Saturday, 27 April 2024

 

 

LATEST NEWS Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba

 

Lok Sabha Elections 2024: Punjab CEO office organises SVEEP program to encourage voters during IPL match: Sibin C

400 members of the Electoral Literacy Club urge people to register as a voter and actively participate in the forthcoming Lok Sabha elections

Sibin C, Election Commision Punjab, ECI, Chief Electoral Officer Punjab,, Lok Sabha Elections 2024, General Elections 2024, Chunav Ka Parv, Desh Ka Garv, DC Mohali, Aashika Jain, Deputy Commissioner Mohali, S.A.S. Nagar, S.A.S. Nagar Mohali, Mohali, Sahibzada Ajit Singh Nagar
Listen to this article

Web Admin

Web Admin

5 Dariya News

Chandigarh , 23 Mar 2024

As part of encouraging people to be involved in the electoral process and achieve the goal of the ‘Iss Vaar 70 Paar’ campaign, the Chief Electoral Office (CEO) on Saturday organised a SVEEP (Systematic Voters' Education and Electoral Participation) program during IPL match at Maharaja Yadavindra Singh International Cricket Stadium in Mullanpur, District Shahibzada Ajit Singh Nagar.

Divulging the further information about the event, the Chief Electoral Officer (CEO) Sibin C said that SVEEP  is a flagship programme of the Election Commission of India to promote voter education and participation in elections.

He said that considering the craze of Cricket, the office of CEO Punjab appointed sensational cricketer Shubman Gill as the State Icon and they are confident that his mass appeal would help them achieve the target of taking the voting turnout above 70 percent.

The Chief Electoral Officer said that during the SVEEP event, a myriad of activities were organized in the stadium to motivate voters to exercise their right to vote. He said that over 400 members of the Electoral Literacy Club present at the venue encouraged everyone who has reached the age of 18 to register as a voter and actively participate in the forthcoming elections.

Apart from it, folk orchestra version of ECI song "Main Bharat Hun" was played before the start of the match. Sibin C said that giving special attention to native audience, Punjabi adaptation of Main Bharat Hun song was also played on the big screen. Likewise, voter awareness messages and vote appeal by State Icons Shubman Gill and Tarsem Jassar were displayed during the match.

The CEO further said that huge hoardings, banners, canopies, standies were also put up outside the stadium, apart from several cutouts of Election Mascot Shera 2.0. Canopies were also put up outside the stadium and merchandise with election awareness slogans like mugs and keychains were distributed to the visitors to encourage them for voting.

Meanwhile, addressing media persons before the start of the match, District Election Officer-cum-DC of Shahibzada Ajit Singh Nagar Aashika Jain said that there couldn't have been a better platform than Cricket to raise voter awareness especially among youth. She appealed to the electors to exercise their voting right on 1st June 2024 in a fearless and inducement free manner.

लोक सभा मतदान 2024 :  इस बार 70 पार के लक्ष्य की पूर्ति के लिए पंजाब के सी. ई. ओ. दफ्तर द्वारा आई. पी. एल. मैच के दौरान जागरूकता प्रोग्रामः सिबिन सी

इलेक्ट्रोरल लिटरेसी क्लब के 400 सदस्यों ने लोगों को वोटर के तौर पर रजिस्टर होने और आने वाले लोक सभा मतदान में सक्रियता से हिस्सा लेने की अपील की

चंडीगढ़

लोगों को चुनाव प्रक्रिया में बढ़ चढ़ कर हिस्सा लेने और ’इस बार 70 पार’ मुहिम के लक्ष्य को प्राप्त करने के लिए पंजाब के मुख्य चुनाव दफ़्तर ( सी. ई. ओ.) द्वारा शनिवार को महाराजा यादविन्दर सिंह अंतरराष्ट्रीय क्रिकेट स्टेडियम मुल्लांपुर, ज़िला साहिबज़ादा अजीत सिंह नगर में आई. पी. एल. मैच के दौरान एक स्वीप ( सिस्टेमैटिक वोटर एजुकेशन और इलेक्ट्रोरल पार्टीसिपेशन) प्रोग्राम करवाया गया।

इस प्रोग्राम के बारे और ज्यादा जानकारी देते हुए मुख्य चुनाव अधिकारी सिबिन सी ने कहा कि स्वीप वोटरों को जागरूक और मतदान में भागीदारी को उत्साहित करने के लिए भारतीय निर्वाचन आयोग का एक प्रमुख प्रोग्राम है। उन्होंने कहा कि क्रिकेट के दीवानगी को देखते हुए उनके दफ़्तर ने मशहूर क्रिकेटर शुभमन गिल को स्टेट आइकॉन नियुक्त किया है और उनको भरोसा है कि शुभमन गिल की तरफ से की गई जन अपील वोट प्रतिशत को 70 प्रतिशत से पर ले जाने का लक्ष्य हासिल करने में मदद करेगी।

मुख्य चुनाव अफ़सर ने बताया कि स्वीप प्रोग्राम के दौरान वोटरों को अपने वोट के अधिकार का प्रयोग करने के लिए प्रेरित करने के लिए स्टेडियम में कई गतिविधियां करवाई गई। उन्होंने बताया कि प्रोग्राम वाली जगह पर मौजूद इलेक्ट्रोरल लिटरेसी क्लब के 400 से अधिक सदस्यों ने 18 साल की उम्र वाले व्यक्तियों को वोटर के तौर पर रजिस्टर होने और आने वाले मतदान में सक्रियता के साथ हिस्सा लेने के लिए प्रेरित और उत्साहित किया।

इसके इलावा मैच शुरू होने से पहले भारतीय निर्वाचन आयोग के गीत “मैं भारत हूं“ की वीडियो को भी बड़ी स्क्रीन पर चलाया गया। सिबिन सी ने बताया कि स्थानीय श्रोताओं का विशेष ध्यान रखते हुए गीत ‘मैं भारत हूं’ का पंजाबी संस्करण भी स्क्रीन पर चलाया गया। इसी तरह मैच के दौरान स्टेट आइकॉन शुभमन गिल और तरसेम जस्सड़ की तरफ से वोटर जागरूकता संदेश और वोट डालने की अपीलें भी दिखाई गई।

मुख्य चुनाव अधिकारी ने आगे बताया कि चुनाव मस्कट शेरा 2.0 के कई कटआऊटों के इलावा स्टेडियम के बाहर विशाल होरडिंगज़, बैनर, कैनोपीज़ और स्टैंडीज़ भी लगाए गए। स्टेडियम के बाहर कैनोपीज़ भी लगाई गई और दर्शकों को वोट डालने के लिए उत्साहित करने के लिए चुनाव जागरूकता स्लोगन वाले कप और चाबियाँ बाँटीं गई।

इस दौरान मैच शुरू होने से पहले पत्रकारों को संबोधन करते हुये साहिबज़ादा अजीत सिंह नगर के ज़िला चुनाव अधिकारी-कम-डिप्टी कमिशनर आशिका जैन ने कहा कि वोटरों ख़ास कर नौजवानों में वोटें डालने सम्बन्धी जागरूकता बढ़ाने के लिए क्रिकेट से बढ़िया प्लेटफार्म नहीं हो सकता। उन्होंने वोटरों से अपील की कि वह 1 जून, 2024 को बिना किसी डर- भय के अपने वोट के अधिकार का प्रयोग करें।

ਲੋਕ ਸਭਾ ਚੋਣਾਂ 2024: 'ਇਸ ਵਾਰ 70 ਪਾਰ' ਦੇ ਟੀਚੇ ਦੀ ਪੂਰਤੀ ਲਈ ਪੰਜਾਬ ਦੇ ਸੀ.ਈ.ਓ. ਦਫ਼ਤਰ ਵੱਲੋਂ ਆਈ.ਪੀ.ਐਲ. ਮੈਚ ਦੌਰਾਨ ਜਾਗਰੂਕਤਾ ਪ੍ਰੋਗਰਾਮ: ਸਿਬਿਨ ਸੀ

ਇਲੈਕਟੋਰਲ ਲਿਟਰੇਸੀ ਕਲੱਬ ਦੇ 400 ਮੈਂਬਰਾਂ ਨੇ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਕੀਤੀ ਅਪੀਲ

ਚੰਡੀਗੜ੍ਹ

ਲੋਕਾਂ ਨੂੰ ਚੋਣ ਪ੍ਰਕਿਰਿਆ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ 'ਇਸ ਵਾਰ 70 ਪਾਰ' ਮੁਹਿੰਮ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੰਜਾਬ ਦੇ ਮੁੱਖ ਚੋਣ ਦਫਤਰ (ਸੀ.ਈ.ਓ.) ਵੱਲੋਂ ਸ਼ਨੀਵਾਰ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਆਈ.ਪੀ.ਐੱਲ. ਮੈਚ ਦੌਰਾਨ ਇਕ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਪ੍ਰੋਗਰਾਮ ਕਰਵਾਇਆ ਗਿਆ।  

ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਸਵੀਪ ਵੋਟਰਾਂ ਨੂੰ ਜਾਗਰੂਕ ਅਤੇ ਚੋਣਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਦੇ ਕ੍ਰੇਜ਼ ਨੂੰ ਦੇਖਦੇ ਹੋਏ ਉਨ੍ਹਾਂ ਦੇ ਦਫਤਰ ਨੇ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਸਟੇਟ ਆਈਕੋਨ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸ਼ੁਭਮਨ ਗਿੱਲ ਵੱਲੋਂ ਕੀਤੀ ਗਈ ਜਨ ਅਪੀਲ ਵੋਟ ਪ੍ਰਤੀਸ਼ਤ ਨੂੰ 70 ਫੀਸਦੀ ਤੋਂ ਉੱਪਰ ਲਿਜਾਣ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗੀ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਸਵੀਪ ਪ੍ਰੋਗਰਾਮ ਦੌਰਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਸਟੇਡੀਅਮ ਵਿੱਚ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਾਲੀ ਥਾਂ 'ਤੇ ਮੌਜੂਦ ਇਲੈਕਟੋਰਲ ਲਿਟਰੇਸੀ ਕਲੱਬ ਦੇ 400 ਤੋਂ ਵੱਧ ਮੈਂਬਰਾਂ ਨੇ 18 ਸਾਲ ਦੀ ਉਮਰ ਵਾਲੇ ਵਿਅਕਤੀਆਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ।

ਇਸ ਤੋਂ ਇਲਾਵਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੇ ਗੀਤ "ਮੈਂ ਭਾਰਤ ਹੂੰ" ਦੀ ਵੀਡੀਓ ਨੂੰ ਵੀ ਵੱਡੀ ਸਕਰੀਨ ਉੱਤੇ ਚਲਾਇਆ ਗਿਆ। ਸਿਬਿਨ ਸੀ ਨੇ ਦੱਸਿਆ ਕਿ ਸਥਾਨਕ ਸਰੋਤਿਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਗੀਤ ‘ਮੈਂ ਭਾਰਤ ਹੂੰ’ ਦਾ ਪੰਜਾਬੀ ਸੰਸਕਰਣ ਵੀ ਸਕਰੀਨ 'ਤੇ ਚਲਾਇਆ ਗਿਆ। ਇਸੇ ਤਰ੍ਹਾਂ ਮੈਚ ਦੌਰਾਨ ਸਟੇਟ ਆਈਕੋਨ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਵੱਲੋਂ ਵੋਟਰ ਜਾਗਰੂਕਤਾ ਸੰਦੇਸ਼ ਅਤੇ ਵੋਟ ਪਾਉਣ ਦੀਆਂ ਕੀਤੀਆਂ ਅਪੀਲਾਂ ਵੀ ਵਿਖਾਈਆਂ ਗਈਆਂ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਚੋਣ ਮਸਕਟ ਸ਼ੇਰਾ 2.0 ਦੇ ਕਈ ਕਟਆਊਟਾਂ ਤੋਂ ਇਲਾਵਾ ਸਟੇਡੀਅਮ ਦੇ ਬਾਹਰ ਵਿਸ਼ਾਲ ਹੋਰਡਿੰਗਜ਼, ਬੈਨਰ, ਕੈਨੋਪੀਜ਼ ਅਤੇ ਸਟੈਂਡੀਜ਼ ਵੀ ਲਗਾਏ ਗਏ। ਸਟੇਡੀਅਮ ਦੇ ਬਾਹਰ ਕੈਨੋਪੀਜ਼ ਵੀ ਲਗਾਈਆਂ ਗਈਆਂ ਅਤੇ ਦਰਸ਼ਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਚੋਣ ਜਾਗਰੂਕਤਾ ਸਲੋਗਨ ਵਾਲੇ ਕੱਪ ਅਤੇ ਚਾਬੀਆਂ ਵੰਡੀਆਂ ਗਈਆਂ।

ਇਸ ਦੌਰਾਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਵੋਟਰਾਂ ਖਾਸ ਕਰਕੇ ਨੌਜਵਾਨਾਂ ਵਿੱਚ ਵੋਟਾਂ ਪਾਉਣ ਸਬੰਧੀ ਜਾਗਰੂਕਤਾ ਵਧਾਉਣ ਲਈ ਕ੍ਰਿਕਟ ਤੋਂ ਵਧੀਆ ਪਲੇਟਫਾਰਮ ਨਹੀਂ ਹੋ ਸਕਦਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ, 2024 ਨੂੰ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

 

Tags: Sibin C , Election Commision Punjab , ECI , Chief Electoral Officer Punjab , , Lok Sabha Elections 2024 , General Elections 2024 , Chunav Ka Parv , Desh Ka Garv , DC Mohali , Aashika Jain , Deputy Commissioner Mohali , S.A.S. Nagar , S.A.S. Nagar Mohali , Mohali , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD