5 Dariya News

ਮਧੂਬਨ ਵਾਟਿਕਾ ਸਕੂਲ ਵਿਖੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਸਫਲਤਾ ਹਾਸਿਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਜ਼ਰੂਰੀ:- ਅਮਿਤ ਚੱਡਾ

5 Dariya News

ਨੂਰਪੁਰ ਬੇਦੀ 08-Feb-2020

ਸਿੱਖਿਆ ਦੇ ਪ੍ਰਸਿੱਧ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ ) ਵਿਖੇ ਜੂਨੀਅਰ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ।ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾ ਵਲੋ ਧਰਮਿਕ ਸ਼ਬਦ ਗਾ ਕੇ ਕੀਤੀ ਗਿਆ ਤੇ ਬਾਅਦ `ਚ ਵਿਦਿਆਰਥੀਆ ਨੇ ਗਿੱਧਾ, ਭੰਗੜਾ ਅਤੇ ਐਕਸ਼ਨ ਸਾਂਗ ਨਾਲ ਸਮਾ ਬੰਨੀ ਰੱਖਿਆ।ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਸੀਨੀਅਰ ਵਿਦਿਆਰਥੀਆਂ ਉੱਪਰ ਫੁੱਲਾਂ ਦੀ ਵਰਖਾ ਕਰਕੇ ਸਮਾਗਮ ਨੂੰ ਹੋਰ ਰੰਗ-ਬਰੰਗਾ ਕਰ ਦਿਤਾ ।ਇਸ ਮੋਕੇ ਤੇ 11ਵੀ ਕਲਾਸ ਦੇ ਵਿਦਿਆਰਥੀਆ ਨੇ 12ਵੀ ਕਲਾਸ ਦੇ ਵਿਦਿਆਰਥੀਆ ਨੂੰ ਕੰਪਲੀਮੈਂਟ ਤੇ ਗਿਫਟ ਦਿੱਤੇ । ਇਸੇ ਤਰਾ  12ਵੀ ਕਲਾਸ ਦੇ ਵਿਦਿਆਰਥੀਆ ਨੇ ਅਧਿਆਪਕਾ ਦੀ ਤਸਵੀਰ ਨੁੰ ਪ੍ਰਦਰਸ਼ਿਤ ਕਰਨ ਵਾਲੇ ਕੰਪਲੀਮੈਂਟ ਤੇ ਗਿਫਟ ਦਿੱਤੇ ਗਏ। ਵਿਦਿਆਰਥੀਆ ਦੁਆਰਾ ਗੇਮਜ ਦਾ ਵੀ ਆਯੋਜਨ ਕੀਤਾ ਗਿਆ ਸੀ। ਇਸ ਉਕਤ ਮੋਕੇ ਤੇ ਮਿਸਟਰ ਫੇਅਰਵਲ ਰੁਪਿੰਦਰ ਸਿੰਘ ਤੇ ਮਿਸ ਫੇਅਰਵਲ ਨੀਕਿਤਾ ਚੋਧਰੀ ਖਿਤਾਬ ਦਿੱਤਾ ਗਿਆ ।ਸਕੂਲ ਪਿ੍ੰ ਡਾ ਸਰੋਜ ਚੋਹਾਨ ਨੇ ਵਿਦਿਆਰਥੀਆਂ ਨੂੰ ਪਿਆਰ, ਅਸੀਸਾਂ ਤੇ ਆਉਣ ਵਾਲੇ ਇਮਤਿਹਾਨਾਂ ਲਈ ਸ਼ੁੱਭ-ਇੱਛਾਵਾਂ ਦਿੰਦੇ ਹੋਏ ਭਵਿੱਖ ਵਿਚ ਗਿਆਨ, ਮਿਹਨਤ ਤੇ ਨੈਤਿਕ ਗੁਣਾਂ ਦੇ ਧਾਰਨੀ ਬਣਦੇ ਹੋਏ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਆ ।ਇਸ ਮੋਕੇ ਤੇ ਸਕੂਲ ਦੇ ਪਿੰਰਸੀਪਲ ਸ੍ਰੀ ਅਮਿਤ ਚੱਡਾ ਨੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਅਨੁਸ਼ਾਸਨ, ਸਮੇਂ ਦੀ ਪਾਬੰਦੀ ਅਤੇ ਦੂਰ-ਦਰਸ਼ੀ ਹੋਣ ਦੇ ਗੁਣ ਅਪਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਖੇਤਰ ਵਿਚ ਸਫਲਤਾ ਹਾਸਿਲ ਕਰਨ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ ਅਤੇ ਆਪਣੀ ਮੰਜ਼ਿਲ ਨੂੰ ਹਾਸਿਲ ਕਰਨ ਲਈ ਪੂਰਾ ਜ਼ੋਰ ਲਗਾਉਣਾ ਪੈਂਦਾ ਹੈ ਜਦ ਕਿ ਸਫਲਤਾ ਦਾ ਕੋਈ ਸ਼ਾਰਟ ਸਰਕਟ ਨਹੀਂ ਹੈ। ਉਨਾ ਅੱਗੇ  ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਅੰਦਰ ਬਹੁਪੱਖੀ ਪ੍ਰਤੀਭਾਵਾ ਛੁਪੀਆਂ ਹਨ ਜੇਕਰ ਉਹ ਠੀਕ ਸਮੇਂ `ਤੇ ਉਜਾਗਰ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।ਉਨ੍ਹਾਂ  ਸਮਾਰੋਹ ਦੀ ਸਫਲਤਾ ਲਈ ਜੂਨੀਅਰ ਵਿਦਿਆਰਥੀਆਂ ਦੀ ਤਾਰੀਫ਼ ਕੀਤੀ ਅਤੇ ਸਕੂਲ  ਵਿਚੋਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਰੁਖਸਤ ਹੋਣ ਵਾਲੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨਾ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।