ਅਲਾਇੰਸ ਕਲੱਬ ਵਲੋਂ ਕਰਵਾਈ ਰੀਜ਼ਨ ਕਾਨਫਰੰਸ ''ਬਸੰਤ-2020" ਮੌਕੇ ਕਲੱਬ ਵਲੋਂ ਕੀਤੇ ਕੰਮਾਂ ਦੀ ਪੂਰਜੌਰ ਸ਼ਲਾਘਾ
ਜਿਲ੍ਹਾ ਗਵਰਨਰ ਐਲੀ ਡਾ:ਹਰਦਆਲ ਸਿੰਘ ਪੰਨੂ ਮੁਖ ਮਹਿਮਾਨ ਅਤੇ ਵਾਇਸ ਜਿਲ੍ਹਾ ਗਵਰਨਰ-1 ਜੇ ਐਸ ਕੁੰਦੀ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ
5 Dariya News
ਸ੍ਰੀ ਅਨੰਦਪੁਰ ਸਾਹਿਬ 01-Feb-2020
ਅਲਾਇੰਸ ਕਲੱਬ ਇੰਟਰਨੈਸ਼ਨਲ ਰੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਇੱਥੋਂ ਦੇ ਤਾਜ ਹੋਟਲ ਵਿਖੇ ਕਰਵਾਈ ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਜਿਲ੍ਹਾ-126 ਐਨ ਦੀ ਰੀਜ਼ਨ ਕਾਨਫਰੰਸ ''ਬਸੰਤ-2020" ਯਾਦਗਾਰ ਹੋ ਨਿਬੜੀ। ਇਸ ਮੌਕੇ ਵੱਖ-ਵੱਖ ਸਰਕਲਾਂ ਦੇ ਲੱਗਭਗ 11 ਕਲੱਬਂ ਦੇ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਭਾਗ ਲਿਆ। ਸਮਾਗਮ ਵਿਚ ਜਿਲ੍ਹਾ ਗਵਰਨਰ ਡਾ:ਹਰਦਿਆਲ ਸਿੰਘ ਪੰਨੂ ਮੁਖ ਮਹਿਮਾਨ ਅਤੇ ਜਿਲ੍ਹਾ ਵਾਇਸ ਗਵਰਨਰ-1 ਐਲੀ ਜੇ ਐਸ ਕੁੰਦੀ ਤੇ ਡੀ ਸੀ ਐਸ ਪ੍ਰਾਜੈਕਟ ਮਨਜੀਤ ਸਿੰਘ ਮੱਕੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਕਾਨਫਰੰਸ ਦੀ ਸ਼ੁਰੂਆਤ ਕੌਮੀ ਰਾਸ਼ਟਰੀ ਗੀਤ ਅਤੇ ਸ਼ਪਤ ਦੀ ਰਸਮ ਨਾਲ ਕੀਤੀ ਗਈ। ਇਸ ਮੌਕੇ ਫੰਕਸ਼ਨ ਚੇਅਰਮੈਨ ਐਲੀ ਗੁਰਨਾਮ ਸਿੰਘ, ਫੰਕਸ਼ਨ ਕਨਵੀਨਰ ਐਲੀ ਗੁਰਪ੍ਰੀਤਮ ਸਿੰਘ, ਡੀ ਸੀ ਐਸ ਐਲੀ ਪ੍ਰਿੰ:ਨਿਰੰਜਣ ਸਿੰਘ ਰਾਣਾ, ਡੀ ਸੀ ਟੀ ਐਲੀ ਪ੍ਰੀਤਮਪਾਲ ਸਿੰਘ ਫੁਲ, ਡੀ ਪੀ ਆਰ ਓ ਐਲੀ ਮਹਿੰਦਰਮੋਹਨ ਸਿੰਘ, ਜ਼ੋਨ ਚੇਅਰਮੈਨ ਐਲੀ ਗੁਰਵਿੰਦਰ ਸਿੰਘ ਵਾਲੀਆ, ਜ਼ੋਨ ਚੇਅਰਮੈਨ ਐਲੀ ਬੱਲਮ ਸਿੰਘ, ਰੀਜ਼ਨ ਚੇਅਰਮੈਨ ਐਲੀ ਰਾਜਬੀਰ ਸਿੰਘ ਰਾਣਾ, ਰੀਜ਼ਨ ਚੇਅਰਮੈਨ ਐਲੀ ਅਵਤਾਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਹਾਰ ਪਾਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਇੱਥੋਂ ਦੇ 11 ਕਲੱਬਾਂ ਦਾ ਸਲਾਨਾ ਲੇਖਾ-ਜੌਖਾ ਰੀਜ਼ਨ ਚੇਅਰਪਰਸਨ ਐਲੀ ਰਾਜਬੀਰ ਸਿੰਘ ਰਾਣਾ ਵਲੋਂ ਬੜੇ ਹੀ ਬਾਖੂਬੀ ਢੰਗ ਨਾਲ ਦੱਸਿਆ ਗਿਆ ਅਤੇ ਆਉਣ ਵਾਲੇ ਸਾਲ ਵਿਚ ਨਿਰਧਾਰਿਤ ਕੰਮਾਂ ਦੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਅਲਾਇੰਸ ਕਲੱਬ ਵਲੋਂ ਮੈਡੀਕਲ ਚੈੱਕਅਪ ਕੈਂਪ, ਲੋੜਵੰਦ ਲੜਕੀਆਂ ਦੇ ਵਿਆਹ, ਲੋੜਵੰਦ ਬੱਚਿਆਂ ਨੂੰ ਵਰਦੀਆਂ, ਬੂਟ, ਕਿਤਾਬਾਂ ਤੋਂ ਇਲਾਵਾ ਹੋਰ ਜਰੂਰਤ ਦਾ ਸਮਾਨ, ਬਿਰਧ ਆਸ਼ਰਮ ਵਿਖੇ ਜਨਮ ਦਿਨ ਮਨਾਉਣੇ, ਅੱਗ ਪੀੜਤ ਦੂਕਾਨਦਾਰਾਂ ਨੂੰ ਸਹਾਇਤਾ ਰਾਸ਼ੀ, ਹੜ ਪੀੜ੍ਹਤਾਂ ਨੂੰ ਸਹਾਇਤਾ ਰਾਸ਼ੀ ਅਤੇ ਜਰੂਰਤ ਦਾ ਸਮਾਨ, ਨਵ ਜੰਮੀਆਂ ਧੀਆਂ ਦੀ ਲੋਹੜੀ ਆਦਿ ਕੰਮਾਂ ਬਾਰੇ ਵੀ ਚਾਨਣਾ ਪਾਇਆ ਗਿਆ। ਇਸਤੋਂ ਬਾਅਦ ਜਿਲ੍ਹਾ ਗਵਰਨਰ ਐਲੀ ਡਾ:ਹਰਦਿਆਲ ਸਿੰਘ ਪੰਨੂ ਅਤੇ ਜਿਲ੍ਹਾ ਵਾਇਸ ਗਵਰਨਰ-1 ਐਲੀ ਜੇ ਐਸ ਕੁੰਦੀ ਨੇ ਸੰਬੌਧਨ ਕਰਦਿਆਂ ਕਿਹਾ ਕਿ ਰੀਜ਼ਨ ਚੇਅਪਰਸਨ ਐਲੀ ਰਾਜਬੀਰ ਸਿੰਘ ਰਾਣਾ ਅਤੇ ਸਾਰੇ ਹੀ ਕਲੱਬਾਂ ਦੇ ਸਮੂਹ ਮੈਂਬਰ ਮਾਨਵਤਾ ਦੀ ਸੇਵਾ ਦੇ ਕੰਮਾਂ ਲਈ ਵਧਾਈ ਦੇ ਪਾਤਰ ਹਨ ਅਤੇ ਵਧੀਆਂ ਲੀਡਰਸ਼ਿਪ ਦੇ ਨਾਲ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਸੇਵਾ ਕਰਦੇ ਰਹਿਣਗੇ। ਇਸ ਤੋਂ ਬਾਅਦ ਉਹਨਾਂ ਨੇ ਇਸ ਕਾਨਫਰੰਸ ਦੇ ਆਯੋਜਨ ਅਤੇ ਮਾਨਵਤਾ ਲਈ ਕੀਤੇ ਕੰਮਾਂ ਨੂੰ ਸਰਾਹਿਆ। ਫੰਕਸ਼ਨ ਦੇ ਮੁਖ ਮਹਿਮਾਨ ਜਿਲ੍ਹਾ ਗਵਰਨਰ ਐਲੀ ਡਾ:ਹਰਦਿਆਲ ਸਿੰਘ ਪੰਨੂ ਨੇ ਸੱਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਮਾਨਵਤਾ ਦੀ ਸੇਵਾ ਸੱਭ ਤੋਂ ਉੱਤਮ ਸੇਵਾ ਹੈ ਜਿਸ ਵਿਚ ਸਾਨੂੰ ਸਾਰਿਆਂ ਨੂੰ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਦੌਰਾਨ ਸਾਰੀਆਂ ਕਲੱਬਾਂ ਦਾ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੰਚ ਦਾ ਸੰਚਾਲਨ ਐਲੀ ਮਨਜੀਤ ਸਿੰਘ ਮੱਕੜ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਐਲੀ ਜਗਤਾਰ ਸਿੰਘ ਭੈਣੀ, ਸੁਖਵਿੰਦਰ ਸਿੰਘ ਬਿੱਟੂ, ਅਰਸ਼ਵਿੰਦਰ ਸਿੰਘ, ਕਮਲਦੀਪ ਸਿੰਘ, ਰਣਵੀਰ ਸਿੰਘ, ਰਾਜਨ ਹਰੀਸ਼, ਜਰਨੈਲ ਸਿੰਘ, ਕਰਨੈਲ ਸਿੰਘ, ਦਵਿੰਦਰਪਾਲ ਸਿੰਘ, ਡਾ:ਭਰਤ ਜਸਵਾਲ, ਡਾ:ਸਾਰਿਕਾ ਜਸਵਾਲ, ਅਮਨਦੀਪ ਕੌਰ, ਪਰਮਜੀਤ ਕੌਰ, ਪੁਸ਼ਪਿੰਦਰ ਕੌਰ, ਪਰਮਿਤਾ, ਮਹਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।