Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਸਰਬਜੀਤ ਜੱਸ ਦੀ ਲੋਕ ਵਿਰਾਸਤ ਆਧਾਰਤ ਕਾਵਿ ਪੁਸਤਕ ਤਾਮ ਕੀਮਤੀ ਸੁਗਾਤ - ਗੁਰਭਜਨ ਗਿੱਲ

Web Admin

Web Admin

5 Dariya News

ਲੁਧਿਆਣਾ , 14 Mar 2021

Last updated on: Mar 14, 2021, 00:00 IST

ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰਸਟ ਹਲਵਾਰਾ ਵੱਲੋਂ ਗੁਰੂ ਰਾਮ ਦਾਸ ਕਾਲਿਜ ਪੱਖੋਵਾਲ ਰੋਡ ਹਲਵਾਰਾ (ਲੁਧਿਆਣਾ) ਵਿਖੇ ਕਰਵਾਏ ਸਾਹਿੱਤਕ ਸਮਾਗਮ ਉਪਰੰਤ ਗੈਰ ਰਸਮੀ ਤੌਰ ਤੇ ਪਟਿਆਲਾ ਵੱਸਦੀ ਪੰਜਾਬੀ ਕਵਿੱਤਰੀ ਸਰਬਜੀਤ ਜੱਸ ਦੀ ਲੋਕ ਵਿਰਾਸਤ ਆਧਾਰਤ ਕਾਵਿ ਪੁਸਤਕ ਤਾਮ ਲੋਕ ਅਰਪਨ ਪ੍ਰੋ: ਗੁਰਭਜਨ ਗਿੱਲ, ਪ੍ਰੋ: ਰਵਿੰਦਰ ਭੱਠਲ,ਡਾ. ਨਵਤੇਜ ਸਿੰਘ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤੀ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਜੱਸ ਦੀ ਕਾਵਿ ਕਿਤਾਬ ਤਾਮ 21ਵੀਂ ਸਦੀ ਦੇ ਬੱਚਿਆਂ ਲਈ ਕੀਮਤੀ ਸੁਗਾਤ  ਕਹਿ ਸਕਦੇ ਹਾਂ ਕਿਉਂਕਿ ਇਸ ਦੀਆਂ ਸਮੁੱਚੀਆਂ ਕਵਿਤਾਵਾਂ ਘਰ ਪਰਿਵਾਰ ਤੋਂ ਪੰਜਾਬੀ ਸੰਸਾਰ ਨੂੰ ਫੁਲਕਾਰੀ ਵਰਗੀ ਬੁੱਕਲ ਚ ਸੰਭਾਲਦੀਆਂ ਹਨ। ਚੁੱਲ੍ਹਾ, ਤਵੀ, ਚੱਕੀ, ਆਲ਼ਾ, ਹਾਰਾ, ਮਧਾਣੀ,ਘੜਵੰਜੀ, ਪੀੜ੍ਹੀ, ਭੜੋਲੀ, ਤਾਮ, ਘੜਾ, ਚਾਟੀ, ਕਾੜੀ, ਤੌੜੀ, ਚੱਪਣੀ, ਚੰਗੇਰ, ਤੰਦੂਰ, ਡੋਹਣੀ, ਅੰਗੀਠੀ, ਉੁੱਖਲੀ, ਛਾਨਣੀ, ਚਿਮਟਾ, ਘੋਟਣਾ, ਫੂਕਣੀ,ਕੂਚੀ, ਚਕਲਾ, ਵੇਲਣਾ, ਭਾਂਡੇ, ਚਾਕੂ, ਪੋਣਾ, ਪਰੋਲਾ, ਪਾਂਡੂ ਦਾ ਪੋਚਾ, ਕੰਧੋਲੀ ਕਿੰਗਰੇ, ਸਬਾਤ, ਚੌਂਕਾ, ਭੁੱਖ,ਰੱਜ ਰੋਟੀ, ਪਲੇਥਣ, ਚੂਹੀ , ਭੱਤਾ, ਅੱਗ, ਧੂੰਆਂ, ਪਾਥੀ, ਉਬਾਲ਼ਾ, ਰਿੱਝਣਾ, ਜ਼ਾਇਕਾ,  ਤੇ ਸੁਆਣੀ ਵਰਗੀਆਂ ਘਰ ਪਰਿਵਾਰ ਆਧਾਰਿਤ ਸਭਿਆਚਾਰਕ ਵਸਤਾਂ, ਵਰਤਾਰਿਆਂ ਤੇ ਮਾਹੌਲ ਬਾਰੇ ਲਿਖ ਕੇ ਉਸ ਨੇ ਵਿਰਸੇ ਨੂੰ ਵਰਤਮਾਨ ਦੇ ਰੂਬਰੂ ਕਰਕੇ ਭਵਿੱਖ ਲਈ ਕਾਵਿ ਲਿਖਤ ਲਿਖ ਦਿੱਤੀ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸ ਪ੍ਰਕਾਰ ਦੀਆਂ ਕਾਵਿ ਲਿਖਤਾਂ  ਵਿੱਚ ਜੋਗਾ ਸਿੰਘ ਦੀ ਆਪਣੀ ਮਿੱਟੀ, ਡਾ: ਈਸ਼ਵਰ ਦਯਾਲ ਗੌੜ ਦੀ ਸੁਰਮੇਦਾਨੀ, ਪ੍ਰੋ: ਰਵਿੰਦਰ ਭੱਠਲ ਦੀ ਮਨ ਮਮਟੀ ਦੇ ਮੋਰ ਤੇ ਸੁਖਵੰਤ ਕੌਰ ਮਾਨ ਦੀ ਪੁਸਤਕ ਵੀ ਇਸੇ ਮਾਰਗ ਦੀਆਂ ਪਾਂਧੀ ਸਨ ਪਰ ਜੱਸ ਨੇ ਇਨ੍ਹਾਂ ਲੇਖਕਾਂ ਤੋਂ ਬਾਰੀਕ ਸੂਤਰ ਕੱਤਿਆ ਹੈ। 

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕੀ ਸੁਹਜਵੰਤੀ ਧੀ ਬਣ ਕੇ ਸਰਬਜੀਤ ਜੱਸ ਨੇ ਪੰਜਾਬੀ ਸਭਿਆਚਾਰ ਦਾ ਚੁੱਲ੍ਹਾ ਚੌਂਕਾ ਸੰਵਾਰਨ ਦੇ ਨਾਲ ਨਾਲ ਸਾਡੇ ਮਨਾਂ ਚ ਵੀ ਬੁਹਾਰੀ ਫੇਰ ਕੇ ਆਧੁਨਿਕਤਾ ਦਾ ਨਕਲੀ ਕੂੜਾ ਕੱਢਿਆ ਹੈ। ਇਹ ਕਵਿਤਾਵਾਂ ਵਿਰਸੇ ਦੀ ਅਸਲ ਸੰਭਾਲ ਹਨ। ਸਰਬਜੀਤ ਜੱਸ ਨੇ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਵਿਤਾਵਾਂ ਮੈਂ ਆਪਣੀ ਵਿਰਾਸਤ ਨੂੰ ਵਿਸਾਰਨ ਦੇ ਰਾਹ ਤੁਰੇ ਪੰਜਾਬੀ ਕਾਫ਼ਲੇ ਲਈ ਮੋੜੇ ਵਾਂਗ ਚਿਤਵੀਆਂ ਹਨ। ਯਾਦਾਂ ਅੰਦਰਲੀ ਕੰਧੋਲ਼ੀ ਦੀਆਂ ਮੋਰੀਆਂ ਵਿੱਚੋਂ ਦੀ ਵੇਖੇ ਦ੍ਰਿਸ਼ ਹੀ ਹਨ ਇਹ ਕਵਿਤਾਵਾਂ। ਤੇਜ਼ ਰਫ਼ਤਾਰੀ ਦੀ ਕਾਲ਼ੀ ਬੋਲ਼ੀ ਹਨ੍ਹੇਰੀ  ਵਿੱਚ ਗੁਆਚਦੇ ਅਰਥਵਾਨ ਤੱਤਾਂ ਦੀ ਸੰਭਾਲ ਕਰਨ ਹਿਤ ਇਸ ਪੁਸਤਕ ਦੀ ਰਚਨਾ ਹੋਈ ਹੈ।ਡਾ: ਨਿਰਮਲ ਜੌੜਾ ਨੇ ਕਿਹਾ ਕਿ ਇਹ ਪੁਸਤਕ ਯੂਨੀਵਰਸਿਟੀ ਯੁਵਕ ਮੇਲਿਆਂ ਦੇ ਵਿਰਾਸਤੀ ਮੁਕਾਬਲਿਆਂ ਵਿੱਚ ਹਵਾਲਾ ਸਰੋਤ ਪੁਸਤਕ ਵਜੋਂ ਕੰਮ ਕਰੇਗੀ। ਉਨ੍ਹਾਂ ਲੇਖਿਕਾ ਸਰਬਜੀਤ ਤੇ  ਚੇਤਨਾ ਪ੍ਰਕਾਸ਼ਨ ਲੁਧਿਆਣਾ ਨੂੰ ਇਸ ਮੁੱਲਵਾਨ ਪੁਸਤਕ ਦੇ ਪ੍ਰਕਾਸ਼ਨ ਦੀ ਮੁਬਾਰਕ ਦਿੱਤੀ।ਇਸ ਮੌਕੇ  ਪੰਜਾਬੀ ਕਵੀ ਸੇਵਾ ਸਿੰਘ ਭਾਸ਼ੋ, ਪ੍ਰਭਜੋਤ ਸਿੰਘ ਸੋਹੀ,ਦਲਜਿੰਦਰ ਰਹਿਲ(ਇਟਲੀ) ਤਰਸੇਮ ਨੂਰ, ਰਮਨਦੀਪ ਕੌਰ ਵਿਰਕ , ਰਾਜਦੀਪ ਸਿੰਘ ਤੂਰ,ਅਮਨਦੀਪ ਸਿੰਘ ਟੱਲੇਵਾਲੀਆ ਤੇ ਸੁਖਦੀਪ ਔਜਲਾ, ਦਿਲਦਾਰ ਸਿੰਘ ਹਲਵਾਰਾ,ਮਾਸਟਰ ਅਵਤਾਰ ਸਿੰਘ ਬੁਰਜ ਲਿਟਾਂ ,ਗੁਰੂ ਰਾਮ ਦਾਸ ਕਾਲਿਜ ਹਲਵਾਰਾ ਦੇ ਡਾਇਰੈਕਟਰ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਤੇ ਹਰਭਜਨ ਹਲਵਾਰਵੀ ਜੀ  ਦੇ ਨਿੱਕੇ  ਵੀਰ ਤੇ ਇਤਿਹਾਸਕਾਰ ਡਾ: ਨਵਤੇਜ ਸਿੰਘ ਸਾਬਕਾ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ , ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਧਾਨ ਸ: ਗੁਰਸ਼ਰਨ ਸਿੰਘ ਸੰਧੂ , ਪ੍ਰਿੰਸੀਪਲ ਨਵਨੀਤ ਕੌਰ ਸੰਧੂ, ਰਾਮ ਗੋਪਾਲ ਰਾਏਕੋਟੀ ਤੇ ਚਰਨਜੀਤ ਸਿੰਘ ਢਿੱਲੋਂ,ਗੁਰਮੀਤ ਸਿੰਘ ਕੰਵਲ ਦਿੱਲੀ ਵੀ ਹਾਜ਼ਰ ਸਨ।

 

Tags: Cultural

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD