Saturday, 13 June 2026

 

 

ਖ਼ਾਸ ਖਬਰਾਂ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ, ਸੁਰੱਖਿਆ ਅਤੇ ਸੱਭਿਆਚਾਰਕ ਮਾਣ ਦੇ ਨਵੇਂ ਆਯਾਮ ਸਥਾਪਿਤ ਕੀਤੇ : ਕ੍ਰਿਸ਼ਨ ਲਾਲ ਪੰਵਾਰ

 

ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ : ਗਿਰੀਸ਼ ਦਿਆਲਨ

ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿਚ ਰੋਜ਼ਾਨਾ 1300 ਤੋਂ 1500 ਲੋਕਾਂ ਦੀ ਆਮਦ

Web Admin

Web Admin

5 Dariya News

ਐਸ.ਏ.ਐਸ.ਨਗਰ , 09 Feb 2021

Last updated on: Feb 09, 2021, 00:00 IST

ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੀਆਂ ਵੱਧ ਤੋਂ ਵੱਧ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਇੱਕੋ ਥਾਂ ‘ਤੇ ਪਾਰਦਰਸ਼ੀ, ਏਕੀਕ੍ਰਿਤ ਅਤੇ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਮੌਕੇ ਕੀਤਾ। ਇਸ ਸਮਾਰੋਹ ਦਾ ਉਦਘਾਟਨ ਵਰਚੂਅਲ ਤੌਰ ‘ਤੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ (ਟਾਈਪ -1) 'ਤੇ 1, ਤਹਿਸੀਲ ਪੱਧਰ (ਟਾਈਪ -2) 'ਤੇ 11 ਅਤੇ ਪਿੰਡ ਪੱਧਰ (ਟਾਈਪ -3) 'ਤੇ 3 ਸੇਵਾ ਕੇਂਦਰਾਂ ਸਮੇਤ ਐਸ.ਏ.ਐਸ. ਨਗਰ ਵਿਖੇ 15 ਸੇਵਾ ਕੇਂਦਰ ਹਨ। ਇਹ ਸੇਵਾ ਕੇਂਦਰ ਵੱਖ-ਵੱਖ ਵਿਭਾਗਾਂ ਲਈ ਸਾਂਝੇ ਤੌਰ ‘ਤੇ ਵਰਤੇ ਜਾ ਰਹੇ ਹਨ। ਇਸ ਸਮੇਂ ਸੇਵਾ ਕੇਂਦਰਾਂ ਰਾਹੀਂ 271 ਨਾਗਰਿਕ ਕੇਂਦਰਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਰੋਜ਼ਾਨਾ 1300 ਤੋਂ 1500 ਲੋਕਾਂ ਦੀ ਆਮਦ ਹੁੰਦੀ ਹੈ ਅਤੇ ਮਹਾਂਮਾਰੀ ਦੇ ਬਾਵਜੂਦ ਇਨ੍ਹਾਂ ਸੇਵਾ ਕੇਂਦਰਾਂ ਵਿੱਚ 69 ਕਾਊਂਟਰਾਂ ਰਾਹੀਂ 24 ਮਹੀਨਿਆਂ ਦੌਰਾਨ 1.12 ਲੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।ਅੱਜ ਸ਼ੁਰੂ ਕੀਤੀਆਂ ਗਈਆਂ 56 ਸੇਵਾਵਾਂ ਟਰਾਂਸਪੋਰਟ, ਪੁਲਿਸ ਅਤੇ ਮਾਲੀਆ ਵਿਭਾਗਾਂ ਨਾਲ ਸਬੰਧਤ ਹਨ। ਇਨ੍ਹਾਂ ਕੇਂਦਰਾਂ ਵਿੱਚ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਜਿਵੇਂ ਪੁਲਿਸ ਵਿਭਾਗ ਵਿਚ ਕਿਸੇ ਕਿਸਮ ਦੇ ਅਪਰਾਧ ਲਈ ਸ਼ਿਕਾਇਤ ਦੀ ਪੁਸ਼ਟੀ ਕਰਨ, ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਪ੍ਰਾਪਤ ਕਰਨ, ਐਫਆਈਆਰ ਜਾਂ ਡੀਡੀਆਰ ਦੀ ਕਾਪੀ, ਸੜਕ ਹਾਦਸੇ ਦੇ ਮਾਮਲਿਆਂ ਵਿਚ ਅਣਟਰੇਸ ਰਿਪੋਰਟ ਦੀ ਕਾਪੀ, ਚੋਰੀ ਹੋਣ 'ਤੇ ਅਣਟਰੇਸ ਰਿਪੋਰਟ ਦੀ ਕਾਪੀ, ਵਾਹਨ, ਚੋਰੀ ਦੇ ਮਾਮਲਿਆਂ ਵਿਚ ਅਣਟਰੇਸ ਰਿਪੋਰਟ ਦੀ ਕਾਪੀ, ਲਾਊਡ ਸਪੀਕਰਾਂ ਦੀ ਵਰਤੋਂ ਲਈ ਐਨ.ਓ.ਸੀ., ਮੇਲਾ / ਪ੍ਰਦਰਸ਼ਨੀ / ਖੇਡ ਸਮਾਗਮਾਂ ਲਈ ਐਨ.ਓ.ਸੀ., ਵਾਹਨਾਂ ਦੀ ਮਲਕੀਅਤ ਲਈ ਐਨ.ਓ.ਸੀ., ਵੀਜ਼ਾ ਲਈ ਪੁਲਿਸ ਕਲੀਅਰੈਂਸ, ਸਾਮਾਨ ਜਿਵੇਂ ਪਰਸ, ਡੈਬਿਟ / ਕ੍ਰੈਡਿਟ ਕਾਰਡ, ਡ੍ਰਾਇਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਕਾਰਡ ਆਦਿ ਗੁੰਮ ਹੋਣ 'ਤੇ ਪੁਲਿਸ ਨੂੰ ਸ਼ਿਕਾਇਤ, ਗੁੰਮ ਹੋਏ ਪਾਸਪੋਰਟ, ਗੁੰਮ ਹੋਏ ਮੋਬਾਈਲ, ਕਰੈਕਟਰ ਸਰਟੀਫਿਕੇਟ, ਕਿਰਾਏਦਾਰ ਦੀ ਵੈਰੀਫਿਕੇਸ਼ਨ / ਪੀਜੀ, ਕਰਮਚਾਰੀ ਦੀ ਤਸਦੀਕ, ਘਰੇਲੂ ਸਹਾਇਕ ਜਾਂ ਨੌਕਰ ਦੀ ਤਸਦੀਕ, ਨਵੇਂ ਹਥਿਆਰ ਲਈ ਲਾਇਸੈਂਸ, ਨਵੇਂ ਆਰਮ ਲਾਇਸੈਂਸ ਦਾ ਨਵੀਨੀਕਰਣ ਕਰਨਾ ਅਤੇ ਅਧਿਕਾਰ ਖੇਤਰ ਵਿੱਚ ਵਾਧਾ ਕਰਨਾ ਸ਼ਾਮਲ ਹੈ।ਇਸ ਤੋਂ ਇਲਾਵਾ, ਫਰਦ ਕੇਂਦਰ ਦੀਆਂ ਸੇਵਾਵਾਂ ਜਿਵੇਂ ਫਰਦ ਦੀ ਕਾਪੀ ਹਾਸਲ ਕਰਨਾ ਅਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਜਿਵੇਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨਾ, ਵਾਹਨਾਂ ਦੀ ਮਲਕੀਅਤ ਤਬਦੀਲ ਕਰਨਾ, ਡੁਪਲੀਕੇਟ ਆਰਸੀ, ਵਾਹਨ ਦੇ ਮਾਲਕ ਦਾ ਪਤਾ ਬਦਲਣਾ, ਹਾਈਪੋਥਿਕੇਸ਼ਨ ਜੋੜਨ ਜਦੋਂ ਵਾਹਨ ਲੋਨ ‘ਤੇ ਕਿਸੇ ਫਾਇਨਾਂਸਰ ਤੋਂ ਖਰੀਦਿਆ ਜਾਂਦਾ ਹੈ। ਇਸ ਵਿੱਚ ਆਰ.ਟੀ.ਏ. ਨੂੰ ਆਰ.ਸੀ., ਹਾਈਪੋਥਿਕੇਸ਼ਨ ਰੱਦ ਕਰਨਾ, ਹਾਈਪੋਥਿਕੇਸ਼ਨ ਜਾਰੀ ਰੱਖਣਾ, ਹੋਰ ਰਾਜ ਦੇ ਵਸਨੀਕਾਂ ਨੂੰ ਵਾਹਨ ਵੇਚਣ 'ਤੇ ਐਨ.ਓ.ਸੀ., ਆਰ.ਸੀ. ਅਰਜ਼ੀ ਵਾਪਸ ਲੈਣ, ਆਰ.ਸੀ. ਦੀ ਅਰਜ਼ੀ ਦੀ ਸਥਿਤੀ ਜਾਂਚਣਾ, ਆਰ.ਸੀ. ਦੀ ਈ-ਭੁਗਤਾਨ ਸਥਿਤੀ ਜਾਂਚਣਾ, ਲਰਨਰ ਲਾਇਸੈਂਸ / ਡ੍ਰਾਇਵਿੰਗ ਲਾਇਸੈਂਸ (ਡੀ.ਐਲ.) ਲਈ ਬੁਕਿੰਗ ਅਪੁਆਇੰਟਮੈਂਟ, ਡੁਪਲਿਕੇਟ ਡ੍ਰਾਇਵਿੰਗ ਲਾਇਸੈਂਸ ਜਾਰੀ ਕਰਨਾ, ਡ੍ਰਾਇਵਿੰਗ ਲਾਇਸੈਂਸ ਰੀਨਿਊ ਕਰਨਾ, ਡ੍ਰਾਇਵਿੰਗ ਲਾਇਸੈਂਸ ਵਿੱਚ ਪਤਾ ਬਦਲਣਾ, ਡ੍ਰਾਇਵਿੰਗ ਲਾਇਸੈਂਸ ਦੀ ਤਬਦੀਲੀ, ਖਤਰਨਾਕ ਵਾਹਨ ਚਲਾਉਣ ਲਈ ਆਗਿਆ, ਪਬਲਿਕ ਟਰਾਂਸਪੋਰਟ ਦੇ ਡਰਾਈਵਰ ਲਈ ਪਬਲਿਕ ਵਹੀਕਲ ਸਰਵਿਕ (ਪੀਐਸਵੀ) ਬੈਜ ਜਾਰੀ ਕਰਨਾ, ਡੁਪਲੀਕੇਟ ਪੀਐਸਵੀ ਬੈਜ ਜਾਰੀ ਕਰਨਾ, ਪਹਾੜੀ ਖੇਤਰ ਵਿੱਚ ਵਾਹਨ ਚਲਾਉਣ ਲਈ ਤਸਦੀਕ ਕਰਨਾ, ਡ੍ਰਾਇਵਿੰਗ ਲਾਇਸੈਂਸ ਵਿੱਚ ਨਾਮ ਬਦਲਣਾ, ਮੋਬਾਈਲ ਅਪਡੇਟ, ਕੰਡਕਟਰ ਲਾਇਸੈਂਸ ਰੀਨਿਊ, ਡੁਪਲਿਕੇਟ ਲਰਨਰ ਲਾਇਸੈਂਸ, ਲਰਨਰ ਲਾਇਸੈਂਸ ਵਿੱਚ ਸੁਧਾਰ (ਪਤਾ ਅਤੇ ਨਾਮ), ਡਰਾਈਵਿੰਗ ਲਈ ਬਿਨੈ ਪੱਤਰ ਵਾਪਸ ਲੈਣਾ, ਲਾਇਸੈਂਸ, ਡ੍ਰਾਇਵਿੰਗ ਲਾਇਸੈਂਸ ਦੀ ਅਰਜ਼ੀ ਦੀ ਸਥਿਤੀ ਜਾਣਨਾ ਅਤੇ ਡਰਾਈਵਿੰਗ ਲਾਇਸੈਂਸ ਦੀ ਈ-ਭੁਗਤਾਨ ਦੀ ਸਥਿਤੀ ਦੀ ਜਾਂਚ ਕਰਨਾ ਸ਼ਾਮਲ ਹੈ।

 

Tags: DC Mohali , Girish Dayalan , Deputy Commissioner Mohali , S.A.S. Nagar , S.A.S. Nagar Mohali , Mohali , Sewa Kendras , Saanjh Kendra , Smart Ration Cards , Sarbat Sehat Bima Yojana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD