Friday, 19 April 2024

 

 

ਖ਼ਾਸ ਖਬਰਾਂ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਬਾਇਓਮੈਡ ਲੈਬ ਸਾਇੰਸ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਲਈ ਬੈਠਕ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਉਪਰਾਲੇ ਕਰਨ ਸਬੰਧੀ ਡਿਪਟੀ ਕਮਿਸ਼ਨਰ ਨੇ ਕੀਤੀ ਬੈਠਕ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸਿਰਫ਼ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਆਰੰਭ ਹੋਏ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਸਮੀਖਿਆ ਮੀਟਿੰਗ ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

 

ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਗੁਹਾਟੀ (ਆਸਾਮ) ਵਿਖੇ 550 ਵੇਂ ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਗੋਸ਼ਟੀ ਆਰੰਭ

ਗੁਹਾਟੀ ਯੂਨੀਵਰਸਿਟੀ ਚ 50 ਸਾਲ ਪਹਿਲਾਂ ਸਥਾਪਤ ਕੀਤੀ ਗੁਰੂ ਨਾਨਕ ਚੇਅਰ ਮੁੜ ਸੁਰਜੀਤ ਕੀਤੀ ਜਾਵੇ: ਡਾ:ਵਨੀਤਾ

5 Dariya News

5 Dariya News

5 Dariya News

ਗੁਵਾਹਾਟੀ (ਆਸਾਮ) , 19 Oct 2019

ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਵਿਚਾਰ ਗੋਸ਼ਟੀ ਗੁਹਾਟੀ ਯੂਨੀਵਰਸਿਟੀ ਗੁਵਾਹਾਟੀ (ਆਸਾਮ) ਦੇ ਫਣੀ ਧਰ ਦੱਤਾ ਹਾਲ ਚ ਗੁਰੂ ਨਾਨਕ ਦੇਵ: ਵਰਤਮਾਨ ਪਰਿਪੇਖ ਅਤੇ ਪ੍ਰਸੰਗਿਕਤਾ ਵਿਸ਼ੇ ਤੇ ਆਰੰਭ ਹੋਈ। ਇਸ ਦੋ ਰੋਜ਼ਾ ਗੋਸ਼ਟੀ ਵਿੱਚ ਭਾਗ ਲੈਣ ਲਈ ਵਿਦਵਾਨ ਪੰਜਾਬ, ਜੰਮੂ, ਦਿੱਲੀ ਤੇ ਪੱਛਮੀ ਬੰਗਾਲ  ਤੋਂ ਗੁਹਾਟੀ ਪਹੁੰਚੇ।ਗੋਸ਼ਟੀ ਦਾ ਸਵਾਗਤੀ ਭਾਸ਼ਨ ਦਿੰਦਿਆਂ ਡਾ: ਕੇ ਸ਼੍ਰੀਨਿਵਾਸ ਰਾਉ ਸਕੱਤਰ ਭਾਰਤੀ ਸਾਹਿੱਤ ਅਕਾਡਮੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਰਬ ਧਰਮ ਨੂੰ ਸਨਮਾਨ ਦੇ ਕੇ ਨਵੇਂ ਸੰਕਲਪ ਉਸਾਰੇ। ਉਨਾਂ ਦੀ ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਨ ਅੱਜ ਹੋਰ ਵੀ ਵਧੇਰੇ ਸਾਰਥਕ ਹੈ।ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ ਜਗਬੀਰ ਸਿੰਘ ਕੁੰਜੀ ਵਤ ਭਾਸ਼ਨ ਦਿੰਦਿਆ ਕਿਹਾ ਕਿ ਏਕਤਾ ਵਿੱਚ ਅਨੇਕਤਾ ਦਾ ਸਬਕ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵਜੀ ਨੇ ਹੀ ਪੜ੍ਹਾਇਆ। ਉਨਾਂ ਕਿਹਾ ਕਿ ਗਿਆਨ ਗੋਸ਼ਟਿ ਪਰੰਪਰਾ ਹਿਤ ਹੀ ਉਹ ਤੀਹ ਹਜ਼ਾਰ ਮੀਲ ਲੰਮੀਆਂ ਪੰਜ ਉਦਾਸੀਆਂ ਤੇ ਗਏ।ਆਰੰਭਕ ਸ਼ਬਦ ਬੋਲਦਿਆਂ ਕਨਵੀਨਰ ਪੰਜਾਬੀ ਸਲਾਹਕਾਰ ਬੋਰਡ, ਨਵੀਂ ਦਿੱਲੀ ਡਾ: ਵਨੀਤਾ ਨੇ ਕਿਹਾ ਕਿ 1969 ਚ ਗੁਹਾਟੀ ਯੂਨੀਵਰਸਿਟੀ ਚ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ ਗਈ ਸੀ, ਉਸ ਨੂੰ ਪੁਨਰ ਸੁਰਜੀਤ ਕੀਤਾ ਜਾਵੇ। ਉਨੰਹਾਂ ਕਿਹੀ ਕਿ ਗੁਰੂ ਨਾਨਕ ਬਾਣੀ ਨੇ ਵਿਸ਼ਵ ਗਿਆਨ ਤੇ ਸੰਗੀਤ ਨੂੰ ਪੰਜ ਸਦੀਆਂ ਪਹਿਲਾਂ ਅਨੰਤ ਦਿਸਹੱਦਿਆਂ ਤੀਕ ਪਹੁੰਚਾਇਆ।ਸਮੁੱਚੇ ਸੈਮੀਨਾਰ ਦੇ ਕਨਵੀਨਰ ਅਤੇ ਉਦਘਾਟਨੀ ਸਮਾਰੋਹ ਦੇ ਪ੍ਰਧਾਨ ਡਾ: ਮਨਮੋਹਨ ਨੇ ਸੈਮੀਨਾਰ ਦੀ ਰੂਪ ਰੇਖਾ ਬਾਰੇ ਦੱਸਦਿਆਂ ਕਿ ਗੁਰੂ ਨਾਨਕ ਦੇਵ ਜੀ ਯੁਗ ਪਰਿਵਰਤਕ ਸਿਰਜਕ ਸਨ।ਅਕਾਡਮੀ ਦੇ ਸੰਪਾਦਕ ਅਨੂਪਮ ਤਿਵਾੜੀ ਨੇ ਮੰਚ ਸੰਚਾਲਨ ਕੀਤਾ।ਦੂਜੇ ਸੈਸ਼ਨ ਦੀ ਪ੍ਰਧਾਨਗੀ ਅਮਰਜੀਤ ਗਰੇਵਾਲ ਨੇ ਕੀਤੀ। ਜਿਸ ਚ ਗੁਹਾਟੀ ਯੂਨੀਵਰਸਿਟੀ ਦੇ ਡਾ: ਦਲੀਪ  ਬੋਰਾ ਨੇ ਗੁਰੂ ਨਾਨਕ ਦੇਵ ਦਰਸ਼ਨ ਅਤੇ ਪ੍ਰਸੰਗਕਤਾ ਅਤੇ ਡਾ: ਮਨਜਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ )ਨੇ ਗੁਰੂ ਨਾਨਕ ਦੇਵ:ਸੁਹਜ ਦ੍ਰਿਸ਼ਟੀਕੋਨ ਬਾਰੇ ਵਿਚਾਰ ਚਰਚਾ ਕੀਤੀ।

ਦੂਸਰੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ  ਸਿੰਘ ਗਿੱਲ ਨੇ ਕੀਤੀ। ਉਨ੍ਹਾਂ ਕਿਹਾ ਕਿ ਜਨਮ ਸਾਖੀ ਪਰੰਪਰਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਨਕਲਾਬੀ ਸਰੂਪ ਓਨਾ ਨਹੀਂ ਉੱਘੜਿਆ, ਜਿੰਨੇ ਦੇ ਉਹ ਹੱਕਦਾਰ ਸਨ।ਉਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਗੁਰੂ ਨਾਨਕ  ਦੇਵ ਜੀ ਦੀ ਆਪਣੀ ਪਸੰਦ ਦੇ ਸਿੱਖ ਭਾਈ ਮਰਦਾਨਾ ਜੀ ਦੀ ਕੀਰਤੀ ਵੀ ਧੁੰਦਲੀ ਕਰਨ ਦੇ ਯਤਨ ਹੋ ਰਹੇ ਹਨ, ਇਸ ਗੱਲ ਵੱਲ ਗੌਰ ਕਰਨ ਦੀ ਲੋੜ ਹੈ।ਇਸ ਸੈਸ਼ਨ ਚ ਭਾਰਤੀ ਸਾਹਿੱਤ ਅਕਾਡਮੀ ਪੁਸਕਾਰ ਵਿਜੇਤਾ ਡਾ: ਮਨਮੋਹਨ ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਚੇਤਨਾ ਅਤੇ ਡਾ: ਮਨਜੀਤ ਸਿੰਘ ਜਨਮਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਬਿੰਬ ਵਿਸ਼ੇ ਤੇ ਵਿਚਾਰ ਚਰਚਾ ਕੀਤੀ। ਅਨੂਪਮ ਤਿਵਾੜੀ ਸੰਪਾਦਕ ਭਾਰਤੀ ਸਾਹਿੱਤ ਅਕਾਡਮੀ ਨੇ ਦੱਸਿਆ ਕਿ ਕੱਲ੍ਹ 20 ਅਕਤੂਬਰ ਸਵੇਰੇ 10.30 ਵਜੇ ਵਿਚਾਰ ਸੈਸ਼ਨ ਆਰੰਭ ਹੋਵੇਗਾ ਜਿਸ ਦੀ ਪ੍ਰਧਾਨਗੀ ਪੰਜਾਬੀ ਅਕਾਡਮੀ ਨਵੀਂ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੋਰਾਇਆ ਕਰਨਗੇ ।ਡਾ: ਅਮਨਪ੍ਰੀਤ ਸਿੰਘ ਗਿੱਲ ਗੁਰੂ ਨਾਨਕ ਦੇਵ: ਰਾਜਸੀ ਚੇਤਨਾ ਤੇ ਵਰਤਮਾਨ ਪ੍ਰਸੰਗਕਤਾ ਤੇ ਸਮੁਦਰ ਗੁਪਤਾ ਕਸ਼ਯਪ ਗੁਰੂ ਨਾਨਕ ਦੇਵ ਜੀ ਦਾ ਆਸਾਮ ਵਿੱਚ ਦੂਰ ਰਸ ਪ੍ਰਭਾਵ ਅਤੇ ਡਾ: ਅਵਤਾਰ ਸਿੰਘ ਗੁਰੂ ਨਾਨਕ ਦੇਵ ਅਤੇ ਮਨੁੱਖੀ ਉਦੇਸ਼ ਵਿਸ਼ੇ ਤੇ ਸੰਬੋਧਨ ਕਰਨਗੇ। ਚੌਥੇ ਤੇ ਆਖ਼ਰੀ  ਸੈਸ਼ਨ ਦੀ ਪ੍ਰਧਾਨਗੀ ਡਾ: ਦੀਪਕ ਮਨਮੋਹਨ ਸਿੰਘ ਕਰਨਗੇ ਜਿਸ ਚ ਡਾ: ਬਲਜੀਤ ਕੌਰ ਜੰਮੂ ਯੂਨੀਵਰਸਿਟੀ ਜੰਮੂ, ਗੁਰੂ ਨਾਨਕ ਦੇਵ : ਸਾਹਿੱਤਕ ਅਤੇ ਭਾਸ਼ਾ ਚੇਤਨਾ,ਅਮਰਜੀਤ ਸਿੰਘ ਗਰੇਵਾਲ, ਡਾ: ਰਵੀ ਰਵਿੰਦਰ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ : ਦਾਰ਼ਸ਼ਨਿਕ ਪਰਿਪੇਖ ਤੇ ਪ੍ਰਸੰਗਿਕਤਾ ਅਤੇ ਡਾ: ਵਨੀਤਾ ਗੁਰੂ ਨਾਨਕ ਦੇਵ: ਸ਼ਬਦ ਰਾਗ ਅਤੇ ਰਬਾਬ ਵਿਸ਼ੇ ਤੇ ਵਿਚਾਰ ਪ੍ਰਗਟ ਕਰਨਗੇ। ਵਿਦਾਇਗੀ ਸਮਾਗਮ ਦਾ ਵਿਦਾਇਗੀ ਭਾਸ਼ਨ ਡਾ: ਤੇਜਵੰਤ ਸਿੰਘ ਗਿੱਲ ਕਰਨਗੇ। ਇਸ ਸੈਸ਼ਨ ਵਿੱਚ ਦਲੀਪ ਧੌਂਗ ਡਾ: ਭੀਮਇੰਦਰ ਸਿੰਘ ਮੁਖੀ ਸਾਹਿੱਤ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਕ ਚੇਤਨਾ,ਸੱਯਦ ਸਦੀਕੀ ਅਲੀ, ਗੁਰੂ ਨਾਨਕ ਬਾਣੀ ਅਤੇ ਵਰਤਮਾਨ ਸਮਾਜ ਅਤੇ ਡਾ: ਹਿਮਾਦਰੀ ਬੈਨਰਜੀ ਉੱਤਰ ਪੂਰਗੀ ਰਾਜਾਂ ਵਿੱਚ ਗੁਰੂ ਨਾਨਕ ਦੇ ਪੈਰੋਕਾਰ  ਵਿਸ਼ੇ ਤੇ ਸੰਬੋਧਨ ਕਰਨਗੇ।

 

Tags: 550th Prakash Purab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD