5 Dariya News

ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਬਾਕਰਪੁਰ ਵਿਖੇ ਲੋਕ ਭਲਾਈ ਕੈਪ ਦਾ ਆਯੋਜਨ

5 Dariya News

ਐਸ.ਏ.ਐਸ.ਨਗਰ 25-Feb-2020

ਯੂਥ ਕਾਂਗਰਸ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਨਜਦਿਕੀ ਪਿੰਡ ਬਾਕਰਪੁਰ ਵਿਖੇ ਇੱਕ ਲੋਕ ਭਲਾਈ ਕੈਪ ਦਾ ਆਯੋਜਨ ਕੀਤਾ ਗਿਆ । ਜਿਸ ਦੌਰਾਨ ਲੋੜਵੰਦ ਤੇ ਗਰੀਬ ਲੋਕਾਂ ਦੇ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸਨਾਂ ਦੇ ਫਾਰਮ ਆਟਾ ਦਾਲ ਸਕੀਮ  ਦੇ ਫਾਰਮ ਲੇਬਰ ਕਾਰਡਾਂ ਸਬੰਧੀ ਫਾਰਮ ਸਮੇਤ ਹੋਰਨਾਂ ਭਲਾਈ ਸਕੀਮਾਂ ਲਈ ਬਿਨੇਪੱਤਰ ਭਰੇ ਗਏ । ਕੈਪ ਦੌਰਾਨ ਬੋਲਦਿਆ ਐਡਵੋਕੇਟ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਸੂਬੇ ਦੇ ਸਮੁੱਚੇ ਵਰਗਾਂ ਦੇ ਭਲੇ ਤੇ ਵਿਕਾਸ ਲਈ ਪੂਰੀ ਤਰਾਂ ਵਚਨਬਧ ਹੈ । ਸਰਕਾਰ ਦੁਆਰਾ ਗਰੀਬ ਲੋਕਾਂ ਲਈ ਚਲਾਈਆ ਜਾ ਰਹੀਆਂ ਭਲਾਈ ਸਕੀਮਾਂ ਨਿਰੰਤਰ ਜਾਰੀ ਹਨ ਅਤੇ ਸੂਬੇ ਵਿੱਚ ਵਿਕਾਸ ਦੇ ਕਾਰਜ ਜੰਗੀ ਪੱਧਰ ਤੇ ਜਾਰੀ ਹਨ। ਐਡਵੋਕੇਟ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿੱਚ ਜਿਥੇ ਗਰੀਬ ਕਿਸਾਨਾਂ ਦੀ ਕਰਜਾ ਮੁਆਫੀ ਹੋਈ ਹੈ।  ਉਥੇ ਹੀ ਸਰਕਾਰ ਵਲੋਂ ਨਸਿਆ ਵਿਰੁੱਧ ਛੇੜੀ ਗਈ ਮੁਹਿੰਮ ਨੇ ਨਸ਼ਾ ਤਸਕਰਾਂ ਦਾ ਲੱਕ ਤੋੜਕੇ ਰੱਖ ਦਿੱਤਾ ਗਿਆ ਹੈ । ਸ੍ਰੀ ਸਿੱਧੂ ਨੇ ਕਿਹਾ ਕਿ ਜਿਲ੍ਹਾ ਮੁਹਾਲੀ ਅੰਦਰ ਅਗਲੇ ਦਿਨਾਂ ਦੌਰਾਨ ਵੱਖ ਵੱਖ ਸਥਾਨਾਂ ਉਤੇ ਅਜਿਹੇ ਲੋਕ ਭਲਾਈ ਕੈਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਪੰਜਾਬ ਸਰਕਾਰ ਦੀਆਂ ਇਨ੍ਹਾਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੈ ਸਕਣ । ਇਸ ਮੌਕੇ ਸੈਕੜੇਂ ਲੋਕਾਂ ਦੇ ਵੱਖ ਵੱਖ ਭਲਾਈ ਸਕੀਮਾਂ ਲਈ ਫਾਰਮ ਭਰੇ ਗਏ ।ਇਸ ਮੌਕੇ ਯੂਥ ਕਾਂਗਰਸ ਦੇ ਅਹੁਦੇਦਾਰ ਅਨਮੋਲ ਰਤਨ ਸਿੰਘ, ਜਯੰਤ ਸ਼ਰਮਾ, ਜਯੰਤ, ਰਾਹੁਲ ਕਾਲੀਆ, ਚੰਨੀ ਇਕਬਾਲ, ਨਵਜੋਤ ਸਿੰਘ ਤੋਂ ਇਲਾਵਾ ਪਿੰਡ ਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਹਰੀ ਸਿੰਘ ਵੀ ਹਾਜ਼ਰ ਸਨ।