5 Dariya News

ਸੁਸ਼ਮਾ ਗਰੁੱਪ ਨੇ ਮੋਹਾਲੀ 'ਚ ਇੱਕ ਅਨੌਖਾ ਕਮਰਸ਼ੀਅਲ ਪ੍ਰੋਜੈਕਟ - ਸੁਸ਼ਮਾ ਪ੍ਰਿਸਟੀਨ ਲਾਂਚ ਕੀਤਾ

5 Dariya News

ਐਸ.ਏ.ਐਸ. ਨਗਰ (ਮੁਹਾਲੀ) 17-Feb-2020

ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਇਸਟੇਟ ਡਿਵੈਲਪਰ ਸੁਸ਼ਮਾ ਗਰੁੱਪ ਮੋਹਾਲੀ 'ਚ ਪੀਆਰ 7, ਏਅਰਪੋਰਟ ੋਡ ਸਥਿੱਤ ਇੱਕ ਸ਼ਾਨਦਾਰ ਕਮਰਸ਼ੀਅਲ ਪ੍ਰੋਜੈਕਟ-ਸੁਸ਼ਮਾ ਪ੍ਰਿਸਟੀਨ ਲੈ ਕੇ ਆ ਰਿਹਾ ਹੈ। ਛੇ ਏਕੜ 'ਚ ਫੈਲ੍ਹੇ ਪ੍ਰੋਜੈਕਟ ਨੂੰ ਗਰੁੱਪ ਦੇ ਕਮਰਸ਼ੀਅਲ ਸੈਗਮੈਂਟ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਚਾਰ ਸਾਲ ਦੇ ਅੰਦਰ ਫਿੱਟ ਆਊਟਸ ਦੇ ਲਈ ਤਿਆਰ ਕਰ ਦੇਵੇਗਾ। ਇਸ ਪ੍ਰੋਜੈਕਟ ਨੂੰ ਬਣਾਉਣ 'ਚ ਗਰੁੱਪ 325 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਹ ਨਿਵੇਸ਼ ਗਰੁੱਪ ਆਪਣੀ ਵਿਅਕਤੀਗਤ ਬੱਚਤ ਅਤੇ ਵਿਕਰੀ ਅਤੇ ਬੈਂਕਾਂ ਸਹਿਤ ਹੋਰ ਸੰਸਥਾਗਤ ਫੰਡਾਂ ਦੇ ਮਾਧਿਅਮ ਨਾਲ ਹੋਵੇਗਾ।ਆਕਰਸ਼ਕ ਸੇਲਸ ਅਤੇ ਲੀਜ ਦੇ ਵਿਕਲਪਾਂ ਦੇ ਨਾਲ ਪ੍ਰੋਜੈਕਟ 1.2 ਮਿਲੀਅਨ ਸਕਵਾਯਰ ਫੁੱਟ ਦਾ ਬਿਲਡਅਪ ਏਰੀਆ ਅਤੇ 3.5 ਲੱਖ ਸਕਵਾਯਰ ਫੁੱਟ 'ਚ ਫੈਲੀ ਦਫ਼ਤਰ ਸਪੇਸ ਹੋਵੇਗੀ। ਗਰੁੱਪ ਨੇ ਰਿਟੇਲ ਸਪੇਸ ਦੇ ਲਈ 3.75 ਸਕਵਾਯਰ ਫੁੱਟ ਏਰੀਆ ਨਿਰਧਾਰਿਤ ਕੀਤਾ ਹੈ। ਇਸ ਪ੍ਰੋਜੈਕਟ 'ਚ ਫੈਸ਼ਨ, ਹੈਲਥ, ਵੈਲਨੈਸ, ਸਰਵਿਸਡ ਅਪਾਰਟਮੈਂਟ, ਸੋਹੋ, ਫੂਡ ਕੋਰਟ ਅਤੇ ਕੋ ਵਰਕਿੰਗ ਸਪੇਸ ਸ਼ਾਮਿਲ ਹੋਵੇਗੀ।ਇਸ ਪ੍ਰੋਜੈਕਟ ਨੂੰ ਆਕਰਸ਼ਿਤ ਕਰਨ ਦੇ ਲਈ ਸਭ ਤੋਂ ਮੁੱਖ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ 'ਚ ਖੇਤਰ 'ਚ ਸੜਕਾਂ ਅਤੇ ਹਵਾਈ ਸੰਪਰਕ ਦਾ ਤੇਜੀ ਨਾਲ ਵਿਸਥਾਰ ਹੋਇਆ ਹੈ। ਜਿਸ ਕਰਕੇ ਉੱਤਰ ਭਾਰਤ ਦੇ ਨਿਵੇਸ਼ਕਾਂ ਨੂੰ ਇਹ ਪ੍ਰੋਜੈਕਟ ਕਾਫੀ ਆਕਰਸ਼ਿਤ ਕਰੇਗਾ। ਉੱਥੇ ਹੀ ਕਮਰਸ਼ੀਅਲ ਸੈਗਮੈਂਟ 'ਚ ਵੱਡੀ ਗਿਣਤੀ 'ਚ ਬਹੁਰਾਸ਼ਟਰੀ ਕੰਪਨੀਆਂ ਅਤੇ ਵੱਡੇ ਬ੍ਰਾਂਡਸ ਦਾ ਤੇਜੀ ਨਾਲ ਵਿਸਥਾਰ ਹੋ ਰਿਹਾ ਹੈ, ਜਿਹੜਾ ਇਸ ਨਾਲੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਉੱਥੇ ਹੀ ਪ੍ਰੋਜੈਕਟ ਦੀ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ ਅਤੇ ਦਿੱਲੀ ਜਿਹੇ ਰਾਜਾਂ ਨਾਲ ਸਿੱਧੇ ਤੌਰ 'ਤੇ ਜੋੜਦਾ ਹੈ। ਇਸ ਤੋਂ ਇਲਾਵਾ ਬਿਹਤਰੀਨ ਵਰਕ ਪਲੇਸ ਦੇ ਨਾਲ ਜੀਰਕਪੁਰ ਅਤੇ ਮੋਹਾਲੀ ਦੇ ਲੋਕਾਂ ਲਈ ਸ਼ਾਪਿੰਗ ਅਤੇ ਮਨੋਰੰਜਨ ਦਾ ਸਥਾਨ ਪ੍ਰਦਾਨ ਕਰਦਾ ਹੈ।ਪ੍ਰੋਜੈਕਟ ਬਿਹਤਰੀਨ ਲੋਕੇਸ਼ਨ ਦੇ ਨਾਲ ਵਿਭਿੰਨ ਸੁਵਿਧਾਵਾਂ ਅਤੇ ਸੇਵਾਵਾਂ ਨਾਲ ਭਰਪੂਰ ਹੈ। ਪ੍ਰੋਜੈਕਟ ਦੇ ਹਾਲਾਤ ਦਾ ਬਿਹਤਰੀਨ ਨਜ਼ਾਰਾ ਲੋਕਾਂ ਨੂੰ ਆਕਰਸ਼ਿਤ ਕਰੇਗਾ। ਇਸ ਤੋਂ ਇਲਾਵਾ ਡਬਲ ਬੇਸਮੈਂਟ ਪਾਰਕਿੰਗ, ਡਬਲ ਹਾਈਟ ਇੰਟਰੈਂਸ ਲਾਬੀਜ, ਇੰਟੈਲੀਜੈਂਟ ਲਾਈਟ ਸਿਸਟਮ, ਇਨ ਹਾਊਸ ਲੀਜਿੰਗ ਦੇ ਨਾਲ ਮੈਨਟੇਨੈਸ ਟੀਮ ਦੇ ਨਾਲ ਸ਼ਾਮਿਲ ਹੋਵੇਗਾ।ਪ੍ਰੋਜੈਕਟ ਦੇ ਬਾਰੇ 'ਚ ਸੁਸ਼ਮਾ ਗਰੁੱਪ ਦੇ ਐਗਜੀਕਿਊਟਿਵ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਕਿਹਾ, 'ਕਮਰਸ਼ੀਅਲ ਰੀਅਲ ਇਸਟੇਟ ਨੇ ਦੇਸ਼ 'ਚ ਰਿਟੇਲ ਕ੍ਰਾਂਤੀ ਦੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਉਸਦੇ ਨਾਲ ਵਧਦੀ ਟੈਕਨੋਲਾਜੀ ਅਤੇ ਤੇਜੀ ਨਾਲ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਨਾਲ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੇ ਰੀਅਲ ਇਸਟੇਟ ਬਜ਼ਾਰ 'ਚ ਤੇਜੀ ਆਈ ਹੈ। ਜਿਹੜਾ ਹੁਣ ਮੈਟਰੋ ਸ਼ਹਿਰਾਂ ਦੀ ਮਾਰਕੀਟ ਦੀ ਬਰਾਬਰੀ ਕਰ ਰਿਹਾ ਹੈ। ਸਾਨੂੰ ਆਪਣੇ ਡਿਵੈਲਪਮੈਂਟ ਪੋਰਟਫੋਲਿਓ 'ਚ ਨਵੇਂ ਕਮਰਸ਼ੀਅਲ ਪ੍ਰੋਜੈਕਟ ਨੂੰ ਜੋੜਨ ਦੀ ਖੁਸ਼ੀ ਹੈ ਅਤੇ ਅਸੀਂ ਸਾਡੇ ਗ੍ਰਾਹਕਾਂ ਦੇ ਲਈ ਇੱਕ ਬਿਹਤਰੀਨ ਪ੍ਰੋਜੈਕਟ ਦੇਣ ਦੇ ਲਈ ਤਿਆਰ ਹਾਂ, ਜਿਹੜਾ ਟ੍ਰਾਈਸਿਟੀ ਦੇ ਲਈ ਲੈਂਡਮਾਰਕ ਸਾਬਤ ਹੋਵੇਗਾ।