Thursday, 18 April 2024

 

 

ਖ਼ਾਸ ਖਬਰਾਂ ਸਿਤਾਰਿਆਂ ਨਾਲ ਭਰੀ ਸ਼ਾਮ: ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਬੰਟੀ ਬੈਂਸ ਅਤੇ ਹੋਰਾਂ ਕਲਾਕਾਰਾਂ ਵਿਚਕਾਰ ਹੋਇਆ 'ਸ਼ਾਯਰ' ਦਾ ਸ਼ਾਨਦਾਰ ਪ੍ਰੀਮੀਅਰ ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ ਗੁਰਜੀਤ ਸਿੰਘ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਭਗਵਾਨ ਰਾਮ ਦੀਆਂ ਸਿੱਖਿਆਵਾਂ ਅੱਜ ਵੀ ਪ੍ਰਸੰਗਿਕ : ਐਨ.ਕੇ. ਸ਼ਰਮਾ ਇਕਜੁੱਟਤਾ ਨਾਲ ਐਨ.ਕੇ. ਸ਼ਰਮਾ ਲਈ ਪ੍ਰਚਾਰ ਕਰਨ ਸਾਰੇ ਹਲਕਾ ਇੰਚਾਰਜ : ਸੁਖਬੀਰ ਸਿੰਘ ਬਾਦਲ ''ਪੀਈਸੀ ਹਮੇਸ਼ਾ ਜਸਪਾਲ ਜੀ ਦੀ ਦੂਜੀ ਮਾਂ ਰਹੀ ਹੈ'': ਸਵਿਤਾ ਭੱਟੀ ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ 'ਚ ਅਚਨਚੇਤ ਨਿਰੀਖਣ ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ ਸੰਜੇ ਟੰਡਨ ਨੇ ਸਮਾਜ ਵਿੱਚ ਸੀਨੀਅਰ ਨਾਗਰਿਕਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ ਪੰਜਾਬ ਪੁਲਿਸ ਨੇ 72 ਘੰਟਿਆਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦਾ ਕਤਲ ਕੇਸ ਸੁਲਝਿਆ; ਦੋ ਹਮਲਾਵਰ ਕਾਬੂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਡੀ.ਆਈ.ਜੀ. ਹਰਚਰਨ ਭੁੱਲਰ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਬਿਹਾਰ ਕੇਡਰ ਦੇ ਆਈ ਏ ਐਸ ਅਫਸਰਾਂ ਨੇ ਐਸ.ਏ.ਐਸ.ਨਗਰ ਦਾ ਦੌਰਾ ਕੀਤਾ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਖਰੀਦ ਕਾਰਜਾਂ ਲਈ ਸੁਚਾਰੂ ਪ੍ਰਬੰਧਾਂ ਨੂੰ ਬਣਾਇਆ ਜਾ ਰਿਹਾ ਯਕੀਨੀ - ਸਾਕਸ਼ੀ ਸਾਹਨੀ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੀ ਮਾਤਾ ਚਿੰਤਪੁਰਨੀ ਮੰਦਿਰ ਵਿਖੇ ਹੋਏ ਨਤਮਸਤਕ ਆਪ ਨੇ ਪੰਜਾਬ ਵਿੱਚ ਬਾਕੀ ਚਾਰ ਲੋਕ ਸਭਾ ਸੀਟਾਂ ਤੇ ਉਮੀਦਵਾਰਾਂ ਦਾ ਕੀਤਾ ਐਲਾਨ 'ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਧਿਕਾਰੀਆਂ ਨੂੰ ਹਰ ਇੱਕ ਪੋਲਿੰਗ ਸਟੇਸ਼ਨ ਤੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀ ਦਿੱਤੀ ਹਦਾਇਤ ਗੁਰਜੀਤ ਸਿੰਘ ਔਜਲਾ ਦਾ ਰੇਲਵੇ ਸਟੇਸ਼ਨ ’ਤੇ ਨਿੱਘਾ ਸਵਾਗਤ, ਸੀਨੀਅਰ ਕਾਂਗਰਸੀ ਆਗੂਆਂ, ਵਰਕਰਾਂ ਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕੀਤੀ

 

ਖੇਤਰੀ ਯੁਵਕ ਮੇਲੇ 'ਚ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀ ਝੰਡੀ

ਡਿਗਰੀ ਕਾਲਜ ਨੂੰ ਓਵਰ ਆਲ ਪਹਿਲਾ ਅਤੇ ਐਜੂਕੇਸ਼ਨ ਕਾਲਜ ਦਾ ਓਵਰ ਆਲ ਦੂਜੇ ਸਥਾਨ 'ਤੇ ਕਬਜ਼ਾ

5 Dariya News

5 Dariya News

5 Dariya News

ਬਰਨਾਲਾ , 18 Oct 2019

ਐਸ. ਡੀ. ਕਾਲਜ ਆਫ਼ ਐਜੂਕੇਸ਼ਨਲ ਸੁਸਾਇਟੀ ਵੱਲੋਂ ਸੰਚਾਲਿਤ ਐਸ.ਡੀ. ਡਿਗਰੀ ਕਾਲਜ ਅਤੇ ਐਸ. ਡੀ. ਕਾਲਜ ਆਫ਼ ਐਜੂਕੇਸ਼ਨ ਦੀ ਗੁਰੂਕੁਲ ਕਾਲਜ ਫ਼ਾਰ ਵੂਮੈਨ ਕੋਠੇ ਕੋਟਕਪੂਰਾ ਵਿਖੇ ਹੋਏ ਫ਼ਰੀਦਕੋਟ-ਬਰਨਾਲਾ ਜ਼ੋਨ ਦੇ ਖੇਤਰੀ ਯੁਵਕ ਮੇਲੇ 'ਚ ਝੰਡੀ ਰਹੀ ਹੈ। ਐਸ. ਡੀ. ਕਾਲਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰ ਆਲ ਟਰਾਫ਼ੀ ਜਿੱਤਣ 'ਚ ਕਾਮਯਾਬ ਰਿਹਾ ਜਦ ਕਿ ਐਸ.ਡੀ. ਐਜੂਕੇਸ਼ਨ ਕਾਲਜ ਨੇ ਵੱਡੇ-ਵੱਡੇ ਕਾਲਜਾਂ ਨੂੰ ਪਛਾੜਦਿਆਂ ਦੂਜੇ ਸਥਾਨ 'ਤੇ ਕਬਜ਼ਾ ਕੀਤਾ। ਇਸ ਤੋਂ ਇਲਾਵਾ ਐਸ.ਡੀ. ਕਾਲਜ ਨੇ ਫਾਈਨ ਆਰਟਸ, ਮਿਊਜ਼ਿਕ, ਲਿਟਰੇਰੀ ਆਇਟਮ ਅਤੇ ਲੋਕ ਖੇਡਾਂ ਦੀ ਓਵਰ ਆਲ ਟਰਾਫ਼ੀ 'ਤੇ ਵੀ ਕਬਜ਼ਾ ਕਰਕੇ ਵੱਡੀ ਗਿਣਤੀ ਮੁਕਾਬਲਿਆਂ 'ਚ ਚੋਟੀ ਦੇ ਸਥਾਨ ਹਾਸਲ ਕੀਤੇ। ਐਜੂਕੇਸ਼ਨ ਕਾਲਜ ਨੇ ਵੀ ਓਵਰ ਆਲ ਫਸਟ ਰਨਰ ਅੱਪ ਟਰਾਫ਼ੀ ਦੇ ਨਾਲ ਹੀ ਓਵਰ ਆਲ ਲੋਕ ਕਲਾਵਾਂ ਦੀ ਟਰਾਫ਼ੀ 'ਤੇ ਵੀ ਕਬਜ਼ਾ ਕੀਤਾ। ਇਸ ਖੇਤਰੀ ਯੁਵਕ ਮੇਲੇ 'ਚ ਜ਼ੋਨ ਦੇ 48 ਕਾਲਜਾਂ ਨੇ ਹਿੱਸਾ ਲਿਆ। ਐਸ.ਡੀ. ਕਾਲਜ ਨੇ ਕਲੀ ਗਾਇਨ, ਵਾਰ ਗਾਇਨ, ਵਾਦ ਵਿਵਾਦ, ਰੱਸਾ ਟੱਪਣਾ, ਗੀਟੇ ਖੇਡਣੇ, ਨਾਲਾ ਬੁਨਣਾ, ਰੱਸਾ ਵੱਟਣਾ, ਛਿੱਕੂ, ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ, ਭਾਰਤੀ ਸਮੂਹ ਗਾਇਨ, ਕਲੇਅ ਮਾਡਲਿੰਗ, ਇਨਸਟਾਲੇਸ਼ਨ, ਲਘੂ ਫ਼ਿਲਮ, ਕਾਰਟੂਨਿੰਗ, ਪ੍ਰਕਸ਼ਨ, ਵੈਸਟਰਨ ਸੋਲੋ (ਇੰਸਟਰੂਮੈਂਟਲ), ਵੈਸਟਰਨ ਸੋਲੋ ਸੌਂਗ ਅਤੇ ਵੈਸਟਰਨ ਗਰੱਪ ਸੌਂਗ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖਿੱਦੋ ਬਨਾਉਣਾ, ਮਿੱਟੀ ਦੇ ਖਿਡਾਉਣੇ, ਗੀਤ/ਗ਼ਜ਼ਲ, ਗਰੁੱਪ ਸ਼ਬਦ, ਕੁਇਜ਼, ਰੰਗੋਲੀ, ਮੌਕੇ ਤੇ ਚਿੱਤਰਕਾਰੀ, ਭਾਸ਼ਣ , ਸਕਿੱਟ ਅਤੇ ਝੂੰਮਰ ਦੇ ਮੁਕਾਬਲਿਆਂ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਰੱਸਾ ਕਸ਼ੀ, ਲੂਣ ਮਿਆਣੀ, ਨੁੱਕੜ ਨਾਟਕ, ਕੋਲਾਜ ਅਤੇ ਪੋਸਟਰ ਮੇਕਿੰਗ ਵਿਚ ਕਾਲਜ ਤੀਜੇ ਨੰਬਰ 'ਤੇ ਰਿਹਾ।ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਕਾਲਜ ਨੇ ਪੋਸਟਰ ਮੇਕਿੰਗ, ਮੌਕੇ ਤੇ ਚਿੱਤਰਕਾਰੀ, ਫ਼ੋਟੋਗ੍ਰਾਫ਼ੀ, ਰਵਾਇਤੀ ਪਹਿਰਾਵਾ, ਸੱਭਿਆਚਾਰਕ ਕੁਇਜ਼, ਕਵਿਸ਼ਰੀ, ਮਿਮਿੱਕਰੀ, ਪਹਿਰਾਵਾ ਪ੍ਰਦਰਸ਼ਨੀ, ਪੱਖੀ ਬੁਣਨਾ, ਪਰਾਂਦਾ ਬਨਾਉਣਾ, ਖਿੱਦੋ ਬਨਾਉਣਾ, ਪੀੜ੍ਹੀ ਬੁਣਨਾ ਅਤੇ ਮਿੱਟੀ ਦੇ ਖਿਡਾਉਣੇ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਲੇਅ ਮਾਡਲਿੰਗ, ਇਨਸਟਾਲੇਸ਼ਨ, ਲੋਕ ਗੀਤ, ਟੋਕਰੀ ਬੁਣਨਾ ਅਤੇ ਕਰੋਸ਼ੀਆ ਬੁਣਨਾ ਮੁਕਾਬਲਿਆਂ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੀ ਟੀਮ ਨੇ ਜਨਰਲ ਕੁਇਜ਼ ਦੇ ਮੁਕਾਬਲੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਐਸ. ਡੀ. ਕਾਲਜ ਟੀਮ ਦੇ ਕੋਆਰਡੀਨੇਟਰ ਪ੍ਰੋ. ਅਸ਼ੋਕ ਕੁਮਾਰ ਅਤੇ ਐਜੂਕੇਸ਼ਨ ਕਾਲਜ ਦੇ ਇੰਚਾਰਜ ਪ੍ਰੋ. ਬਰਿੰਦਰ ਕੌਰ ਤੇ ਪ੍ਰੋ. ਰਜਨੀ ਬਾਂਸਲ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਵਿਦਿਆਰਥੀਆਂ ਦਾ ਅਗਲਾ ਨਿਸ਼ਾਨਾ ਅੰਤਰ-ਜ਼ੋਨਲ ਮੁਕਾਬਲੇ ਹਨ, ਜਿਥੋਂ ਉਹ ਜ਼ਰੂਰ ਕਾਮਯਾਬੀ ਹਾਸਲ ਕਰਨਗੇ। ਐਸ. ਡੀ. ਕਾਲਜ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਨੇ ਟੀਮ ਇੰਚਾਰਜਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਮਯਾਬੀ 'ਤੇ ਵਧਾਈ ਦਿੱਤੀ ਹੈ।

 

Tags: Education

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD