Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਐਨ.ਸੀ.ਆਰ.ਬੀ. ਵੱਲੋਂ ਵੱਖ ਵੱਖ ਆਈ.ਟੀ. ਪ੍ਰਾਜੈਕਟ ਅਤੇ ਐਨਾਲਿਟੀਕਲ ਟੂਲ ਸਫ਼ਲਤਾਪੂਰਵਕ ਲਾਗੂ ਕਰਨ ਲਈ ਪੰਜਾਬ ਪੁਲਿਸ ਦੀ ਸ਼ਲਾਘਾ

ਪੰਜਾਬ ਤਕਨਾਲੋਜੀ ਅਧਾਰਤ ਪੁਲਿਸਿੰਗ ਦੀ ਮਿਸਾਲ : ਡਾਇਰੈਕਟਰ ਐਨ.ਸੀ.ਆਰ.ਬੀ.

Dinkar Gupta, Punjab Police, Police, Punjab Admin, Director General of Police Punjab, DGP Punjab, National Crime Records Bureau, NCRB, National Automated Fingerprint Identification System, NAFIS, Crime and Criminal Tracking Network & System, CCTNS, COGNOS, Ram Phal Pawar

Web Admin

Web Admin

5 Dariya News

ਚੰਡੀਗੜ੍ਹ , 10 Jul 2021

Last updated on: Jul 10, 2021, 00:00 IST

ਕੌਮੀ ਅਪਰਾਧ ਰਿਕਰਡ ਬਿਊਰੋ (ਐਨਸੀਆਰਬੀ) ਨੇ ਅੱਜ ਕੌਮੀ ਫਲੈਗਸ਼ਿਪ ਪ੍ਰਾਜੈਕਟ-ਕਰਾਈਮ ਐਂਡ ਕਿ੍ਰਮੀਨਲ ਟਰੈਕਿੰਗ ਨੈਟਵਰਕ ਐਂਡ ਸਿਸਟਮ (ਸੀ.ਸੀ.ਟੀ.ਐਨ.ਐਸ.) ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਸੂਬਾ ਪੁਲਿਸ ਦੀਆਂ ਜ਼ਰੂਰਤਾਂ ਮੁਤਾਬਕ ਇਸ ਨੂੰ ਹੋਰ ਅਨੁਕੂਲ ਬਣਾਉਣ ਲਈ ਪੰਜਾਬ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ, ਜਿਨਾਂ ਨਾਲ ਇਸ ਮੌਕੇ ਐਨ.ਸੀ.ਆਰ.ਬੀ. ਦੇ ਡਾਇਰੈਕਟਰ ਰਾਮ ਫਲ ਪਵਾਰ ਅਤੇ ਏ.ਡੀ.ਜੀ.ਪੀ. ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਵੀ ਮੌਜੂਦ ਸਨ, ਨੇ ਐਨ.ਸੀ.ਆਰ.ਬੀ. ਦੁਆਰਾ ਮੁਹੱਈਆ ਕਰਵਾਏ ਜਾ ਰਹੇ ਵੱਖ ਵੱਖ ਉਪਾਵਾਂ ਅਤੇ ਪਹਿਲਕਦਮੀਆਂ ਦੀ ਪੇਸ਼ਕਾਰੀ ਦੇਣ ਲਈ ਇਕ ਉੱਚ ਪੱਧਰੀ ਮੀਟਿੰਗ ਕੀਤੀ।ਐਨ.ਸੀ.ਆਰ.ਬੀ. ਦੇ ਡਾਇਰੈਕਟਰ ਰਾਮ ਫਲ ਪਵਾਰ ਨੇ  ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਉਨਾਂ ਦੀ ਟੀਮ ਦੁਆਰਾ ਕੀਤੇ ਗਏ ਯਤਨਾਂ ਲਈ ਉਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਸੀ.