ਨੈਸ਼ਨਲ ਗ੍ਰੇਟ ਆਈਕਨ ਅਵਾਰਡ ਨਾਲ ਦਿੱਤੀ ਗਈ ਪੁਲਵਾਮਾ ਸ਼ਹੀਦਾਂ ਨੂੰ ਸ਼ਰਧਾਂਜਲੀ
5 Dariya News
ਜੀਰਕਪੁਰ 02-Feb-2020
ਰੀਅਲ ਇਸਟੇਟ ਡਿਵੈਲਪਰ ਮੋਤੀਆ ਗਰੁੱਪ ਨੇ ਮਸ਼ਹੂਰ ਸਮਾਜਿਕ ਵਰਕਰ ਨੇਹਾ ਸ਼ਰਮਾ, ਪੰਜਾਬ ਰਾਜ ਅਵਾਰਡ ਪ੍ਰਾਪਤ ਅਤ ੇਭਾਰਤ ਦੇ ਪੰਜਾਬ ਭ੍ਰਿਸ਼ਟਾਚਾਰ ਵਿਰੋਧੀ ਫਾਊਂਡੇਸ਼ਨ ਦੀ ਰਾਜ ਪ੍ਰੈਜੀਡੈਂਟ ਦੇ ਨਾਲ ਮਿਲ ਕੇ ਐਤਵਾਰ ਨੂੰ ਪੁਲਵਾਮਾਂ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਨੈਸ਼ਨਲ ਗ੍ਰੇਟ ਆਈਕਨ ਅਵਾਰਡ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਜੀਰਕਪੁਰ ਦੇ ਹੋਟਲ ਵੈਲਵੈਟ ਕਲਾਰਕਸ 'ਚ ਹੋਇਆ। ਜਿਸ 'ਚ ਦੇਸ਼ ਭਰ ਦੀਆਂ 88 ਮਸ਼ਹੂਰ ਹਸਤੀਆਂ ਨੂੰ ਸਨਮਾਨਤ ਕੀਤਾ ਗਿਆ।ਮੁੱਖ ਮਹਿਮਾਨ ਸਰਦਾਰ ਦੀਪਇੰਦਰ ਸਿੰਘ ਢਿੱਲੋਂ, ਹਲਕਾ ਪ੍ਰਭਾਰੀ ਡੇਰਾ ਬੱਸੀ ਅਤੇ ਉਦਯਵੀਰ ਸਿੰਘ ਢਿੱਲੋਂ, ਯੁਵਾ ਕਾਂਗਰਸ ਮੁੱਖ ਸਕੱਤਰ ਨੇ ਸ਼੍ਰੀ ਐਲ ਸੀ ਮਿੱਤਲ, ਮੋਤੀਆ ਗਰੁੱਪ ਦੇ ਡਾਇਰੈਕਟਰ ਦੇ ਨਾਲ ਮਿਲ ਕੇ ਉਨ੍ਹਾਂ ਸਮਾਜਿਕ ਵਰਕਰਾਂ ਨੂੰ ਸਨਮਾਨਤ ਕੀਤਾ ਜਿਹੜੇ ਸਮਾਜ ਦੀ ਭਲਾਈ ਦੇ ਲਈ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਆਪਣੇ ਖੇਤਰਾਂ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਸੈਲੀਬ੍ਰਿਟੀ ਮੁੱਖ ਮਹਿਮਾਨ ਬਾਲੀਵੁੱਡ ਅਦਾਕਾਰ ਰਜਾ ਮੁਰਾਦ, ਅਮਿਤਾ ਪਾਂਡਾ ਮਿਸੇਜ ਯੂਨੀਵਰਸ 2019, ਪੰਜਾਬੀ ਗਾਇਕ ਸਤਵਿੰਦਰ ਬੁੱਗਾ, ਸਤਵਿੰਦਰ ਬਿੱਟੀ ਅਤੇ ਪੰਜਾਬੀ ਨਿਰਦੇਸ਼ਕ ਅਤੇ ਨਿਰਮਾਤਾ ਦਰਸ਼ਨ ਔਲਖ ਵੀ ਇਸ ਸ਼ਾਨਦਾਰ ਸਮਾਗਮ ਦਾ ਹਿੱਸਾ ਬਣੇ।ਦੱਸ ਦੇਈਏ ਕਿ ਪਿਛਲੇ ਸਾਲ 14 ਫਰਵਰੀ ਨੂੰ ਅੱਤਵਾਦੀ ਹਮਲਾਵਾਰਾਂ ਨੇ ਕਸ਼ਮੀਰ ਦੇ ਪੁਲਵਾਮਾਂ ਕੋਲ ਸੀਆਰਪੀਐਫ ਦੇ ਕਾਫਿਲੇ 'ਤੇ ਹਮਲਾ ਕੀਤਾ ਸੀ, ਜਿਸ 'ਚ 44 ਅਰਧ ਸੈਨਿਕ ਬਲਾਂ ਨੇ ਆਪਣੀ ਜਾਨ ਗਵਾ ਦਿੱਤੀ ਸੀ। ਪੂਰੇ ਦੇਸ਼ ਨੂੰ ਉਸ ਹਮਲੇ ਨਾਲ ਝਟਕਾ ਲੱਗਿਆ। ਹਮਲੇ 'ਚ ਆਪਣੇ ਪਿਆਰਿਆਂ ਨੂੰ ਖੋਣ ਵਾਲੇ ਪਰਿਵਾਰਾਂ ਦੀ ਮਦਦ ਕਰਨ ਦੇ ਲਈ, ਦੇਸ਼ ਭਰ 'ਚ ਕਈ ਲੋਕ ਅਤੇ ਸੰਗਠਨ ਉਨ੍ਹਾਂ ਦੀ ਸਪੋਰਟ ਕਰਨ ਦੇ ਲਈ ਅੱਗੇ ਆਏ। ਇਹ ਅਵਾਰਡ ਉਸੇ ਦਿਸ਼ਾ 'ਚ ਇੱਕ ਕਦਮ ਹੈ ਅਤੇ ਪੁਲਵਾਮਾਂ ਦੇ ਸ਼ਹੀਦਾਂ ਨੂੰ ਸਮਰਪਿਤ ਹੈ।ਮੋਤੀਆ ਗਰੁੱਪ ਦੇ ਡਾਇਰੈਕਟਰ ਐਲ ਸੀ ਮਿੱਤਲ ਨੇ ਕਿਹਾ, ਅਸੀਂ ਭਾਰਤ ਮਾਤਾ ਦੇ ਵੀਰ ਸਪੂਤਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੇ ਲਈ ਵੀਰਤਾ ਦੇ ਨਾਲ ਸੇਵਾ ਕੀਤੀ। ਇਹ ਅਵਾਰਡ ਪੁਲਵਾਮਾਂ ਦੇ ਸ਼ਹੀਦਾਂ ਅਤੇ ਰਾਸ਼ਟਰ ਦੇ ਲਈ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਸਮਰਪਿਤ ਹੈ। ਅਜਿਹੀਆਂ ਕੋਸ਼ਿਸ਼ਾਂ ਦਾ ਮਕਸਦ ਸਮਾਜਿਕ ਸਦਭਾਵਨਾਂ ਨੂੰ ਵਧਾਉਣਾ, ਨੌਜਵਾਨਾਂ ਨੂੰ ਜੋੜਨਾਂ ਅੇ ਉਨ੍ਹਾਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਦੇ ਲਈ ਸਖਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ।ਈਵੈਂਟ ਦੇ ਬਾਰੇ 'ਚ ਗੱਲਬਾਤ ਕਰਦੇ ਹੋਏ, ਨੇਹਾ ਸ਼ਰਮਾ ਨੇ ਕਿਹਾ, ਇਸ ਆਯੋਜਨ 'ਚ ਅਸੀਂ 88 ਮਸ਼ਹੂਰ ਹਸਤੀਆਂ ਨੂੰ ਸਨਮਾਨਤ ਕੀਤਾ, ਜਿਨ੍ਹਾਂ ਨੇ ਸਮਾਜਿਕ ਕੰਮਾਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਅਸੀਂ ਇਸ ਵੱਡੇ ਪੱਧਰ 'ਤੇ ਹੋਣ ਵਾਲੇ ਆਯੋਜਨ 'ਚ ਮਦਦ ਕਰਨ ਦੇ ਲਈ ਮੋਤੀਆ ਗਰੁੱਪ ਦੇ ਸ਼੍ਰੀ ਐਲ ਸੀ ਮਿੱਤਲ ਅਤੇ ਜੈ ਮਾਤਾ ਮਾਰਬਲ ਦੇ ਸ਼੍ਰੀ ਹਰੀਸ਼ ਗਰਗ ਦਾ ਧੰਨਵਾਦ ਕਰਦੇ ਹਾਂ।