5 Dariya News

ਛੇ ਸਿਵਲ ਤੇ ਪੁਲੀਸ ਅਧਿਕਾਰੀਆਂ ਦਾ ਤਬਾਦਲਾ

5 Dariya News

ਚੰਡੀਗੜ੍ਹ 30-Jan-2020

ਪੰਜਾਬ ਸਰਕਾਰ ਨੇ ਅੱਜ ਦੋ ਆਈ.ਏ.ਐਸ., ਇਕ ਆਈ.ਪੀ.ਐਸ., ਦੋ ਪੀ.ਸੀ.ਐਸ. ਤੇ ਇਕ ਪੀ.ਪੀ.ਐਸ. ਅਧਿਕਾਰੀਆਂ ਦਾ ਪ੍ਰਬੰਧਕੀ ਆਧਾਰ ਉਤੇ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਹੈ।ਸਰਕਾਰੀ ਬੁਲਾਰੇ ਅਨੁਸਾਰ ਸ੍ਰੀ ਮਨਪ੍ਰੀਤ ਸਿੰਘ ਆਈ.ਏ.ਐਸ. ਨੂੰ ਵਿਸ਼ੇਸ਼ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਲਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਥਾਂ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੂੰ ਫਾਜ਼ਿਲਕਾ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਇਸੇ ਤਰ੍ਹਾਂ ਮਿਸ ਪੂਨਮ ਸਿੰਘ ਪੀ.ਸੀ.ਐਸ. ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਫਾਜ਼ਿਲਕਾ ਵਜੋਂ ਤਬਦੀਲ ਕੀਤਾ ਗਿਆ ਹੈ, ਜਦੋਂ ਕਿ ਸ੍ਰੀ ਵਿਨੋਦ ਕੁਮਾਰ ਬਾਂਸਲ ਪੀ.ਸੀ.ਐਸ. ਨੂੰ ਐਸ.ਡੀ.ਐਮ. ਅਬੋਹਰ ਲਾਇਆ ਗਿਆ ਹੈ।ਤਰਜਮਾਨ ਮੁਤਾਬਕ ਸ੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ. ਨੂੰ ਐਸ.ਐਸ.ਪੀ. ਫਾਜ਼ਿਲਕਾ ਲਾਇਆ ਗਿਆ ਹੈ, ਜਦੋਂ ਕਿ ਸ੍ਰੀ ਭੁਪਿੰਦਰ ਸਿੰਘ ਪੀ.ਪੀ.ਐਸ. ਦਾ ਤਬਾਦਲਾ ਐਸ.ਐਸ.ਪੀ. ਫ਼ਿਰੋਜ਼ਪੁਰ ਵਜੋਂ ਕੀਤਾ ਗਿਆ ਹੈ।