ਆਰ.ਬੀ. ਨੂੰ ਪੰਜਾਬ ਪੁਲਿਸ ਨਾਲ ਜੁੜੇ ਹੋਣ ’ਤੇ ਮਾਣ ਹੈ, ਜਿਸ ਨੇ ਪੰਜਾਬ ਦੇ ਸਾਰੇ ਪੁਲਿਸ ਥਾਣਿਆਂ ਵਿਚ ਸੀ.ਸੀ.ਟੀ.ਐਨ.ਐਸ. ਲਾਗੂ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਹੈ ਅਤੇ ਤਕਨਾਲੋਜੀ ਅਧਾਰਤ ਪੁਲਿਸਿੰਗ ਵਿਚ ਹੋਰਾਂ ਲਈ ਇਕ ਮਿਸਾਲ ਬਣ ਕੇ ਸਾਹਮਣੇ ਆਈ ਹੈ।  ਸੀ.ਸੀ.ਟੀ.ਐਨ.ਐਸ. ਇੱਕ ਸਾੱਫਟਵੇਅਰ ਐਪਲੀਕੇਸ਼ਨ ਹੈ ਜਿਸਦਾ ਉਦੇਸ਼ ਦੇਸ਼ ਦੇ ਸਾਰੇ ਥਾਣਿਆਂ ਵਿੱਚ ਅਪਰਾਧ ਦੇ ਢੰਗ-ਤਰੀਕਿਆਂ ਅਤੇ ਅਪਰਾਧਿਕ ਅੰਕੜਿਆਂ ਨੂੰ ਸਾਂਝਾ ਕਰਕੇ ਪੁਲਿਸਿੰਗ ਦੀ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਲਈ ਇੱਕ ਵਿਆਪਕ ਅਤੇ ਏਕੀਕਿ੍ਰਤ ਪ੍ਰਣਾਲੀ ਤਿਆਰ ਕਰਨਾ ਹੈ। ਐਪਲੀਕੇਸ਼ਨ ਨੂੰ ਐਨ.ਸੀ.ਆਰ.ਬੀ. ਦੁਆਰਾ 2009 ਵਿੱਚ ਲਾਂਚ ਕੀਤਾ ਗਿਆ ਸੀ।ਐੱਨ.ਸੀ.ਆਰ.ਬੀ ਦੇ  ਡਾਇਰੈਕਟਰ ਨੇ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਪ੍ਰਗਤੀ ਸੀ.ਸੀ.ਟੀ.ਐਨ.ਐਸ. ਡੈਸ਼ਬੋਰਡ ’ਤੇ 94 ਪ੍ਰਤੀਸ਼ਤ ਸਕੋਰ ਕਰਨ ਤੋਂ ਇਲਾਵਾ ਸੀ.ਓ.ਜੀ.ਐਨ.ਓ.ਐਸ- ਜੋ ਕਿ ਇੱਕ ਬਿਜਨਸ ਇੰਟੈਲੀਜੈਂਸ ਟੂਲ ਅਤੇ ਅਪਰਾਧਕ ਘਟਨਾਵਾਂ ਤੇ ਪ੍ਰੀਡਿਕਟਿਵ ਪੁਲਿਸਿੰਗ ਦਾ ਜੀ.ਆਈ.ਐਸ. ਅਧਾਰਤ ਭੂ ਸਥਾਨਿਕ ਵਿਸ਼ਲੇਸ਼ਣ ਹੈ, ਨੂੰ ਲਾਗੂ ਕੀਤਾ ਹੈ।ਪੰਜਾਬ ਪੁਲਿਸ ਵੱਲੋਂ ਕੀਤੇ ਆਈ.ਟੀ. ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਡਾਇਰੈਕਟਰ ਰਾਮ ਫਲ ਪਵਾਰ ਨੇ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸਨੇ ਮਲਟੀ-ਪ੍ਰੋਟੋਕੋਲ ਲੇਬਲ ਸਵਿਚਿੰਗ (ਐਮ.ਪੀ.ਐਲ.ਐਸ.) ਨੈਟਵਰਕ ਸਿਮੂਲੇਟਰ ਦੀ ਵਰਤੋਂ ਕਰਦਿਆਂ ਆਪਣੇ ਸਾਰੇ ਥਾਣਿਆਂ, ਜ਼ਿਲਾ ਹੈੱਡਕੁਆਰਟਰਾਂ ਅਤੇ ਪੰਜਾਬ ਪੁਲਿਸ ਹੈੱਡਕੁਆਰਟਰਾਂ ਨੂੰ 10 ਐਮ.ਬੀ.ਪੀ.ਐਸ. ਤੋਂ 1 ਜੀ.ਬੀ.ਪੀ.ਐਸ. ਤੱਕ ਦੀ ਉੱਚ ਇੰਟਰਨੈਟ ਸਪੀਡ ਨਾਲ ਲੈਸ ਕੀਤਾ ਹੈ।

ਉਹਨਾਂ ਖਾਸ ਤੌਰ ’ਤੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਬਾਰੇ ਵੀ ਦੱਸਿਆ ਜਿਨਾਂ ਨੇ ਦੇਸ਼ ਵਿੱਚ ਸੀ.ਸੀ.ਟੀ.ਐਨ.ਐਸ. ਹੈਕਾਥੌਨ ਐਂਡ ਸਾਈਬਰ ਚੈਲੰਜ -2021 ’ਚ ਪਹਿਲਾ ਸਥਾਨ ਹਾਸਲ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਪਿਛਲੇ ਸਾਲ ਦਸੰਬਰ ਵਿਚ ਐਨ.ਸੀ.ਆਰ.ਬੀ. ਵੱਲੋਂ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ ਰਾਸ਼ਟਰੀ ਪੱਧਰ ਦੀ ਗੁੱਡ ਪ੍ਰੈਕਟਿਸਿਜ਼ ਕਾਨਫਰੰਸ 2020 ਵਿਚ ਤਿੰਨ ਪੁਰਸਕਾਰ ਵੀ ਜਿੱਤੇ ਸਨ।ਡੀਜੀਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਬਿਊਰੋ ਵੱਲੋਂ ਕ੍ਰਾਈ-ਮੈਕ ਸਮੇਤ ਪੁਲਿਸਿੰਗ ਨੂੰ ਆਧੁਨਿਕ ਬਣਾਉਣ ਲਈ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ ਨੂੰ ਦਰਸਾਉਂਦੀ ਸ਼ਾਨਦਾਰ ਪੇਸ਼ਕਾਰੀ ਵਾਸਤੇ ਪੰਜਾਬ ਪੁਲਿਸ ਕੋਲ ਪਹੁੰਚ ਬਣਾਉਣ ਲਈ ਐਨ.ਸੀ.ਆਰ.ਬੀ. ਦਾ ਧੰਨਵਾਦ ਕੀਤਾ, ਜੋ ਵੱਖ-ਵੱਖ ਸੂਬਿਆਂ ਦੇ ਪੁਲਿਸ ਬਲਾਂ ਦਰਮਿਆਨ ਘਿਨੌਣੇ ਅਪਰਾਧਾਂ ਸਬੰਧੀ ਜਾਣਕਾਰੀ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ।ਉਹਨਾਂ ਨੇ ਇਨਾਂ ਸਾਰੇ ਵੈੱਬ ਅਧਾਰਤ ਸਾੱਫਟਵੇਅਰ ਸਲਿਊਸ਼ਨਾਂ ਨੂੰ ਮੋਬਾਇਲਾਂ ’ਤੇ ਲਿਆਉਣ ਦਾ ਸੁਝਾਅ ਵੀ ਦਿੱਤਾ ਤਾਂ ਜੋ ਇਹ ਪੁਲਿਸ ਅਧਿਕਾਰੀਆਂ ਲਈ ਸੌਖਾ ਅਤੇ ਉਪਭੋਗਤਾ-ਪੱਖੀ ਬਣ ਸਕੇ ,ਜੋ ਜਾਂਚ ਵਿੱਚ ਪੁਲਿਸ ਦੀ ਸਹਾਇਤਾ ਕਰੇਗਾ।ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਕਿਹਾ, “ਨਾਗਰਿਕਾਂ ਲਈ ਵੀ ਮੋਬਾਈਲ ਐਪਲੀਕੇਸ਼ਨ ਹੋਣੀ ਚਾਹੀਦੀ ਹੈ ਜਿੱਥੇ ਉਹ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਭਗੌੜੇ ਅਪਰਾਧੀਆਂ, ਵਾਪਰ ਰਹੇ ਕਿਸੇ ਅਪਰਾਧ ਜਾਂ ਲਾਪਤਾ ਵਿਅਕਤੀਆਂ ਆਦਿ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਣ।”ਏਡੀਜੀਪੀ ਤਕਨੀਕੀ ਸੇਵਾਵਾਂ ਕੁਲਦੀਪ ਸਿੰਘ ਨੇ ਆਈ.ਟੀ. ਸੈਕਟਰ ਵਿੱਚ ਪੰਜਾਬ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਪੇਸ਼ਕਾਰੀ ਦਿੱਤੀ, ਜਿਸ ਵਿੱਚ ਸੀ.ਸੀ.ਟੀ.ਐਨ.ਐਸ. ਮੋਬਾਈਲ ਐਪਲੀਕੇਸ਼ਨ, ਥਾਣਿਆਂ ਅਤੇ ਜ਼ਿਲੇ ਦੀਆਂ ਹੱਦਾਂ ਦੀ ਜੀਓਫੈਂਸਿੰਗ; ਦੋ-ਭਾਸ਼ਾਈ ਫੋਨੈਟਿਕ ਸਰਚ ਅਤੇ ਵੀਲੇਜ ਇੰਫਾਰਮੇਸ਼ਨ ਸਿਸਟਮ (ਵੀ.ਆਈ.ਐਸ) ਸ਼ਾਮਲ ਹਨ। ਉਨਾਂ ਨੇ ਇਨਾਂ ਪਹਿਲਕਦਮੀਆਂ ਦੇ ਲਾਗੂਕਰਨ ਵਿਚ ਪੰਜਾਬ ਪੁਲਿਸ ਨੂੰ ਦਰਪੇਸ਼ ਆ ਰਹੀਆਂ ਚੁਣੌਤੀਆਂ ਬਾਰੇ ਵੀ ਦੱਸਿਆ।ਇਸ ਦੌਰਾਨ ਐਨ.ਸੀ.ਆਰ.ਬੀ. ਨੇ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਇਹਨਾਂ ਪਹਿਲਕਦਮੀਆਂ ਨਾਲ ਉਪਭੋਗਤਾਵਾਂ ਨੂੰ ਹੋਣ ਵਾਲੇ ਲਾਭ ਸਬੰਧੀ ਪੇਸ਼ਕਾਰੀ ਦਿੱਤੀ। ਇਹਨਾਂ ਪਹਿਲਕਦਮੀਆਂ ਵਿੱਚ ਸੀ.ਸੀ.ਟੀ.ਐਨ.ਐਸ., ਨੈਸ਼ਨਲ ਆਟੋਮੈਟਿਕ ਫਿੰਗਰਪਿ੍ਰੰਟ ਆਈਡੈਂਟੀਫੀਕੇਸ਼ਨ ਸਿਸਟਮ (ਐਨ.ਏ.ਐਫ.ਆਈ.ਐਸ.), ਲਾਪਤਾ ਵਿਅਕਤੀਆਂ ਸਬੰਧੀ ਡਾਟਾਬੇਸ, ਚੋਰੀ ਦੇ ਵਾਹਨਾਂ ਸਬੰਧੀ ਡਾਟਾਬੇਸ, ਇੰਟਰ-ਓਪਰੇਬਲ ਕਿ੍ਰਮੀਨਲ ਜਸਟਿਸ ਸਿਸਟਮ (ਆਈ.ਸੀ.ਜੇ.ਐਸ.), ਕ੍ਰਾਈ-ਮੈਕ, ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨ.ਸੀ.ਆਰ.ਬੀ.), ਨੈਸ਼ਨਲ ਡਿਜੀਟਲ ਪੁਲਿਸ ਪੋਰਟਲ, ਯੁਨੀਫਾਈ ਐਪ, ਨੈਸ਼ਨਲ ਸਾਈਬਰ ਕ੍ਰਾਈਮ ਟ੍ਰੇਨਿੰਗ ਸੈਂਟਰ ਅਤੇ ਜਿਨਸੀ ਅਪਰਾਧ ਲਈ ਇਨਵੈਸਟੀਗੇਸ਼ਨ ਟ੍ਰੈਕਿੰਗ ਸਿਸਟਮ ਸ਼ਾਮਲ ਹਨ।ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਸੀ.ਸੀ.ਟੀ.ਐੱਨ.ਐੱਸ. ਸ੍ਰੀ ਪ੍ਰਾਸ਼ੁਨ ਗੁਪਤਾ, ਸੀਨੀਅਰ ਟੈਕਨੀਕਲ ਅਫਸਰ ਐਨ.ਸੀ.ਆਰ.ਬੀ. ਸ੍ਰੀ ਅਰੁਨ ਦੇਵ ਪਾਂਡੇ ਅਤੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀਜ਼ ਅਤੇ ਆਈ.ਜੀਜ਼ ਸ਼ਾਮਲ ਸਨ ਜਦੋਂਕਿ ਸੀ.ਪੀਜ਼ / ਐਸ.ਐਸ.ਪੀਜ਼ ਸਮੇਤ ਪੰਜਾਬ ਪੁਲਿਸ ਦੇ 100 ਤੋਂ ਵੱਧ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿਚ ਸ਼ਮੂਲੀਅਤ ਕੀਤੀ।    

 

Tags: Dinkar Gupta , Punjab Police , Police , Punjab Admin , Director General of Police Punjab , DGP Punjab , National Crime Records Bureau , NCRB , National Automated Fingerprint Identification System , NAFIS , Crime and Criminal Tracking Network & System , CCTNS , COGNOS , Ram Phal Pawar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD