Saturday, 18 May 2024

 

 

खास खबरें दो साल में हमारी सरकार और मेरे काम को देखें, फिर तय करें कि आपको क्या चाहिए: मीत हेयर सीपीआई एम.एल. (लिबरेशन) ने की गुरजीत औजला के पक्ष में चुनावी रैली सनौर में अकाली दल प्रत्याशी के कार्यालय का उदघाटन खरड़ में निर्माणाधीन श्री राम मंदिर का दौरा करने के लिए माननीय राज्यपाल पंजाब को अनुरोध पत्र परनीत कौर व गांधी पटियाला हलके के लिए कोई प्रोजैक्ट नहीं लाए:एन.के.शर्मा मलोया में 20 मई को योगी आदित्य नाथ की विशाल चुनावी जनसभा-प्रदेशाध्यक्ष जतिंदर पाल मल्होत्रा फिल्म 'करतम भुगतम ' को ऑडियंस का प्यार और बॉक्स ऑफिस पर मिली सफलता लोक सभा चुनाव के दौरान चुनाव आयोग की हिदायतों का पूरा पालन किया जाए: जनरल पर्यवेक्षक जिला निर्वाचन अधिकारी कोमल मित्तल की देखरेख में वोटिंग मशीनों का पूरक रैंडमाइजेशन किया गया फिल्म कुड़ी हरियाणे वल दी / छोरी हरियाणे आली के टीजर में जट्ट और जाटनी के रूप में चमके एमी विर्क और सोनम बाजवा पंजाबी सावधान रहें, आप और कांग्रेस एक ही थाली के चट्टे-बट्टे : डॉ. सुभाष शर्मा आनंदपुर लोकसभा के अंतर्गत आता गढ़शंकर ग्रीन चुनाव के लिए एक मॉडल के रूप में करेगा 2024 की दूसरी छमाही में बड़े OTT शो के सीक्वल का बेसब्री से इंतज़ार: मिर्ज़ापुर 3 से ताज़ा ख़बर 2 तक आनंदपुर साहिब संसदीय क्षेत्र देश में हरित चुनाव का मॉडल बनकर उभरेगा पंजाब पुलिस की साईबर क्राइम डिवीजऩ ने अमरीका में रहने वाले लोगों को ठगने वाले दो फर्जी कॉल सैंटरों का किया पर्दाफाश; 155 व्यक्ति काबू ढाई सालों में आम आदमी पार्टी की ओर से किए विकास का हिसाब मांगे शहरवासीः जयइंद्र कौर जनता पेयजल को तरसती रही, राजेंद्र राणा सरकार गिराने की साजिश रचते रहे सुजानपुर में भाजपा को कुनबा संभालना हो रहा मुश्किल हरसिमरत कौर बादल ने लंबी के लिए प्रचार करते हुए लोगों से यह जांचने के लिए कहा कि किस पार्टी ने आपको क्या दिया सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून को झाड़ू से करनी है सफाई मुख्यमंत्री भगवंत मान ने होशियारपुर से आप उम्मीदवार डा. राजकुमार चब्बेवाल के लिए किया प्रचार

 

संगरूर हलके के गांवों में मीत हेयर द्वारा किए गए रोड शो और रैलियों में भारी भीड़ उमड़ी

किसी भी किसान को गेहूं बेचने के लिए मंडियों में परेशान नहीं होना पड़ा:मीत हेयर

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab, Narinder Kaur Bharaj
Listen to this article

Web Admin

Web Admin

5 Dariya News

संगरूर , 04 May 2024

संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि पिछले चार सीजन की तरह इस बार भी गेहूं की खरीद के सफल प्रबंधों के कारण कोई भी किसान मंडियों में परेशान नहीं होया। पिछली सरकारों द्वारा किसान हितैषी होने के खूब दावे किए गए, लेकिन किसानों का असली हाथ आम आदमी पार्टी सरकार ने थामा है।

मीत हेयर आज संगरूर विधानसभा क्षेत्र के गांवों में रोड शो और रैलियां कर रहे थे, जिसमें भारी भीड़ इस बात की गवाही दे रही थी कि लोग सरकार के काम से खुश हैं, खासकर किसान और मजदूर। मीत हेयर ने कहा कि मुख्यमंत्री भगवंत सिंह मान की सरकार द्वारा मंडियों में फसलों की तुरंत खरीद और कीमत देने के दिए गए आदेशों के कारण आज हमारा किसान फिर से समृद्ध हो गया है। 

उन्होंने कहा कि सरकार अगले महीने से शुरू होने वाले धान सीजन में भी धान की फसल के लिए निरंतर और पूरी बिजली उपलब्ध कराएगी। गेहूं की खेती के लिए किसानों को आधी रात को जागना नहीं पड़ता था और अब धान की फसल के लिए भी किसानों को आधी रात तक बिजली का इंतजार नहीं करना पड़ेगा और तेल नहीं खर्च होगा जैसा कि पिछली सरकारों के दौरान होता था।

मीत हेयर ने कहा कि लोकसभा चुनाव में आम आदमी पार्टी विकास के मुद्दे पर चुनाव लड़ रही है। हम सरकार की दो साल की उपलब्धियों को लेकर जनता के बीच जा रहे हैं। मीत हेयर ने कहा कि आने वाले तीन सालों में जहां सरकार पंजाब को दोबारा अपने पैरों पर खड़ा करने के लिए और काम करेगी, वहीं संगरूर और पंजाब की आवाज को संसद में मजबूती से उठाया जाएगा।

आज विधायक नरेंद्र कौर भराज के नेतृत्व में संगरूर हलके में बालद कलां, बालद खुर्द, थमन सिंह वाला, मटरा, मुंशीवाला, नदामपुर, मसानी, राजपुरा, फुम्मनवाल, कालाझार, चन्नो, लाखोवाल, भराज, नूरपुरा, खेड़ी गिलां, शाहपुर , भरो, डेलेवाल, बिबारी आदि गांवों में आयोजित रोड शो और रैलियों में लोगों की भारी भीड़ उमड़ी। विधायक भराज ने कहा कि हम सरकार की उपलब्धियों को घर-घर पहुंचाकर लोगों से वोट मांग रहे हैं।

ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ

ਕਿਸੇ ਵੀ ਕਿਸਾਨ ਨੂੰ ਕਣਕ ਵੇਚਣ ਲਈ ਮੰਡੀਆਂ ਚ ਰੁਲਣ ਨਹੀਂ ਦਿੱਤਾ: ਮੀਤ ਹੇਅਰ

ਸੰਗਰੂਰ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਚਾਰ ਸੀਜ਼ਨਾਂ ਵਾਂਗ ਇਸ ਵਾਰ ਵੀ ਕਣਕ ਦੀ ਖਰੀਦ ਦੇ ਸਫਲ ਪ੍ਰਬੰਧਾਂ ਸਦਕਾ ਕਿਸੇ ਵੀ ਕਿਸਾਨ ਨੂੰ ਕਣਕ ਵੇਚਣ ਲਈ ਮੰਡੀਆਂ ਚ ਰੁਲਣ ਨਹੀਂ ਦਿੱਤਾ ਗਿਆ। ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨ ਹਿਤੈਸ਼ੀ ਹੋਣ ਦੇ ਬਹੁਤ ਦਾਅਵੇ ਕੀਤੇ ਗਏ ਪਰ ਕਿਸਾਨਾਂ ਦੀ ਅਸਲੀ ਬਾਂਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜੀ ਹੈ। 

ਮੀਤ ਹੇਅਰ ਅੱਜ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਸਨ ਜਿਨ੍ਹਾਂ ਵਿੱਚ ਜੁੜੀ ਭਾਰੀ ਭੀੜ ਇਸ ਗੱਲ ਦੀ ਗਵਾਹ ਸੀ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ, ਖਾਸ ਕਰਕੇ ਕਿਸਾਨ ਤੇ ਮਜ਼ਦੂਰ ਵੀਰ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਮੰਡੀਆਂ ਵਿੱਚ ਫਸਲਾਂ ਦੀ ਤੁਰੰਤ ਖਰੀਦ ਅਤੇ ਕੀਮਤ ਅਦਾ ਕਰਨ ਦੇ ਦਿੱਤੇ ਆਦੇਸ਼ਾਂ ਸਦਕਾ ਅੱਜ ਸਾਡਾ ਕਿਸਾਨ ਮੁੜ ਖੁਸ਼ਹਾਲ ਹੋਇਆ ਹੈ। 

ਉਨ੍ਹਾਂ ਕਿਹਾ ਕਿ ਹੁਣ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਝੋਨੇ ਦੀ ਲਵਾਈ ਦੇ ਸੀਜ਼ਨ ਵਿੱਚ ਵੀ ਸਰਕਾਰ ਝੋਨੇ ਦੀ ਫਸਲ ਲਈ ਨਿਰੰਤਰ ਤੇ ਪੂਰੀ ਬਿਜਲੀ ਮੁਹੱਈਆ ਕਰਵਾਏਗੀ। ਐਤਕੀਂ ਵੀ ਕਣਕ ਪਾਲਣ ਲਈ ਕਿਸਾਨਾਂ ਨੂੰ ਅੱਧੀ ਰਾਤ ਜਾਗਣਾ ਨਹੀਂ ਪਿਆ ਅਤੇ ਹੁਣ ਝੋਨੇ ਦੀ ਫਸਲ ਲਈ ਵੀ ਕਿਸਾਨਾਂ ਨੂੰ ਤੇਲ ਨਹੀਂ ਫੂਕਣਾ ਪਵੇਗਾ ਅਤੇ ਨਾ ਹੀ ਅੱਧੀ ਰਾਤ ਤੱਕ ਬਿਜਲੀ ਦੀ ਉਡੀਕ ਕਰਨੀ ਪਵੇਗੀ ਜਿਵੇਂ ਕਿ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਰਿਹਾ।

ਮੀਤ ਹੇਅਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਹੀ ਚੋਣਾਂ ਲੜ ਰਹੀ ਹੈ।ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਅਸੀਂ ਲੋਕਾਂ ਵਿੱਚ ਜਾ ਰਹੇ ਹਾਂ। ਮੀਤ ਹੇਅਰ ਨੇ ਕਿਹਾ ਕਿ ਆਉਣ ਵਾਲੇ ਤਿੰਨ ਸਾਲ ਸਰਕਾਰ ਜਿੱਥੇ ਪੰਜਾਬ ਨੂੰ ਮੁੜ ਪੈਰਾਂ ਉਤੇ ਖੜ੍ਹੇ ਕਰਨ ਲਈ ਹੋਰ ਵੀ ਕੰਮ ਕਰੇਗੀ ਉਥੇ ਪਾਰਲੀਮੈਂਟ ਵਿੱਚ ਸੰਗਰੂਰ ਤੇ ਪੰਜਾਬ ਦੀ ਅਵਾਜ਼ ਜ਼ੋਰਦਾਰ ਤਰੀਕੇ ਨਾਲ ਉਠਾਈ ਜਾਵੇਗੀ।

ਅੱਜ ਸੰਗਰੂਰ ਹਲਕੇ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਬਾਲਦ ਕਲਾਂ, ਬਾਲਦ ਖੁਰਦ, ਥੰਮਨ ਸਿੰਘ ਵਾਲਾ, ਮੱਟਰਾਂ, ਮੁਨਸ਼ੀਵਾਲਾ, ਨਦਾਮਪੁਰ, ਮਸਾਨੀ, ਰਾਜਪੁਰਾ, ਫੁੰਮਣਵਾਲ, ਕਾਲਾਝਾੜ, ਚੰਨੋ, ਲੱਖੋਵਾਲ, ਭਰਾਜ, ਨੂਰਪੁਰਾ, ਖੇੜੀ ਗਿੱਲਾਂ, ਸ਼ਾਹਪੁਰ, ਭੜੋ, ਡੇਲੇਵਾਲ, ਬੀਬੜੀ ਆਦਿ ਪਿੰਡਾਂ ਵਿੱਚ ਕੱਢੇ ਗਏ ਰੋਡ ਸ਼ੋਅ ਅਤੇ ਰੈਲੀਆਂ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ। ਐਮ ਐਲ ਏ ਭਰਾਜ ਨੇ ਦੱਸਿਆ ਕਿ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਤੱਕ ਲਿਜਾ ਕੇ ਅਸੀਂ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab , Narinder Kaur Bharaj

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD