Wednesday, 17 June 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਸੀਅਰਖ ਵਿਖੇ 12 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਾਰਜ ਕਰਵਾਏ ਸ਼ੁਰੂ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 437 ਸਰਕਾਰੀ ਸੇਵਾਵਾਂ ਨਾਗਰਿਕਾਂ ਦੀਆਂ ਬਰੂਹਾਂ ਉੱਤੇ ਪਹੁੰਚੀਆਂ, ਲੰਬਿਤ ਮਾਮਲਿਆਂ ਦੀ ਦਰ ਘਟ ਕੇ ਹੋਈ 0.33 ਫੀਸਦੀ ਡਾ. ਰਵਜੋਤ ਸਿੰਘ ਵੱਲੋ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਡੇਢ ਕਰੋੜ ਦੀ ਰਾਸ਼ੀ ਜਾਰੀ ਅਮਨ ਅਰੋੜਾ ਵੱਲੋਂ ਪਿੰਡ ਸ਼ਾਹਪੁਰ ਕਲਾਂ ਵਿਖੇ ਮੇਰੀ ਰਸੋਈ ਸਕੀਮ ਤਹਿਤ 700 ਰਾਸ਼ਨ ਕਿੱਟਾਂ ਦੀ ਵੰਡ ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ—ਵੱਖ ਪਿੰਡਾਂ ਵਿੱਚ 5.70 ਕਰੋੜ ਰੁਪਏ ਦੇ ਵਿਕਾਸ ਦੇ ਕੰਮਾਂ ਦੇ ਕੀਤੇ ਉਦਘਾਟਨ ਹਰਪਾਲ ਸਿੰਘ ਚੀਮਾ ਵੱਲੋਂ ਮੈਥਾਨੌਲ ਨੂੰ ਨਿਯਮਤ ਕਰਨ ਅਤੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤਾਂ ਨੂੰ ਰੋਕਣ ਲਈ ਤੁਰੰਤ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਵੱਲੋਂ ਸੁਨਾਮ ਦੇ ਨਵੇਂ ਚੁਣੇ ਸਾਰੇ ਕੌਂਸਲਰਾਂ ਦਾ ਸਨਮਾਨ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ : ਨਰਿੰਦਰ ਪਾਲ ਸਿੰਘ ਸਵਨਾ ਵਿਸ਼ੇਸ਼ ਗਹਿਰੀ ਸੁਧਾਈ : ਹਰਪ੍ਰੀਤ ਸਿੰਘ ਵਲੋਂ ਈਆਰਓਜ਼ ਅਤੇ ਨੋਡਲ ਅਫ਼ਸਰਾਂ ਨਾਲ ਅਹਿਮ ਮੀਟਿੰਗ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਤੁਹਾਡਾ ਪੁੱਤਰ ਪੰਜਾਬ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਿਹਾ ਹੈ : ਭਗਵੰਤ ਸਿੰਘ ਮਾਨ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲਗਾਈ ਸ਼ੈਰੀ ਕਲਸੀ ਵਲੋਂ ਬਿਕਰਮਜੀਤ ਸਿੰਘ ਨੂੰ ਵਾਰਡ ਨੰਬਰ 9 ਦੇ ਟਰੇਡ ਕਮਿਸ਼ਨ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ 'ਬਾਈਪੋਲਰ' ਨਾਲ ਨਵਾਂ ਸੰਗੀਤਕ ਅਧਿਆਇ ਲੈ ਕੇ ਆਏ ਨਵਾਂਨ ਸੰਧੂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਅਰਦਾਸ ਕੀਤੀ ਵਿਧਾਇਕ ਸ਼ੈਰੀ ਕਲਸੀ ਨੇ ਵਾਅਦਾ ਪੁਗਾਇਆ ਤਰਨ ਤਾਰਨ ਨੂੰ ਅਪਰਾਧ-ਮੁਕਤ ਕਰਨ ਲਈ ਅਹਿਮ ਉਪਰਾਲਾ ਮਹਿਲਾ ਮੋਰਚਾ ਵੱਲੋਂ ਨਰਿੰਦਰ ਮੋਦੀ ਦੇ ਸਿਹਤਮੰਦ ਜੀਵਨ ਸ਼ੈਲੀ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਘੱਟ ਈਂਧਨ ਅਤੇ ਜ਼ੀਰੋ ਆਇਲ ਰੈਸਿਪੀ ਪ੍ਰੋਗਰਾਮ ਦਾ ਆਯੋਜਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੁਪਰਵਾਈਜ਼ਰਾਂ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਦਿੱਤੀ ਗਈ ਸਿਖਲਾਈ ਰਾਸ਼ਟਰੀ ਰਾਜਧਾਨੀ ਖੇਤਰ ਦੇ ਵਿਕਾਸ ਨੂੰ ਲੈ ਕੇ ਰੀਜਨਲ ਪਲਾਨ 2041 ਹੋਵੇਗਾ ਤਿਆਰ

 

ਪਿੰਡ ਢੁੱਡੀਕੇ ਦੇ ਖੇਡ ਸਟੇਡੀਅਮ ਵਿੱਚ ਲੱਗੇਗੀ ਹਾਲੈਂਡ ਦੀ ਐਸਟ੍ਰੋਟਰਫ : ਰਾਣਾ ਗੁਰਮੀਤ ਸਿੰਘ ਸੋਢੀ

ਖੇਡ ਮੰਤਰੀ ਵੱਲੋਂ ਮੋਗਾ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਸਵੀਮਿੰਗ ਪੂਲ ਬਣਾਉਣ ਦਾ ਐਲਾਨ

Rana Gurmit Singh Sodhi, Punjab Pradesh Congress Committee, Congress, Punjab Congress, Punjab, Punjab Government, Government of Punjab, Dhudike, Moga, Hockey Astroturf, Dr. Harjot Kamal, Sandeep Hans

Web Admin

Web Admin

5 Dariya News

ਢੁੱਡੀਕੇ (ਮੋਗਾ) , 01 Jun 2021

Last updated on: Jun 01, 2021, 00:00 IST

ਦੇਸ ਦੀ ਆਜਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪਿੰਡ ਢੁੱਡੀਕੇ ਦੇ ਨੌਜਵਾਨ ਹੁਣ ਖੇਡਾਂ ਦੇ ਖੇਤਰ ਵਿਚ ਵੀ ਦੇਸ ਦਾ ਨਾਮ ਅੰਤਰਰਾਸ਼ਟਰੀ ਪੱਧਰ ਉੱਤੇ ਚਮਕਾਉਣਗੇ। ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਇੱਥੇ ਅੰਤਰਰਾਸਟਰੀ ਪੱਧਰ ਦਾ ਐਸਟ੍ਰੋਟਰਫ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ। ਇਹ ਐਸਟ੍ਰੋਟਰਫ ਹਾਲੈਂਡ ਦੀ ਪ੍ਰਸਿੱਧ ਕੰਪਨੀ ਗਰੀਨ ਫੀਲਡ ਵੱਲੋਂ ਸਥਾਪਤ ਕੀਤੀ ਜਾਵੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਰੱਖਿਆ ਗਿਆ। ਇਸ ਮੌਕੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ, ਸਾਬਕਾ ਵਿਧਾਇਕ ਸ੍ਰੀਮਤੀ ਰਾਜਵਿੰਦਰ ਕੌਰ ਭਾਗੀਕੇ, ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਜ਼ਿਲਾ ਪ੍ਰੀਸਦ ਮੈਂਬਰ ਸ੍ਰ ਜਗਰੂਪ ਸਿੰਘ ਤਖਤੂਪੁਰਾ, ਜਲਿਾ ਖੇਡ ਅਫਸਰ ਸ੍ਰ ਬਲਵੰਤ ਸਿੰਘ, ਸ੍ਰ ਰਣਜੀਤ ਸਿੰਘ ਧੰਨਾ, ਸਰਪੰਚ ਸ੍ਰ ਜਸਵੀਰ ਸਿੰਘ, ਹਾਕੀ ਕੋਚ ਸ੍ਰ ਕੁਲਵੰਤ ਸਿੰਘ ਪੰਨੂ ਅਤੇ ਹੋਰ ਵੀ ਹਾਜਰ ਸਨ।ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਲੱਗਣ ਵਾਲੀ ਇਹ ਐਸਟ੍ਰੋਟਰਫ ਅਗਲੇ 7 ਮਹੀਨੇ ਵਿੱਚ ਮੁਕੰਮਲ ਕਰ ਲਈ ਜਾਵੇਗੀ। ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਅੰਤਰਰਾਸਟਰੀ ਕੱਦ ਵਾਲਾ ਕੋਚ ਵੀ ਨਿਯੁਕਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਵਿੱਚ ਫਿਰੋਜਪੁਰ, ਗੁਰਦਾਸਪੁਰ ਅਤੇ ਜਲੰਧਰ ਵਿਖੇ ਵੀ ਐਸਟ੍ਰੋਟਰਫ ਵਿਛਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 4 ਸਿੰਥੈਟਿਕ ਟਰਫਾਂ ਵੀ ਲਗਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਕਈ ਮਹੀਨੇ ਪਹਿਲਾਂ ਪਿੰਡ ਢੁੱਡੀਕੇ ਆਏ ਸੀ ਤਾਂ ਦੇਖਿਆ ਕਿ ਇਸ ਖੇਡ ਮੈਦਾਨ ਦੇ ਹਾਲਾਤ ਬਹੁਤ ਮਾੜੇ ਸਨ। ਜਿਸ ਕਰਕੇ ਉਹਨਾਂ ਉਸੇ ਦਿਨ ਹੀ ਇਸ ਦੀ ਕਾਇਆ ਕਲਪ ਕਰਨ ਬਾਰੇ ਸੋਚ ਲਿਆ ਸੀ।ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਪਿਛਲੇ ਲੰਮੇ ਸਮੇਂ ਤੋਂ ਲਟਕਿਆ ਹੋਇਆ ਸੀ, ਜੌ ਕਿ ਹੁਣ ਜੰਗੀ ਪੱਧਰ ਉੱਤੇ ਪੂਰਾ ਕਰਵਾਇਆ ਜਾਵੇਗਾ। 

ਉਹਨਾਂ ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਵਿਚ ਖੇਡਣ ਪ੍ਰਤੀ ਲਗਾਓ ਤਾਂ ਹੈ ਪਰ ਸਾਧਨ ਨਹੀਂ ਸਨ। ਹੁਣ ਇਹ ਐਸਟ੍ਰੋਟਰਫ ਚਾਲੂ ਹੋਣ ਨਾਲ ਜ਼ਿਲਾ ਮੋਗਾ ਦੇ ਨੌਜਵਾਨਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਉਹਨਾਂ ਨੂੰ ਅੰਤਰਰਾਸਟਰੀ ਪੱਧਰ ਉੱਤੇ ਖੇਡਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਉਹਨਾਂ ਹਲਕਾ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਮੰਗ ਉੱਤੇ ਐਲਾਨ ਕੀਤਾ ਕਿ ਸਹਿਰ ਮੋਗਾ ਵਿੱਚ ਅੰਤਰਰਾਸਟਰੀ ਪੱਧਰ ਸਵੀਮਿੰਗ ਪੂਲ ਬਣਾਇਆ ਜਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਮੋਗਾ ਵਿੱਚ ਪਹਿਲਾਂ ਹੀ ਮੌਜੂਦ ਇਨਡੋਰ ਸਟੇਡੀਅਮ ਚੱਲਦਾ ਕੀਤਾ ਜਾਵੇਗਾ, ਜਿਸ ਲਈ ਗਮਾਡਾ ਨੂੰ ਕਿਹਾ ਗਿਆ ਹੈ।ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਸ੍ਰ ਸੋਢੀ ਨੇ ਕਿਹਾ ਕਿ ਸੂਬੇ ਵਿੱਚ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਖੇਡ ਵਿੰਗ ਵਕਤੀ ਤੌਰ ਉੱਤੇ ਬੰਦ ਕੀਤੇ ਗਏ ਸਨ, ਜਿਹਨਾਂ ਨੂੰ ਹਾਲਾਤ ਠੀਕ ਹੋਣ ਉੱਤੇ ਤੁਰੰਤ ਚਾਲੂ ਕਰ ਦਿੱਤਾ ਜਾਵੇਗਾ। ਵਿੰਗਾਂ ਵਿੱਚ ਕੋਚ ਲਗਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦਾ ਪੱਧਰ ਉੱਚਾ ਚੁੱਕਣ ਲਈ ਲਈ ਉਪਰਾਲੇ ਕੀਤੇ ਹਨ, ਜਿਸ ਵਿਚ ਨਵੀਂ ਖੇਡ ਨੀਤੀ, ਨਕਦ ਇਨਾਮ, ਮਹਾਰਾਜ ਰਣਜੀਤ ਸਿੰਘ ਐਵਾਰਡ ਨੂੰ ਮੁੜ ਚਾਲੂ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਉੱਚ ਪੱਧਰ ਦੀ ਸਿਖਲਾਈ ਦੇਣਾ ਸਾਮਿਲ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਟੋਕੀਓ ਉਲੰਪਿਕਸ ਵਿੱਚ ਪੰਜਾਬ ਦੇ ਸਭ ਤੋਂ ਵੱਧ ਖਿਡਾਰੀ ਦੇਸ ਦੀ ਨੁਮਾਇੰਦਗੀ ਕਰਨਗੇ। ਉਹਨਾਂ ਦਾਅਵੇ ਨਾਲ ਕਿਹਾ ਕਿ ਜ਼ਿਲਾ ਮੋਗਾ ਦੀ ਧਰਤੀ ਜਲਦੀ ਹੀ ਓਲੰਪਿਕ ਪੱਧਰ ਦੇ ਖਿਡਾਰੀ ਪੈਦਾ ਕਰਨ ਲੱਗੇਗੀ। ਡਿਪਟੀ ਕਮਿਸਨਰ ਸ੍ਰੀ ਸੰਦੀਪ ਹੰਸ ਨੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸਖਸੀਅਤਾਂ ਦਾ ਇਸ ਪ੍ਰੋਜੈਕਟ ਲਈ ਧੰਨਵਾਦ ਕੀਤਾ।

 

Tags: Rana Gurmit Singh Sodhi , Punjab Pradesh Congress Committee , Congress , Punjab Congress , Punjab , Punjab Government , Government of Punjab , Dhudike , Moga , Hockey Astroturf , Dr. Harjot Kamal , Sandeep Hans

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD