ਜਿਲ੍ਹਾ ਕਲਾਸ ਫੋਰਥ ਦਿ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ ਜਿਲ੍ਹਾ ਸਿੱਖਿਆ ਵਿਭਾਗ ਫਿਰੋਜ਼ਪੁਰ ਦੀ ਸਰਬਸੰਮਤੀ ਨਾਲ ਕਰਵਾਈ ਚੋਣ
ਰਘਬੀਰ ਸਿੰਘ ਪ੍ਰਧਾਨ ਅਤੇ ਕਸ਼ਮੀਰ ਸਿੰਘ ਪਰਦੇਸੀ ਦੀ ਚੇਅਰਮੈਨ ਵੱਜੋ ਹੋਈ ਚੋਣ
Web Admin
5 Dariya News
ਫ਼ਿਰੋਜ਼ਪੁਰ , 05 Sep 2020
Last updated on: Sep 05, 2020, 00:00 IST
'ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਬਰਾਂਚ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰੀ.ਰਾਮ ਪ੍ਰਸ਼ਾਦ, ਜਨਰਲ ਸਕੱਤਰ ਸ੍ਰੀ. ਪ੍ਰਵੀਨ ਕੁਮਾਰ ਦੀ ਪ੍ਰਧਾਨ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਉਨ੍ਹਾਂ ਨਾਲ ਮੁੱਖ ਸਲਾਹਕਾਰ ਸ੍ਰੀ.ਰਾਮ ਅਵਤਾਰ ਵੀ ਹਾਜ਼ਰ ਸਨ। ਇਸ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਦਰਜਾਚਾਰ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ ਅਤੇ ਸਿੱਖਿਆ ਵਿਭਾਗ ਫਿਰੋਜ਼ਪੁਰ ਦਿ ਕਲਾਸ ਫੋਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਇਸ ਦੌਰਾਨ ਸ੍ਰੀ.ਕਸ਼ਮੀਰ ਸਿੰਘ ਪਰਦੇਸੀ ਨੂੰ ਚੇਅਰਮੈਨ, ਰਘਬੀਰ ਸਿੰਘ ਨੂੰ ਪ੍ਰਧਾਨ, ਦਲਜਿੰਦਰ ਸਿੰਘ ਅਟਵਾਲ ਨੂੰ ਵਾਈਸ ਪ੍ਰਧਾਨ, ਪਰਮਜੀਤ ਸਿੰਘ ਨੂੰ ਜਨਰਲ ਸੈਕਟਰੀ, ਸ੍ਰੀ.ਰਾਜ ਕੁਮਾਰ ਨੂੰ ਸਲਾਹਕਾਰ, ਸ੍ਰੀ.ਕੁਲਦੀਪ ਸਿੰਘ ਅਟਵਾਲ ਨੂੰ ਕੈਸ਼ੀਅਰ ਵਜੋਂ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ.ਰਾਮ ਪ੍ਰਸ਼ਾਦ, ਜ਼ਿਲ੍ਹਾ ਮੁੱਖ ਸਲਾਹਕਾਰ ਸ੍ਰੀ.ਰਾਮ ਅਵਤਾਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ੍ਰੀ. ਪ੍ਰਵੀਨ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਦਰਜਾ ਚਾਰ ਕਰਮਚਾਰੀਆਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ.ਰਾਮ ਪ੍ਰਸ਼ਾਦ,ਜ਼ਿਲ੍ਹਾ ਜਨਰਲ ਸਕੱਤਰ ਸ੍ਰੀ. ਪ੍ਰਵੀਨ ਕੁਮਾਰ, ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਅਤੇ ਜ਼ਿਲ੍ਹਾ ਮੁੱਖ ਸਲਾਹਕਾਰ ਰਾਮ ਅਵਤਾਰ ਨੇ ਕਿਹਾ ਕਿ ਨਵੇਂ ਚੁਣੇ ਗਏ ਅਹੁਦੇਦਾਰ ਆਪਣੇ ਅਹੁੱਦੇ ਦਾ ਸਹੀ ਇਸਤੇਮਾਲ ਕਰਨ ਤੇ ਜ਼ਿਲ੍ਹਾ ਪੱਧਰ ਤੇ ਲੱਗਣ ਵਾਲੇ ਰੋਸ ਪ੍ਰਦਰਸ਼ਨ ਵਿਚ ਵੱਧ ਚੜ ਕੇ ਸ਼ਾਮਲ ਹੋਣ ਅਤੇ ਜ਼ਿਲ੍ਹਾ ਪੱਧਰ ਦੀ ਯੂਨੀਅਨ ਦਾ ਵੱਧ ਤੋ ਵੱਧ ਸਾਥ ਦੇਣ ਤਾਂ ਜੋ ਸਰਕਾਰ ਦੀਆਂ ਮੁਲਾਜ਼ਮਾ ਪ੍ਰਤੀ ਮਾਰੂ ਨੀਤੀਆਂ ਖ਼ਿਲਾਫ਼ ਜੰਗ ਲੜੀ ਜਾ ਸਕੇ।ਇਸ ਮੌਕੇ ਵਿਲਸਲ ਪ੍ਰਧਾਨ ਡੀ.ਸੀ ਦਫਤਰ, ਸਿਵਲ ਹਸਪਤਾਲ ਤੋ ਅਜੀਤ ਗਿੱਲ, ਭਗਵੰਤ ਸਿੰਘ ਪ੍ਰਧਾਨ ਕਮਿਸ਼ਨਰ ਦਫਤਰ, ਓਮ ਪ੍ਰਕਾਸ਼ , ਸੁਖਵਿੰਦਰ ਸਿੰਘ ਮੀਤ ਪ੍ਰਧਾਨ ਡੀ.ਸੀ ਦਫਤਰ, ਹਰੀ ਰਾਮ, ਲਾਲਜੀਤ, ਰਾਜੇਸ਼ ਕੁਮਾਰ, ਬੀ.ਡੀ.ਪੀ.ਓ ਦਫਤਰ ਫਿਰੋਜਪੁਰ, ਸਿੰਚਾਈ ਵਿਭਾਗ ਦੇ ਪ੍ਰਧਾਨ ਮਹੇਸ਼ ਕੁਮਾਰ,ਮੁਨਸ਼ੀ ਰਾਮ, ਚਰਨਜੀਤ ਸਿੰਘ ਫੂਡ ਸਪਲਾਈ ਵਿਭਾਗ, ਅਸ਼ਵਨੀ ਆਬਾਕਾਰੀ ਵਿਭਾਗ, ਵਿਜੈ ਕੁਮਾਰ, ਸਾਗਰ ,ਲਵਪ੍ਰੀਤ, ਗੁਰਸੇਵਕ ਸਿੰਘ, ਕਰਨ ਸਿੰਘ