आज किसान संगठनों ने वरिष्ठ भाजपा नेता सुखविंदर सिंह बिंद्रा राष्ट्रीय सदस्य (एनएसआईडी), केंद्रीय सामाजिक न्याय और अधिकारिता मंत्रालय, भारत सरकार के लुधियाना स्थित कार्यालय के बाहर प्रदर्शन किया। पत्रकारों से बात करते हुए बिंद्रा ने कहा कि आज सैकड़ों किसानों ने मेरे घर के सामने धरना दिया। वे मुझे निशाना बना रहे हैं और धमकी दे रहे हैं क्योंकि मैं भाजपा कार्यकर्ता हूं।
उन्होंने अपनी मांगों को लेकर एक लिखित मांग पत्र सौंपा है और कहा है कि अगर ये मांगें पूरी नहीं की गईं तो भविष्य में गंभीर परिणाम भुगतने की चेतावनी दी है। किसानो ने मेरे सुरक्षाकर्मियों के साथ झगड़ा करने की भी कोशिश की। वे मेरे ख़िलाफ़ नारे लगा रहे थे और मुझे बार-बार धमकी दे रहे थे। उनके पास तलवार समेत धारदार हथियार थे और उन्होंने मेरे घर में घुसने की कोशिश भी की थी।
इसके अलावा कई संगठनों से मुझे लगातार धमकियां मिल रही हैं। बिंद्रा ने पुलिस और प्रशासन से अपील की है कि कृपया मेरी सुरक्षा सुनिश्चित करें, क्योंकि मैं नियमित रूप से विभिन्न स्थानों पर राजनीतिक और धार्मिक कार्यक्रमों में भाग लेता रहता हूं।
किसान संगठन भारती किसान मजदूर यूनियन के वरिष्ठ उपाध्यक्ष गुरदीप सिंह भट्टी ने भाजपा सरकार की किसान विरोधी नीतियों के खिलाफ धरना दिया। उन्होंने कहा कि अगर बीजेपी नेता मोदी सरकार से हमारी मांग पूरी नहीं करवाएंगे तो आने वाले समय में और भी बड़े पैमाने पर संघर्ष होगा।
ਕਿਸਾਨ ਜਥੇਬੰਦੀਆਂ ਨੇ ਬੀਜੇਪੀ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੇ ਘਰ ਦੇ ਬਾਹਰ ਲਗਾਇਆ ਧਰਨਾ
ਫ਼ਸਲਾਂ ਦੀ ਐਮ ਐਸ ਪੀ, ਗੰਨੇ ਦੀ ਐਫ ਆਰ ਪੀ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਬੰਧੀ ਦਿੱਤਾ ਮੰਗ ਪੱਤਰ
ਲੁਧਿਆਣਾ
ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਸੀਨੀਅਰ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਰਾਸ਼ਟਰੀ ਮੈਂਬਰ (ਐਨ ਐਸ ਆਈ ਡੀ) ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੇ ਲੁਧਿਆਣਾ ਵਿਖੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸੈਂਕੜੇ ਕਿਸਾਨ ਵਲੋ ਮੇਰੇ ਘਰ ਦੇ ਸਾਹਮਣੇ ਅੰਦੋਲਨ ਰੂਪੀ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਉਹ ਮੈਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ ਕਿਉਂਕਿ ਮੈਂ ਭਾਜਪਾ ਦਾ ਵਰਕਰ ਹਾਂ। ਉਨ੍ਹਾਂ ਨੇ ਆਪਣੀਆਂ ਮੰਗਾਂ ਸਬੰਧੀ ਲਿਖਤੀ ਰੂਪ ਵਿੱਚ ਮੰਗ ਪੱਤਰ ਸੌਂਪਿਆ ਹੈ ਅਤੇ ਕਿਹਾ ਕਿ ਜੇਕਰ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਕਿਸਾਨ ਨੇ ਮੇਰੇ ਸੁਰੱਖਿਆ ਕਰਮੀਆਂ ਨਾਲ ਝਗੜਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਹ ਮੇਰੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਮੈਨੂੰ ਵਾਰ-ਵਾਰ ਧਮਕੀਆਂ ਦੇ ਰਹੇ ਸਨ। ਉਨ੍ਹਾਂ ਨੇ ਕੋਲ ਤਲਵਾਰਾਂ ਸਮੇਤ ਤੇਜ਼ਧਾਰ ਹਥਿਆਰ ਵੀ ਸਨ ਅਤੇ ਮੇਰੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ।
ਇਸ ਤੋਂ ਇਲਾਵਾ ਮੈਨੂੰ ਵੱਖ-ਵੱਖ ਸੰਗਠਨਾਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਬਿੰਦਰਾ ਨੇ ਪੁਲੀਸ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ, ਕਿਉਂਕਿ ਮੈਂ ਨਿਯਮਿਤ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਸਿਆਸੀ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਹਾਂ।
ਕਿਸਾਨ ਜਥੇਬੰਦੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਭੱਟੀ ਨੇ ਬੀਜੇਪੀ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਬੀਜੇਪੀ ਲੀਡਰ ਮੋਦੀ ਸਰਕਾਰ ਤੋ ਸਾਡੀਆ ਮੰਗ ਪੂਰੀਆ ਕਰਵਾਉਣ ਨਹੀਂ ਤਾਂ ਅੱਗੇ ਤੋ ਹੋਰ ਵੱਡੇ ਪੱਧਰ ਦਾ ਸੰਘਰਸ਼ ਕੀਤਾ ਜਾਵੇਗਾ।