Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਖੰਨਾ ਪੁਲਿਸ ਵੱਲੋਂ 1.2 ਕਿਲੋ ਹੈਰੋਇਨ ਬਰਾਮਦ

ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ ਸਪੈਸ਼ਲ ਨਾਕਾਬੰਦੀ

Crime News Punjab, Punjab Police, Police, Crime News, Ludhiana Police, Ludhiana

Web Admin

Web Admin

5 Dariya News

ਖੰਨਾ/ਲੁਧਿਆਣਾ , 09 Aug 2021

Last updated on: Aug 09, 2021, 00:00 IST

ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਲਾਕਾ ਥਾਣਾ ਵਿੱਚ ਸਪੈਸ਼ਲ ਨਾਕਾਬੰਦੀ ਸਬੰਧੀ ਮੁਹਿੰਮ ਦੌਰਾਨ ਜੇਰ ਸਰਕਰਦਗੀ ਸ਼੍ਰੀ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਪਾਇਲ, ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਅਨੁਸਾਰ ਮਿਤੀ 08.08.2021 ਨੂੰ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਸਪੈਸ਼ਲ ਨਾਕਾਬੰਦੀ ਸਬੰਧੀ ਐਫ.ਸੀ.ਆਈ ਗੋਦਾਮਾ ਦੇ ਸਾਹਮਣੇ ਜੀ.ਟੀ ਰੋਡ ਦੋਰਾਹਾ ਪਾਸ ਮੌਜੂਦ ਸੀ ਤਾ ਖੰਨਾ ਸਾਈਡ ਵੱਲੋ ਇੱਕ ਗੱਡੀ ਨੰਬਰ ਡੀ.ਐਲ.-01-ਜੈਡ.ਡੀ.-1068 (DL-01-ZD-1068) ਮਾਰਕਾ ਸਵਿੱਫਟ ਡਿਜਾਇਅਰ ਰੰਗ ਚਿੱਟਾ ਆਈ ਜਿਸਨੂੰ ਨਾਕਾਬੰਦੀ ਪਰ ਚੈਕਿੰਗ ਕਰਨ ਲਈ ਰੋਕਿਆ ਗਿਆ। ਜੋ ਉਕਤ ਨੰਬਰੀ ਕਾਰ ਦੇ ਡਰਾਇਵਰ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ਼, ਥਾਣਾ ਪਾਡਵ ਨਗਰ ਨਵੀ ਦਿੱਲੀ ਦੱਸਿਆ ਅਤੇ ਕਾਰ ਦੀ ਪਿਛਲੀ ਸੀਟ ਪਰ ਬੈਠੀ ਲੜਕੀ ਨੇ ਆਪਣਾ ਨਾਮ ਪਤਾ ਪ੍ਰਿੰਸਸ ਚਿਨਯੋਏ (Princess Chinoye) ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਡਜੇਯੂ ਕਰੈਸਕਕੈਟ, ਆਜੇਓ ਲਾਗੋਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ ਨਵੀ ਦਿੱਲੀ ਦੱਸਿਆ। ਕਾਰ ਨੰਬਰੀ ਉਕਤ ਦੀ ਪਿਛਲੀ ਸੀਟ ਪਰ ਪਏ ਪਾਰਦਰਸੀ ਲਿਫਾਫੇ ਵਿੱਚੋ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਤੇ ਮੁੱਕਦਮਾ ਨੰਬਰ 125 ਮਿਤੀ 08.08.2021 ਜੁਰਮ 21/25-61-85 ਐਨ.ਡੀ.ਪੀ.ਐਸ਼ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸੀਆ ਉਕੱਤਾਨ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਇਹ ਖੇਪ ਦਿੱਲੀ ਤੋਂ ਲੈ ਕੇ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਏਰੀਆਂ ਵਿੱਚ ਸਪਲਾਈ ਕਰਨੀ ਸੀ। ਪਲਵਿੰਦਰ ਸਿੰਘ ਅਤੇ ਪ੍ਰਿੰਸਸ ਚਿਨਯੋਏ (Princess Chinoye) ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਇਹ ਗਰੁੱਪ ਤਰਨਤਾਰਨ ਦੇ ਏਰੀਆਂ ਵਿੱਚ ਪਹਿਲਾ ਵੀ ਨਸ਼ੇ ਦੀ ਸਪਲਾਈ ਦੇ ਚੁੱਕਾ ਹੈ।ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ :-

1) 01 ਕਿਲੋ 200 ਗ੍ਰਾਮ ਹੈਰੋਇਨ

ਗ੍ਰਿਫਤਾਰ ਦੋਸ਼ੀ  -

1)  ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਬੀ/91, ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ਼, ਥਾਣਾ ਪਾਡਵ ਨਗਰ

ਨਵੀ ਦਿੱਲੀ ।

2) ਪ੍ਰਿੰਸਸ ਚਿਨਯੋਏ (Princess Chinoye) ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਡਜੇਯੂ ਕਰੈਸਕਕੈਟ, ਆਜੇਓ

ਲਾਗੋਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ, ਨਵੀ ਦਿੱਲੀ ।

 

Tags: Crime News Punjab , Punjab Police , Police , Crime News , Ludhiana Police , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD