Thursday, 02 May 2024

 

 

खास खबरें भगवंत मान ने आप उम्मीदवार मलविंदर कंग के लिए गढ़शंकर के लोगों से मांगा समर्थन पटियाला की महिला नेत्री आप छोड़ अकाली दल में हुई शामिल गरीबों के शिक्षित बच्चे ही अपने परिवार को गरीबी से मुक्ति दिला सकते हैं: सीएम भगवंत मान ट्रस्ट की लेबोरेट्रीयों से हर वर्ष 12 लाख से ज्यादा लोगों की हो रही जांच : डॉ. एस.पी. सिंह ओबेरॉय 18 वर्षों से कांग्रेस में सक्रिय ओमप्रकाश सैनी सहित 1000 ने भाजपा का दामन थामा मई दिवस पर Chandigarh-Punjab Union of Journalists ने बनाई मानव श्रृंखला अब पति, भाई या बेटा नहीं करेगा महिलाओं की वोट का सौदा पंजाब के मुख्य निर्वाचन अधिकारी सिबिन सी द्वारा लोक सभा मतदान की तैयारियों का जायज़ा लेने के लिए राज्य के डिप्टी कमिशनरों, पुलिस कमिशनरों और ऐसऐसपीज़ के साथ मीटिंग झूठ व डर के सहारे सत्ता पाना चाह रहे जयराम : मुख्यमंत्री सुखविंदर सिंह सूक्खू मजीठा हल्के से होगी भारी जीत कांग्रेस नेताओं ने गुरजीत औजला के साथ मजीठा में की बैठक देश ने तय कर लिया है कि आएंगे तो मोदी ही : जयराम ठाकुर अर्थव्यवस्था की रीढ़ की हड्डी होते हैं मजदूर मैं साधारण ग्रामीण, जिसका मुकाबला बड़े-बड़े धनाढ्यों के साथ:एन.के.शर्मा एलपीयू की प्रो-चांसलर श्रीमती रश्मी मित्तल को मानद कर्नल रैंक से किया गया सम्मानित पूर्व कांग्रेसी दलवीर गोल्डी के शामिल होने से संगरूर में ‘आप’ की स्थिति हुई और मजबूत मीत हेयर की चुनावी सभाओं में जुटने लगी भारी भीड़ उर्वशी रौतेला-आलिया भट्ट की मुलाक़ात का राज़! महान संगीतकार रविन्द्र जैन के नाम पर ग़ज़ल-शास्त्रीय संगीत को बढ़ावा देने का संकल्प किसानों का औजला को समर्थन लुधियाना में मेरी जीत से विश्वासघातियों के खिलाफ पूरे देश को संदेश जाएगा : अमरिंदर सिंह राजा वडिंग मुख्यमंत्री भगवंत मान ने जेल में अरविंद केजरीवाल से की मुलाकात

 

मुख्यमंत्री द्वारा पंजाब को देश का अग्रणी राज्य बनाने के लिए लोगों को ‘कार्य की राजनीति’ का डटकर समर्थन करने का न्योता

दीनानगर में सरकार-व्यापार मिलनी करवाई , भाड़े पर फ़ौज देने की व्यवस्था के लिए केंद्र सरकार पर साधा निशाना, देश की लड़ाई लड़ रहा पंजाब

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Balkar Singh
Listen to this article

Web Admin

Web Admin

5 Dariya News

दीनानगर (गुरदासपुर) , 25 Feb 2024

मुख्यमंत्री भगवंत सिंह मान ने पंजाब को देश का अग्रणी राज्य बनाने के लिए आज पंजाब निवासियों को ‘कार्य की राजनीति’ का डटकर समर्थन करने का न्योता दिया। आज यहाँ ‘सरकार-व्यापार मिलनी’ के दौरान जनसभा को संबोधित करते हुए मुख्यमंत्री ने कहा कि राज्य सरकार पंजाब का सर्वांगीण विकास करके राज्य के चेहरा बदलने के लिए अथक मेहनत कर रही है। 

उन्होंने कहा कि वह दूषणबाज़ी करने की बजाय ‘कार्य की राजनीति’ कर रहे हैं, जिससे राज्य का विकास करने के साथ-साथ लोगों की भलाई की जा सके। भगवंत सिंह मान ने कहा कि ऐसा बहुत पहले हो जाना चाहिए था, जिससे लोगों को इसका लाभ मिल सकता।मुख्यमंत्री ने लोक कल्याण और विकास के एजंडे को राष्ट्रीय केंद्र के स्तर पर ले जाने के लिए ‘आप’ के हाथ मज़बूत करने के लिए लोगों से भरपूर समर्थन और सहयोग की माँग की। 

उन्होंने कहा कि आम लोगों को राष्ट्रीय राजनीति का केंद्र बिंदु बनाने का सेहरा अरविन्द केजरीवाल को जाता है। मुख्यमंत्री ने कहा कि उन्होंने फूट डालो राजनीति को नकारते हुए नैतिक-मूल्यों पर अधारित राजनीति की शुरुआत करके राजनीति में परिवर्तन लाया है। भगवंत सिंह मान ने कहा कि पंजाब के लोगों को आगामी लोक सभा चुनाव में ‘आप’ का समर्थन करना चाहिए, जिससे राष्ट्रीय स्तर पर इसकी मज़बूती को सुनिश्चित बनाया जा सके, जिससे वह पंजाब के मुद्दों को ज़ोरदार ढंग से उठा सकें।  

 मुख्यमंत्री ने कहा कि सरहदी क्षेत्र के निवासी ही असली देश-भक्त हैं क्योंकि वह हर तरह से देश की सेवा करते हैं। उन्होंने कहा कि यह कोई पिछड़ा इलाका नहीं है बल्कि यह राज्य का पहला इलाका है जो देश के दुश्मनों का डटकर मुकाबला करता है। भगवंत सिंह मान ने कहा कि जब इस कस्बे में आतंकवादी हमला हुआ था तो उस समय पर वह संसद मैंबर थे और उन्होंने भारत सरकार द्वारा पैरा-मिलिटरी फोर्स के लिए 7.5 करोड़ रुपए की माँग करने के कदम का ज़ोरदार विरोध किया था।  

मुख्यमंत्री ने कहा कि उन्होंने केंद्र सरकार को यह रकम उनके एम.पी.एल.ए.डी. फंड में से काटने के लिए कहा था जिसके बाद केंद्र सरकार ने अपना यह फ़ैसला वापस ले लिया था। उन्होंने कहा कि यह दुर्भाग्यपूर्ण बात है कि फ़ौज को किराये पर ऐसे राज्य में भेजा जा रहा है, जो देश में सबसे अधिक सैनिक पैदा करता है। भगवंत सिंह मान ने कहा कि पंजाब ने देश की एकता, अखंडता और प्रभुसत्ता को कायम रखते हुए देश की जंग लड़ी है।  

मुख्यमंत्री ने राज्य को बर्बाद करने के लिए विरोधी पक्ष के नेताओं सुखबीर बादल, प्रताप बाजवा, बिक्रम मजीठिया और नवजोत सिद्धू की सख़्त आलोचना की। उन्होंने कहा, ‘‘कॉन्वेंट स्कूलों के पढ़े-लिखे यह नेता पंजाबी माँ-बोली का उच्चारण तक भी नहीं कर सकते। इन लोगों ने अपने स्वार्थी हितों के लिए राज्य को बर्बाद कर दिया है और केवल अपने परिवार के लाभ को प्राथमिकता दी।’’  

शिरोमणि अकाली दल की ‘पंजाब बचाओ यात्रा’ पर व्यंग्य कसते हुए मुख्यमंत्री ने कहा कि अकाली दल की इस ड्रामेबाज़ी का असली नाम ‘परिवार बचाओ यात्रा’ है। उन्होंने अकाली नेताओं को यह बताने की चुनौती दी कि 15 साल राज्य की अंधी लूट करने के बाद वह अब किससे राज्य को बचाने की कोशिश कर रहे हैं। उन्होंने कहा कि अकालियों ने राज्य को बेरहमी से लूटा है और पंजाबियों के दिलों को गहरी ठेस पहुंचायी और यहाँ तक कि राज्य के अंदर माफियाओं को पनाह दी। 

भगवंत सिंह मान ने कहा कि लोग अकालियों और बादल परिवार के दोगले किरदार से भली-भाँति अवगत हैं, जिस कारण अब इनकी नौटंकियां नहीं चलेंगी। मुख्यमंत्री ने कहा कि पंजाब के लोग अकाली दल के संदिग्ध किरदार को नहीं भूले क्योंकि अकालियों ने पवित्र श्री गुरु ग्रंथ साहिब जी की बेअदबी करने के अलावा राज्य में नशों के कारोबार को भी सरपरस्ती दी थी। 

उन्होंने कहा कि अकाली लीडरशिप के हाथ पंजाब और पंजाबियों के ख़ून से रंगे हुए हैं। उन्होंने कहा कि लोग इनके गुनाहों को कभी माफ नहीं करेंगे। भगवंत सिंह मान ने कहा कि समय आ गया है कि लोग इनको आगामी लोक सभा चुनाव के दौरान हराकर करारा सबक सिखाएं। मुख्यमंत्री ने कहा कि इस पवित्र धरती के एक-एक इंच को महान गुरूओं, संतों, पीरों, शहीदों और कवियों की चरण छू प्राप्त है।उन्होंने कहा कि पंजाबी ‘विश्व नागरिक’ हैं जिन्होंने अपनी मेहनत और लगन से वैश्विक स्तर पर अपनी काबिलियत का सबूत दिया है। 

भगवंत सिंह मान ने कहा कि पंजाबियों को सख़्त मेहनत के अद्वितीय जज़्बे की बख़्शीश प्राप्त है, जिसके स्वरूप वह हरेक जगह अपनी पहचान बना लेते हैं। लोक सभा मैंबर सनी देओल पर निशाना साधते हुए मुख्यमंत्री ने कहा, ‘‘फिल्मों में तो बॉलीवुड अदाकार सरहद पार कर धरती से हैंड पंप उखाड़ लेते हैं परन्तु संसद मैंबर के तौर पर उनकी कारगुज़ारी बहुत निराशाजनक रही है क्योंकि वह अपने हलके में लोगों को साफ़ पानी मुहैया करवाने के लिए हैंड पंप भी नहीं लगा सके।’’ 

उन्होंने कहा कि दूसरी ओर पंजाब सरकार ने लोगों की भलाई के लिए कई पहलें की हैं। भगवंत सिंह मान ने कहा कि अब 90 प्रतिशत घरों को मुफ़्त बिजली मिल रही है, 40 हज़ार से अधिक नौजवानों को सरकारी नौकरियाँ मिली हैं और लोगों को स्वास्थ्य और शिक्षा की मानक सुविधाएं दी जा रही हैं।  

मुख्यमंत्री ने आर.डी.एफ. और एन.एच.एम. के तहत फंडों को रोकने के लिए केंद्र सरकार की आलोचना करते हुए कहा कि केंद्र के इस पंजाब विरोधी कदम से राज्य के विकास को खतरे में डाला जा रहा है।

उन्होंने कहा कि केंद्र सरकार ने 8000 करोड़ रुपए से अधिक के फंडों को गलत तरीके से रोका हुआ है, जो कि राज्य के साथ सरासर बेइन्साफ़ी है। भगवंत सिंह मान ने कहा कि केंद्र सरकार को आने वाली लोक सभा चुनाव में हराकर सबक सिखाना चाहिए।मुख्यमंत्री ने कहा कि ‘सरकार-व्यापार मिलनी’ के तौर पर अपनी किस्म की इस पहली पहल का उद्देश्य व्यापारिक भाईचारे की भलाई को सुनिश्चित बनाना है। 

उन्होंने कहा कि राज्य के आर्थिक विकास को बढ़ावा देकर पुरातन शान बहाल करने की ओर यह एक सार्थक कदम है। भगवंत सिंह मान ने कहा कि उद्योग और व्यापार अर्थव्यवस्था की रीढ़ की हड्डी है, जिस कारण इसको बढ़ावा दिया जाना चाहिए।  

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲੋਕਾਂ ਨੂੰ ‘ਕੰਮ ਦੀ ਸਿਆਸਤ’ ਦਾ ਡਟ ਕੇ ਸਮਰਥਨ ਕਰਨ ਦਾ ਸੱਦਾ

ਦੀਨਾਨਗਰ ਵਿੱਚ ਸਰਕਾਰ-ਵਪਾਰ ਮਿਲਣੀ ਕਰਵਾਈ, ਭਾੜੇ ’ਤੇ ਫੌਜ ਦੇਣ ਦੀ ਵਿਵਸਥਾ ਲਈ ਕੇਂਦਰ ਸਰਕਾਰ ’ਤੇ ਸਾਧਿਆ ਨਿਸ਼ਾਨਾ, ਦੇਸ਼ ਦੀ ਲੜਾਈ ਲੜ ਰਿਹਾ ਪੰਜਾਬ

ਦੀਨਾਨਗਰ (ਗੁਰਦਾਸਪੁਰ)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਅੱਜ ਪੰਜਾਬ ਵਾਸੀਆਂ ਨੂੰ ‘ਕੰਮ ਦੀ ਸਿਆਸਤ’ ਦਾ ਡਟ ਕੇ ਸਮਰਥਨ ਕਰਨ ਦਾ ਸੱਦਾ ਦਿੱਤਾ। ਅੱਜ ਇੱਥੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦਾ ਸਰਬਪੱਖੀ ਵਿਕਾਸ ਕਰਕੇ ਸੂਬੇ ਦੇ ਮੁਹਾਂਦਰਾ ਬਦਲਣ ਲਈ ਅਣਥੱਕ ਮਿਹਨਤ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਉਹ ਦੂਸ਼ਣਬਾਜ਼ੀ ਕਰਨ ਦੀ ਬਜਾਏ ‘ਕੰਮ ਦੀ ਸਿਆਸਤ’ ਕਰ ਰਹੇ ਹਨ ਤਾਂ ਕਿ ਸੂਬੇ ਦਾ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਦੀ ਭਲਾਈ ਕੀਤੀ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕਦਾ। ਮੁੱਖ ਮੰਤਰੀ ਨੇ ਲੋਕ ਭਲਾਈ ਤੇ ਵਿਕਾਸ ਦੇ ਏਜੰਡੇ ਨੂੰ ਕੌਮੀ ਕੇਂਦਰ ਦੇ ਪੱਧਰ 'ਤੇ ਲਿਜਾਣ ਲਈ 'ਆਪ' ਦੇ ਹੱਥ ਮਜ਼ਬੂਤ ਕਰਨ ਵਾਸਤੇ ਲੋਕਾਂ ਤੋਂ ਭਰਪੂਰ ਸਮਰਥਨ ਅਤੇ ਸਹਿਯੋਗ ਦੀ ਮੰਗ ਕੀਤੀ। 

ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਕੌਮੀ ਸਿਆਸਤ ਦਾ ਕੇਂਦਰ ਬਿੰਦੂ ਬਣਾਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫੁੱਟ ਪਾਊ ਸਿਆਸਤ ਨੂੰ ਨਕਾਰਦਿਆਂ ਕਦਰਾਂ-ਕੀਮਤਾਂ ਉਤੇ ਅਧਾਰਿਤ ਸਿਆਸਤ ਦੀ ਸ਼ੁਰੂਆਤ ਕਰਕੇ ਰਾਜਨੀਤੀ ਵਿੱਚ ਪਰਿਵਰਤਨ ਲਿਆਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ‘ਆਪ’ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਸ ਨਾਲ ਕੌਮੀ ਪੱਧਰ ‘ਤੇ ਇਸ ਦੀ ਮਜ਼ਬੂਤੀ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਜੋ ਉਹ ਪੰਜਾਬ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਵਸਨੀਕ ਹੀ ਅਸਲ ਦੇਸ਼ ਭਗਤ ਹਨ ਕਿਉਂਕਿ ਉਹ ਹਰ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਪੱਛੜਿਆ ਇਲਾਕਾ ਨਹੀਂ ਹੈ ਸਗੋਂ ਇਹ ਸੂਬੇ ਦਾ ਪਹਿਲਾ ਇਲਾਕਾ ਹੈ ਜੋ ਦੇਸ਼ ਦੇ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਇਸ ਕਸਬੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਉਸ ਵੇਲੇ ਉਹ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸ ਲਈ 7.5 ਕਰੋੜ ਰੁਪਏ ਦੀ ਮੰਗ ਕਰਨ ਦੇ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਰਕਮ ਉਨ੍ਹਾਂ ਦੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ ਕੱਟਣ ਲਈ ਕਿਹਾ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਫੌਜ ਨੂੰ ਕਿਰਾਏ 'ਤੇ ਅਜਿਹੇ ਸੂਬੇ 'ਚ ਭੇਜਿਆ ਜਾ ਰਿਹਾ ਹੈ, ਜੋ ਦੇਸ਼ 'ਚ ਸਭ ਤੋਂ ਵੱਧ ਸੈਨਿਕ ਪੈਦਾ ਕਰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਜੰਗ ਲੜੀ ਹੈ।

ਮੁੱਖ ਮੰਤਰੀ ਨੇ ਸੂਬੇ ਨੂੰ ਬਰਬਾਦ ਕਰਨ ਲਈ ਵਿਰੋਧੀ ਧਿਰ ਦੇ ਆਗੂਆਂ ਸੁਖਬੀਰ ਬਾਦਲ, ਪ੍ਰਤਾਪ ਬਾਜਵਾ, ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਕਾਨਵੈਂਟ ਸਕੂਲਾਂ ਦੇ ਪੜ੍ਹੇ-ਲਿਖੇ ਇਹ ਆਗੂ ਪੰਜਾਬੀ ਮਾਂ-ਬੋਲੀ ਦਾ ਉਚਾਰਣ ਤੱਕ ਵੀ ਨਹੀਂ ਕਰ ਸਕਦੇ। ਇਨ੍ਹਾਂ ਲੋਕਾਂ ਨੇ ਆਪਣੇ ਸਵਾਰਥੀ ਹਿੱਤਾਂ ਲਈ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸਿਰਫ਼ ਆਪਣੇ ਪਰਿਵਾਰ ਦੇ ਮੁਫਾਦ ਪਾਲਣ ਨੂੰ ਤਰਜੀਹ ਦਿੱਤੀ।”

ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ 'ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਡਰਾਮੇਬਾਜ਼ੀ ਦਾ ਅਸਲ ਨਾਮ ‘ਪਰਿਵਾਰ ਬਚਾਓ ਯਾਤਰਾ’ ਹੈ। ਉਨ੍ਹਾਂ ਨੇ ਅਕਾਲੀ ਆਗੂਆਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ 15 ਸਾਲ ਸੂਬੇ ਦੀ ਅੰਨ੍ਹੀ ਲੁੱਟ ਕਰਨ ਤੋਂ ਬਾਅਦ ਉਹ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ ਅਤੇ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ ਇੱਥੋਂ ਤੱਕ ਕਿ ਸੂਬੇ ਅੰਦਰ ਮਾਫੀਏ ਦੀ ਪੁਸ਼ਤਪਨਾਹੀ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਦੋਗਲੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀਆਂ ਨੌਟੰਕੀਆਂ ਨਹੀਂ ਚੱਲਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ ਸ਼ੱਕੀ ਕਿਰਦਾਰ ਨੂੰ ਨਹੀਂ ਭੁੱਲੇ ਕਿਉਂਕਿ ਅਕਾਲੀਆਂ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਵੀ ਸਰਪ੍ਰਸਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਸ਼ਿਪ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੇ ਗੁਨਾਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਲੋਕ ਇਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਹਰਾ ਕੇ ਕਰਾਰਾ ਸਬਕ ਸਿਖਾਉਣ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਇਕ-ਇਕ ਇੰਚ ਨੂੰ ਮਹਾਨ ਗੁਰੂਆਂ, ਸੰਤਾਂ, ਪੀਰਾਂ, ਸ਼ਹੀਦਾਂ ਅਤੇ ਕਵੀਆਂ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ‘ਵਿਸ਼ਵ ਨਾਗਰਿਕ’ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਲਮੀ ਪੱਧਰ ਉਤੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਦੇ ਅਦੁੱਤੀ ਜਜ਼ਬੇ ਦੀ ਬਖਸ਼ਿਸ਼ ਪ੍ਰਾਪਤ ਹੈ ਜਿਸ ਸਦਕਾ ਉਹ ਹਰੇਕ ਥਾਂ ਆਪਣੀ ਪਛਾਣ ਬਣਾ ਲੈਂਦੇ ਹਨ।

ਲੋਕ ਸਭਾ ਮੈਂਬਰ ਸੰਨੀ ਦਿਓਲ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ, “ਫਿਲਮਾਂ ਵਿੱਚ ਤਾਂ ਬਾਲੀਵੁੱਡ ਅਦਾਕਾਰ ਸਰਹੱਦ ਪਾਰ ਕਰਕੇ ਧਰਤੀ ਤੋਂ ਹੈਂਡ ਪੰਪ ਖਿੱਚ ਲੈਂਦੇ ਹਨ ਪਰ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਨਿਰਾਸ਼ਾਜਨਕ ਰਹੀ ਹੈ ਕਿਉਂਕਿ ਉਹ ਆਪਣੇ ਹਲਕੇ ਵਿੱਚ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਹੈਂਡ ਪੰਪ ਵੀ ਨਹੀਂ ਲਵਾ ਸਕੇ।” 

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ, 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ ਅਤੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਦੀਆਂ ਮਿਆਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਨੇ ਆਰ.ਡੀ.ਐਫ. ਅਤੇ ਐਨ.ਐਚ.ਐਮ. ਤਹਿਤ ਫੰਡਾਂ ਨੂੰ ਰੋਕਣ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੇ ਇਸ ਪੰਜਾਬ ਵਿਰੋਧੀ ਕਦਮ ਨੂੰ ਸੂਬੇ ਦਾ ਵਿਕਾਸ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 8000 ਕਰੋੜ ਰੁਪਏ ਤੋਂ ਵੱਧ ਦੇ ਫੰਡਾਂ ਨੂੰ ਗਲਤ ਤਰੀਕੇ ਨਾਲ ਰੋਕਿਆ ਹੋਇਆ ਹੈ, ਜੋ ਕਿ ਸੂਬੇ ਨਾਲ ਸਰਾਸਰ ਬੇਇਨਸਾਫ਼ੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਰਾ ਕੇ ਸਬਕ ਸਿਖਾਉਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ‘ਸਰਕਾਰ-ਵਪਾਰ ਮਿਲਣੀ’ ਵਜੋਂ ਆਪਣੀ ਕਿਸਮ ਦੀ ਇਸ ਪਹਿਲੀ ਪਹਿਲਕਦਮੀ ਦਾ ਉਦੇਸ਼ ਵਪਾਰਕ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਕੇ ਪੁਰਾਤਨ ਸ਼ਾਨ ਬਹਾਲ ਕਰਨ ਵੱਲ ਇਹ ਇਕ ਸਾਰਥਕ ਕਦਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗ ਅਤੇ ਵਪਾਰ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਜਿਸ ਕਰਕੇ ਇਸ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ।

Bhagwant Singh Mann Advocates for 'Politics of Work' at Sarkar Vapaar Milni

Holds Sarkar Vapaar Milni At Dinanagar, Slams Union Government For Clause Of Military On Rent, Asserts Punjab Fighting Nation’s War

  

Dinanagar (Gurdaspur)

 

Punjab Chief Minister Bhagwant Singh Mann on Sunday sought fulsome support and cooperation of the people to strengthen ‘politics of work so that the state can become number one in the state. Addressing the gathering during Sarkar Vapaar Milni here today, the Chief Minister said that the state government is working tirelessly for changing the face of the state by giving impetus to development of Punjab. 

He said that they are doing ‘Politics of work’, rather than indulging in mudslinging, for the welfare of the people and the growth of the state. Bhagwant Singh Mann said this should have been done much earlier so that people could have been benefitted from it. The Chief Minister solicited fulsome support and cooperation of people to strengthen arms of AAP for bringing the agenda of welfare and development at the national centre stage. 

He said that the credit of bringing common people at the centre stage of Indian polity goes to Arvind Kejriwal adding that he has brought paradigm shift in politics by introducing value based politics by rejecting the divisive politics. 

Bhagwant Singh Mann said that people of Punjab should support the AAP in coming polls to ensure that its strength is enhanced at national level so that they can raise the issue of Punjab vehemently. The Chief Minister said that the residents of the border region are the real patriots as they serve the country by all means.

He said that this is not the backward region but this is the first area of the state which combats the enemies of the country in a befitting manner. Bhagwant Singh Mann said that when the terrorist attack had taken place in this town he was Member of Parliament and he had opposed the move of Government of India to demand Rs 7.5 crore for para military force. 

The Chief Minister said that they had asked the Union government to deduct this amount from his MPLAD fund after which the centre government had taken this decision back. He said that it is unfortunate that the Military on rent was being sent to a state which produces the maximum number of soldiers in the country. 

Bhagwant Singh Mann said that Punjab had fought the nation’s war while preserving the unity, integrity and sovereignty of the country.The Chief Minister slammed the opposition leaders Sukhbir Badal, Partap Bajwa, Bikram Majithia and Navjot Sidhu for ruining the state. 

He said that these convent educated leaders of the state can’t even pronounce Punjabi properly, which is the mother tongue of every resident of the state. Bhagwant Singh Mann said that these people had ruined the state for their vested interest and had taken every decision just to secure their family. 

Taking a jibe over the Punjab Bachao yatra of Akali Dal, the Chief Minister said that the real name of this gimmick of Akali Dal is parivar bachao yatra adding he dared the Akali leaders to explain that after looting the state for 15 years, from whom they are trying to save the state from. 

He said that Akalis have plundered the state mercilessly besides bruising the psyche of Punjabis emotionally and patronizing several mafias in the state. Bhagwant Singh Mann said that people are well aware of the dubious character of the Akalis and Badal family due to which their theatricals won’t work now. 

The Chief Minister said that the people have not forgotten the dubious role of Akali Dal as they had allowed the sacrilege of Sri Guru Granth Sahib ji besides patronizing the drug trade in the state. He said that the hands of Akali leadership are drenched with the blood of Punjab and Punjabis adding that people will never forgive them for these sins. 

Bhagwant Singh Mann said that time has come when people must teach them a lesson by routing them out during the ensuing Lok Sabha polls. Likewise, the Chief Minister said that every inch of this sacred land has the footprint of great Gurus, saint, seers, martyrs and poets. 

He said that Punjabis are global citizens who have proved their mettle across the globe with their hard work and dedication. Bhagwant Singh Mann said that Punjabis have been blessed with an indomitable spirit of hard work and resilience due to which they carve out space for themselves. 

Training his guns against Lok Sabha MP Sunny Deol, the Chief Minister said that in movies, the actor from bollywood crosses the border and pulls a hand pump from the earth but his performance as MP was dismal as he was not able to install a hand pump for providing pure water to people. 

He said that on the other hand, the Punjab government has taken several path breaking initiatives for welfare of the people. Bhagwant Singh Mann said that 90% households are now getting free power, more than 40,000 youth have got government jobs, health and education facilities are being provided to people.

 The Chief Minister slammed the Union government for stalling the funds under RDF and NHM thereby jeopardizing the development of the state. He said that funds worth more than Rs 8000 crore have been unfairly blocked by the Union government, which is grave injustice with the state. 

Bhagwant Singh Mann said that the Union government must be taught a befitting lesson by routing them out in the ensuing Lok Sabha polls.The Chief Minister said that the first of its kind initiative in the form of Sarkar Vapaar Milni is aimed at ensuring the well being of the trading community. 

He said that this is a step forward for restoring the pristine glory of the state by giving fillip to its economic development. Bhagwant Singh Mann said that the industry and trade is the backbone of the economy of every state due to which it must be given an impetus.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Balkar Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD