ਫੂਡ ਟੈਸਟਿੰਗ ਵੈਨ 9 ਫਰਵੀ ਤੱਕ ਫਰੀਦਕੋਟ ਵਿਖੇ ਰਹੇਗੀ-ਜੋਸ਼ੀ
ਖਾਣ ਵਾਲੀਆਂ ਚੀਜਾਂ ਦੀ 50 ਰੁਪਏ ਫੀਸ ਪ੍ਰਤੀ ਟੈਸਟ
5 Dariya News
ਫਰੀਦਕੋਟ 04-Feb-2020
ਕਮਿਸ਼ਨਰ ਫੂਡ ਐਂਡ ਡਰੱਗਸ ਐਡਮਿਨਸਟ੍ਰੇਸ਼ਨ ਪੰਜਾਬ ਸ੍ਰੀ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਵੱਲੋਂ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦਿੱਤੀ ਗਈ।ਇਸ ਦੌਰਾਨ ਡਾ. ਅਮਿਤ ਜੋਸ਼ੀ ਸਹਾਇਕ ਕਮਿਸ਼ਨਰ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਫੂਡ ਟੈਸਟਿੰਗ ਵੈਨ ਮਿਤੀ 9 ਫਰਵਰੀ ਤੱਕ ਜਿਲ੍ਹਾ ਫਰੀਦਕੋਟ ਵਿਚ ਰਹੇਗੀ ਅਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੂਡ ਟੈਸਟਿੰਗ ਕਰੇਗੀ। ਕੋਈ ਵੀ ਵਿਅਕਤੀ ਜੋ ਕਿਸੇ ਵੀ ਖਾਣ ਪੀਣ ਵਾਲੀਆਂ ਵਸਤੂ ਜਿਵੇਂ ਪਾਣੀ, ਦੁੱਧ, ਮਸਾਲੇ ਆਦਿ ਮੌਕੇ ਤੇ ਹੀ ਚੈਕ ਕਰਵਾ ਕੇ ਰਿਪੋਰਟ ਲੈ ਸਕਦਾ ਹੈ। ਸਰਕਾਰ ਵੱਲੋਂ ਖਾਣ ਵਾਲੀਆਂ ਚੀਜਾਂ ਦੀ 50 ਰੁਪਏ ਫੀਸ ਪ੍ਰਤੀ ਟੈਸਟ ਨਿਰਧਾਰਿਤ ਕੀਤੀ ਗਈ ਹੈ। ਇਸ ਮੌਕੇ ਡਾ. ਸੰਜੀਵ ਕੁਮਾਰ ਸੇਠੀ ਜਿਲ੍ਹਾ ਟੀਕਾ ਕਰਨ ਅਫਸਰ, ਸ੍ਰੀ ਮੁਕੁਲ ਗਿੱਲ ਫੂਡ ਸੇਫਟੀ ਅਫਸਰ, ਡਾ. ਚੰਦਰ ਸੇਖਰ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ, ਸ੍ਰੀ ਇੰਦਰਪਾਲ ਸਿੰਘ, ਸ੍ਰੀ ਤਰਲੋਕ ਸਿੰਘ ਅਤੇ ਗੁਲਾਬ ਸਿੰਘ ਡਰਾਈਵਰ ਹਾਜ਼ਰ ਸਨ।