯਤਨਸ਼ੀਲ ਰਹੇਗੀ ਅਤੇ ਡਿਸਟ੍ਰੀਬਿਊਟਰ ਅਤੇ ਰਿਟੈਲਰ ਨੈਟਵਰਕ ਦਾ ਵਿਸਥਾਰ ਕਰਦੇ ਹੋਏ ਵੱਧ ਤੋ ਵੱਧ ਚੰਗੀ ਗੁਣਵੱਤਾ ਵਾਲਾ ਦੁੱਧ ਅਤੇ ਦੁੱਧ ਪਦਾਰਥਾਂ ਨੂੰ ਖਪਤਕਾਰਾ ਤੱਕ ਪਹੁੰਚਾਉਣ ਲਈ ਵੱਚਣਬੱਧ ਰਹੇਗੀ।

 

Tags: Navjot Kaur Sidhu , Congress , Punjab Congress , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD