Member of Legislative Assembly from Ludhiana Central, Ashok Parashar Pappi, Deputy Commissioner Sakshi Sawhney, and MC Commissioner Sandeep Rishi discussed the relocation of 31 slum-dwelling families with railway officials and representative of families. The railway officials informed that 31 permanent encroachments are located on the railway land where they are working on a project to double the railway track from Ludhiana to Kila Raipur (17.174 km) which includes 25-KV high rise railway electrification and signalling and telecommunication works.
MLA Ashok Parashar Pappi assured that the district administration and Municipal Corporation will find out the way to rehabilitate the families. On the request of the MLA, Deputy Commissioner Sakshi Sawhney asked SDM Vikas Hira, MC, and railway officials to take representatives of the families to the site and submit a report if any other solution could be found to avoid relocating the families from there.
Sawhney also assured full support to the families in facilitating rehabilitation in the best manner possible if no viable solution is found.
ਵਿਧਾਇਕ, ਡੀ.ਸੀ ਅਤੇ ਐਮ.ਸੀ ਕਮਿਸ਼ਨਰ ਨੇ ਰੇਲਵੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਐਸ.ਡੀ.ਐਮ ਅਤੇ ਰੇਲਵੇ ਅਧਿਕਾਰੀ ਸਥਾਨ ਤੇ ਜਾ ਕੇ ਹੱਲ ਲੱਭਣ
ਲੁਧਿਆਣਾ
ਲੁਧਿਆਣਾ ਸੈਂਟਰਲ ਤੋਂ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਰੇਲਵੇ ਅਧਿਕਾਰੀਆਂ ਅਤੇ ਪਰਿਵਾਰਾਂ ਦੇ ਨੁਮਾਇੰਦਿਆਂ ਨਾਲ ਝੁੱਗੀ-ਝੌਂਪੜੀ ਵਾਲੇ 31 ਪਰਿਵਾਰਾਂ ਦੇ ਮੁੜ-ਵਸੇਬੇ ਲਈ ਵਿਚਾਰ-ਵਟਾਂਦਰਾ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੀ ਜ਼ਮੀਨ 'ਤੇ 31 ਸਥਾਈ ਕਬਜ਼ੇ ਹਨ ਜਿੱਥੇ ਉਹ ਲੁਧਿਆਣਾ ਤੋਂ ਕਿਲਾ ਰਾਏਪੁਰ (17.174 ਕਿਲੋਮੀਟਰ) ਤੱਕ ਰੇਲਵੇ ਟ੍ਰੈਕ ਨੂੰ ਦੂਹਰੀ ਕਰਨ ਦੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ, ਜਿਸ ਵਿੱਚ 25 ਕੇ.ਵੀ ਹਾਈ ਰਾਈਜ਼ ਰੇਲਵੇ ਇਲੈਕਟ੍ਰੀਫਿਕੇਸ਼ਨ ਅਤੇ ਸਿਗਨਲਿੰਗ ਅਤੇ ਦੂਰ-ਸੰਚਾਰ ਦੇ ਕੰਮ ਸ਼ਾਮਲ ਹਨ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਪਰਿਵਾਰਾਂ ਦੇ ਮੁੜ ਵਸੇਬੇ ਲਈ ਜਲਦ ਤੋ ਜਲਦ ਹੱਲ ਲੱਭੇਗਾ। ਵਿਧਾਇਕ ਦੇ ਕਹਿਣ 'ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐਸ.ਡੀ.ਐਮ ਵਿਕਾਸ ਹੀਰਾ, ਐਮ.ਸੀ ਅਤੇ ਰੇਲਵੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਰਿਵਾਰਾਂ ਦੇ ਨੁਮਾਇੰਦਿਆਂ ਨੂੰ ਸਥਾਨ 'ਤੇ ਜਾ ਕੇ ਮਿਲਣ ਤੇ ਕੋਈ ਹੋਰ ਹੱਲ ਲੱਭਿਆ ਜਾ ਸਕਦਾ ਹੈ ਬਾਰੇ ਰਿਪੋਰਟ ਦੇਣ, ਤਾਂ ਜ਼ੋ ਪਰਿਵਾਰਾਂ ਦੇ ਮੁੜ ਵਸੇਬੇ ਦੀ ਲੋੜ ਹੀ ਨਾ ਪਵੇ।
ਡੀ.ਸੀ ਸਾਹਨੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੇਕਰ ਕੋਈ ਹੋਰ ਹੱਲ ਨਹੀਂ ਲੱਭਿਆ ਗਿਆ ਤਾਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਵਧੀਆ ਉਪਰਾਲੇ ਕੀਤੇ ਜਾਣਗੇ।