Saturday, 20 April 2024

 

 

ਖ਼ਾਸ ਖਬਰਾਂ ਹੁਸ਼ਿਆਰਪੁਰ ਵਿਖੇ ਹੋਈ ਚੋਣ ਜਨਸਭਾ ਵਿਚ ਕੇਂਦਰ ਸਰਕਾਰ 'ਤੇ ਜਮਕੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਭਾਜਪਾ ਦੇ ਜ਼ੁਲਮ ਵਿਰੁੱਧ ਇੱਕਜੁੱਟ ਹੋਣਾ ਪਵੇਗਾ: ਰਾਜਾ ਵੜਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਪਟਿਆਲਾ ਦੀਆਂ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਗੁਰਜੀਤ ਔਜਲਾ ਨੇ ਗੁਰਦੁਆਰਾ ਬਾਬਾ ਛੱਜੋ ਜੀ ਵਿਖੇ ਨਤਮਸਤਕ ਹੋ ਕੇ ਕੀਤਾ ਆਪਣੀ ਚੋਣ ਮੁਹਿੰਮ ਦਾ ਆਰੰਭ ਸਰਕਾਰ ਨਿੱਜੀ ਲਾਭ ਲਈ ਕਣਕ ਦੀ ਬਰਬਾਦੀ ਕਰ ਰਹੀ ਹੈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦਾਣਾ ਮੰਡੀ ਦਾ ਦੌਰਾ-ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ ਰੀਜਨਲ ਟਰਾਂਸਪੋਰਟ ਅਫ਼ਸਰ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਐਲਪੀਯੂ ਦੇ ਸਕੂਲ ਆਫ ਲਿਬਰਲ ਐਂਡ ਕ੍ਰਿਏਟਿਵ ਆਰਟਸ ਨੇ ‘ਵਨ ਇੰਡੀਆ-2024’ ਦੀ ਚੈਂਪੀਅਨਸ਼ਿਪ ਟਰਾਫੀ ਜਿੱਤੀ ਸਿਹਤ ਮੰਤਰੀ ਪੰਜਾਬ ਨੇ ਆਰੀਅਨਜ਼ ਫਾਰਮੇਸੀ ਕਾਨਫਰੰਸ ਦਾ ਉਦਘਾਟਨ ਕੀਤਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਕੂਲ ਬੱਸ ਪ੍ਰੋਵਾਈਡਰਾਂ ਨਾਲ ਮੀਟਿੰਗ ਪੰਜਾਬ ਦੀਆਂ ਔਰਤਾਂ ਨੂੰ ਅੱਜ ਵੀ ਇੱਕ-ਇੱਕ ਹਜ਼ਾਰ ਮਾਸਿਕ ਭੱਤੇ ਦੀ ਉਡੀਕ : ਐਨ.ਕੇ. ਸ਼ਰਮਾ ਅਪਲਾਈਡ ਸਾਇੰਸਜ਼ ਵਿਭਾਗ ਸੀਜੀਸੀ ਲਾਂਡਰਾਂ ਵੱਲੋਂ ਵਰਕਸ਼ਾਪ ਦਾ ਆਯੋਜਨ ਪ੍ਰੀਤ ਕਲੋਨੀ ਰੂਪਨਗਰ ਵਿਖੇ ਇਮਾਰਤ ਡਿੱਗਣ ਸੰਬੰਧੀ ਬਚਾਅ ਓਪਰੇਸ਼ਨ ਹੋਇਆ ਪੂਰਾ ਰੋਡ ਸ਼ੋਅ ਦੌਰਾਨ ਵਰਤੇ ਜਾ ਰਹੇ ਵਾਹਨਾਂ ਦੀ ਸਹੀ ਪ੍ਰਵਾਨਗੀ ਲਈ ਜਾਵੇ - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ 10ਵੀਂ ਜਮਾਤ 'ਚ ਚੋਟੀ ਦਾ ਦਰਜ਼ਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 'ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ ਗੁਰਜੀਤ ਸਿੰਘ ਔਜਲਾ ਮੁਸਲਿਮ ਭਾਈਚਾਰੇ ਨੂੰ ਜੁੰਮੇ ਦੀ ਨਮਾਜ਼ ਦੀ ਵਧਾਈ ਦੇਣ ਪਹੁੰਚੇ ਜ਼ਿਲ੍ਹੇ ਦੀ ਮੰਡੀਆਂ ਵਿੱਚ 18 ਹਜ਼ਾਰ 868 ਮੀਟਰਿਕ ਟਨ ਕਣਕ ਦੀ ਆਮਦ ਹੋਈ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬੈਂਕ ਦੇਣਗੇ ਵੋਟਰ ਜਾਗਰੂਕਤਾ ਦਾ ਸੁਨੇਹਾ ਅੰਤਰਰਾਜੀ ਸਰਹੱਦ ਤੇ ਪੁਲਿਸ ਵੱਲੋਂ ਫਲੈਗ ਮਾਰਚ, ਨਾਕਿਆਂ ਦੀ ਕੀਤੀ ਚੈਕਿੰਗ - ਐਸ ਐਸ ਪੀ ਡਾ ਪ੍ਰਗਿਆ ਜੈਨ

 

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲਈ ਨਿਗਮ ਅਧਿਕਾਰੀਆਂ ਦੀ ਕਲਾਸ

ਸ਼ਹਿਰ ਵਿੱਚ ਚਲਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ, ਕਰਮਚਾਰੀਆਂ ਨੂੰ ਜਵਾਬਦੇਹੀ ਨਾਲ ਕੰਮ ਕਰਨ ਦੀ ਹਿਦਾਇਤ

Mohali Municipal Corporation, Amarjit Singh Jiti Sidhu, Amrik Singh Somal, Kuljit Singh Bedi, S.A.S.Nagar, Mohali, S.A.S. Nagar Mohali, Punjab Congress, Sahibzada Ajit Singh Nagar

5 Dariya News

ਐਸ.ਏ.ਐਸ.ਨਗਰ , 17 Apr 2021

ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਨਿਗਮ ਦੀ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਵਿੱਚ ਚਲਦੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਕੰਮਾਂ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।ਇਸ ਮੌਕੇ ਸ੍ਰ. ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਜੋ ਵੀ ਕੰਮ ਕਰਵਾਏ ਜਾ ਰਹੇ ਹਨ, ਉਹ ਉਨ੍ਹਾਂ ਕੰਮਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰਨ ਤਾਂ ਜੋ ਕੋਈ ਕਮੀ ਹੋਣ ਤੇ ਉਸਨੂੰ ਮੌਕੇ ਤੇ ਹੀ ਤੁਰੰਤ ਠੀਕ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਅਧਿਕਾਰੀਆਂ ਦੀ ਜਿੰਮੇਵਾਰੀ ਹੈ ਕਿ ਲੋਕਾਂ ਨੂੰ ਜਵਾਬਦੇਹ ਪ੍ਰਸ਼ਾਸਨ ਮੁਹਈਆਂ ਕਰਵਾਉਣ ਅਤੇ ਲੋਕਾਂ ਦੀਆਂ ਸੱਮਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਵਿਕਾਸ ਕੰਮਾਂ ਦੌਰਾਨ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਕੰਮ ਵਧਿਆ ਕੁਆਲਟੀ ਨਾਲ ਪੂਰਾ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦੌਰਾਨ ਜੇਕਰ ਕੰਮ ਦਾ ਮਿਆਰ ਸਹੀ ਨਾ ਪਾਇਆ ਗਿਆ ਤਾਂ ਉਸਦਾ ਜਿੰਮੇਵਾਰੀ ਸਬੰਧਿਤ ਅਧਿਕਾਰੀ ਦੀ ਹੋਵੇਗੀ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਲੋੜਾਂ ਨਾਲ ਸਬੰਧਿਤ ਜੋ ਵੀ ਕੰਮ ਕਰਵਾਏ ਜਾਣੇ ਹਨ, ਉਨ੍ਹਾਂ ਲਈ ਐਸਟੀਮੇਟ ਤਿਆਰ ਕੀਤੇ ਜਾਣ ਤਾਂ ਜੋ ਸ਼ਹਿਰ ਵਾਸੀਆਂ ਦੀ ਸੱਮਸਿਆ ਦਾ ਹੱਲ ਹੋ ਸਕੇ।ਮੀਟਿੰਗ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰ. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸ੍ਰ. ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਅਤੇ ਐਸ.ਈ. ਸੰਜੈ ਕੰਵਰ ਮੌਜੂਦ ਸਨ।

 

Tags: Mohali Municipal Corporation , Amarjit Singh Jiti Sidhu , Amrik Singh Somal , Kuljit Singh Bedi , S.A.S.Nagar , Mohali , S.A.S. Nagar Mohali , Punjab Congress , Sahibzada Ajit Singh Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD