Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਅਧਿਆਪਕ ਦਿਵਸ ਮੌਕੇ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲੇ ਦੇ 43 ਅਧਿਆਪਕ ਸਨਮਾਨਿਤ

Web Admin

Web Admin

5 Dariya News

ਨਵਾਂਸ਼ਹਿਰ , 05 Sep 2020

Last updated on: Sep 05, 2020, 00:00 IST

ਅਧਿਆਪਕ ਦਿਵਸ ਮੌਕੇ ਅੱਜ ਜ਼ਿਲਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ 43 ਅਧਿਆਪਕ ਸਨਮਾਨਿਤ ਕੀਤੇ ਗਏ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਤਰਫੋਂ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਵੱਲੋਂ ਇਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਨਾਂ ਵਿਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿਚ ਦਾਖ਼ਲਾ ਵਧਾਉਣ ਵਾਲੇ 10, ਸੌ ਫੀਸਦੀ ਨਤੀਜਾ ਦੇਣ ਵਾਲੇ 20, ਸਮਾਰਟ ਸਕੂਲ ਬਣਾਉਣ ਵਿਚ ਯੋਗਦਾਨ ਦੇਣ ਵਾਲੇ 10 ਅਤੇ ਤਿੰਨ ਜ਼ਿਲਾ ਪੱਧਰੀ ਅਧਿਕਾਰੀ ਸ਼ਾਮਿਲ ਸਨ। ਇਸ ਮੌਕੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹਨ, ਜੋ ਸਹੀ ਮਾਰਗ ਦਰਸ਼ਨ ਕਰ ਕੇ ਸਾਨੂੰ ਅਗਿਆਨ ਤੋਂ ਗਿਆਨ ਵੱਲ ਲਿਜਾਂਦੇ ਹਨ। ਇਸ ਮੌਕੇ ਦਾਖ਼ਲਾ ਵਧਾਉਣ ਵਾਲੇ ਜਿਨਾਂ 10 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਉਨਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਗੜੀਭਾਰਟੀ ਦੇ ਰਾਜਕੁਮਾਰ, ਬੈਰਸਾਲ ਦੇ ਆਰਤੀ ਚੋਪੜਾ, ਪਰਾਗਪੁਰ ਦੇ ਗੁਰਪ੍ਰੀਤ ਕੌਰ, ਬੜਵਾ ਦੇ ਜਸਵਿੰਦਰ ਕੌਰ, ਗੋਹਲੜੇ ਦੇ ਗਗਨਦੀਪ ਕੌਰ, ਰਵੀਦਾਸ ਨਗਰ ਦੇ ਸੁੱਖਰਾਮ, ਐਮਾ ਚਾਹਲ ਦੇ ਦੀਪਕ ਦਾਸ, ਰਾਮਪੁਰ ਦੇ ਬਲਵਿੰਦਰ ਸਿੰਘ, ਇਲਾਹੀ ਬਖਸ਼ ਦੇ ਜਸਵਿੰਦਰ ਕੁਮਾਰ ਅਤੇ ਮੁਕੰਦਪੁਰ ਦੇ ਮਨਪ੍ਰੀਤ ਸ਼ਾਮਿਲ ਸਨ। ਇਸੇ ਤਰਾਂ ਸੌ ਫੀਸਦੀ ਨਤੀਜਾ ਦੇਣ ਵਾਲੇ 20 ਸਨਮਾਨਿਤ ਅਧਿਆਪਕਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਦੇ ਸੀਮਾ ਰਾਣੀ, ਜਾਫਰਪੁਰ ਦੇ ਸੋਨੀਆ ਰਾਣੀ, ਪੱਲੀਆਂ ਕਲਾਂ ਦੇ ਹਰਜੀਤ ਸਿੰਘ, ਨਿੱਘੀ ਦੇ ਨਿਸ਼ਾ ਰਾਣੀ, ਔਲੀਆਪੁਰ ਦੇ ਬਲਵਿੰਦਰ ਕੌਰ, ਧੱਕਧਾਨਾ ਦੇ ਜਸਵਿੰਦਰ ਕੌਰ, ਰਸੂਲਪੁਰ ਦੇ ਸਨਤਾਮ ਸਿੰਘ ਤੇ ਵੰਦਨਾ, ਫਿਰੋਜ਼ਪੁਰ ਦੇ ਹਰਜਿੰਦਰ ਕੌਰ, ਕੱਟ ਦੇ ਨੀਲਮ, ਤਾਹਿਰਪੁਰ ਦੇ ਬਲਜਿੰਦਰ ਸਿੰਘ, ਹੇੜੀਆ ਦੇ ਕੰਵਲ ਕੁਮਾਰ, ਮਾਈ ਦੱਤਾ ਦੇ ਕੁਲਵਿੰਦਰ ਕੌਰ, ਗੋਸਲ ਦੇ ਮਨਦੀਪ ਕੌਰ, ਕੋਟ ਪੱਤੀ ਦੇ ਮਨਜਿੰਦਰ ਰਾਣੀ, ਮਝੋਟ ਦੇ ਬਲਵੀਰ ਚੰਦ, ਮਾਹੀਪੁਰ ਦੇ ਸੁਰਿੰਦਰ ਪਾਲ, ਇਆਤਪੁਰ ਸਿੰਘਾ ਦੇ ਦਲਜੀਤ ਕੌਰ ਅਤੇ ਹਿਆਤਪੁਰ ਰੁੜਕੀ ਦੇ ਨਿਤਾਸ਼ਾ ਦੱਤਾ ਸ਼ਾਮਲ ਸਨ।ਇਸ ਤੋਂ ਇਲਾਵਾ ਸਮਾਰਟ ਸਕੂਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਜਿਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਟਕਾਰੀਆ ਦੇ ਬਲਜਿੰਦਰ ਸਿੰਘ, ਸਜਾਵਲਪੁਰ ਦੇ ਪ੍ਰੇਮਾ ਨੰਦ, ਸ਼ਾਹਧਰਾ ਦੇ ਬਲਵੰਤ ਰਾਏ, ਜੰਡਿਆਲਾ ਦੇ ਹਰਪ੍ਰੀਤ ਸਿੰਘ, ਚਾਹਲ ਕਲਾਂ ਦੇ ਧਰਿੰਦਰ ਬੱਧਣ, ਸੁਰਾਪੁਰ ਦੇ ਸਤਿੰਦਰਜੀਤ ਕੌਰ, ਥੋਪੀਆ ਦੇ ਯਸ਼ ਪਾਲ, ਗੁਲਪੁਰ ਜਗਦੀਸ਼ ਕੌਰ, ਕਾਠਗੜ ਦੇ ਨੀਤੂ ਪੁਰੀ ਅਤੇ ਚਵਨਪੁਰ ਰੁੜਕੀ ਦੇ ਅਮਿਤ ਜਗੋਤਾ ਸ਼ਾਮਿਲ ਸਨ।ਇਸੇ ਤਰਾਂ ਸਮੁੱਚੇ ਕਾਰਜਾਂ ਵਿਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਜਿਨਾਂ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ, ਉਨਾਂ ਵਿਚ ਉੱਪ ਜ਼ਿਲਾ ਸਿੱਖਿਆ ਅਫ਼ਸਰ (ਅ) ਛੋਟੂ ਰਾਮ, ਸਹਾਇਕ ਕੋਆਰਡੀਨੇਟਰ ਨੀਲ ਕਮਲ, ਸੋਸ਼ਲ ਮੀਡੀਆ ਕੋਆਰਡੀਨੇਟਰ ਅਤੇ ਵਿੱਦਿਅਕ ਮੁਕਾਬਲਿਆਂ ਦੇ ਨੋਡਲ ਇੰਚਾਰਜ ਗੁਰਦਿਆਲ ਸਿੰਘ, ਬੀ. ਪੀ. ਈ. ਓ ਸੁਨੀਤਾ ਰਾਣੀ ਅਤੇ ਬੀ. ਪੀ. ਈ. ਓ ਧਰਮਪਾਲ ਸ਼ਾਮਿਲ ਸਨ।  ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਅ) ਪਵਨ ਕੁਮਾਰ, ਬੀ. ਪੀ. ਈ. ਓ ਧਰਮਪਾਲ, ਨੀਲ ਕਮਲ, ਸੋਸ਼ਲ ਮੀਡੀਆ ਕੋਆਰਡੀਨੇਟਰ ਗੁਰਦਿਆਲ ਮਾਨ, ਸਟੇਟ ਐਵਾਰਡੀ ਪਰਮਾਨੰਦ ਅਤੇ ਹੋਰ ਹਾਜ਼ਰ ਸਨ।  

 

Tags: DC SBS Nagar , Award

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD