Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਪੰਜਾਬ ਦੇ ਗਰੀਬਾਂ ਨੂੰ ਕਾਂਗਰਸ ਭਾਜਪਾ ਤੇ ਆਪ ਗੁਲਾਮੀ ਯੁੱਗ ਵਿੱਚ ਧੱਕਣਾ ਚਾਹੁੰਦੀਆਂ- ਜਸਵੀਰ ਸਿੰਘ ਗੜ੍ਹੀ

ਸਰਕਾਰ ਸਿਹਤ ਸਿਖਿਆ ਰੁਜ਼ਗਾਰ ਸਹੂਲਤਾਂ ਦੇਣ ਨਾਲ ਮਹਿੰਗਾਈ ਨੂੰ ਕੰਟਰੋਲ ਕਰੇ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਸੰਗਰੂਰ , 20 Jul 2021

Last updated on: Jul 20, 2021, 00:00 IST

ਬਹੁਜਨ ਸਮਾਜ ਪਾਰਟੀ ਵਲੋਂ ਅੱਜ "ਸੰਵਿਧਾਨ ਕੇ ਸਨਮਾਨ ਮੇ ਬੀ ਐਸ ਪੀ ਮੈਦਾਨ ਮੇ" ਦੇ ਨਾਹਰੇ ਨਾਲ ਆਪ ਆਗੂ ਵਲੋਂ ਕੀਤੀ ਸੰਵਿਧਾਨ ਵਿਰੋਧੀ ਟਿੱਪਣੀ ਅਤੇ ਉਸੇ ਆਪ ਆਗੂ ਨੂੰ ਬਰਖਾਸਤ ਨਾ ਕਰਨ ਖਿਲਾਫ ਵਿਸ਼ਾਲ ਰੋਸ਼ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਖੁਦ ਸਾਇਕਲ ਚਲਾਕੇ ਕੀਤੀ। ਸੈਂਕੜੇ ਗੱਡੀਆਂ, ਮੋਟਰਸਾਈਕਲਾ ਦਾ ਕਾਫ਼ਲਾ ਸਵੇਰੇ ਤੋਂ ਹੀ ਪੁਲਿਸ ਲਾਈਨ ਅੱਗੇ ਇਕੱਠ ਹੋਇਆ ਤੇ ਭਰ ਦੁਪਹਿਰ ਨੂੰ ਬਰਨਾਲਾ ਚੌਕ- ਬੱਸ ਸਟੈਂਡ ਵੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ , ਮਿਲਕ ਪਲਾਂਟ ਤੋਂ ਹੁੰਦਾ ਡਰੀਮ ਲੈਂਡ ਕੋਲੋਨੀ  ਦੇ ਬਾਹਰ ਰੋਸ ਮੁਜਾਹਰਾ ਕਰਨ ਲਈ ਬੈਠ ਗਿਆ। ਕਾਫ਼ਲੇ ਦਾ ਵਿਸ਼ਾਲ ਇਕੱਠ ਨੀਲੇ-ਪੀਲੇ ਝੰਡਿਆਂ ਨਾਲ ਸਜਿਆ ਹੋਇਆ ਸੀ ਤੇ ਅਕਾਸ਼ ਗੂੰਜਦੇ ਨਾਹਰੇ ਲੱਗ ਰਹੇ ਸਨ। ਇਸ ਮੌਕੇ ਸ ਗੜ੍ਹੀ ਨੇ ਸੰਬੋਧਨ ਹੁੰਦੇ ਕਿਹਾ ਕਿ ਕਾਂਗਰਸ ਭਾਜਪਾ ਨੇ ਅਨੁਸੂਚਿਤ ਜਾਤਾ ਤੇ ਪੱਛੜੇ ਵਰਗਾ ਲਈ ਗੈਰਪੰਥਕ, ਅਪਵਿੱਤਰ ਤੇ ਹਰਾਮੀ ਸ਼ਬਦਾਂ ਦੀ ਵਰਤੋਂ ਕਰਕੇ ਦਲਿਤ-ਪਛੜੇ ਵਰਗਾ ਵਿਰੋਧੀ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਓਥੇ ਹੀ ਆਪ ਆਗੂ ਦੀ ਸੰਵਿਧਾਨ ਵਿਰੋਧੀ ਟਿਪਣੀ ਨੇ ਆਪ ਪਾਰਟੀ ਦੀ ਭਗਵਾਂਧਾਰੀ ਸੋਚ ਦਾ ਮੁਜਾਹਰਾ ਕੀਤਾ ਹੈ। ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਆਪ ਦੀ ਅਨਮੋਲ ਗਗਨ ਮਾਨ ਨੂੰ ਦਲਿਤਾਂ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ, ਆਪ ਨੇ ਬਰਖਾਸਤ ਨਹੀਂ ਕੀਤਾ ਹੈ। ਬਸਪਾ ਪੂਰੇ ਪੰਜਾਬ ਵਿੱਚ ਦਲਿਤਾਂ ਪੱਛੜੇ ਵਰਗਾਂ ਦੇ ਸਨਮਾਨ ਵਿਚ ਅੰਦੋਲਨ ਛੇੜ ਚੁੱਕੀ ਹੈ ਜੋਕਿ ਸੰਗਰੂਰ ਮਾਰਚ ਇਸ ਲੜੀ ਦਾ ਤੀਜਾ ਪ੍ਰੋਗਰਾਮ ਹੈ।ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੌਥਾ ਪ੍ਰੋਗਰਾਮ ਵਿਸ਼ਾਲ ਮੋਟਰ ਸਾਈਕਲ ਰੈਲੀ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਹੋਵੇਗੀ। ਓਹਨਾ ਕਿਹਾ ਸਰਕਾਰ ਨੂੰ ਪੰਜਾਬੀਆਂ ਦੀ ਸਿਹਤ ਰੁਜਗਾਰ ਸਹੂਲਤਾਂ ਦਿੰਦੇ ਹੋਏ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸ਼੍ਰੀ ਗੁਰਲਾਲ ਸੈਲਾ, ਸ਼੍ਰੀ ਕੁਲਦੀਪ ਸਰਦੂਲਗੜ੍ਹ, ਸ਼੍ਰੀ ਜੋਗਾ ਸਿੰਘ ਪਨੋਂਦੀਆ, ਬਲਦੇਵ ਮਹਿਰਾ, ਜਗਜੀਤ ਛਰਬੜ, ਦਰਸ਼ਨ ਸਿੰਘ ਝਲੂਰ, ਰਣਧੀਰ ਸਿੰਘ ਨਾਗਰਾ, ਹਵਾ ਸਿੰਘ ਹਨੇਰੀ, ਅਮਰੀਕ ਸਿੰਘ ਕੈਂਥ, ਸਰਬਜੀਤ ਸਿੰਘ ਖੇੜੀ, ਸ਼ਮਸ਼ਾਦ ਅੰਸਾਰੀ, ਡਾ ਹਰਜੋਤ ਸਿੰਘ, ਗੁਰਬਖਸ ਸਿੰਘ, ਬੰਤਾ ਸਿੰਘ ਕੈਂਪਰ, ਡਾ ਜਗਤਾਰ ਸਿੰਘ ਬਾਲੀਆਂ, ਜਗਰੂਪ ਸਿੰਘ ਪੱਖੋਂ, ਦਰਸ਼ਨ ਸਿੰਘ ਬਾਜਵਾ, ਜਗਜੀਤ ਸਿੰਘ ਖੇਡੇਬਾਦ, ਗੁਰਮੁਖ ਸਿੰਘ ਭਿੰਡਰਾਂ, ਸ੍ਰੀ ਆਂਚਲ ਗਰਗ, ਬਲੌਰ ਸਿੰਘ ਲੌਂਗੋਵਾਲ, ਨਿਰਮਲ ਸਿੰਘ ਮੱਟੂ, ਨਿੱਕਾ ਸਿੰਘ ਹਸਨਪੁਰ, ਤਾਰਾ ਸਿੰਘ ਰੋਹੀਡਾ, ਭੋਲਾ ਸਿੰਘ ਧਰਮਗੜ੍ਹ, ਸੋਮਾ ਸਿੰਘ ਗੰਡੇਵਾਲ, ਜੀਵਨ ਸਿੰਘ ਚੋਪੜਾ, ਰਾਮ ਸਿੰਘ ਲੌਂਗੋਵਾਲ, ਤਰਸੇਮ ਸਿੰਘ ਮੰਡਵੀ, ਓਮ ਪ੍ਰਕਾਸ਼ ਸਿੰਘ ਆਦਿ ਸ਼ਾਮਿਲ ਸਨ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD