5 Dariya News

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਤਾ ਜੈਅੰਤੀ ਮਾਤਾ ਦੇ ਮੰਦਿਰ 'ਚ ਭਾਰੀ ਹਾਜ਼ਰੀ

5 Dariya News

ਖਰੜ 09-Feb-2020

ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਜੈਅੰਤੀ ਮਾਜਰੀ ਦੇ ਮਾਤਾ ਜੈਅੰਤੀ ਦੇਵੀ ਮੰਦਿਰ ਵਿੱਚ ਹਾਜ਼ਰੀਆਂ ਭਰੀਆਂ। ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਮਾਤਾ ਜੈਅੰਤੀ ਦੇਵੀ ਦੇ ਮੰਦਿਰ ਵਿੱਚ ਸਜੇ ਭੰਡਾਰਿਆਂ ਵਿੱਚ ਜਾ ਕੇ ਸੰਗਤਾਂ ਨਾਲ ਲੰਗਰ 'ਚ ਵੀ ਹਾਜ਼ਰੀ ਭਰੀ।ਇਸ ਸਮੇਂ ਮਾਤਾ ਜੈਅੰਤੀ ਦੇਵੀ ਮੰਦਿਰ ਕਮੇਟੀ ਨੇ ਪ੍ਰੋ. ਚੰਦੂਮਾਜਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਮੰਦਿਰ ਨੂੰ ਜਾਣ ਆਉਣ ਲਈ ਬਣਇਆ ਰਸਤਾ ਕੱਚਾ ਸੀ, ਜਿਸ ਕਰਕੇ ਮੰਦਿਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਰਿਸ਼ ਦੇ ਦਿਨਾਂ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਸੀ, ਪ੍ਰੰਤੂ ਪ੍ਰੋ. ਚੰਦੂਮਾਜਰਾ ਦੁਆਰਾ ਆਪਣੇ ਆਖਿਤਿਰਆਰੀ ਕੋਟੇ ਵਿੱਚੋਂ ਦਿੱਤੀ ਗਈ ਗ੍ਰਾਂਟ ਸਦਕਾ ਇਹ ਰਸਤਾ ਪੱਕਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਰਸਤਾ ਪੱਕਾ ਹੋਣਾ ਨਾਲ ਜਿੱਥੇ ਮੰਦਿਰ ਵਿੱਚ ਆਉਣ ਵਿੱਚ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ, ਉੱਥੇ ਹੀ ਬਜੁਰਗਾਂ, ਬੱਚਿਆਂ ਅਤੇ ਵਹੀਕਲਾਂ ਨੂੰ ਲੈ ਕੇ ਆਉਣ ਜਾਣਾ ਸੌਖਾ ਹੋ ਗਿਆ ਹੈ।ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਆਪਸ ਵਿਚ ਭਾਈਚਾਰਕ ਸਾਂਝ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਲੋਕਤੰਤਰ ਪ੍ਰਣਾਲੀ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਇਸ ਪ੍ਰਣਾਲੀ ਦੀ ਅਸਲੀ ਸ਼ੁਰੂਆਤ ਪਿੰਡ ਪੱਧਰ ਤੋਂ ਹੀ ਹੁੰਦੀ ਹੈ, ਜੇਕਰ ਅਸੀਂ ਪਿੰਡਾਂ ਵਿੱਚ ਆਪਸ ਸਾਂਤੀ ਅਤੇ ਭਾਈਚਾਰਕ ਸਾਂਝ ਨਾਲ ਜੀਵਨ ਬਸਰ ਕਰਾਂਗੇ ਤਾਂ ਸਮੁੱਚੇ ਸੰਸਾਰ ਪੱਧਰ 'ਤੇ ਇਸ ਦਾ ਪ੍ਰਭਾਵ ਪੈਣਾ ਸੁਭਾਵਿਕ ਹੁੰਦਾ ਹੈ।ਇਸ ਸਮੇਂ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਜਿਲ੍ਹਾ ਪਰਿਸ਼ਦ ਮੈਂਬਰ ਸ਼ਾਮ ਸਿੰਘ, ਮੈਂਬਰ ਬਲਾਕ ਸੰਮਤੀ ਮੱਖਣ ਸਿੰਘ, ਮੈਂਬਰ ਜੰਗੀਰ ਸਿੰਘ, ਸਰਪੰਚ ਭਾਗਚੰਦ, ਪ੍ਰਧਾਨ ਦੇਸ ਰਾਜ, ਓ.ਐੱਸ.ਡੀ. ਹਰਦੇਵ ਹਰਪਾਲਪੁਰ, ਲਖਵੀਰ ਸਿੰਘ, ਸੋਮਨਾਥ, ਰੰਗਾ ਰਾਮ, ਕ੍ਰਿਸ਼ਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।