Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਬਟਾਲਾ ਦੀ ਧੀ ਅਪਨੀਤ ਕੌਰ ਨੇ ਜਿੱਤਿਆ ਮਿਸ ਪੀ.ਟੀ.ਸੀ. ਪੰਜਾਬੀ-2021 ਦਾ ਖਿਤਾਬ

ਡਿਪਟੀ ਕਮਿਸ਼ਨਰ ਨੇ ਅਪਨੀਤ ਕੌਰ ਤੇ ਉਸਦੇ ਪਰਿਵਾਰ ਨੂੰ ਦਿੱਤੀ ਵਧਾਈ

Web Admin

Web Admin

5 Dariya News

ਬਟਾਲਾ , 18 Mar 2021

Last updated on: Mar 18, 2021, 00:00 IST

ਬਟਾਲਾ ਦੀ ਧੀ ਅਪਨੀਤ ਕੌਰ ਪੁੱਤਰੀ ਕੰਵਲਮਨਬੀਰ ਸਿੰਘ ਨੇ ਮਿਸ ਪੀ.ਟੀ.ਸੀ. ਪੰਜਾਬੀ-2021 ਦਾ ਖਿਤਾਬ ਜਿੱਤ ਕੇ ਬਟਾਲਾ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ ਦਿਨੀ 13 ਮਾਰਚ ਨੂੰ ਹੋਏ ਮਿਸ ਪੀ.ਟੀ.ਸੀ. ਪੰਜਾਬੀ ਦੇ ਗਰੈਂਡ ਫਿਨਾਲੇ ਵਿੱਚ ਅਪਨੀਤ ਕੌਰ ਨੇ ਸਾਰੀਆਂ ਕੁੜੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕੀਤਾ।ਬਟਾਲਾ ਦੇ ਭਗਵਾਨ ਐਵੀਨਿਊ, ਕਾਹਨੂੰਵਾਨ ਰੋਡ ਦੀ ਰਹਿਣ ਵਾਲੀ ਅਪਨੀਤ ਕੌਰ ਦਾ ਪਿਛੋਕੜ ਪਿੰਡ ਬਹਿਬਲਚੱਕ ਨਾਲ ਜੁੜਦਾ  ਹੈ। ਅਪਨੀਤ ਕੌਰ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਂ-ਬਾਪ ਅਤੇ ਆਪਣੇ ਭਰਾ ਨੂੰ ਦਿੱਤਾ ਹੈ। ਅਪਨੀਤ ਕੌਰ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ 31 ਦਸੰਬਰ ਨੂੰ ਮਿਸ ਪੀਟੀਸੀ ਪੰਜਾਬੀ ਵਿੱਚ ਭਾਗ ਲੈਣ ਲਈ ਆਨ-ਲਾਈਨ ਓਡੀਸ਼ਨ ਵਿੱਚ ਭਾਗ ਲਿਆ ਸੀ, ਜਿਸ ਤੋਂ ਬਾਅਦ ਉਸਦੀ ਚੋਣ ਹੋਈ ਸੀ। ਅਪਨੀਤ ਨੇ ਦੱਸਿਆ ਕਿ 16 ਜਨਵਰੀ ਨੂੰ ਉਸਨੂੰ ਚੈਨਲ ਵੱਲੋਂ ਉਸਨੂੰ ਸਿਲੈਕਸ਼ਨ ਦੀ ਕਾਲ ਆਈ ਅਤ 19 ਜਨਵਰੀ ਨੂੰ ਉਸਦਾ ਮੈਗਾ ਓਡੀਸ਼ਨ ਹੋਇਆ। ਇਸ ਤੋਂ ਬਾਅਦ 21 ਨੂੰ ਸਟੂਡੀਓ ਆਡੀਸ਼ਨ ਹੋਇਆ ਜਿਸ ਵਿੱਚ 50 ਲੜਕੀਆਂ ਦੀ ਚੋਣ ਕੀਤੀ ਗਈ।ਅਪਨੀਤ ਕੌਰ ਨੇ ਦੱਸਿਆ ਕਿ ਜਨਵਰੀ ਮਹੀਨੇ ਤੋਂ 13 ਮਾਰਚ ਤੱਕ ਮਿਸ ਪੀਟੀਸੀ ਪੰਜਾਬੀ-2021 ਦੇ ਵੱਖ-ਵੱਖ ਰਾਊਂਡ ਹੋਏ ਅਤੇ ਸਾਰੇ ਹੀ ਰਾਊਂਡਸ ਨੂੰ ਉਸਨੇ ਸਫਲਤਾ ਨਾਲ ਪਾਰ ਕੀਤਾ। ਇਸ ਮੁਕਾਬਲੇ ਵਿੱਚ ਭਾਗ ਲੈ ਰਹੀਆਂ ਮੁਟਿਆਰਾਂ ਦੀ ਪਰਸਨੈਲਟੀ ਟੈਸਟ, ਪੰਜਾਬੀ ਸੱਭਿਆਚਾਰ ਦੀ ਜਾਣਕਾਰੀ, ਗਿੱਧਾ-ਭੰਗੜਾ, ਪੰਜਾਬੀ ਫੋਕਲੋਰ, ਆਮ ਜਾਣਕਾਰੀ ਅਤੇ ਸਰੀਰਕ ਬੱਲ ਦੇ ਵੱਖ-ਵੱਖ ਟਾਸਕ ਕਰਵਾਏ ਗਏ। ਅਪਨੀਤ ਕੌਰ ਨੇ ਦੱਸਿਆ ਕਿ ਮਿਸ ਪੀਟੀਸੀ ਪੰਜਾਬੀ-2021 ਦਾ ਟਾਈਟਲ ਜਿੱਤਣ ਲਈ ਉਸਨੇ ਬਹੁਤ ਮਿਹਨਤ ਕੀਤੀ ਅਤੇ ਇਸ ਵਿੱਚ ਉਸਨੂੰ ਆਪਣੇ ਪਿਤਾ, ਮਾਤਾ ਅਤੇ ਭਰਾ ਦਾ ਪੂਰਾ ਸਹਿਯੋਗ ਮਿਲਿਆ। ਉਸਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਕਾਰਨ ਲੱਗੇ ਲਾਕ-ਡਾਊਨ ਵਿੱਚ ਉਸਨੇ ਆਪਣੇ ਘਰ ਬਹੁਤ ਮਿਹਨਤ ਕੀਤੀ ਸੀ ਜਿਸਦਾ ਫ਼ਲ ਉਸਨੂੰ ਇਸ ਪ੍ਰਾਪਤੀ ਨਾਲ ਮਿਲਿਆ ਹੈ। 

