Friday, 19 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਸਿਰਫ਼ ਸੁੱਕੀ ਕਣਕ ਹੀ ਲਿਆਉਣ ਦੀ ਅਪੀਲ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਆਰੰਭ ਹੋਏ ਵਿਕਾਸ ਕਾਰਜਾਂ ਦੀ ਪ੍ਰਗਤੀ ਬਾਰੇ ਸਮੀਖਿਆ ਮੀਟਿੰਗ ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲਕਦਮੀ ਤਹਿਤ ਬੋਲਣ ਅਤੇ ਸੁਣਨ ਤੋਂ ਅਸਮਰੱਥ ਵੋਟਰਾਂ ਲਈ ਵੀਡੀਓ ਹੈਲਪਲਾਈਨ ਨੰਬਰ 83605-83697 ਜਾਰੀ ਡਿਪਟੀ ਕਮਿਸ਼ਨਰ ਵੱਲੋਂ ਖਰੀਦ ਏਜੰਸੀਆਂ ਨੂੰ ਕਣਕ ਦੀ ਲਿਫਟਿੰਗ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ‘ਸੇਫ ਸਕੂਲ ਵਾਹਨ ਪਾਲਿਸੀ’- ਨਿਰਧਾਰਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ 7 ਸਕੂਲ ਬੱਸਾਂ ਦਾ ਹੋਇਆ ਚਲਾਨ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਤਹਿਤ ਸਬ ਡਵੀਜਨ ਤਪਾ ਦੇ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਕੀਤੀ ਗਈ ਚੈਕਿੰਗ ਐਲਪੀਯੂ ਦੇ ਸਾਲਾਨਾ 'ਵਨ ਇੰਡੀਆ-2024' ਕਲਚਰਲ ਫੈਸਟ 'ਚ ਭਾਰਤੀ ਸੱਭਿਆਚਾਰ ਦਾ ਸ਼ਾਨਦਾਰ ਪ੍ਰਦਰਸ਼ਨ ਵਿਛੜੇ ਇਨਕਲਾਬੀ ਸਾਥੀਆਂ ਦੀ ਯਾਦ 'ਚ ਸਮਾਗਮ 21 ਅਪਰੈਲ ਨੂੰ ਸਬ ਜੇਲ੍ਹ ਪੱਟੀ ਬਣਿਆ ਈਟ ਰਾਈਟ ਕੈੱਪਸ ਰਵਨੀਤ ਬਿੱਟੂ ਦੇ ਉਲਟ, ਕਾਂਗਰਸ ਨੇ ਹਮੇਸ਼ਾ ਬੇਅੰਤ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਕੀਤਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਕੁੰਵਰ ਵਿਜੇ ਪ੍ਰਤਾਪ ਦੇ ਭਾਸ਼ਣ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਜਾਂਚ ਹੋਣੀ ਚਾਹੀਦੀ ਹੈ: ਬਾਜਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਸੱਦਾ ਪੱਤਰ ਮੁੱਖ ਮੰਤਰੀ ਭਗਵੰਤ ਮਾਨ ' ਨੇ 'ਆਪ' ਦਾ ਮਿਸ਼ਨ 13-0 ਨਾਮ ਦੇ ਇੱਕ ਪ੍ਰੋਗਰਾਮ ਵਿੱਚ ਪੰਜਾਬ ਦੇ ਆਪਣੇ ਸਾਰੇ 13 ਲੋਕ ਸਭਾ ਉਮੀਦਵਾਰਾਂ ਨੂੰ ਕਰਵਾਇਆ ਜਾਣੂ ਮਾਨ ਨੇ 'ਆਪ' ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਸੰਗਰੂਰ ਤੋਂ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਿਤਾਰਿਆਂ ਨਾਲ ਭਰੀ ਸ਼ਾਮ: ਸਤਿੰਦਰ ਸਰਤਾਜ, ਨੀਰੂ ਬਾਜਵਾ, ਦੇਬੀ ਮਖਸੂਸਪੁਰੀ, ਬੰਟੀ ਬੈਂਸ ਅਤੇ ਹੋਰਾਂ ਕਲਾਕਾਰਾਂ ਵਿਚਕਾਰ ਹੋਇਆ 'ਸ਼ਾਯਰ' ਦਾ ਸ਼ਾਨਦਾਰ ਪ੍ਰੀਮੀਅਰ ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ ਹੋਇਆ ਲੋਕਾਂ ਦਾ ਭਾਰੀ ਇਕੱਠ, ਕਿਹਾ- ਭਰੂਚ 'ਚ ਹੈ ਆਪ ਦੀ ਸੁਨਾਮੀ

 

ਰਣਜੀਤ ਸਿੰਘ ਬ੍ਰਹਮਪੁਰਾ ਨੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚੀ - ਸੁਖਬੀਰ ਸਿੰਘ ਬਾਦਲ

ਇਤਿਹਾਸ ਗਵਾਹ ਹੈ ਕਿ ਪਾਰਟੀ ਨੂੰ ਕਮਜੋਰ ਕਰਨ ਵਾਲਾ ਕੋਈ ਵੀ ਅਜ ਤੱਕ ਬਿਆਸ ਨਹੀ ਟਪਿਆ: ਮਜੀਠੀਆ

Web Admin

Web Admin

5 Dariya News

ਨੌਰੰਗਾਬਾਦ, ਖਡੂਰ ਸਾਹਿਬ( ਤਰਨ ਤਾਰਨ) , 22 Jan 2019

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਨੂੰ ਵੰਡਣ ਤੇ ਕਮਜੋਰ ਕਰਨ ਦੀ ਸਾਜਿਸ਼ ਰਚੀ ਅਤੇ ਹੁਣ ਅਕਾਲੀ ਦਲ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਲਈ ਬੰਦ ਕਰ ਦਿੱਤੇ ਗਏ ਹਨ। ਹਲਕਾ ਖਡੂਰ ਸਾਹਿਬ ਵਿਖੇ ਅਕਾਲੀ ਦਲ ਦੀ ਇਕ ਵੱਡੀ ਵਰਕਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵਰਕਰਾਂ 'ਚ ਭਾਰੀ ਜੋਸ਼ ਦੇਖਦਿਆਂ ਕਿਹਾ ਕਿ ਹਲਕੇ ਦੇ ਕਮੇਟੀ ਮੈਂਬਰਾਂ, ਸਰਕਲ ਪ੍ਰਧਾਨਾਂ, ਵਖ ਵਖ ਅਦਾਰਿਆਂ ਦੇ ਸਾਬਕਾ ਤੇ ਮੌਜੂਦਾ ਚੈਅਰਮੈਨਾਂ ਪੰਚਾਂ ਸਰਪੰਚਾਂ ਅਤੇ 90 ਪ੍ਰਤੀਸ਼ਤ ਤੋਂ ਵਧੇਰੇ ਸਰਗਰਮ ਆਗੂ ਅਤੇ ਵਰਕਰਾਂ ਅਜ ਵੀ ਅਕਾਲੀ ਦਲ ਨਾਲ ਹਨ। ਸ:  ਬਾਦਲ ਨੇ ਕਿਹਾ ਕਿ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਸਮੇਤ ਹੋਰ ਮੁਠੀ ਭਰ ਲੋਕਾਂ ਨੇ ਕਾਂਗਰਸ ਪਾਰਟੀ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕੀਤੀ , ਜਿਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਅਸਥਿਰ ਕਰਨਾ, ਵੰਡਣਾ ਅਤੇ ਕਮਜੋਰ ਕਰਨਾ ਸੀ। ਮੀਟਿੰਗ ਦੌਰਾਨ ਹਾਜਰ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹੋਣ ਦਾ ਐਲਾਨ ਕੀਤਾ।ਸ: ਬਾਦਲ ਨੇ ਕਿਹਾ ਕਿ ਪਾਰਟੀ ਦੀ ਪਿਠ 'ਚ ਛੁਰਾ ਮਾਰਨ ਵਾਲੇ ਸ: ਬ੍ਰਹਮੁਪੁਰਾ ਦੇ ਵਿਸ਼ਵਾਸਘਾਤ ਨਾਲ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਜ਼ਿਆਦਾ ਠੇਸ ਪਹੁੰਚਿਆ। ਉਹਨਾਂ ਕਿਹਾ ਕਿ ਪਾਰਟੀ ਕਿਸੇ ਦੀ ਨਿਜੀ ਜਾਇਦਾਦ ਨਹੀਂ ਹੈ ਇਸ ਦੀ ਮਲਕੀਅਤ ਵਰਕਰ ਹਨ। ਉਨਾਂ ਕਿਹਾ ਕਿ ਅਕਾਲੀ ਦਲ ਨੂੰ ਵਡੇਰਿਆਂ ਨੂੰ ਖੂਨ ਪਸੀਨਾ ਵਹਾ ਕੇ ਅਤੇ ਸ਼ਹਾਦਤਾਂ ਦੇ ਕੇ ਸਿੰਜਿਆ ਹੈ।  ਉਹਨਾਂ ਕਿਹਾ ਕਿ ਪਾਰਟੀ ਅਤੇ ਸ: ਬਾਦਲ ਨੇ ਸਭ ਤੋਂ ਵੱਧ ਮਾਣ ਬ੍ਰਹਮਪੁਰਾ ਪਰਿਵਾਰ ਨੂੰ ਦਿਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਪਾਰਟੀ ਦੀ ਟਿਕਟ ਦੇ ਕੇ ਬਾਦਲ ਨੇ ਸ: ਬ੍ਰਹਮਪੁਰਾ ਦੇ ਕਰੀਅਰ ਦੀ ਪੁਨਰ ਸੁਰਜੀਤੀ ਕੀਤੀ । 2014 'ਚ ਹੀ ਸ: ਬ੍ਰਹਮਪੁਰਾ ਨੇ ਖਡੂਰ ਸਾਹਿਬ ਤੋਂ ਆਪਣੇ ਪੁੱਤਰ ਰਵਿੰਦਰ ਨੂੰ ਪਾਰਟੀ ਟਿਕਟ ਦੇਣ ਲਈ ਸ਼੍ਰੋਮਣੀ ਅਕਾਲੀ ਦਲ 'ਤੇ ਜ਼ੋਰ ਪਾਇਆ । 

ਸ: ਬ੍ਰਹਮੁਪੁਰਾ ਸਾਹਬ ਦਾ ਸ਼ਬਦ ਬਾਦਲ ਸਾਹਿਬ ਲਈ ਇਕ ਆਦੇਸ਼ ਸੀ,  ਉਹਨਾਂ ਕਿਹਾ ਕਿ ਬਾਦਲ ਸਾਹਬ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਬਾਵਜੂਦ ਉਸ ਨੇ ਪਾਰਟੀ ਹਿਤਾਂ ਦੇ ਉਲਟ ਕਾਂਗਰਸ ਦੇ ਹੱਥਾਂ 'ਚ ਖੇਡਣ ਨੂੰ ਪਹਿਲ ਦਿਤੀ। ਸੋ ਵਜ੍ਹਾ ਹੈ ਕਿ ਬਾਦਲ ਸਾਹਬ ਨੇ ਅਖੀਰ ਵਿੱਚ ਫ਼ੈਸਲਾ ਕੀਤਾ ਕਿ ਪਾਰਟੀ ਨੂੰ ਧੋਖਾ ਦੇਣ ਵਾਲੇ ਸ: ਬ੍ਰਹਮਪੁਰਾ ਕੋਲ ਪਾਰਟੀ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਪਾਰਟੀ ਅਨੁਸ਼ਾਸਨ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਇਸ ਲਈ ਸ: ਬ੍ਰਹਮਪੁਰਾ ਤੇ ਸਾਥੀਆਂ ਨੂੰ ਪਾਰਟੀ ਵਿਚ ਮੁੜ ਨਹੀਂ ਲਿਆ ਜਾਵੇਗਾ। ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਦੀ ਅਪੀਲ ਕੀਤੀ। ਉਨਾ ਕਿਹਾ ਕਿ ਪੰਜਾਬ 'ਚ ਕੋਈ ਮੁਖ ਮੰਤਰੀ ਅਤੇ ਸਰਕਾਰ ਨਹੀਂ ਹੈ। ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਧਕੇਸ਼ਾਹੀਂਆਂ ਝੂਠੇ ਪਰਚੇ ਦਰਜ ਹੋ ਰਹੇ ਹਨ। ਵਰਕਰਾਂ ਨੂੰ ਇਕ ਝੰਡੇ ਹੇਠ ਇਕਤਰ ਹੋਣ ਦਾ ਹੋਕਾ ਦਿੰਦਿਆਂ ਉਹਨਾਂ ਕਿਹਾ ਕਿ ਖੇਰੂ ਖੇਰੂ ਹੋਣ ਵਾਲੀਆਂ ਕੌਮਾਂ ਅਪਣਾ ਅਸਤਿਤਵ ਗੁਵਾ ਲੈਦੀਆਂ ਹਨ। ਇਸ ਮੌਕੇ ਸ: ਬਾਦਲ ਨੇ ਹਰੇਕ ਵਰਕਰ ਨਾਲ ਮੁਲਾਕਾਤ ਕਰਦਿਆਂ ਉਹਨਾਂ ਤੋਂ ਵਿਚਾਰ ਸੁਣੇ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਮੌਕਾਪ੍ਰਸਤ ਤਤਾਂ  ਨੂੰ ਰੱਦ ਕੀਤਾ ਹੈ। ਉਨਾਂ ਕਿਹਾ ਕਿ ਪਾਰਟੀ ਵਡੀ ਹੈ ਅਤੇ ਵਿਅਕਤੀ ਪਾਰਟੀ ਬਿਨਾ ਸਿਫਰ ਹਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ  ਨੂੰ ਕਮਜੋਰ ਕਰਨ ਵਾਲੇ ਅਜ ਤੱਕ ਬਿਆਸ ਨਹੀ ਟਪਿਆ, ਧੋਖੇਬਾਜ ਅਤੇ ਮੌਕਾਪ੍ਰਸਤਾਂ ਨੂੰ ਲੋਕਾਂ ਨੇ ਮੂਹ ਨਹੀਂ ਲਾਇਆ।  ਉਹਨਾਂ ਕਿਹਾ ਕਿ ਲੋਕਾਂ ਦੀ ਬਾਂਹ ਫੜਣ ਵਾਲੇ ਆਗੂਆਂ ਨੂੰ ਹੀ ਲੋਕ ਨਿਵਾਜਦੇ ਹਨ। ਕਿਸਾਨ ਕਰਜਾ ਮੁਆਫੀ, ਘਰ ਘਰ ਨੌਕਰੀ, ਦਲਿਤ ਵਰਗ ਨਾਲ ਧੋਖਾ ਆਦਿ ਲਈ ਉਨਾਂ ਕਾਂਗਰਸ ਨੂੰ ਆੜੇ ਹੱਥੀਂ ਲਿਆ। ਕਾਂਗਰਸ ਨਗ਼ੰ ਫਾਇਦਾ ਪਹੁੰਚਾਉਣ ਲਗੇ ਲਗੇ ਆਪ, ਪਾਪ ਅਤੇ ਅਖੌਤੀ ਟਕਸਾਲੀਆਂ ਤੋਂ ਸੁਚੇਤ ਰਹਿਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਗੂ ਅਲਵਿੰਦਰ ਸਿੰਘ ਪਾਖੋਕੇ, ਗੁਰਬਚਨ ਸਿੰਘ ਕਰਮਵਲਾ ਜਨਰਲ ਸਕਤਰ ਸ੍ਰੋਮਣੀ ਕਮੇਟੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਭਾਈ ਮਨਜੀਤ ਸਿੰਘ, ਗੌਰਵ ਵਲਟੋਹਾ, ਰਮਨਦੀਪ ਭਾਰੋਵਾਲ, ਕੁਲਦੀਪ ਔਲਖ ਅਤੇ ਦਲਬੀਰ ਜਹਾਂਗੀਰ ਵੀ ਮੌਜੂਗ਼ਦ ਸਨ। 

 

Tags: Sukhbir Singh Badal , Bikram Singh Majithia

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD