Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Strengthening surface water infrastructure in Punjab : Chetan Singh Jouramajra

Lays foundation stone of reconstruction work of Azamwala Minor with an estimated cost of over Rs.9.5 crore

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Amandeep Singh Goldy Musafir, Amandeep Singh Goldy, Balluana,  Fazilka
Listen to this article

Web Admin

Web Admin

5 Dariya News

Fazilka , 20 Feb 2024

Punjab Water Resources and Horticulture Minister S. Chetan Singh Jouramajra, today laid foundation stone of the reconstruction work of Azamwala Minor. The 13.41 km long minor, with an estimated cost of over Rs.9.5 crore, will enhance irrigation facilities for approximately 13,685 acres and ensure full water reach to the tail end.

Addressing the gathering, Cabinet Minister S. Chetan Singh Jouramajra said that Chief Minister S. Bhagwant Singh Mann led government is committed to revitalize surface water infrastructure in the state. He said that the state government has restorated and strengthened approximately 14 thousand kilometers of water courses in the state. Emphasizing maximum use of canal water, he pointed out its potential to conserve underground water and reduce electricity consumption for agriculture sector. 

The Cabinet Minister also encouraged farmers to adopt drip irrigation, with subsidies provided by the Punjab government. The cabinet minister elaborated on various schemes undertaken by the Mann government, including the creation of over 40 thousand government jobs based on merit and the implementation of welfare programs for all sections of society.

Welcoming the Cabinet Minister, MLA Balluana Mr. Amandeep Singh Goldi Musafar highlighted ongoing development projects worth over Rs.800 crores in Balluana. He expressed gratitude for the Punjab government's effective response to the area's demand for surface water.

S. Jouramajra acknowledged the challenges faced by kinnow growers and cited the government's intervention to support them during a bumper crop. Chief Minister S. Bhagwant Singh Mann's administration initiated the procurement of kinnow through Punjab Agro, with the fruit being included in mid-day meals to ensure fair prices for farmers.

Chairman District Planning Board Mr. Sunil Sachdeva, Chairman Market Committee Giddarwaha Mr. Pritpal Sharma, Chairman of District Planning Board Sri Muktsar Sahib Mr. Sukhjinder Singh Kouni, Mr. Dharamvir Godara, Mrs. Puja Luthra, Tejbir Singh Brar and Executive Engineer of Irrigation Department Mr. Sukhjit Singh were also present on this occasion.

ਪੰਜਾਬ ਵਿੱਚ ਨਹਿਰੀ ਪਾਣੀ ਦੇ ਬੁਨਿਆਦੀ ਢਾਂਚੇ ਨਹਿਰਾਂ ਅਤੇ ਖਾਲਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ : ਚੇਤਨ ਸਿੰਘ ਜੌੜਾਮਾਜਰਾ

ਬੱਲੂਆਣਾ ਹਲਕੇ ਵਿੱਚ 9.51 ਕਰੋੜ ਰੁਪਏ ਨਾਲ ਬਣਨ ਵਾਲੀ ਆਜ਼ਮਵਾਲਾ ਮਾਈਨਰ ਦੇ ਕੰਮ ਦਾ ਰੱਖਿਆ ਨੀਹ ਪੱਥਰ

ਫਾਜ਼ਿਲਕਾ

ਪੰਜਾਬ ਦੇ ਜਲ ਸਰੋਤ ਅਤੇ ਬਾਗਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਬੱਲੂਆਣਾ ਹਲਕੇ ਦੇ ਪਿੰਡ ਆਜ਼ਮਵਾਲਾ ਵਿਖੇ ਨਵੀਂ ਬਣਨ ਵਾਲੀ ਆਜ਼ਮਵਾਲਾ ਮਾਈਨਰ ਦੇ ਕੰਮ ਦਾ ਨੀਹ ਪੱਥਰ ਰੱਖਿਆ। ਸਾਢੇ 9 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 13.41 ਕਿਲੋਮੀਟਰ ਲੰਮੇ ਇਸ ਮਾਈਨਰ ਨਾਲ 13,685 ਏਕੜ ਤੋਂ ਵੱਧ ਰਕਬੇ ਨੂੰ ਸਿੰਜਾਈ ਲਈ ਪਾਣੀ ਮਿਲੇਗਾ ਅਤੇ ਟੇਲਾਂ ਤੱਕ ਪੂਰਾ ਪਾਣੀ ਪਹੁੰਚਣਾ ਯਕੀਨੀ ਬਣੇਗਾ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਰਾਜ ਵਿੱਚ ਨਹਿਰੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 14 ਹਜ਼ਾਰ ਕਿਲੋਮੀਟਰ ਲੰਬੇ ਨਹਿਰਾਂ ਅਤੇ ਖਾਲਿਆਂ ਦੀ ਬਹਾਲੀ ਕੀਤੀ ਗਈ ਹੈ ਜਾਂ ਉਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਨਹਿਰੀ ਪਾਣੀ ਦੀ ਵਰਤੋਂ ਜ਼ਿਆਦਾ ਕੀਤੀ ਜਾਵੇ ਤਾਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਖੇਤੀ ਵਿੱਚ ਵਰਤੀ ਜਾਂਦੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ। 

ਉਨ੍ਹਾਂ ਕਿਸਾਨਾਂ ਨੂੰ ਤੁਪਕਾ ਸਿੰਜਾਈ ਪ੍ਰਣਾਲੀ ਅਪਣਾਉਣ ਦਾ ਸੱਦਾ ਵੀ ਦਿੱਤਾ ਜਿਸ ਲਈ ਪੰਜਾਬ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਮੈਰਿਟ ਆਧਾਰ 'ਤੇ 40 ਹਜ਼ਾਰ ਨੌਕਰੀਆਂ ਦਿੱਤੀਆਂ ਹਨ, ਉਥੇ ਹੀ ਹਰ ਵਰਗ ਦੀ ਭਲਾਈ ਲਈ ਸਕੀਮ ਬਣਾ ਕੇ ਲਾਗੂ ਕੀਤੀ ਹੈ।

ਇਸ ਤੋਂ ਪਹਿਲਾਂ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕੈਬਨਿਟ ਮੰਤਰੀ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਲਕਾ ਬੱਲੂਆਣਾ ਵਿੱਚ 800 ਕਰੋੜ ਤੋਂ ਜ਼ਿਆਦਾ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਨਹਿਰੀ ਪਾਣੀ ਦੀ ਮੁੱਖ ਮੰਗ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਬਾਖੂਬੀ ਪੂਰਾ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਇਸ ਮੌਕੇ ਕਿੰਨੂੰ ਬਾਗਬਾਨਾਂ ਦੀ ਗੱਲ ਕਰਦਿਆਂ ਆਖਿਆ ਕਿ ਇਸ ਵਾਰ ਕਿੰਨੂ ਦੀ ਬੰਪਰ ਫਸਲ ਹੈ ਅਤੇ ਜਿਆਦਾ ਉਤਪਾਦਨ ਹੋਣ ਕਾਰਨ ਕਿਸਾਨਾਂ ਨੂੰ ਪੂਰੀ ਕੀਮਤ ਨਹੀਂ ਮਿਲ ਰਹੀ ਸੀ । ਜਿਸ ਦੇ ਮੱਦੇਨਜ਼ਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਰਾਹੀਂ ਕਿੰਨੂ ਦੀ ਖਰੀਦ ਸ਼ੁਰੂ ਕਰਕੇ ਮਿਡ ਡੇ ਮੀਲ ਵਿੱਚ ਕਿੰਨੂ ਭੇਜਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਪੂਰੀ ਕੀਮਤ ਮਿਲ ਸਕੇ।

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਸੁਨੀਲ ਸਚਦੇਵਾ, ਚੇਅਰਮੈਨ ਮਾਰਕੀਟ ਕਮੇਟੀ ਗਿੱਦੜਵਾਹਾ ਸ੍ਰੀ ਪ੍ਰਿਤਪਾਲ ਸ਼ਰਮਾ, ਜ਼ਿਲਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ, ਸ੍ਰੀ ਧਰਮਵੀਰ ਗੋਦਾਰਾ, ਸ੍ਰੀਮਤੀ ਪੂਜਾ ਲੂਥਰਾ, ਤੇਜਬੀਰ ਸਿੰਘ ਬਰਾੜ ਸਮੇਤ ਸਿੰਜਾਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਸੁਖਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। ਇਲਾਕੇ ਦੇ ਕਿਸਾਨਾਂ ਨੇ ਇਸ ਨਹਿਰ ਦੇ ਨਵੀਨੀਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿੰਜਾਈ ਮੰਤਰੀ ਸ. ਚੇਤਨ ਸਿੰਘ ਜੌੜਾ ਮਾਜਰਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

पंजाब में नहरी पानी के बुनियादी ढांचे नहरों और खालों को मज़बूत किया जायेगा : चेतन सिंह जौड़ामाजरा

बल्लूआना हलके में 9.51 करोड़ रुपए से बनने वाली आज़मवाला माइनर के काम का रखा नींव पत्थर

फाजिल्का

पंजाब के जल संसाधन और बाग़बानी मंत्री स. चेतन सिंह जौड़ामाजरा ने आज बल्लूआना हलके के गाँव आज़मवाला में नई बनने वाली आज़मवाला माइनर के कार्य का नींव पत्थर रखा। साढ़े 9 करोड़ रुपए से अधिक की लागत वाले 13.41 किलोमीटर लंबे इस माइनर से 13,685 एकड़ से अधिक क्षेत्रफल को सिंचाई के लिए पानी मिलेगा और टेलों तक पूरा पानी पहुँचना सुनिश्चित बनेगा।

इस मौके पर उन्होंने बताया कि मुख्यमंत्री स. भगवंत सिंह मान के नेतृत्व वाली राज्य सरकार राज्य में नहरी ढांचे को पुनः सुरजीत करने के लिए लगातार प्रयास कर रही है। उन्होंने कहा कि अब तक 14 हज़ार किलोमीटर लम्बे नहरों और नालों की बहाली की गई है या उनको मज़बूत किया गया है। उन्होंने कहा कि यदि नहरी पानी का प्रयोग ज़्यादा किया जाए तो भूजल को बचाया जा सकता है और खेती में इस्तेमाल की जाने वाली बिजली की भी बचत होती है। 

उन्होंने किसानों को ड्रिप इरीगेशन प्रणाली अपनाने का आह्वान भी किया, जिसके लिए पंजाब सरकार सब्सिडी भी दे रही है।कैबिनेट मंत्री ने पंजाब सरकार की विभिन्न योजनाओं का जिक्र करते हुए बताया कि मुख्यमंत्री स. भगवंत सिंह मान के नेतृत्व वाली पंजाब सरकार ने जहाँ मेरिट के आधार पर 40 हज़ार नौकरियाँ दी हैं, वहीं हर वर्ग की भलाई के लिए योजना बनाकर लागू की हैं।

इससे पहले हलका बल्लूआना के विधायक श्री अमनदीप सिंह गोल्डी मुसाफिऱ ने कैबिनेट मंत्री का स्वागत करते हुए कहा कि मुख्यमंत्री स. भगवंत सिंह मान के नेतृत्व वाली सरकार द्वारा हलका बल्लूआना में 800 करोड़ से ज़्यादा के विकास कार्य करवाए जा रहे हैं। उन्होंने कहा कि इस इलाके में नहरी पानी की मुख्य माँग थी, जिसको पंजाब सरकार द्वारा बाखूबी पूरा किया जा रहा है।

कैबिनेट मंत्री ने इस मौके पर किन्नू बाग़बानों की बात करते हुए कहा कि इस बार किन्नू की बंपर फ़सल हुई है और ज़्यादा उत्पादन होने के कारण किसानों को पूरी कीमत नहीं मिल रही थी। जिसके मद्देनजऱ मुख्यमंत्री स. भगवंत सिंह मान के नेतृत्व वाली पंजाब सरकार ने पंजाब एग्रो द्वारा किन्नू की खरीद शुरू करके मिड डे मील में किन्नू भेजा जा रहा है ताकि किसानों को उनकी फ़सल की पूरी कीमत मिल सके।

इस मौके पर चेयरमैन जिला योजना बोर्ड श्री सुनील सचदेवा, चेयरमैन मार्केट कमेटी गिद्दड़वाहा श्री प्रितपाल शर्मा, जि़ला योजना बोर्ड श्री मुक्तसर साहिब के चेयरमैन सुखजिन्दर सिंह कौणी, श्री धर्मवीर गोदारा, श्रीमती पूजा लूथरा, तेजबीर सिंह बराड़ समेत सिंचाई विभाग के कार्यकारी इंजीनियर श्री सुखजीत सिंह के अलावा उनके विभागीय अधिकारी भी उपस्थित थे। इलाके के किसानों ने इस नहर के नवीनीकरण के लिए मुख्यमंत्री स. भगवंत सिंह मान और सिंचाई मंत्री स. चेतन सिंह जौड़ामाजरा का विशेष रूप से धन्यवाद किया।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Amandeep Singh Goldy Musafir , Amandeep Singh Goldy , Balluana , Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD