Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਚੋਰੀ ਦੇ ਮੋਟਰਸਾਈਕਲਾਂ ਸਮੇਤ 5 ਵਿਅਕਤੀ ਪੁਲਿਸ ਵੱਲੋਂ ਕਾਬੂ

1 ਪਿਸਟਲ ਸਮੇਤ 2 ਕਾਰਤੂਸ ਕੀਤੇ ਬਰਾਮਦ

Web Admin

Web Admin

5 Dariya News

ਮਾਨਸਾ , 23 Mar 2021

Last updated on: Mar 23, 2021, 00:00 IST

ਜਿ਼ਲ੍ਹਾ ਪੁਲਿਸ ਨੂੰ ਮੋਟਰਸਾਈਕਲ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਹੋਈ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ. ਸ਼੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਦੂਲਗੜ੍ਹ ਦੀ ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5 ਚੋੋਰੀ ਦੇ ਮੋਟਰਸਾਈਕਲ ਅਤੇ 1 ਮੋਟਰਸਾਈਕਲ ਜੋ ਉਹ ਵਾਰਦਾਤ ਸਮੇਂ ਵਰਤਦੇ ਸਨ (ਕੁੱਲ 6 ਮੋਟਰਸਾਈਕਲ) ਸਮੇਤ 1 ਪਿਸਟਲ 315 ਬੋੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 19 ਮਾਰਚ 2021 ਨੂੰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਸਰਦੂਲੇਵਾਲਾ ਵਿਖੇ ਮੌਜੂਦ ਸੀ, ਤਾਂ ਇਤਲਾਹ ਮਿਲੀ ਕਿ ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਲਾਦੂ ਰਾਮ ਵਾਸੀ ਕਾਹਨੇਵਾਲਾ, ਸੰਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਦੇਵ ਸਿੰਘ, ਵਿੱਕੀ ਉਰਫ ਘੋਗਾ ਪੁੱਤਰ ਦੇਵ ਸਿੰਘ, ਸੰਦੀਪ ਸਿੰਘ ਉਰਫ ਸਿੱਧੂ ਪੁੱਤਰ ਜਰਨੈਲ ਸਿੰਘ ਵਾਸੀ ਸਰਦੂਲਗੜ੍ਹ ਅਤੇ ਅਨਿੱਤ ਪੁੱਤਰ ਮਾਨ ਸਿੰਘ ਉਰਫ ਮਹਿੰਦਰ ਸਿੰਘ ਵਾਸੀ ਫੂਸ ਮੰਡੀ ਸਾਰੇ ਜਣੇ ਪੰਜਾਬ ਅਤੇ ਹਰਿਆਣਾ ਵਿੱਚੋ ਮੋਟਰਸਾਇਕਲ ਚੋਰੀ ਕਰਕੇ ਆਪਣੇ ਕੋਲ ਰੱਖਣ ਅਤੇ ਅੱਗੇ ਰਾਜਸਥਾਨ ਵਿੱਚ ਵੇਚਣ ਦੇ ਆਦੀ ਹਨ।ਉਨ੍ਹਾਂ ਦੱਸਿਆ ਕਿ ਅਨਿੱਤ ਕੋਲ ਆਪਣਾ ਮੋਟਰਸਾਇਕਲ ਨੰਬਰੀ ਯੂ.ਪੀ. 75 ਏ.ਜੇ. 5930 ਰੰਗ ਕਾਲਾ ਮਾਰਕਾ ਪਲਸਰ ਹੈ ਜੋ ਇਹ ਵਾਰਦਾਤ ਕਰਨ ਸਮੇ ਉਕਤ ਮੋਟਰਸਾਇਕਲ ਦੀ ਵਰਤੋ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਨਿੱਤ ਕੋਲ ਇੱਕ ਦੇਸੀ ਪਿਸਤੌਲ ਵੀ ਹੈ, ਜੋ ਇਹ ਯੂ.ਪੀ ਤੋ ਲੈ ਕੇ ਆਇਆ ਹੈ ਅਤੇ ਵਾਰਦਾਤ ਸਮੇ ਆਪਣੇ ਪਾਸ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦਿਨ ਵੀ ਇਹ ਸਾਰੇ  ਜਣੇ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਮੀਰਪੁਰ ਖੁਰਦ ਤੋਂ ਸਰਦੂਲੇਵਾਲਾ ਨੂੰ ਆ ਰਹੇ ਹਨ, ਇਤਲਾਹ ਦੇਣ ਵਾਲੇ ਨੇ ਕਿਹਾ ਕਿ ਜੇਕਰ ਹੁਣੇ ਢੁਕਵੀਂ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਸਾਰੇ ਜਣੇ ਚੋਰੀ ਦੇ ਮੋਟਰਸਾਇਕਲਾ ਅਤੇ ਨਜਾਇਜ ਅਸਲੇ ਸਮੇਤ ਕਾਬੂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਮੁਕੱਦਮਾ ਨੰਬਰ 40 ਮਿਤੀ 19 ਮਾਰਚ 2021 ਅਧੀਨ ਧਾਰਾ 379, 411 ਹਿੰ:ਦੰ: 25/54/59 ਅਸਲਾ ਐਕਟ ਥਾਣਾ ਸਰਦੂਲਗੜ੍ਹ ਵਿਖੇ ਦਰਜ ਰਜਿਸਟਰ ਕਰਵਾਇਆ।

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸਰਦੂਲੇਵਾਲਾ ਤੋ ਮੀਰਪੁਰ ਖੁਰਦ ਨੂੰ ਜਾਂਦੀ ਲਿੰਕ ਰੋਡ ਤੇ ਨੇੜੇ ਖੇਡ ਸਟੇਡੀਅਮ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ। ਇਨ੍ਹੀਂ ਦੇਰ ਵਿੱਚ ਹੀ ਮੀਰਪੁਰ ਖੁਰਦ ਵਾਲੇ ਪਾਸਿਓਂ ਤਿੰਨ ਮੋਟਰਸਾਇਕਲ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ, ਤਾਂ ਪਲਸਰ ਮੋਟਰਸਾਇਕਲ ਨੰਬਰੀ ਯੂ.ਪੀ. 75 ਏ.ਜੇ. 5930 ਰੰਗ ਕਾਲਾ ਜਿਸ ਤੇ ਇੱਕ ਮੋਨਾ ਵਿਅਕਤੀ ਸਵਾਰ ਸੀ, ਜਿਸ ਨੂੰ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਨਿੱਤ ਕੁਮਾਰ ਪੁੱਤਰ ਮਾਨ ਸਿੰਘ ਉਰਫ ਮਹਿੰਦਰ ਸਿੰਘ ਪੁੱਤਰ ਛੋਟੇ ਲਾਲ ਵਾਸੀ ਗੁਰਸ਼ਰਨ ਮਾਖੇ ਦੀ ਢਾਣੀ ਫੂਸਮੰਡੀ ਦੱਸਿਆ ਤੇ ਦੂਸਰਾ ਸਪਲੈੰਡਰ ਮੋਟਰ ਸਾਇਕਲ ਰੰਗ ਕਾਲਾ ਬਿਨ੍ਹਾਂ ਨੰਬਰੀ ਜਿਸ ਤੇ ਦੋ ਮੋਨੇ ਨੋਜਵਾਨ ਸਵਾਰ ਸੀ ਅਤੇ ਜਿਸ ਦੇ ਚਾਲਕ ਨੇ ਅਪਣਾ ਨਾਮ ਮਨਦੀਪ ਸਿੰਘ ਉਰਫ ਵਿੱਕੀ ਪੁੱਤਰ ਲਾਧੂ ਰਾਮ ਵਾਸੀ ਕਾਹਨੇਵਾਲਾ ਦੱਸਿਆ ਅਤੇ ਇਸ ਦੇ ਪਿੱਛੇ ਬੈਠੈ ਨੋਜਵਾਨ ਨੇ ਸੰਦੀਪ ਸਿੰਘ ਉਰਫ ਸਿੱਧੂ ਪੁੱਤਰ ਜਰਨੈਲ ਸਿੰਘ ਵਾਸੀ ਵਾਰਡ ਨੰ:2 ਦਾਣਾ ਮੰਡੀ ਦੀ ਬੈਕਸਾਈਡ ਸਰਦੂਲਗੜ ਦੱਸਿਆ ਅਤੇ ਤੀਸਰੇ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਬਿਨਾਂ ਨੰਬਰੀ ਜਿਸ ਤੇ ਦੋ ਨੋਜਵਾਨ ਸਵਾਰ ਸਨ। ਇਸ ਦੇ ਚਾਲਕ ਨੇ ਅਪਣਾ ਨਾਮ ਸੰਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰ: 3 ਬਿਜਲੀ ਗਰਿੱਡ ਦੀ ਬੈਕਸਾਈਡ ਸਰਦੂਲਗੜ੍ਹ ਦੱਸਿਆ। ਇਸ ਦੇ ਪਿੱਛੇ ਬੈਠੇ ਨੌਜਵਾਨ ਨੇ ਅਪਣਾ ਨਾਮ ਵਿੱਕੀ ਉਰਫ ਘੋਗਾ ਪੁੱਤਰ ਦੇਵ ਸਿੰਘ ਵਾਸੀਆਨ ਵਾਰਡ ਨੰ:2 ਦਾਣਾਮੰਡੀ ਦੇ ਪਿਛਲੇ ਪਾਸੇ ਸਰਦੂਲਗੜ ਦੱਸਿਆ। ਉਨ੍ਹਾਂ ਦੱਸਿਆ ਇਸ ਉਪਰੰਤ ਅਨਿੱਤ ਦੀ ਤਲਾਸ਼ੀ ਕਰਨ ਤੇ ਉਸ ਦੀ ਸੱਜੀ ਡੱਬ ਵਿੱਚੋ ਇੱਕ ਦੇਸੀ ਪਿਸਤੋਲ 315 ਬੋਰ ਬਰਾਮਦ ਹੋਇਆ ਅਤੇ ਇਸ ਦੇ ਪਹਿਨੀ ਪੈਂਟ ਦੀ ਖੱਬੀ ਜੇਬ ਵਿੱਚੋ ਇੱਕ ਕਾਰਤੂਸ 315 ਬੋਰ ਜਿੰਦਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ 20 ਮਾਰਚ 2021 ਨੂੰ ਇਨ੍ਹਾਂ ਫੜੇ ਗਏ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਨ੍ਹਾਂ ਵੱਲੋ ਚੋਰੀ ਕੀਤੇ 3 ਹੋਰ ਮੋਟਰਸਾਇਕਲ ਬਰਾਮਦ ਕਰਵਾਏ ਗਏ ਹਨ। ਪੁੱਛਗਿੱਛ ਤੇ ਮੁਲਜਿਮਾਂ ਨੇ ਦੱਸਿਆ ਕਿ 2 ਮੋਟਰਸਾਈਕਲ ਅਸੀ ਸਿਰਸਾ ਤੋਂ, 1 ਮੋਟਰਸਾਇਕਲ ਫਤਿਆਬਾਦ ਤੋਂ, 1 ਮੋਟਰਸਾਇਕਲ ਕਾਲਿਆਵਾਲੀ ਤੋਂ ਅਤੇ 1 ਮੋਟਰਸਾਇਕਲ ਰੋੜੀ ਤੋਂ ਚੋਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਿਮਾਂ ਨੂੰ ਅੱਜ ਦੁਬਾਰਾ ਪੇਸ਼ ਅਦਾਲਤ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਜਾਰੀ ਹੈ, ਜਿਸ ਤੇ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ। 

 

Tags: Crime News Punjab , Punjab Police , Police , Crime News , Mansa Police , Mansa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD