Saturday, 20 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ ਸਨਮਾਨਿਤ ਸਵੀਪ ਗਤੀਵਿਧੀਆਂ ਤਹਿਤ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਜਾਗਰੂਕ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਬਾਇਓਮੈਡ ਲੈਬ ਸਾਇੰਸ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਲਈ ਬੈਠਕ

 

ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਨੂੰ ਸਿਮਟੋਮੈਟਿਕ ਅਤੇ ਸਾਹ ਦੀ ਸਮੱਸਿਆ ਵਾਲੇ ਸਾਰੇ ਮਰੀਜ਼ਾਂ ਲਈ ਨਵੀਆਂ ਰੈਪਿਡ ਐਨਟੀਜੇਨ ਟੈਸਟਿੰਗ ਕਿੱਟਾਂ ਦੀ ਵਰਤੋਂ ਕਰਨ ਦੇ ਆਦੇਸ਼

Web Admin

Web Admin

5 Dariya News

ਜਲੰਧਰ , 11 Jul 2020

ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਨਵੀਆਂ ਰੈਪਿਡ ਐਨਟੀਜੇਨ ਟੈਸਟਿੰਗ ਕਿੱਟਾਂ ਦੀ ਵਰਤੋਂ ਸ਼ੁਰੂ ਕੀਤੀ ਜਾਵੇ।ਜ਼ਿਲ੍ਹੇ ਵਿੱਚ ਕੋਵਿਡ-19 ਦੀ ਸਥਿਤੀ ਅਤੇ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਲਈ ਸਿਵਲ, ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਥੋਰੀ ਨੇ ਕਿਹਾ ਕਿ ਇਨ੍ਹਾਂ  ਨਵੀਆਂ ਕਿੱਟਾਂ ਦੀ ਵਰਤੋਂ ਨਾਲ ਪਾਜ਼ੀਟਿਵ ਕੇਸਾਂ ਦਾ ਜਲਦੀ ਪਤਾ ਲੱਗ ਜਾਂਦਾ ਹੈ ਕਿਉਂਕਿ ਇਸ ਦੀ ਵਰਤੋਂ ਨਾਲ 30 ਮਿੰਟਾਂ ਵਿੱਚ ਨਤੀਜਾ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨਾਂ ਨਵੀਆਂ ਕਿਟਾਂ ਦੀ ਵਰਤੋਂ ਡਾਕਟਰਾਂ ਜਾਂ ਨਰਸਿੰਗ ਅਮਲੇ ਜਿਨਾਂ ਵਲੋਂ ਨਿੱਜੀ ਸੁਰੱਖਿਆ ਉਪਰਕਣ ਕਿੱਟਾਂ ਪਹਿਨੀਆਂ ਹੋਈਆਂ ਹਨ ਵਲੋਂ ਨਸੋ ਫੈਰਨੀਜ਼ਲ ਸਵੈਬ ਰਾਹੀਂ ਸੈਂਪਲ ਲੈਣ ਉਪਰੰਤ ਤੁਰੰਤ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਨਵੀਆਂ ਕਿੱਟਾਂ ਮਰੀਜ਼ਾਂ ਨੂੰ ਜਲਦੀ ਇਕਾਂਤਵਾਸ ਤੇ ਇਲਾਜ ਕਰਨ ਅਤੇ ਸੰਪਰਕ ਵਿੱਚ ਆਏ ਲੋਕਾਂ ਦੀ ਪਹਿਚਾਣ ਵਿੱਚ ਮਦਦਗਾਰ ਸਾਬਿਤ ਹੋਵੇਗੀ।ਇਸ ਮੌਕੇ ਮੁੱਖ ਸਕੱਤਰ ਵਿਨੀ ਮਹਾਜਨ ਵਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਵੀ ਕੀਤੀ ਗਈ। ਸ੍ਰੀ ਥੋਰੀ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਕਿੱਟਾਂ ਨੂੰ ਸਾਹ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਮਰੀਜ਼ਾਂ, ਕੋਵਿਡ-19 ਦੇ ਜ਼ਿਆਦਾ ਜੋਖ਼ਮ ਵਾਲੇ ਮਰੀਜ਼ਾਂ ਅਤੇ ਕੰਟੇਨਮੈਂਟ ਅਤੇ ਮਾਈਕਰੋ ਕਨਟੇਨਮੈਂਟ ਜੋਨਾਂ ਵਿੱਚ ਘਰ-ਘਰ ਸਰਵੇ ਦੌਰਾਨ ਕੋਵਿਡ ਦੇ ਲੱਛਣਾਂ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਪਹਿਚਾਣ ਕਰਨ ਵਿੱਚ ਵਰਤੀਆਂ ਜਾ ਸਕਣਗੀਆਂ।ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਨਵੀਆਂ ਐਂਟੀਜੇਨ ਟੈਸਟਿੰਗ ਕਿੱਟਾਂ ਰਾਹੀਂ ਪਾਜੀਟਿਵ ਪਾਇਆ ਜਾਵੇਗਾ ਨੂੰ ਕੰਨਫਰਮ ਕੇਸ ਮੰਨਿਆਂ ਜਾਵੇਗਾ ਅਤੇ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਵੇਗੀ ਉਨ੍ਹਾਂ ਦਾ ਸੀ.ਬੀ. ਐਨਏਏਟੀ/ਟਰੂਨੈਟ/ਆਰ.ਟੀ.ਪੀਸੀਆਰ ਰਾਹੀਂ ਦੁਬਾਰਾ ਟੈਸਟ ਕੀਤਾ ਜਾਵੇਗਾ।ਸ੍ਰੀ ਥੋਰੀ ਨੇ ਕਿਹਾ ਕਿ ਲੋਕਾਂ ਦੇ ਕੋਵਿਡ ਸਬੰਧੀ ਨਮੂਨੇ ਲੈਣ ਨੂੰ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਜਾਵੇ ਤਾਂ ਕਿ ਜ਼ਿਲ੍ਹੇ ਵਿੱਚ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਲਦ ਤੋਂ ਜਲਦ ਰੋਕ ਲਗਾਈ ਜਾ ਸਕੇ।  ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਿਵਲ ਅਤੇ ਪੁਲਿਸ ਅਧਿਕਾਰੀ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਕਰਫ਼ਿਊ ਵਰਗੀ ਸਖ਼ਤੀ ਨੂੰ ਯਕੀਨੀ ਬਣਾਉਣ ਉਨਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ-ਬਰ ਤਿਆਰ ਹੈ ਅਤੇ ਮਨੁੱਖੀ ਸਰੋਤਾਂ ਦੀ ਵੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ ਅਤੇ ਲੋਕਾਂ ਨੂੰ ਅਪਣੇ-ਆਪਣੇ ਘਰਾਂ ਵਿੱਚ ਰਹਿਣ ਨੂੰ ਸੁਨਿਸ਼ਚਤ ਕਰਨਾ ਚਾਹੀਦਾ ਹੈ।ਸ੍ਰੀ ਥੋਰੀ ਨੇ ਅੱਗੇ ਦੱਸਿਆ ਕਿ ਕੰਟੇਨਮੈਂਟ ਅਤੇ ਮਾਈਕਰੋ ਕੰਨਟੇਨਮੈਂਟ ਜ਼ੋਨਾਂ ਵਿੱਚ ਜਰੂਰੀ ਚੀਜਾਂ ਦੀ ਸਪਲਾਈ ਵਿੰਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕਮਿਸ਼ਨਰ ਨਗਰ ਨਿਗਮ ਕਰਨੇਸ਼ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਐਸ.ਡੀ.ਐਮ. ਰਾਹੁਲ ਸਿੰਧੂ, ਜੈ ਇੰਦਰ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਹੋਰ ਵੀ ਹਾਜ਼ਰ ਸਨ।

 

Tags: DC Jalandhar , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD