5 Dariya News

ਰਿਕਾਰਡ ਤੋੜ ਪ੍ਰਦਰਸ਼ਨ ਦੇ ਨਾਲ, ਕਲੀ ਜੋਟਾ 180 ਸਿਨੇਮਾਘਰਾਂ ਵਿੱਚ ਹਰ ਰੋਜ਼ 617 ਸਕ੍ਰੀਨਿੰਗਾਂ ਦੇ ਨਾਲ ਆਪਣੇ ਪੰਜਵੇਂ ਹਫ਼ਤੇ ਵਿੱਚ ਪ੍ਰਵੇਸ਼ ਕਰ ਗਈ ਹੈ ਅਤੇ ਟਿਕਟ ਦੀ ਕੀਮਤ 112 ਰੁਪਏ ਤੱਕ ਘਟਾ ਦਿੱਤੀ ਗਈ ਹੈ

5 Dariya News

ਚੰਡੀਗੜ੍ਹ 03-Mar-2023

"ਕਲੀ ਜੋਟਾ" ਦੀ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਮਸ਼ਹੂਰ ਫਿਲਮ "ਕਾਲੀ ਜੋਟਾ" ਨੇ ਆਪਣੇ ਦਮ 'ਤੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਹੈ। ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ, ਜਿਸਦੇ ਸਦਕਾ ਇਹ ਫਿਲਮ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫ਼ਿਲਮਾਂ ਵਿੱਚੋਂ ਇੱਕ ਬਣ ਚੁੱਕੀ ਹੈ। 

ਪੰਜਵੇਂ ਹਫਤੇ ਦੇ ਵਿਚ ਪਹੁੰਚਦੇ ਹੋਏ ਫ਼ਿਲਮ ਨੇ 180 ਸਿਨੇਮਾਘਰਾਂ 'ਚ ਹਰ ਦਿਨ 617 ਸ਼ੋਅ ਦੇ ਨਾਲ ਦਰਸ਼ਕਾਂ ਦੇ ਵਿੱਚ ਆਪਣਾ ਉਤਸ਼ਾਹ ਨਹੀਂ ਘਟਣ ਦਿੱਤਾ, ਅਤੇ ਇੰਨਾ ਹੀ ਨਹੀਂ ਹੁਣ ਦਰਸ਼ਕਾਂ ਲਈ ਇਸ ਫ਼ਿਲਮ ਲਈ ਟਿਕਟ ਦੀ ਕੀਮਤ 112 ਰੁਪਏ ਕਰ ਦਿੱਤੀ ਗਈ ਹੈ। ਫਿਲਮ ਬਾਰੇ ਗੱਲ ਕਰੀਏ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

Also Read: Kali Jotta Review: A Movie With Brilliant Direction, Commendable Story & Power-Packed Performance