5 Dariya News

ਜੀਰਕਪੁਰ ਫਲਾਇੰਗ ਹਾਈ 3 ਤੋਂ ਸੁਸ਼ਮਾ ਗਰੁੱਪ ਨੇ ਗਣਤੰਤਰ ਨੂੰ ਕੀਤਾ ਸਲਾਮ

5 Dariya News

ਚੰਡੀਗੜ੍ਹ 25-Jan-2020

ਪੰਜਾਬ ਦੇ ਪ੍ਰਮੁੱਖ ਰੀਅਲਟੀ ਦੇ ਦਿੱਗਜ ਸੁਸ਼ਮਾ ਗਰੁੱਪ ਨੇ 25 ਜਨਵਰੀ ਨੂੰ ਜੀਰਕਪੁਰ 'ਚ ਉਤਸਾਹ ਅਤੇ ਜੋਸ਼ ਦੇ ਨਾਲ 71ਵਾਂ ਗਣਤੰਤਰ ਦਿਵਸ ਮਨਾਇਆ। ਉਤਸਵ ਦੇ ਪਿਛਲੇ ਦੋ ਸੈਸ਼ਨਾਂ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਇਸ ਸਾਲ ਗਰੁੱਪ ਨੇ ਆਪਣੇ ਮੈਗਾ ਪਤੰਗਬਾਜੀ ਦੇ ਤੀਜੇ ਸੈਸ਼ਨ ਦੇ ਨਾਲ ਭਾਰਤ ਨੂੰ ਸਲਾਮ ਕੀਤਾ। ਇਹ ਪ੍ਰੋਗਰਾਮ ਜੀਰਕਪੁਰ ਦੇ ਪੀਆਰ-7 ਏਅਰਪੋਰਟ ਰਿੰਗ ਰੋਡ 'ਤੇ ਸਥਿੱਤ ਪ੍ਰੋਜੈਕਟ ਸੁਸ਼ਮਾ ਇੰਪੀਰੀਆ 'ਚ ਆਯੋਜਿਤ ਹੋਇਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਦੇਸ਼ ਭਗਤੀ ਦੀ ਭਾਵਨਾਂ ਨੂੰ ਦੁਬਾਰਾ ਪੈਦਾ ਕਰਨਾ ਅਤੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਇੱਕ ਹੋਣ ਦਾ ਸੰਦੇਸ਼ ਦੇਣ ਦੇ ਲਈ ਕੀਤਾ ਗਿਆ ਸੀ। ਪੂਰੇ ਗਰੁੱਪ ਨੂੰ ਤਿਰੰਗੇ ਝੰਡਿਆਂ ਦੀ ਸਜਾਵਟ ਅਤੇ ਦੇਸ਼ ਭਗਤੀ ਗੀਤਾਂ ਦੇ ਨੇ ਦੇਸ਼ ਭਗਤੀ ਦੇ ਮਾਹੌਲ 'ਚ ਰੰਗ ਦਿੱਤਾ। ਇਸ ਦੌਰਾਨ ਵਿਭਿੰਨ ਸਾਈਜਾਂ ਦੀਆਂ ਪਤੰਗਾਂ ਨੂੰ ਉਡਾਇਆ ਗਿਆ, ਜਿਨ੍ਹਾਂ ਨੇ ਪੂਰੇ ਅਸਮਾਨ ਨੂੰ ਖੂਬਸੂਰਤ ਕੇਸਰੀ, ਚਿੱਟਾ ਅਤੇ ਹਰੇ ਰੰਗ ਨਾਲ ਭਰ ਦਿੱਤਾ, ਇਹ ਰੰਗ ਭਾਰਤ ਦੀ ਏਕਤਾ, ਸ਼ਕਤੀ ਅਤੇ ਜੀਵਿਤ ਸੱਭਿਆਚਾਰ ਨੂੰ ਦਰਸਾਉਂਦੇ ਹਨ। ਲਗਭਗ 300 ਲੋਕਾਂ ਨੇ ਇਸ ਸ਼ਾਨਦਾਰ ਪਤੰਗਬਾਜੀ ਪ੍ਰੋਗਰਾਮ 'ਚ ਭਾਗ ਲਿਆ ਜਿਹੜੇ ਟ੍ਰਾਈਸਿਟੀ ਤੋਂ ਹੀ ਸਨ।ਇਸ ਮੌਕੇ 'ਤੇ ਸੁਸ਼ਮਾ ਗਰੁੱਪ ਦੇ ਐਗਜੀਕਿਉਟਿਵ ਡਾਇਰੈਕਟਰ ਪ੍ਰਤੀਕ ਮਿੱਲ ਨੇ ਕਿਹਾ, 'ਸਾਨੂੰ ਭਾਰਤ ਦਾ 71ਵਾਂ ਗਣਤੰਤਰ ਦਿਵਸ ਮਨਾਉਣ ਦੀ ਬਹੁਤ ਖੁਸ਼ੀ ਹੈ। ਅਜ਼ਾਦੀ ਦਿਵਸ ਭਾਰਤ ਦੇ ਇਤਿਹਾਸ ਦਾ ਸਭ ਤੋਂ ਮਹੱਤਵਪੂਰਣ ਦਿਨ ਹੈ, ਜਿਹੜਆ ਅਜ਼ਾਦ ਭਾਰਤ ਦੀ ਸੱਚੀ ਭਾਵਨਾਂ ਦੀ ਅਗਵਾਈ ਕਰਦਾ ਹੈ ਅਤੇ ਜੀਰਕਪੁਰ ਫਲਾਇੰਗ ਹਾਈ ਦੇ ਤੀਜੇ ਭਾਗ ਦੇ ਨਾਲ ਅਸੀਂ ਭਾਰਤ ਦੀ ਅਜ਼ਾਦੀ ਨੂੰ ਸਲਾਮ ਕਰਦੇ ਹਾਂ। ਭਾਰਤ ਦੇ ਸੰਵਿਧਾਨ ਦੇ ਲਾਗੂ ਹੋਣ ਦੇ ਨਾਲ, ਇਹ ਉਹ ਦਿਨ ਹੈ ਜਦੋਂ ਭਾਰਤ ਦਾ ਇੱਕ ਅਜ਼ਾਦ ਦੇਸ਼ ਬਣਨ ਦਾ ਸੁਪਨਾ ਪੂਰਾ ਹੋ ਗਿਆ।ਗਣਤੰਤਰ ਭਾਰਤ ਦੇ ਸਿਧਾਂਤ ਨਿਆਂ, ਅਜ਼ਾਦੀ, ਸਮਾਨਤਾ ਅਤੇ ਭਾਈਚਾਰਾ ਹੈ ਅਤੇ ਇਹ ਦਿਨ ਸਮੂਹਿਕ ਰੂਪ ਨਾਲ ਪੂਰੇ ਦੇਸ਼ 'ਚ ਭਾਰਤੀਆਂ ਵੱਲੋਂ ਮਨਾਇਆ ਜਾਂਦਾ ਹੈ। ਭਾਰਤ ਦੀ ਵਿਰਾਸਤ ਵਿਭਿੰਨਤਾ 'ਚ ਏਕਤਾ ਦਿਖਾਉਂਦੀ ਹੈ ਅਤੇ ਅਸੀਂ ਸੁਸ਼ਮਾ ਗਰੁੱਪ 'ਚ ਸਿਧਾਂਤਾਂ ਦਾ ਪਾਲਣ ਕਰਦੇ ਹਾਂ ਅਤੇ ਭਾਰਤੀ ਸੱਭਿਆਚਾਰ ਦੀਆਂ ਅਸਲੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ ਅਤੇ ਹਰ ਤਿਉਹਾਰ ਇਕੱਠੇ ਮਨਾਉਂਦੇ ਹਾਂ, ਉਨ੍ਹਾਂ ਨੇ ਅੱਗੇ ਦੱਸਿਆ।