ਅਪਨੀਤ ਕੌਰ ਭਾਂਵੇ ਇਸ ਮੁਕਾਬਲੇ ਵਿੱਚ 18 ਸਾਲ ਉਮਰ ਦੀ ਸਭ ਤੋਂ ਛੋਟੀ ਮੁਕਾਬਲੇਬਾਜ਼ ਸੀ ਪਰ ਉਸਨੇ ਆਪਣੀ ਮਿਹਨਤ ਬਾਕੀ ਸਭ ਕੁੜੀਆਂ ਨੂੰ ਪਛਾੜ ਦਿੱਤਾ।13 ਮਾਰਚ ਨੂੰ ਹੋਏ ਗਰੈਂਡ ਫਿਨੈਲੇ ਦੌਰਾਨ ਪ੍ਰੋਗਰਾਮ ਦੇ ਜੱਜ ਗੁਰਪ੍ਰੀਤ ਚੱਢਾ, ਹਿੰਸ਼ਾਸੀ ਖੁਰਾਨਾ, ਜਪੁਜੀ ਖੈਹਿਰਾ, ਨਵ ਬਾਜਵਾ ਅਤੇ ਰਹਿਮਤ ਰਤਨ ਨੇ ਅਪਨੀਤ ਕੌਰ ਦੀ ਓਵਰਆਲ ਪ੍ਰਫਾਰਮੈਂਸ ਨੂੰ ਦੇਖਦੇ ਹੋਏ ਉਸਨੂੰ ਮਿਸ ਪੀਟੀਸੀ ਪੰਜਾਬੀ-2021 ਐਲਾਨਿਆ। ਇਹ ਟਾਈਟਲ ਜਿੱਤਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਿਸ ਪੀਟੀਸੀ ਪੰਜਾਬੀ-2021 ਅਪਨੀਤ ਕੌਰ ਦਾ ਕਹਿਣਾ ਹੈ ਕਿ ਇਸ ਸਭ ਕੁਝ ਉਸਦੇ ਮਾਪਿਆਂ ਅਤੇ ਭਰਾ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ। 12ਵੀਂ ਜਮਾਤ ਦੀ ਵਿਦਿਆਰਥਣ ਅਪਨੀਤ ਕੌਰ ਦਾ ਸੁਪਨਾ ਭਾਰਤੀ ਹਵਾਈ ਸੈਨਾ ਵਿੱਚ ਸੇਵਾਵਾਂ ਦੇਣ ਦਾ ਹੈ ਅਤੇ ਉਹ ਸ਼ੌਂਕ ਵਜੋਂ ਆਪਣੇ ਪੰਜਾਬੀ ਸੱਭਿਆਚਾਰ ਦੇ ਪਚਾਰ-ਪਸਾਰ ਲਈ ਵੀ ਕੰਮ ਕਰਨਾ ਚਾਹੁੰਦੀ ਹੈ। ਅਪਨੀਤ ਕੌਰ ਨੂੰ ਮਿਸ ਪੀਟੀਸੀ ਪੰਜਾਬੀ-2021 ਦਾ ਖਿਤਾਬ ਮਿਲਣ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਦਾ ਆਫਰ ਵੀ ਆਇਆ ਹੈ।ਮਿਸ ਪੀਟੀਸੀ ਪੰਜਾਬੀ-2021 ਬਣਨ ਤੋਂ ਬਾਅਦ ਅਪਨੀਤ ਕੌਰ ਜਦੋਂ ਆਪਣੇ ਘਰ ਬਟਾਲਾ ਪਹੁੰਚੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਦਾਦਾ ਲਖਵੰਤ ਸਿੰਘ ਬਾਜਵਾ, ਪਿਤਾ ਕੰਵਲਮਨਬੀਰ ਸਿੰਘ, ਮਾਤਾ ਗੁਰਵੀਨ ਕੌਰ, ਭਰਾ ਅਰਮਨਪ੍ਰੀਤ ਸਿੰਘ, ਰਿਸ਼ਤੇਦਾਰਾਂ ਅਤੇ ਕਲੋਨੀ ਵਾਸੀਆਂ ਨੇ ਉਸਦਾ ਪੂਰੇ ਉਤਸ਼ਾਹ ਨਾਲ ਸਵਾਗਤ ਕੀਤਾ। ਅਪਨੀਤ ਦੇ ਪਿਤਾ ਕੰਵਲਮਨਬੀਰ ਸਿੰਘ ਨੇ ਕਿਹਾ ਕਿ ਪੂਰੇ ਪਰਿਵਾਰ ਨੂੰ ਆਪਣੀ ਧੀ ਦੀ ਇਸ ਪ੍ਰਾਪਤੀ ਉੱਪਰ ਮਾਣ ਹੈ।ਓਧਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੀ ਧੀ ਅਪਨੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਪਨੀਤ ਕੌਰ ਨੇ ਮਿਸ ਪੀਟੀਸੀ ਪੰਜਾਬੀ-2021 ਦਾ ਖਿਤਾਬ ਜਿੱਤ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਉੱਚਾ ਕੀਤਾ ਹੈ, ਜਿਸ ’ਤੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਮਾਣ ਹੈ।

 

Tags: Khas Khabar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD